25 July 2024

ਪੰਜਾਬੀ ਦੀਆਂ ਲਿਪੀਆਂ ਨੂੰ ਇਕ ਫੁਲਕਾਰੀ ਵਿਚ ਪਰੋਣ ਵਾਲੀ ਸੁਲਤਾਨਾ ਬੇਗ਼ਮ ਨੇ ਅਲਵਿਦਾ ਆਖੀ – ਲਿਖਾਰੀ

ਪੰਜਾਬੀ ਦੀਆਂ ਲਿਪੀਆਂ ਨੂੰ ਇਕ ਫੁਲਕਾਰੀ ਵਿਚ ਪਰੋਣ ਵਾਲੀ ਸੁਲਤਾਨਾ ਬੇਗ਼ਮ ਨੇ ਅਲਵਿਦਾ ਆਖੀ

ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਲਿਪੀਆਂ ਨੂੰ ਇਕ ਫੁਲਕਾਰੀ ਵਿਚ ਪਰੋਣ ਵਾਲੀ ਪੰਜਾਬੀ ਸਾਹਿਤ ਦੀ ਧੁੰਨੀ ਨਾਲ ਜੁੜੀ ਇਕ ਮਹਾਨ ਸ਼ਖ਼ਸੀਅਤ ਸੁਲਤਾਨਾ ਬੇਗ਼ਮ ਕੁਝ ਸਮੇਂ ਤੋਂ ਬਿਮਾਰ ਰਹਿਣ ਪਿੱਛੋਂ ਅੱਜ ਪੰਜਾਬੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਈ ਹੈ।

ਉਹਨਾਂ ਦੀਆਂ ਚਾਰ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਸਨ ; ਰੁਸਵਾਈਆਂ, ਗੁਲਜ਼ਾਰਾਂ, ਸ਼ਗੂਫ਼ੇ,ਲਾਹੌਰ ਕਿੰਨੀ ਦੂਰ।

ਪੂਰਾ ਸੋਸ਼ਲ ਮੀਡੀਆ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀਆਂ ਨਾਲ ਭਰਿਆ ਪਿਆ।

ਅਸਲ ਸ਼ਰਧਾਂਜਲੀ ਉਹਨਾਂ ਨੂੰ ਇਹ ਹੋਵੇਗੀ ਕੇ ਜੇ ਅਸੀਂ ਉਹਨਾਂ ਵੱਲੋਂ 2020 ਵਿਚ ਪੰਜਾਬੀ ਸਾਹਿਤ ਸਭਾਵਾਂ ਵਿਚੋਂ ਗਰੁੱਪ ਬਾਜ਼ੀ ਖ਼ਤਮ ਕਰਨ ਦੇ ਹੋਕੇ ਵੱਲ ਧਿਆਨ ਦੇਈਏ।

ਉਹਨਾਂ ਮੁਤਾਬਕ ਪੰਜਾਬੀ ਵਿਚ ਅੱਜ ਕੁਝ ਗਿਣੇ ਚੁਣੇ ਹੀ ਸਾਹਿਤਕਾਰ ਨੇ, ਕਿੰਨਾ ਕੁ ਚਿਰ ਪੁਰਾਣੇ ਸਾਹਿਤਕਾਰਾਂ ਦਾ ਵਾਸਤਾ ਪਾਉਂਦੇ ਰਹਾਂਗੇ? ਕਿਤਾਬਾਂ ਛਪਵਾਉਣ ਨਾਲ ਜਾਂ ਇਨਾਮ ਸਨਮਾਨ ਨਾਲ ਕੋਈ ਸਾਹਿਤਕਾਰ ਨਹੀਂ ਬਣ ਜਾਂਦਾ, ਕਈ ਵਾਰ ਕਿਸੇ ਦੀਆਂ ਲਿਖੀਆਂ ਦੋ ਲਾਈਨਾਂ ਕਈ ਕਿਤਾਬਾਂ ਤੇ ਭਾਰੂ ਹੁੰਦੀਆਂ।

ਉਹ ਹਥਲੀ ਵੀਡੀਓ ਵਿਚ ਉਦਾਹਰਨ ਦਿੰਦੇ ਹਨ ਕੇ:
“ਬੰਦਾ ਨਹੀਂ ਬੋਲਦਾ ਉਹਦਾ ਕਿਰਦਾਰ ਬੋਲਦਾ
ਵਿਕੀਆਂ ਜਮੀਰਾਂ ਦਾ ਮੁੱਲ ਸਰੇ ਬਾਜ਼ਾਰ ਬੋਲਦਾ।”

ਲਿਖਾਰੀ ਪਰਿਵਾਰ ਨੂੰ ਸੁਲਤਾਨਾਂ ਬੇਗ਼ਮ ਦੇ ਸਦੀਵੀ ਵਿਛੋੜਾ ਦੇ ਜਾਣ ਦਾ ਬੇਹੱਦ ਦੁੱਖ ਹੈ ਤੇ ਉਹਨਾਂ ਨੂੰ ਇਸ ਮੰਚ ਤੋਂ ਯਾਦ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਾਂਗੇ।
– ਲਿਖਾਰੀ ਪਰਿਵਾਰ

***
798***