ਬਹੁਤ ਹੀ ਦੁਖੀ ਹਿਰਦੇ ਨਾਲ ਸੂਚਨਾ ਦਿੱਤੀ ਜਾ ਰਹੀ ਹੈ ਕਿ ਬਰਤਾਨੀਆ ਵੱਸਦੇ ਪੰਜਾਬੀ ਦੇ ਨਾਮਵਰ ਲੇਖਕ ਡਾ. ਗੁਰਨਾਮ ਗਿੱਲ14 ਜਨਵਰੀ 2023 ਨੂੰ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਪਿਛਲੇ 9 ਕੁ ਵਰ੍ਹਿਆਂ ਤੋਂ ਸਿਰ ਵਿੱਚ ਸੱਟ ਲੱਗਣ ਕਾਰਨ ਡਾ. ਗਿੱਲ ਬਿਮਾਰ ਸਨ ਅਤੇ ਉਹਨਾਂ ਦੀ ਯਾਦ-ਸ਼ਕਤੀ ਕੁਝ ਕੁ ਪ੍ਰਭਾਵਿਤ ਸੀ। ਡਾ. ਗਿੱਲ ਦਾ ਜਨਮ 15 ਸਤੰਬਰ 1943 ਨੂੰ ਮਾਤਾ ਦਰਸ਼ਨ ਕੌਰ ਅਤੇ ਪਿਤਾ ਸੰਤ ਸਿੰਘ ਦੇ ਘਰ ਧਨੀ ਪਿੰਡ, (ਜ਼ਿਲ੍ਹਾ ਜਲੰਧਰ) ਵਿਖੇ ਹੋਇਆ ਸੀ।
ਡਾ. ਗੁਰਨਾਮ ਗਿੱਲ ਸੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੇ ਧਾਰਨੀ ਬਹੁਪੱਖੀ ਲੇਖਕ ਸਨ ਜਿਨ੍ਹਾਂ ਨੇ ਗ਼ਜ਼ਲਾਂ ਦੇ ਨਾਲ ਨਾਲ ਗਲਪ ਦੀ ਰਚਨਾ ਵੀ ਕੀਤੀ ਅਤੇ ਨਿਬੰਧ ਵੀ ਲਿਖੇ। ਹੁਣ ਤੱਕ ਡਾ. ਗਿੱਲ ਦੀਆਂ 20 ਤੋਂ ਵਧੇਰੇ ਪੁਸਤਕਾਂ ਛਪ ਚੁੱਕੀਆਂ ਹਨ ਅਤੇ ਦੋ ਪੁਸਤਕਾਂ ਹਿੰਦੀ ਵਿੱਚ ਵੀ ਪ੍ਰਕਾਸ਼ਿਤ ਹੋਈਆਂ ਹਨ। ਡਾ. ਗਿੱਲ ਦੇ ਜਾਣ ਨਾਲ ਪੰਜਾਬੀ ਸਾਹਿਤਕ ਜਗਤ ਨੂੰ ਬਹੁਤ ਘਾਟਾ ਪਿਆ ਹੈ। ਅਦਾਰਾ ‘ਲਿਖਾਰੀ’ ਪਰਿਵਾਰ ਦੇ ਇਸ ਦੁੱਖ ਵਿਚ ਸ਼ਾਮਲ ਹੈ। ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦੀ ਸ਼ਕਤੀ।
***
1001
*** |