ਜ਼ਿੰਦਗੀ ਵਿਚਲੀਆਂ ਸਮੱਸਿਆਵਾਂ ਨਾਲ ਕਿਵੇਂ ਨਜਿੱਠੀਏ।ਰਿਸ਼ੀ ਗੁਲਾਟੀ |
ਚੁਣੌਤੀਆਂ ਅਤੇ ਸਮੱਸਿਆਵਾਂ ਜ਼ਿੰਦਗੀ ਦਾ ਮਹੱਤਵਪੂਰਣ ਹਿੱਸਾ ਹਨ। ਆਪਣੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਆਪਾਂ ਸਮੱਸਿਆਵਾਂ ਰਹਿਤ ਜ਼ਿੰਦਗੀ ਦੀ ਆਸ ਕਰਦੇ ਹਾਂ। ਜ਼ਿੰਦਗੀ ਵਿਚ ਪੈਦਾ ਹੋਈਆਂ ਚੁਣੌਤੀਆਂ ਵਿਅਕਤੀ ਨੂੰ ਬਹੁਤ ਕੁਝ ਸਿਖਾਉਂਦੀਆਂ ਹਨ, ਪੈਰਾਂ ਸਿਰ ਖੜ੍ਹਾ ਹੋਣ ‘ਚ ਮੱਦਦ ਕਰਦੀਆਂ ਹਨ ਅਤੇ ਸਵੈਭਰੋਸਾ ਤੇ ਸਵੈਮਾਣ ਵਧਾਉਂਦੀਆਂ ਹਨ। ਜੇਕਰ ਕਿਸੇ ਨੂੰ ਸਮੱਸਿਆਵਾਂ ‘ਚੋਂ ਦੀ ਲੰਘਣਾ ਪੈਂਦਾ ਹੈ ਤਾਂ ਉਸਨੂੰ ਸਹੀ ਸਮੇਂ ਸਹੀ ਫੈਸਲਾ ਲੈਣ ਦੀ ਜਾਚ ਆਉਂਦੀ ਹੈ। ਆਪਣੇ ਗੁਰੂਆਂ ਪੀਰਾਂ ਨੇ ਵੀ ਇਹੀ ਸਿੱਖਿਆ ਦਿੱਤੀ ਹੈ ਕਿ ਕੇਵਲ ਆਪਾਂ ਹੀ ਨਹੀਂ ਹਾਂ, ਜੋ ਦੁਖੀ ਹਨ, ਪ੍ਰੇਸ਼ਾਨ ਹਨ, ਸਮੱਸਿਆਵਾਂ ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਤਮਾਮ ਲੋਕ ਅਜਿਹੇ ਹੀ ਹਾਲਾਤ ਵਿਚੋਂ ਲੰਘ ਰਹੇ ਹਨ। ਫ਼ਰਕ ਕੇਵਲ ਇਤਨਾ ਹੈ ਕਿ ਹਰੇਕ ਦੇ ਦੁੱਖਾਂ, ਪ੍ਰੇਸ਼ਾਨੀਆਂ, ਸਮੱਸਿਆਵਾਂ ਅਤੇ ਚੁਣੌਤੀਆਂ ਦੀ ਕਿਸਮ ਵੱਖਰੀ ਹੈ। ਇਹ ਵੀ ਦੁਨਿਆਵੀ ਸੱਚਾਈ ਹੈ ਕਿ ਹਰੇਕ ਨੂੰ ਆਪਣਾ ਦੁੱਖ ਬਾਕੀਆਂ ਨਾਲੋਂ ਵੱਡਾ ਜਾਪਦਾ ਹੈ। ਪ੍ਰੇਸ਼ਾਨੀ ਦੇ ਦੌਰ ਵਿਚ ਵੀ ਜੇਕਰ ਆਪਣੀਆਂ ਮੌਜੂਦਾ ਭਾਵਨਾਵਾਂ ‘ਤੇ ਕਾਬੂ ਰੱਖਦਿਆਂ ਸਮਝਦਾਰੀ ਤੋਂ ਕੰਮ ਲਿਆ ਜਾਵੇ ਤਾਂ ਆਪਾਂ ਜਾਣ ਸਕਦੇ ਹਾਂ ਕਿ ਆਪਣੇ ਨਾਲੋਂ ਵੀ ਬਹੁਤ ਦੁਖੀ ਲੋਕ ਆਪਣੇ ਆਲੇ ਦੁਆਲੇ ਹੀ ਮੌਜੂਦ ਹਨ। ਜੇਕਰ ਆਪਾਂ ਚਾਹੀਏ ਤਾਂ ਅਜਿਹੇ ਵਿਚ ਹੌਸਲਾ ਦੇਣ ਵਾਲਾ ਕੋਈ ਕਾਰਣ ਵੀ ਨਜ਼ਰੀਂ ਲਾਜ਼ਿਮੀ ਪੈ ਜਾਵੇਗਾ। ਜੇਕਰ ਮੈਂ ਆਪਣੀ ਉਦਾਹਰਣ ਹੀ ਦਿਆਂ ਤਾਂ ਇੱਕ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ ਕਿ ਆਪਣੀਆਂ ਅੰਦਰੂਨੀ ਸੱਟਾਂ ਨਾਲ ਜੂਝ ਰਿਹਾ ਹਾਂ। ਚੱਤੋ-ਪਹਿਰ ਦਰਦ ਨਾਲ ਦੋ-ਚਾਰ ਹੁੰਦਾ ਹਾਂ। ਮਾਨਸਿਕ ਤੌਰ ‘ਤੇ ਵੀ ਬਹੁਤ ਪ੍ਰੇਸ਼ਾਨ ਹਾਂ। ਇਹ ਸੱਚ ਹੈ ਕਿ ਜਿਸ ਕਾਰਣ (ਐਕਸੀਡੈਂਟ) ਕਰਕੇ ਮੈਂ ਮੌਜੂਦਾ ਦੌਰ ਵਿਚੋਂ ਲੰਘ ਰਿਹਾ ਹਾਂ, ਉਹ ਮੇਰੇ ਕੰਟਰੌਲ ਤੋਂ ਬਾਹਰ ਸੀ। ਹੁਣ ਸੁਆਲ ਇਹ ਵੀ ਪੈਦਾ ਹੁੰਦਾ ਹੈ ਕਿ ਅਜਿਹੀ ਅਵਸਥਾ ਵਿਚ ਰਹਿੰਦਿਆਂ ਆਪਣੇ ਆਪ ਵਿਚ ਸਕਾਰਤਮਿਕਤਾ ਕਿਵੇਂ ਪੈਦਾ ਕਰ ਸਕਦਾ ਹਾਂ? ਸੁਚੇਤ ਤੌਰ ‘ਤੇ ਮੈਂ ਆਪਣੇ ਆਪ ਨੂੰ ਚੇਤੇ ਕਰਵਾਉਂਦਾ ਹਾਂ ਕਿ ਭਿਆਨਕ ਐਕਸੀਡੈਂਟ ਵਿਚੋਂ ਲੰਘਣ ਦੇ ਬਾਵਜੂਦ;
ਜਦੋਂ ਮੈਂ ਆਪਣੇ ਅਵਚੇਤਨ ਨੂੰ ਅਜਿਹਾ ਯਾਦ ਕਰਵਾਉਂਦਾ ਹਾਂ ਤਾਂ ਉਹ ਸਹਿਜੇ ਹੀ ਮੇਰੇ ਨਾਲ ਸਹਿਮਤ ਹੋ ਜਾਂਦਾ ਹੈ ਅਤੇ ਸ਼ੁਕਰਗੁਜ਼ਾਰ ਹੁੰਦਾ ਹੈ। ਕਈ ਵਾਰ ਕੁਝ ਲੋਕ ਅਜਿਹੀਆਂ ਗੱਲਾਂ ਨੂੰ ਕਿਤਾਬੀ ਗੱਲਾਂ ਵੀ ਕਰਾਰ ਦਿੰਦੇ ਹਨ। ਅਜਿਹੀ ਸੋਚ ਵਾਲੇ ਲੋਕ ਧਿਆਨ ਦੇਣ ਕਿ ਉਹਨਾਂ ਦੀਆਂ ਆਪਣੀਆਂ ਮੌਜੂਦਾ ਸਮੱਸਿਆਵਾਂ ਤੋਂ ਪਹਿਲਾਂ;
ਉਪਰੋਕਤ ਤੋਂ ਤੁਸੀਂ ਆਪਣੇ ਆਪ ਨੂੰ ਅਤੇ ਆਪਣੀ ਸਖ਼ਸ਼ੀਅਤ ਨੂੰ ਸਮਝ ਸਕਦੇ ਹੋ। ਜੇਕਰ ਮੌਜੂਦਾ ਸਮੱਸਿਆਵਾਂ ਤੋਂ ਪਹਿਲਾਂ ਤੁਹਾਡੇ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਸੀ, ਤੁਹਾਨੂੰ ਹਮਦਰਦੀ ਚੰਗੀ ਲੱਗਦੀ ਸੀ ਜਾਂ ਤੁਸੀਂ ਹਮਦਰਦੀ ਹਾਸਲ ਕਰਨ ਦੇ ਉਪਰਾਲੇ ਕਰਦੇ ਸੀ ਤਾਂ ਤੁਹਾਨੂੰ ਆਪਣੀ ਮਾਨਸਿਕਤਾ ਕਮਜ਼ੋਰ ਹੋਣ ਬਾਰੇ ਮੰਨ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੀ ਮਾਨਸਿਕਤਾ ਦੀ ਪਛਾਣ ਕਰ ਲਈ ਹੈ ਅਤੇ ਉਸਨੂੰ ਸੱਚੇ ਦਿਲੋਂ ਸਵੀਕਾਰ ਕਰਦੇ ਹੋ ਤਾਂ ਅਜਿਹਾ ਕੀ ਹੋਵੇ, ਜੋ ਤੁਹਾਨੂੰ ਚੁਣੌਤੀਆਂ ਜਾਂ ਸਮੱਸਿਆਵਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਕਰ ਦੇਵੇ?
ਮੱਤ ਸੋਚੋ ਕਿ ਜ਼ਿੰਦਗੀ ਦਾ ਅੰਤ ਹੀ ਸਭ ਸਮੱਸਿਆਵਾਂ ਦਾ ਬਿਹਤਰ ਹੱਲ ਹੁੰਦਾ ਹੈ। ਅਸਲ ਵਿਚ ਇਹ ਆਪਣੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਤੋਂ ਭੱਜਣਾ ਹੁੰਦਾ ਹੈ ਅਤੇ ਕਾਇਰਤਾ ਦੀ ਨਿਸ਼ਾਨੀ ਹੈ। ਜੇਕਰ ਕੋਈ ਪਿਆਰਾ ਦੁਨੀਆ ਤੋਂ ਚਲਾ ਗਿਆ ਤਾਂ ਜਿਉਣ ਦਾ ਕੋਈ ਹੋਰ ਮਕਸਦ ਲੱਭਣ ਵਿਚ ਹੀ ਸਿਆਣਪ ਹੈ। ਜਿਉਣ ਲਈ ਹੋਰ ਬਹੁਤ ਸਾਰੇ ਅਜਿਹੇ ਕਾਰਣ ਹੋ ਸਕਦੇ ਹਨ, ਜੋ ਤੁਹਾਡੀ ਰੂਹ ਨੂੰ ਧੁਰ-ਅੰਦਰੋਂ ਸਕੂਨ ਦੇ ਸਕਦੇ ਹਨ। ਜੇਕਰ ਆਪਣੇ ਆਪ ਲਈ ਜਿਉਣ ਦਾ ਕੋਈ ਮਕਸਦ ਨਹੀਂ ਰਹਿ ਗਿਆ ਤਾਂ ਦੂਜਿਆਂ ਲਈ ਜਿਉਣਾ ਸਿੱਖੋ। -ਰਿਸ਼ੀ |
*** 808*** |