ਡਾ. ਸੁਖਪਾਲ ਸੰਘੇੜਾ ਨਾਲ ਗੱਲਬਾਤ — ਰਵਿੰਦਰ ਸਿੰਘ ਸੋਢੀ       

ਡਾ. ਸੁਖਪਾਲ ਸੰਘੇੜਾ ਪੰਜਾਬੀ ਕਵਿਤਾ ਦਾ ਪ੍ਰਮੁੱਖ ਹਸਤਾਖਰ ਹੈ। ਉਹਦੀਆਂ ਕਵਿਤਾਵਾਂ ਆਮ ਆਦਮੀ ਦੇ ਸਰੋਕਾਰਾਂ ਨਾਲ ਸੰਬੰਧਤ ਹਨ। ਗੱਲ ਕਹਿਣ ਦੀ ਸਹਿਜਤਾ ਤੇ ਸਾਦਗੀ ਬੌਧਿਕ ਡੁੰਘਾਈਆਂ ਦੇ ਬਾਵਜੂਦ ਵੀ ਉਹਦੀਆਂ ਕਵਿਤਾਵਾਂ ‘ਤੇ ਬੋਝ ਨਹੀਂ ਪੈਣ ਦਿੰਦੀ।