27 July 2024
Nachhatar Singh Bhopal

ਸਰਬੰਸ ਦਾਨੀ (ਗੀਤ) – ਨਛੱਤਰ ਸਿੰਘ ਭੋਗਲ “ਭਾਖੜੀਆਣਾ”

ਸਰਬੰਸ ਦਾਨੀ (ਗੀਤ)

ਨਛੱਤਰ ਸਿੰਘ ਭੋਗਲ “ਭਾਖੜੀਆਣਾ”

ਗੋਬਿੰਦ ਸਿੰਘ ਦਾ ਇਸ ਜਗ ਉੱਤੇ ਕੋਈ ਨਾ ਦਿਸਦਾ ਸਾਨੀ,
ਸਿੱਖ ਤੋਂ ਸਿੰਘ ਸਜਾਵਣ ਵਾਲ਼ਾ, ਖ਼ਾਲਸਾ ਪੰਥ ਦਾ ਬਾਨੀ।

ਮੇਰੀ ਜਿੰਦ ਨਿਮਾਣੀ ਦਾ, ਤੂੰ ਇੱਕੋ-ਇੱਕ ਸਹਾਰਾ,
ਬਖ਼ਸ਼ੀ ਅਵਗੁਣ ਮੇਰੇ ਦਾਤਾ, ਤੂੰ ਹੈਂ ਬਖ਼ਸ਼ਣ ਹਾਰਾ,

ਮੇਹਰਾਂ ਦਾ ਤੂੰ ਭਰਿਆ ਸਾਗਰ, ਦਿਆਲੂ ਬੜਾ ਲਾਸਾਨੀ।
ਗੋਬਿੰਦ ਸਿੰਘ ਦਾ ਇਸ ਜਗ ਉੱਤੇ ਕੋਈ ਨਾ ਦਿਸਦਾ ਸਾਨੀ॥

ਸੀਸ ਦੀ ਭੇਟ ਚੜ੍ਹਾ ਗਏ ਤੈਨੰ, ਤੇਰੇ ਪੰਜ ਪਿਆਰੇ,
ਨੰਨੀਆਂ ਜਾਨਾਂ ਦੀ ਕੁਰਬਾਨੀ, ਦੇ ਗਏ ਪੁੱਤਰ ਚਾਰੇ,

ਆਪੇ ਗੁਰੂ ਤੇ ਆਪੇ ਚੇਲਾ, ਜਗ ਤੇਂ ਅੱਡ ਕਹਾਣੀ।
ਗੋਬਿੰਦ ਸਿੰਘ ਦਾ ਇਸ ਜਗ ਉੱਤੇ ਕੋਈ ਨਾ ਦਿਸਦਾ ਸਾਨੀ॥

ਸ਼ਹਿਨਸ਼ਾਹ-ਦਾਨੀ ਅਤੇ ਲਿਖਾਰੀ, ਜਾਣੇ ਕੁੱਲ ਜ਼ਮਾਨਾ,
ਸਾਰਾ ਹੀ ਸਰਬੰਸ ਵਾਰਿਆ, ਵਾਰਿਆ ਧੰਨ ਖਜਾਨਾ,

ਮਰਦ ਅਗੰਮੜੇ ਦੀ ਜਗ ਉੱਤੇ, ਯਾਦ ਰਹੂ ਕੁਰਬਾਨੀ।
ਗੋਬਿੰਦ ਸਿੰਘ ਦਾ ਇਸ ਜਗ ਉੱਤੇ ਕੋਈ ਨਾ ਦਿਸਦਾ ਸਾਨੀ॥

ਯੋਧਿਆ ਤੱਕ ਕੁਰਬਾਨੀ ਤੇਰੀ, ਤੈਨੂੰ ਸੀਸ ਨਿਭਾਵੇ,
ਨਛੱਤਰ ਭੋਗਲ ਜਿਹਾ ਨਿਮਾਣਾ, ਲੱਖ ਬਲਿਹਾਰੇ ਜਾਵੇ,

ਅੱਣਖੀ ਰੂਹ ਦਰਵੇਸ਼ ਗੁਰੂ ਜੀ, ਧਨ ਪੁੱਤਰਾਂ ਦਾ ਦਾਨੀ।
ਗੋਬਿੰਦ ਸਿੰਘ ਦਾ ਇਸ ਜਗ ਉੱਤੇ ਕੋਈ ਨਾ ਦਿਸਦਾ ਸਾਨੀ॥

ਲੇਖਕ :- ਨਛੱਤਰ ਸਿੰਘ ਭੋਗਲ
“ਭਾਖੜੀਆਣਾ” (U.K)

***

814

***

Nachhatar Singh Bhopal

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →