ਵਿਚਾਰ ਚਰਚਾ :ਸਿੱਧੂ ਮੂਸੇਵਾਲਾ ਦਾ ਚਰਚਾ ਅਤੇ ਉਸਦੀ ਗਾਇਕੀ ਦਾ ਸੰਕਟ-ਸੁਖਿੰਦਰ |
ਸਾਲ 2016 ਦੇ ਅਖੀਰ ਵਿੱਚ ਸਿੱਧੂ ਮੂਸੇਵਾਲਾ ਇੰਟਰਨੈਸ਼ਨਲ ਸਟੂਡੈਂਟ ਬਣਕੇ ਇੰਡੀਆ ਤੋਂ ਕੈਨੇਡਾ ਪਹੁੰਚਿਆ। ਉਸ ਨੇ ਇੱਥੇ ਆ ਕੇ ਟੋਰਾਂਟੋ ਦੇ ਹੰਬਰ ਕਾਲਜ ਵਿੱਚ ਦਾਖਲਾ ਲਿਆ ਅਤੇ ਬਰੈਂਪਟਨ ਸ਼ਹਿਰ ਵਿੱਚ ਰਹਿਣ ਲੱਗਾ। ਇੱਥੇ ਆ ਕੇ ਉਸ ਨੇ ਪੜ੍ਹਾਈ ਦੇ ਨਾਲ ਨਾਲ ਆਪਣਾ ਖਰਚਾ ਚਲਾਉਣ ਲਈ ਇੱਕ ਬੇਕਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ।
ਪਰ ਉਸ ਅੰਦਰ ਪੰਜਾਬੀ ਗਾਇਕੀ ਦੀ ਚਿਣਗ ਹੋਣ ਕਰਕੇ ਉਸ ਨੇ ਇੱਕ ਦੋਗਾਣਾ ਲਿਖਿਆ, ਚਰਚਿਤ ਪੰਜਾਬੀ ਗਾਇਕ ਅਮਰ ਚਮਕੀਲੇ ਵਾਂਗ, ਇਹ ਦੋਗਾਣਾ ਗਾਇਕਾ ਗੁਰਲੇਜ਼ ਅਖਤਰ ਨਾਲ ਮਿਲ ਕੇ ਗਾਇਆ, ‘ਜੀ ਵੈਗਨ’ ਨਾਮ ਹੇਠ ਇਹ ਦੋਗਾਣਾ ਰਿਕਾਰਡ ਕਰਵਾਇਆ ਅਤੇ ਰੀਲੀਜ਼ ਕੀਤਾ। ਇਸ ਪਹਿਲੇ ਹੀ ਗੀਤ ਵਿੱਚ ਉਸ ਨੇ ਆਪਣੇ ਅਤੇ ਮਾਲਵੇ ਦੇ ਇਲਾਕੇ ਦੇ ਪੰਜਾਬੀਆਂ ਦੇ ਸੁਭਾਅ ਨੂੰ ਬਹੁਤ ਹੀ ਅੱਖੜ ਕਿਸਮ ਦੇ, ਤਾਨਾਸ਼ਾਹ, ਬੇਲਿਹਾਜ਼ ਅਤੇ ਹਥਿਆਰਾਂ ਨਾਲ ਪਿਆਰ ਕਰਨ ਵਾਲਿਆਂ ਦੇ ਰੂਪ ਵਿੱਚ ਪੇਸ਼ ਕੀਤਾ। ਉਸ ਦੀ ਇਹੀ ਅੱਖੜ ਕਿਸਮ ਦੇ ਬੰਦੇ ਵਾਲੀ ਪਹਿਚਾਣ ਉਸ ਦੇ ਅਗਲੇ ਵਧੇਰੇ ਗੀਤਾਂ ਵਿੱਚ ਵੀ ਪੇਸ਼ ਹੁੰਦੀ ਰਹੀ ਅਤੇ ਉਸ ਦਾ ਮੋਹ, ਹਥਿਆਰਾਂ ਨਾਲ ਮੋਹ ਰੱਖਣ ਵਾਲੇ, ਗੈਂਗਸਟਰਾਂ ਨਾਲ ਵੀ ਵਧਦਾ ਗਿਆ। ਇਸੇ ਮੋਹ ਸਦਕਾ ਹੀ ਸਿੱਧੂ ਮੂਸੇਵਾਲਾ ਰੈਪ ਮਿਊਜ਼ਿਕ ਅਤੇ ਰੈਪ ਗਾਇਕਾਂ ਦੇ ਵੀ ਨੇੜੇ ਹੁੰਦਾ ਗਿਆ। ਹੌਲੀ ਹੌਲੀ ਸਿੱਧੂ ਮੂਸੇਵਾਲਾ ਦੀ ਸ਼ਮੂਲੀਅਤ ਵੀ ਰੈਪ ਗਾਇਕਾਂ ਵਿੱਚ ਹੋਣ ਲੱਗੀ ਅਤੇ ਉਸ ਦੇ ਗੀਤਾਂ ਨੂੰ ਵੀ ਗੈਂਗਸਟਰ ਗੀਤ ਕਿਹਾ ਜਾਣ ਲੱਗਾ। ਉਸ ਦਾ ਕਤਲ ਹੋ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਨਾਮ ਵੀ ਦੁਨੀਆ ਭਰ ਦੇ ਉਨ੍ਹਾਂ 77 ਰੈਪ ਗਾਇਕਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਜੋ ਕਿ ਪਿਛਲੇ 25 ਸਾਲਾਂ ਵਿੱਚ, ਕਿਸੇ ਨ ਕਿਸੇ ਕਾਰਨ, ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਹਨ। ਪੇਸ਼ ਹਨ ਸਿੱਧੂ ਮੂਸੇਵਾਲਾ ਦੇ ਪਹਿਲੇ ਗੀਤ ‘ਜੀ ਵੈਗਨ’ ਵਿੱਚੋਂ ਜ਼ਿਕਰਯੋਗ ਤਿੰਨ ਪਹਿਰੇ; ਤਾਂ ਕਿ ਉਸ ਦੀ ਗਾਇਕੀ ਦੇ ਮੁੱਢਲੇ ਸੁਭਾਅ ਬਾਰੇ ਜਾਣਿਆ ਜਾ ਸਕੇ: ਗੀਤ : ਇੱਕ ਗੱਲ ਤਾਂ ਹੁਣ ਮੀਡੀਆ ਵਿੱਚ ਯਕੀਨ ਨਾਲ ਕਹੀ ਜਾ ਰਹੀ ਹੈ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਗੈਂਗਸਟਰ ਗਰੋਹਾਂ ਦਾ ਬੜਾ ਹੀ ਗਹਿਰਾ ਆਪਸੀ ਸਬੰਧ ਹੈ। ਇਹ ਗੱਲ ਵੀ ਚਰਚਾ ਵਿੱਚ ਆ ਰਹੀ ਹੈ ਕਿ ਸਿੱਧੂ ਮੂਸੇਵਾਲਾ ਆਪਣੀ ਹਰੇਕ ਐਲਬੈਮ ਵਿੱਚ, ਘੱਟ ਤੋਂ ਘੱਟ, ਇੱਕ ਗੀਤ ਜਰੂਰ ਦਵਿੰਦਰ ਬੰਬੀਹਾ ਗੈਂਗਸਟਰ ਗਰੋਹ ਲਈ ਗਾਉਂਦਾ ਸੀ ਅਤੇ ਲਾਰੈਂਸ ਬਿਸ਼ਨੋਈ ਗੈਂਗਸਟਰ ਗਰੋਹ ਲਈ ਵੀ ਕਈ ਪੰਜਾਬੀ ਗਾਇਕ ਗੀਤ ਗਾਉਂਦੇ ਹਨ। ਇਹ ਗੱਲ ਵੀ ਉੱਭਰ ਕੇ ਆ ਰਹੀ ਹੈ ਕਿ ਗੈਂਗਸਟਰ ਗਰੋਹ ਪੰਜਾਬੀ ਗਾਇਕਾਂ ਤੋਂ ਫਿਰੌਤੀਆਂ ਵਸੂਲ ਕਰਦੇ ਹਨ ਅਤੇ ਫਿਰੌਤੀਆਂ ਤੋਂ ਇਕੱਠਾ ਕੀਤਾ ਗਿਆ ਕਰੋੜਾਂ ਰੁਪਿਆ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਪਰਮੋਸ਼ਨ ਅਤੇ ਗੰਨ ਕਲਚਰ ਦੀ ਪਰਮੋਸ਼ਨ ਲਈ ਖਰਚ ਵੀ ਰਹੇ ਹਨ। ਮਿਊਜ਼ਿਕ ਇੰਡਸਟਰੀ ਨਾਲ ਜੁੜੇ ਲੋਕ ਇਹ ਗੱਲ ਵੀ ਦੱਸ ਰਹੇ ਹਨ ਕਿ ਅੱਜ ਕੱਲ੍ਹ ਇੱਕ ਚੰਗੀ ਮਿਊਜ਼ੀਕਲ ਵੀਡੀਓ ਬਣਾਉਣ ਉੱਤੇ 10 ਲੱਖ ਰੁਪਏ ਤੋਂ ਲੈ ਕੇ 60 ਲੱਖ ਰੁਪਏ ਤੱਕ ਖਰਚਾ ਹੋ ਜਾਂਦਾ ਹੈ। ਇਸੀ ਕਾਰਨ ਹੀ ਹੋ ਸਕਦਾ ਹੈ ਕਿ ਅਨੇਕਾਂ ਪੰਜਾਬੀ ਗਾਇਕ ਆਪਣੀ ਮਿਊਜ਼ੀਕਲ ਵੀਡੀਓ ਬਨਾਉਣ ਲਈ ਆ ਰਹੇ ਭਾਰੀ ਖ਼ਰਚਿਆਂ ਵਾਸਤੇ ਆਰਥਿਕ ਮਦਦ ਲੈਣ ਲਈ ਗੈਂਗਸਟਰਾਂ ਨਾਲ ਦੋਸਤਾਨਾ ਸਬੰਧ ਬਣਾਉਣ ਲਈ ਮਜਬੂਰ ਹੋ ਜਾਂਦੇ ਹਨ। ਜਾਣਕਾਰੀ ਤਾਂ ਹੁਣ ਇੱਥੋਂ ਤੱਕ ਵੀ ਸਾਹਮਣੇ ਆ ਰਹੀ ਹੈ ਕਿ ਕਈ ਗੈਂਗਸਟਰਾਂ ਨੇ ਮਿਊਜ਼ੀਕਲ ਵੀਡੀਓ ਪਰੋਡਕਸ਼ਨ ਸਟੂਡੀਓ ਵੀ ਕਾਇਮ ਕਰ ਲਏ ਹਨ। ਸ਼ਾਇਦ, ਸਿੱਧੂ ਮੂਸੇਵਾਲਾ ਵੀ ਇਸੇ ਲਾਲਚ ਅਧੀਨ ਹੀ ਗੈਂਗਸਟਰਾਂ ਦੇ ਨੇੜੇ ਚਲਾ ਗਿਆ ਅਤੇ ਉਹਨਾਂ ਦਾ ਮਨਪਸੰਦ ਵਿਸ਼ਾ ਗੰਨ ਕਲਚਰ ਆਪਣੇ ਗੀਤਾਂ ਵਿੱਚ ਪਰਮੋਟ ਕਰਨ ਲੱਗ ਪਿਆ। ਜਿਸ ਕਾਰਨ, ਦੇਖਦੇ ਹੀ ਦੇਖਦੇ, 3/4 ਸਾਲਾਂ ਵਿੱਚ ਹੀ ਸਿੱਧੂ ਮੂਸੇਵਾਲਾ ਇੱਕ ‘ਰੈਪ ਗਾਇਕ’ ਵਜੋਂ ਪ੍ਰਸਿੱਧੀ ਪ੍ਰਾਪਤ ਕਰ ਗਿਆ ਅਤੇ ਉਸਦੇ ਗੀਤਾਂ ਨੂੰ ‘ਗੈਂਗਸਟਰ ਗੀਤ’ ਕਿਹਾ ਜਾਣ ਲੱਗਾ। ਪਰ ਅੰਤ ਵਿੱਚ ਉਸ ਨੂੰ ਇਸ ਤਰਾਂ ਦੀ ਝੂਠੀ ਸ਼ੁਹਰਤ ਪ੍ਰਾਪਤ ਕਰਨ ਅਤੇ ਦੌਲਤ ਇਕੱਠੀ ਕਰਨ ਦੀ ਵੱਡੀ ਕੀਮਤ ਅਦਾ ਕਰਨੀ ਪਈ। ਉਸ ਨੂੰ ਆਪਣੀ ਜਾਨ ਵੀ ਗਵਾਉਣੀ ਪਈ। ਪਰ, ਸ਼ਾਇਦ, ਉਦੋਂ ਤੱਕ ਪੁਲਾਂ ਹੇਠੋਂ ਬਹੁਤ ਪਾਣੀ ਲੰਘ ਚੁੱਕਿਆ ਸੀ ਅਤੇ ਜ਼ਿੰਦਗੀ ਦਾ ਰੁਖ ਸਹੀ ਦਿਸ਼ਾ ਵੱਲ ਮੋੜਨਾ ਹੁਣ ਏਨਾ ਅਸਾਨ ਨਹੀਂ ਰਹਿ ਗਿਆ ਸੀ। ਉਹ ਮੌਤ ਨੂੰ ਮਸ਼ੂਕ ਵਾਂਗ ਉਡੀਕਣ ਲੱਗ ਪਿਆ ਸੀ। ਪੇਸ਼ ਹਨ ਸਿੱਧੂ ਮੂਸੇਵਾਲਾ ਦੇ ਗੈਂਗਸਟਰ ਗੀਤਾਂ ਵਿੱਚੋਂ ਕੁਝ ਉਦਾਹਰਨਾਂ; ਤਾਂ ਕਿ ਉਸ ਦੀ ਮਾਨਸਿਕਤਾ ਦੇ ਏਸ ਪੱਖ ਨੂੰ ਵੀ ਕੁਝ ਹੋਰ ਚੰਗੀ ਤਰ੍ਹਾਂ ਸਮਝਿਆ ਜਾ ਸਕੇ : ਗੀਤ : ਗੀਤ : ਗੀਤ : ਗੀਤ : ਸਿੱਧੂ ਮੂਸੇਵਾਲਾ ਦੇ ਗੈਂਗਸਟਰ ਗੀਤਾਂ ਤੋਂ ਬਿਨ੍ਹਾਂ ਉਸਦਾ ਇੱਕ ਗੀਤ ‘295’ ਵੀ ਕਾਫੀ ਚਰਚਿਤ ਰਿਹਾ ਹੈ। ਇਸ ਗੀਤ ਵਿੱਚ ਸਿੱਧੂ ਮੂਸੇਵਾਲਾ ਬੜੀ ਦਲੇਰੀ ਨਾਲ ਮੌਕਾਪ੍ਰਸਤ ਅਤੇ ਘਟੀਆ ਕਿਰਦਾਰਾਂ ਵਾਲੇ ਰਾਜਨੀਤੀਵਾਨਾਂ, ਸਮਾਜ ਸੇਵੀਆਂ, ਮੀਡੀਆਕਰਮੀਆਂ, ਬੋਲੀ ਦੇ ਰਾਖਿਆਂ, ਭਰਿਸ਼ਟ ਧਾਰਮਿਕ ਨੇਤਾਵਾਂ, ਫੇਸਬੁੱਕੀਆਂ, ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਜੇਕਰ ਸਾਡੇ ਸਾਹਿਤਕਾਰ ਆਪਣੇ ਗੀਤਾਂ ਵਿੱਚ ਸੱਚ ਬੋਲਣਗੇ ਤਾਂ ਸਾਡੀ ਅਗਲੀ ਪੀੜੀ ਵੀ ਵਧੀਆ ਸੋਚ ਵਾਲੀ ਹੋਵੇਗੀ। ਪੇਸ਼ ਹਨ ਇਸ ਗੀਤ ਦੇ ਤਿੰਨ ਪਹਿਰੇ : ਸਿੱਧੂ ਮੂਸੇਵਾਲਾ ਦੀ ਗਾਇਕੀ ਬਾਰੇ ਚਰਚਾ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਉਹ ਪੰਜਾਬੀ ਸਭਿਆਚਾਰ ਦੇ ਅਸਮਾਨ ਵਿੱਚ ਇੱਕ ਤੁਫ਼ਾਨ ਵਾਂਗ ਉੱਠਿਆ ਅਤੇ ਦੇਖਦਿਆਂ ਹੀ ਦੇਖਦਿਆਂ ਕੁਝ ਸਾਲਾਂ ਵਿੱਚ ਹੀ ਸੰਗੀਤ ਦੀ ਦੁਨੀਆ ਵਿੱਚ ਹਰ ਪਾਸੇ ਹੀ ਛਾ ਗਿਆ। ਭਾਵੇਂ ਕਿ ਮੁੱਢ ਵਿੱਚ ਉਸ ਦੇ ਗੀਤਾਂ ਵਿੱਚ ਅਜਿਹਾ ਨਹੀਂ ਸੀ; ਪਰ ਹੌਲੀ ਹੋਲੀ ਉਸ ਦੇ ਗੀਤਾਂ ਵਿੱਚ ਗੰਨ ਕਲਚਰ ਅਤੇ ਹਿੰਸਾ ਦਾ ਚਰਚਾ ਆਮ ਹੋਣ ਲੱਗਾ। ਜਿਸ ਕਾਰਨ ਉਸ ਦੇ ਮਿਊਜ਼ੀਕਲ ਪ੍ਰੋਗਰਾਮਾਂ ਵਿੱਚ ਲੜਾਈ ਝਗੜੇ ਹੋਣ ਲੱਗੇ, ਚਾਕੂ ਚੱਲਣ ਲੱਗੇ ਅਤੇ ਮਿਊਜ਼ੀਕਲ ਹਾਲ ਕਮਰਿਆਂ ਵਿੱਚ ਪਈਆਂ ਕੁਰਸੀਆਂ-ਮੇਜ਼ਾਂ ਦੀ ਟੁੱਟ ਭੱਜ ਹੋਣ ਲੱਗੀ। ਜਿਸ ਕਾਰਨ ਪੁਲਿਸ ਨੂੰ ਦਖ਼ਲਅੰਦਾਜ਼ੀ ਕਰਕੇ ਉਸ ਦੇ ਮਿਊਜ਼ੀਕਲ ਸ਼ੋਅ ਵਿੱਚ ਵਿਚਾਲੇ ਬੰਦ ਵੀ ਕਰਨੇ ਵੀ ਪਏ। ਜਿਸ ਕਾਰਨ ਉਸ ਦੇ ਗੀਤਾਂ ਦੀ ਅਖ਼ਬਾਰਾਂ ਵਿੱਚ ਵੀ ਆਲੋਚਨਾ ਹੋਣ ਲੱਗੀ। ਜਿਸ ਕਾਰਨ ਅਖ਼ਬਾਰਾਂ ਵਾਲੇ ਸਿੱਧੂ ਮੂਸੇ ਵਾਲਾ ਨੂੰ ‘ਪੰਜਾਬੀ ਪੰਕ ਗਾਇਕ’ ਵੀ ਕਹਿਣ ਲੱਗੇ। ਉਸਦੇ ਗੀਤ ਹੁਣ ਔਰਤਾਂ ਉੱਤੇ ਆਪਣਾ ਦਬਦਬਾ ਬਣਾਉਣ ਲਈ ਮਾਰੂ ਹਥਿਆਰਾਂ, ਮਹਿੰਗੀਆਂ ਕਾਰਾਂ ਅਤੇ ਬੇਤਹਾਸ਼ਾ ਹਿੰਸਾ ਕਰ ਸਕਣ ਦੀ ਤਾਕਤ ਦੀਆਂ ਗੱਲਾਂ ਕਰਨ ਲੱਗੇ। ਉਹ ਹੁਣ ਅਜਿਹਾ ਦਾਅਵਾ ਵੀ ਕਰਨ ਲੱਗਾ ਸੀ ਕਿ ਉਸ ਦੇ ਗੀਤ ਸੁਣਨ ਵਾਲੇ ਲੋਕਾਂ ਦੀ ਗਿਣਤੀ ਲੱਖਾਂ ਵਿੱਚ ਸੀ ਅਤੇ ਉਹ ਤਾਂ ਉਹੀ ਕੁਝ ਹੀ ਲਿਖਦਾ ਅਤੇ ਗਾਉਂਦਾ ਸੀ ਜੋ ਕੁਝ ਲੋਕ ਸੁਣਨਾ ਪਸੰਦ ਕਰਦੇ ਸਨ। ਉਹ ਹੁਣ ਆਪਣੀ ਜ਼ਿੰਦਗੀ ਵੀ ਉਸ ਤਰਾਂ ਹੀ ਜਿਉਂਦਾ ਸੀ ਜਿਸ ਤਰਾਂ ਦੀ ਜ਼ਿੰਦਗੀ ਦੀਆਂ ਗੱਲਾਂ ਉਹ ਆਪਣੇ ਗੀਤਾਂ ਵਿੱਚ ਕਰਦਾ ਸੀ ਜਾਂ ਜਿਸ ਤਰਾਂ ਦੀ ਜ਼ਿੰਦਗੀ ਉਸ ਦੀਆਂ ਮਿਊਜ਼ੀਕਲ ਵੀਡੀਓਜ਼ ਵਿੱਚ ਦਿਖਾਈ ਜਾਂਦੀ ਸੀ। ਉਹ ਆਪਣੇ ਗੀਤਾਂ ਵਿੱਚ ਕਾਲਪਨਿਕ ਦੁਸ਼ਮਣਾਂ ਨੂੰ ਵੰਗਾਰਦਾ ਸੀ ਅਤੇ ਅਸਲ ਜ਼ਿੰਦਗੀ ਵਿੱਚ ਵੀ ਆਪਣੇ ਸਮਕਾਲੀਆਂ ਨੂੰ ਲੜਾਈਆਂ/ਝਗੜੇ ਕਰਨ ਲਈ ਨਿੱਤ ਚੁਨੌਤੀਆਂ ਦਿੰਦਾ ਸੀ। ਸਿੱਧੂ ਮੂਸੇਵਾਲਾ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵੀ ਅਤੇ ਆਪਣੀ ਗਾਇਕੀ ਵਿੱਚ ਵੀ ਇੱਕ ਮੁਜਰਮ ਅਤੇ ਇੱਕ ਸਿਪਾਹੀ ਦੇ ਕਿਰਦਾਰ ਵਿੱਚ ਬਹੁਤਾ ਫ਼ਰਕ ਨਹੀਂ ਰੱਖਦਾ ਸੀ। ਦਰਅਸਲ, ਉਸ ਦੀ ਹੋਂਦ ਦੁਫਾੜ ਮਾਨਸਿਕਤਾ ਵਾਲੇ ਵਿਅਕਤੀ ਵਾਲੀ ਹੋ ਚੁੱਕੀ ਸੀ। ਉਹ ਅਸਲ ਜ਼ਿੰਦਗੀ ਵਿੱਚ ਤਾਂ ਕਹਿੰਦਾ ਸੀ ਕਿ ਉਹ ਰੱਬ ਤੋਂ ਡਰਦਾ ਹੈ ਅਤੇ ਇੱਕ ਨਿਮਾਣਾ ਜਿਹਾ ਬੰਦਾ ਹੈ – ਪਰ ਆਪਣੇ ਗੀਤਾਂ ਵਿੱਚ ਅਤੇ ਆਪਣੀਆਂ ਮਿਊਜ਼ੀਕਲ ਵੀਡੀਓਜ਼ ਵਿੱਚ ਉਹ ਆਪਣੇ ਆਪ ਨੂੰ ਹੀ ਸਰਬ-ਸ਼ਕਤੀਮਾਨ ਰੱਬ ਸਮਝਦਾ ਸੀ। ਭਾਵੇਂ ਕਿ ਉਹ ਧੀਮੀ ਰਫ਼ਤਾਰ ਨਾਲ ਜ਼ਿੰਦਗੀ ਜਿਉਣ ਵਾਲੇ ਮੂਸਾ ਪਿੰਡ ਵਿੱਚ ਰਹਿੰਦਾ ਸੀ; ਪਰ ਉਹ ਸਮੇਂ ਸਮੇਂ ਗੈਂਗ ਕਲਚਰ ਅਤੇ ਤੇਜ਼ ਰਫ਼ਤਾਰ ਵਾਲੀਆਂ ਸਥਿਤੀਆਂ/ਸਮਾਰੋਹਾਂ ਵਿੱਚ ਵੀ ਹਿੱਸਾ ਲੈਂਦਾ ਰਹਿੰਦਾ ਸੀ ਤਾਂ ਜੋ ਆਪਣੇ ਵਿਅਕਤੀਤਵ ਦੇ ਦੂਜੇ ਪੱਖ ਨੂੰ ਵੀ ਸੰਤੁਸ਼ਟ ਕਰ ਸਕੇ। ਜਦੋਂ ਸਿੱਧੂ ਮੂਸੇਵਾਲਾ ਨੂੰ ਮੁਲਾਕਾਤਾਂ ਦੌਰਾਨ ਪੁੱਛਿਆ ਜਾਂਦਾ ਕਿ ਉਹ ਆਮ ਜ਼ਿੰਦਗੀ ਵਿੱਚ ਅਤੇ ਮੁਲਾਕਾਤਾਂ ਦੌਰਾਨ ਆਪਣੀਆਂ ਅੱਖਾਂ ਬਹੁਤ ਨੀਵੀਂਆਂ ਰੱਖਦਾ ਹੈ ਪਰ ਵੀਡੀਓਜ਼ ਵਿੱਚ ਉਹ ਬਹੁਤ ਸੌਰ ਸ਼ਰਾਬਾ ਕਰਦਾ ਹੈ? ਤਾਂ ਉਹ ਕਹਿੰਦਾ ਕਿ ਸਟੇਜ ਉੱਤੇ ਤਾਂ ਮੈਨੂੰ ਪ੍ਰੋਫੈਸ਼ਨਲ ਬੰਦੇ ਵਾਂਗੂੰ ਅਦਾਕਾਰੀ ਕਰਨੀ ਪੈਂਦੀ ਹੈ। ਸਿੱਧੂ ਮੂਸੇਵਾਲਾ ਨੇ ਆਪਣੀ ਇੱਕ ਮੁਲਾਕਾਤ ਦੌਰਾਨ ਇਹ ਗੱਲ ਮੰਨੀ ਸੀ ਕਿ ਉਸ ਨੇ ਆਪਣੇ ਰੈਪ ਗੀਤਾਂ ਵਿੱਚ ਜਦੋਂ ਆਮ ਜ਼ਿੰਦਗੀ ਨਾਲ ਸਬੰਧਿਤ ਗੱਲਾਂ ਕੀਤੀਆਂ ਸਨ ਤਾਂ ਉਨ੍ਹਾਂ ਗੀਤਾਂ ਨੂੰ ਲੋਕਾਂ ਵੱਲੋਂ ਕੋਈ ਬਹੁਤਾ ਚੰਗਾ ਹੁੰਗਾਰਾ ਨਹੀਂ ਮਿਲਿਆ ਸੀ; ਪਰ ਜਦੋਂ ਵੀ ਉਸ ਨੇ ਆਪਣੇ ਗੀਤਾਂ ਵਿੱਚ ਗੰਨ ਕਲਚਰ ਅਤੇ ਹਿੰਸਾ ਦੀ ਗੱਲ ਕੀਤੀ ਸੀ ਤਾਂ ਉਸ ਦੇ ਗੀਤਾਂ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਸਿੱਧੂ ਮੂਸੇਵਾਲਾ ਉਂਜ ਭਾਵੇਂ ਆਪਣੇ ਆਪ ਨੂੰ ਜ਼ਾਤ-ਪਾਤ ਵਿਰੋਧੀ ਕਹਿੰਦਾ ਹੈ; ਪਰ ਉਹ ‘ਜੱਟਵਾਦ’ ਦਾ ਹੰਕਾਰ ਵੀ ਆਪਣੇ ਗੀਤਾਂ ਵਿੱਚ ਬਾਰ ਬਾਰ ਦਿਖਾਉਂਦਾ ਹੈ। ਸਿੱਧੂ ਮੂਸੇਵਾਲਾ ਖਿਲਾਫ ਬਹੁਤ ਸਾਰੀਆਂ ਐਫਆਈਆਰ ਵੀ ਦਰਜ ਸਨ। ਪਰ ਫਿਰ ਵੀ ਪਤਾ ਨਹੀਂ ਕਿਉਂ ਕੁਝ ਲੋਕ ਸਿੱਧੂ ਮੂਸੇਵਾਲਾ ਨੂੰ ਪੰਜਾਬ ਦੇ ਲੋਕ ਨਾਇਕ ਵਜੋਂ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਭਾਵੇਂ ਕਿ ਉਸਦੇ ਵਧੇਰੇ ਕਰਕੇ ਰੈਪ ਗੀਤਾਂ ਵਿੱਚ ਗੰਨ ਕਲਚਰ ਅਤੇ ਹਿੰਸਾ ਦਾ ਹੀ ਬੋਲਬਾਲਾ ਹੈ; ਪਰ ਉਸ ਨੇ, ਨਿਰਸੰਦੇਹ, ਆਪਣੇ ਕੁਝ ਗੀਤਾਂ ਵਿੱਚ ਆਪਣੇ ਨਿੱਜੀ ਪਰਵਾਰਿਕ ਰਿਸ਼ਤਿਆਂ ਅਤੇ ਕੁਝ ਸਮਾਜਿਕ ਮਸਲਿਆਂ ਬਾਰੇ ਵੀ ਚਰਚਾ ਕੀਤਾ ਹੈ। ਇਨ੍ਹਾਂ ਗੀਤਾਂ ਵਿੱਚ ‘ਡੀਅਰ ਮਾਮਾ’, ‘ਬਾਪੂ’, ‘ਪੰਜਾਬ, ਮਾਈ ਮਦਰ ਲੈਂਡ’ ਅਤੇ ‘ਟਿੱਬਿਆਂ ਦਾ ਪੁੱਤ’ ਦਾ ਵਿਸ਼ੇਸ਼ ਤੌਰ ਉੱਤੇ ਜ਼ਿਕਰ ਕੀਤਾ ਜਾ ਸਕਦਾ ਹੈ। ਪੇਸ਼ ਹਨ ਸਿੱਧੂ ਮੂਸੇਵਾਲਾ ਦੇ ਇਨ੍ਹਾਂ ਚਾਰ ਗੀਤਾਂ ਵਿੱਚੋਂ ਕੁਝ ਉਦਾਹਰਣਾਂ; ਤਾਂ ਕਿ ਪਾਠਕ ਉਸ ਦੀ ਗਾਇਕੀ ਅਤੇ ਗੀਤਕਾਰੀ ਦੇ ਇਸ ਪੱਖ ਤੋਂ ਵੀ ਵਾਕਫ਼ ਹੋ ਸਕਣ : ਗੀਤ : 2। ਗੀਤ : ਗੀਤ : ਗੀਤ : -Sukhinder |
***
815 *** |
Sukhinder, Editor: SANVAD, Box 67089, 2300 Yonge St.Toronto ON M4P 1E0 Canada,
Tel. (416) 858-7077, Email: poet_sukhinder@hotmail.com