22 July 2024

“ਅੰਤਰ ਰਾਸ਼ਟਰੀ ਪੱਧਰ ਤੇ ਔਰਤਾਂ ਦਾ ਦਿਨ” (“ਵੁਮੈਨ ਡੇਅ”) – ਡਾ. ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ

“ਅੰਤਰ ਰਾਸ਼ਟਰੀ ਪੱਧਰ ਤੇ ਔਰਤਾਂ ਦਾ ਦਿਨ”
(“ਵੁਮੈਨ ਡੇਅ”)

(ਡਾ. ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ)

ਮਾਰਚ 8, 1911 ਨੂੰ ਦੁਨੀਆਂ ਭਰ ਵਿੱਚ ‘ਪਹਿਲਾ ਔਰਤਾਂ ਦਾ ਅੰਤਰ ਰਾਸ਼ਟਰੀ ਦਿਨ’ ਮਨਾਇਆ ਗਿਆ ਜਿਹੜਾ ਹਰ ਸਾਲ 8 ਮਾਰਚ ਨੂੰ ਸਾਰੇ ਵਿਸ਼ਵ ਵਿੱਚ ਛੁੱਟੀ ਕਰਕੇ ਉਹਨਾਂ ਔਰਤਾਂ ਨੂੰ ਜਿੰਨ੍ਹਾਂ ਨੇ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਕਲਾ ਦੀਆਂ ਗਤੀਵਿਧੀਆਂ ਵਿੱਚ ਕਾਮਯਾਬੀ ਪ੍ਰਾਪਤ ਕਰਕੇ ਰੁਤਬਾ ਹਾਸਲ ਕੀਤਾ ਹੁੰਦਾ ਹੈ, ਉਹਨਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸਾਰੀ ਦੁਨੀਆਂ ਵਿੱਚ ਸਾਰੇ ਸੰਸਾਰ ਵਿੱਚ ਛੁੱਟੀ ਹੁੰਦੀ ਹੈ ਅਤੇ ਥਾਂ ਥਾਂ ਤੇ ਫੰਕਸ਼ਨ, ਵਿਦਿਅਕ ਪੁਲਾਂਘਾਂ ਪੁੱਟਣ ਦੀ ਸ਼ੁਰੂਆਤ, ਜਲਸੇ, ਰੈਲੀਆਂ, ਨੁੱਕੜ ਨਾਟਕ, ਕਿਸੇ ਪ੍ਰੇਰਨਾਦਾਇਕ ਨਾਰੀ ਪ੍ਰਧਾਨ ਫਿਲਮ ਦੇ ਸ਼ੌਅ ਦਾ ਬੰਦੋਬਸਤ ਕਰਕੇ ਅਤੇ ਔਰਤਾਂ ਨੂੰ ਸਨਮਾਨਿਤ ਕਰਕੇ ਉਹਨਾਂ ਨੂੰ ਤੌਹਫ਼ੇ ਅਤੇ ਫੁੱਲ ਵਗ਼ੈਰਾ ਭੇਂਟ ਕੀਤੇ ਜਾਂਦੇ ਹਨ। ਇਸ ਮਹਾਨ ਦਿਨ ਦੀ ਸ਼ੁਰੂਆਤ ਵੀ ਔਰਤ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੀ ਕਹੀ ਜਾ ਸਕਦੀ ਹੈ। ਕਿਉਂਕਿ ਜੇਕਰ ਸੰਸਾਰ ਦੇ ਬਹੁਤੇ ਦੇਸ਼ਾਂ ਵਿੱਚ ਔਰਤ ਦੇ ਪਿਛੋਕੜ ਤੇ ਝਾਤ ਮਾਰੀਏ ਤਾਂ ਭਾਰਤ ਨਾਲੋਂ ਕੋਈ ਬਹੁਤਾ ਫ਼ਰਕ ਨਹੀਂ ਦਿਸਦਾ। ਪੁਰਸ਼ ਪ੍ਰਧਾਨ ਸਮਾਜ ਵਿੱਚ ਕਿਤੇ ਔਰਤ ਆਦਮੀ ਨਾਲ ਬਰਾਬਰੀ ਦੇ ਹੱਕ ਪਿੱਛੇ ਲੜਦੀ ਰਹੀ ਹੈ ਤੇ ਕਈ ਮੁਲਕਾਂ ਵਿੱਚ ਵੋਟ ਪਾਉਣ ਦੇ ਅਧਿਕਾਰ ਨੂੰ ਬੜੀ ਜੱਦੋਜਹਿਦ ਨਾਲ ਪ੍ਰਾਪਤ ਕੀਤਾ ਹੈ।

ਮੇਰਾ ਮੰਨਣਾ ਹੈ ਕਿ, “ਸ਼ਕਤੀ ਦਾ ਦੂਸਰਾ ਨਾਂ ਔਰਤ ਹੈ“। ਔਰਤ ਰੱਬ ਦਾ ‘ਦੂਸਰਾ ਰੂਪ’ ਹੈ। ‘ਦੂਸਰਾ ਰੂਪ’ ਇਸ ਲਈ ਕਿਉਂਕਿ ਰੱਬ ਤੋਂ ਬਾਅਦ ਔਰਤ ਹੀ ਹੈ ਜੋ ਜਿਊਂਦੇ ਜਾਗਦੇ ਬੱਚੇ ਨੂੰ ਜਨਮ ਦੇ ਸਕਦੀ ਹੈ ਅਤੇ ਸੰਸਾਰ ਸਿਰਜ ਸਕਦੀ ਹੈ। ਰੱਬ ਨੇ ਇਸ ਅਜ਼ੀਮ ਖ਼ੂਬੀ ਤੋਂ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਕਹਾਉਂਦੇ ਆਦਮੀ ਨੂੰ ਵਾਂਝਿਆਂ ਰੱਖਿਆ ਹੈ।

ਗੁਰੂਆਂ, ਪੀਰਾਂ,ਪੈਗੰਬਰਾਂ,ਦੇਵੀ ਦੇਵਤਿਆਂ ਤੇ ਆਮ ਇਨਸਾਨ ਦੀ ਜਨਮਦਾਤਰੀ ਔਰਤ ਧਰਤੀ ਜਿੱਡਾ ਜਿਗਰਾ ਰੱਖਦੀ ਹੈ। ਔਰਤ ਜੰਗਲ ਰੂਪੀ ਸਮਾਜ ਵਿੱਚ ਆਪਣੀ ਥਾਂ ਬਣਾਉਣ ਲਈ ਜੱਦੋਜਹਿਦ ਕਰਦੀ ਇੱਕ ‘ਯੋਧਾ’ ਹੈ।

ਵੈਦਿਕ ਕਾਲ ਵਿੱਚ ਔਰਤਾਂ ਨੂੰ ਬਰਾਬਰੀ ਦਾ ਦਰਜਾ ਹਾਸਲ ਸੀ। ਕੋਈ ਵੀ ਹਵਨ/ਯੱਗ ਜਾਂ ਧਰਮ ਕਰਮ ਦਾ ਕੋਈ ਵੀ ਕਾਂਡ ਔਰਤ ਦੇ ਮਰਦ ਨਾਲ ਬਰਾਬਰ ਦਾ ਬੈਠੇ ਬਗ਼ੈਰ ਪੂਰਨ ਨਹੀਂ ਮੰਨਿਆ ਜਾਂਦਾ ਸੀ। ਪਰ ‘ਮਨੂ’ (ਜਿਸਨੇ ਸਮਾਜ ਵਿੱਚ ਇਨਸਾਨਾਂ ਨੂੰ ਚਾਰ ਵਰਗਾਂ ਵਿੱਚ ਵੰਡਿਆ) ਸਮ੍ਰਿਤੀ ਤੱਕ ਪਹੁੰਚਦਿਆਂ ਪਹੁੰਚਦਿਆਂ ਔਰਤ ਦੀ ਦਸ਼ਾ ਗ਼ੁਲਾਮਾਂ ਤੋਂ ਵੀ ਭੈੜੀ ਹੋ ਗਈ। (‘ਮਨੂ ਸਮਰਿਤੀ’– ਹਿੰਦੂ ਧਰਮ ਦੇ ਪੁਰਾਤਨ ਗ੍ਰੰਥ)

ਸੰਤ ਤੁਲਸੀ ਦਾਸ ਜੀ ਨੇ ਤਾਂ ਔਰਤ ਨੂੰ ਸ਼ੂਦਰਾਂ ਅਤੇ ਪਸ਼ੂਆਂ ਦੇ ਬਰਾਬਰ ਬਿਠਾ ਦਿੱਤਾ। ਉਹਨਾਂ ਦੀ ਮਸ਼ਹੂਰ ਚੌਪਈ, “ਢੋਲ, ਗੰਵਾਰ, ਸ਼ੂਦਰ, ਪਸ਼ੂ, ਨਾਰੀ ਸਕਲ (ਸਾਰੇ) ਤਾੜਨ ਦੇ ਅਧਿਕਾਰੀ।” (ਤਾੜਨ- ਯਾਨੀ ਝਿੜਕ ਝੰਭ, ਮਾਰ ਕੁੱਟ) (ਹੁਣ ਭਾਵੇਂ ਲੋਕ ਤਾੜਨ ਦਾ ਮਤਲਬ ਸਿੱਖਿਆ/ਸਿੱਖਣ ਕਹਿਣ ਲੱਗ ਪਏ ਹਨ)
ਗਿਆਰ੍ਹਵੀਂ ਸਦੀ ਦੇ ਸ਼ੁਰੂ ਤੋਂ ਹੀ ਭਾਰਤ ਉੱਪਰ ਮੁਸਲਮਾਨਾਂ ਦੇ ਹਮਲਿਆਂ ਕਾਰਨ ਸਮਾਜ ਦੇ ਆਰਥਿਕ ਅਤੇ ਸਮਾਜਿਕ ਸੰਤੁਲਨ ਤੇ ਬਹੁਤ ਭੈੜਾ ਅਸਰ ਪੈਣ ਦੇ ਨਾਲ ਨਾਲ ਸੱਭ ਤੋਂ ਭੈੜਾ ਅਸਰ ਔਰਤ ਜਾਤ ਤੇ ਪਿਆ। ਮੁਸਲਮਾਨਾਂ ਦੇ ਕੁੜੀਆਂ ਨੂੰ ਚੁੱਕ ਕੇ ਲੈ ਜਾਣ ਕਾਰਨ ਪਰਦਾ ਪ੍ਰਥਾ, ਸਤੀ ਪ੍ਰਥਾ ਅਤੇ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣ ਦਾ ਰਿਵਾਜ ਸ਼ੁਰੂ ਹੋਇਆ, ਜਿਹੜਾ ਹੁਣ ਸਮਾਜ ਨੂੰ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਕੁੱਖ ਵਿੱਚ ਮਾਰ ਦੇਣ ਵਾਲੀ ‘ਭਰੂਣ ਹੱਤਿਆ’ ਵਰਗੀਆਂ ਲਾਹਨਤਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ।

ਪਰ ਮੇਰਾ ਕਹਿਣਾ ਹੈ ਕਿ, “ਮਨੂ ਸਾਡੀ ਦਾਤਰੀ (ਵੱਢਣ ਵਾਲੀ) ਅਸੀਂ ਮਾਂ ਦੇ ਜਾਏ। ਜਿਉਂ ਜਿਉਂ ਮਨੂ ਵੱਢਦਾ ਅਸੀਂ ਹੋਏ ਦੂਣ ਸਵਾਏ।”

ਕਹਿੰਦੇ ਹਨ ਕਿ ਬਾਰ੍ਹੀਂ ਸਾਲੀਂ ਰੂੜ੍ਹੀ ਦੀ ਵੀ ਸੁਣੀ ਜਾਂਦੀ ਹੈ। ਪਰ ਔਰਤ ਨੂੰ ਸੁਨਣ ਵਿੱਚ ਤਾਂ ਸਦੀਆਂ ਹੀ ਲੱਗ ਗਈਆਂ। ਔਰਤ ਦੇ ਹੱਕ ਵਿੱਚ ਸੱਭ ਤੋਂ ਪਹਿਲਾਂ ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਔਰਤ ਦੀ ਮਹਾਨਤਾ ਵਿੱਚ ਆਪਣੇ ਪਵਿੱਤਰ ਮੁਖ਼ਾਰਬਿੰਦ ਵਿੱਚੋਂ ਇਹ ਸ਼ਬਦ ਉੱਚਰੇ, “ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ”

ਪਰ ਆਦਮੀ ਨੇ ਹਮੇਸ਼ਾਂ ਹੀ ਆਪਣੇ ਆਪ ਨੂੰ ਪਰਿਵਾਰ ਦਾ ਮੁਖੀਆ ਸਥਾਪਿਤ ਕਰਕੇ, ਆਪਣੇ ਆਪ ਨੂੰ ਔਰਤ ਤੋਂ ਉੱਚਾ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੋ ਪੀੜ੍ਹੀ ਦਰ ਪੀੜ੍ਹੀ ਉਵੇਂ ਹੀ ਚੱਲਦਾ ਆਇਆ ਹੈ।

ਪਰ ਔਰਤ ਜਾਗਰੂਕ ਹੋਈ ਅਤੇ ਉਨ੍ਹੀਵੀਂ ਸਦੀ ਦੇ ਅੱਧ ਵਿੱਚ (1848) ਵਿੱਚ ਜਦੋਂ ਅਮਰੀਕਾ ਦੇ ਨਿਊਯਾਰਕ ਵਿੱਚ ਐਲਿਜ਼ਾਬੈੱਥ ਕੈਡੀ ਸਟੈਂਟਨ ਅਤੇ ਲਿਊਕਰੇਸ਼ੀਆ ਮੋਟ ਨੂੰ ਗੁਲਾਮੀ ਦੇ ਵਿਰੁੱਧ ਬੋਲਣ ਤੋਂ ਮਨ੍ਹਾ ਕਰ ਦਿੱਤਾ ਗਿਆ ਤਾਂ ਦੋਵਾਂ ਨੇ ਕੁੱਝ ਸੈਂਕੜੇ ਲੋਕਾਂ ਨੂੰ ਇਕੱਠਿਆਂ ਕਰਕੇ ਆਪਣੇ ਹੱਕਾਂ (ਸੋਸ਼ਲ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਵਿਚਾਰਾਂ ਅਤੇ ਭਾਵਨਾਵਾਂ) ਦੀ ਲੜਾਈ ਲਈ ਮੋਰਚਾ ਲਾ ਕੇ ਇਤਿਹਾਸ ਵਿੱਚ ਹੱਕਾਂ ਦੀ ਲੜਾਈ ਲਈ ਪਹਿਲਾ ਨੀਂਹ ਪੱਥਰ ਰੱਖ ਦਿੱਤਾ।

ਫਿਰ ਪੂਰੇ ਸੱਠਾਂ ਸਾਲਾਂ ਬਾਅਦ ਫਰਵਰੀ 28, 1908 ਵਿੱਚ ਸੰਯੁਕਤ ਰਾਸ਼ਟਰ ਦੇ ਨਿਊਯਾਰਕ ਸ਼ਹਿਰ ਕੰਮ ਕਰਦੀਆਂ ਔਰਤਾਂ ਨੇ ਸੀਤੇ ਹੋਏ ਕੱਪੜੇ ਬਨਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਨ ਦੇ ਹਾਲਾਤਾਂ ਨੂੰ ਲੈ ਕੇ ਹੜਤਾਲ ਕੀਤੀ, ਜਿਸਨੂੰ ਮਾਣ ਬਖਸ਼ਣ ਅਤੇ ਯਾਦ ਤਾਜ਼ਾ ਕਰਨ ਲਈ ਉੱਥੇ ਉਸ ਦਿਨ ਵੁਮੈਨ ਡੇਅ ਮਨਾਇਆ ਜਾਂਦਾ ਹੈ।
ਨਿਊਜ਼ੀਲੈਂਡ ਦੁਨੀਆ ਦਾ ਪਹਿਲਾ ਮੁਲਕ ਹੈ, ਜਿਸ ਨੇ ਸੱਭ ਤੋਂ ਪਹਿਲਾਂ ਔਰਤ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ।

ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੀ ਸੰਨ 1911 ਦੇ ਮਾਰਚ ਮਹੀਨੇ ਦੀ ਅੱਠ ਤਰੀਕ ਨੂੰ ਯੂਰਪ ਦੇ ਦੇਸ਼ਾਂ,ਆਸਟਰੀਆ, ਡੈਨਮਾਰਕ, ਜਰਮਨੀ ਤੇ ਸਵਿਟਜ਼ਰਲੈਂਡ ਵਿੱਚ ਪਹਿਲੀ ਵਾਰ ‘ਵੁਮੈਨ ਡੇਅ’ ਮਨਾਇਆ ਗਿਆ, ਜੋ ਸੰਨ 1975 ਵਿੱਚ ਸੰਯੁਕਤ ਰਾਜਾਂ ਵੱਲੋਂ ਮਨਾਇਆ ਗਿਆ ਅਤੇ ਇਸਨੂੰ ਹੱਕੀ ਮਾਨਤਾ ਦਿੱਤੀ ਗਈ ਅਤੇ ਹੁਣ ਪੂਰੇ 110 ਸਾਲਾਂ ਬਾਅਦ ਇਹ “ਵੁਮੈਨ ਡੇਅ” ਮਾਰਚ 8, 2022 ਨੂੰ ਪੂਰੇ ਵਿਸ਼ਵ ਵਿੱਚ ਮਨਾਇਆ ਜਾਵੇਗਾ। ਜਿਸਦਾ ਥੀਮ (ਵਿਸ਼ਾ/ਮੁੱਖ ਮੰਤਵ) “ਉਹਨਾਂ ਔਰਤਾਂ /ਕੁੜੀਆਂ ਜਿੰਨ੍ਹਾਂ ਨੇ ‘ਸਰਬ ਵਿਆਪੀ ਮਹਾਮਾਰੀ ਕੋਵਿਡ-19 ਵਿੱਚ ਸਾਰੇ ਸੰਸਾਰ ਵਿੱਚ ਆਪਣੀਆਂ ਸਿਰ ਤੋੜ ਅਣਥੱਕ ਕੋਸ਼ਿਸ਼ਾਂ ਨਾਲ ਕਾਬੂ ਪਾਉਣ ਅਤੇ ਭਵਿੱਖ ਵਿੱਚ ਇਸ ਮਹਾਮਾਰੀ ਦੇ ਸ਼ਿਕਾਰ ਬੰਦਿਆਂ ਨੂੰ ਦੂਸਰਿਆਂ ਨਾਲ ਬਰਾਬਰੀ ਦਾ ਜੀਵਨ ਜੀਅ ਸਕਣ ਵਿੱਚ ਆਪਣੀਆਂ ਅਣਥੱਕ ਨਿਰਸਵਾਰਥ ਸੇਵਾਵਾਂ ਦਿੱਤੀਆਂ ਹਨ।

ਇਸ ਦਿਨ ਸਦੀਆਂ ਤੋਂ ਆਦਮੀ ਔਰਤ ਵਿੱਚ ਪਸਰੇ ਹੋਏ ਵਿਤਕਰੇ ਨੂੰ ਛਿੱਕੇ ਟੰਗ ਕੇ ਸਾਰੇ ਸੰਸਾਰ ਅਤੇ ਸਮਾਜ ਵਿੱਚ ਆਦਮੀ ਅਤੇ ਔਰਤ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਜਾਗਰੂਕਤਾ ਫੈਲਾਉਣ ਲਈ ਰੈਲੀਆਂ ਕਰਨਾ ਵੀ ਇਸ ਦਿਨ ਦਾ ਮੁੱਖ ਮੰਤਵ ਹੈ।

ਸਾਰੇ ਸੰਸਾਰ ਵਿੱਚ ਥਾਂ ਥਾਂ ਔਰਤਾਂ/ਕੁੜੀਆਂ ਸੱਭ ਇਕੱਠੀਆਂ ਹੋ ਕੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਸ਼ਰੀਕ ਹੋ ਕੇ ਸਮਾਜਿਕ, ਆਰਥਿਕ, ਰਾਜਨੀਤਕ, ਬਿਜ਼ਨੈੱਸ, ਜਾਂ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਨਾਮਣਾ ਖੱਟਣ ਵਾਲੀਆਂ ਔਰਤਾਂ/ ਕੁੜੀਆਂ ਨੂੰ ਸਨਮਾਨਿਤ ਕਰਨਾ ਵੀ ਹੈ।

‘ਵੁਮੈਨ ਡੇਅ’ ਕਦੋਂ ਅਤੇ ਕਿਵੇਂ ਮਨਾਇਆ ਜਾਂਦਾ ਹੈ…..

 • ‘ਵੁਮੈਨ ਡੇਅ’ ਰਾਸ਼ਟਰੀ ਪੱਧਰ ਤੇ ਅਲੱਗ ਅਲੱਗ ਦੇਸ਼ਾਂ ਵਿੱਚ ਅਲੱਗ ਅਲੱਗ ਤਰੀਕਾਂ ਤੇ ਔਰਤਾਂ ਨਾਲ ਸੰਬੰਧਤ ਅੱਡ ਅੱਡ ਕਾਰਨਾਂ ਕਰਕੇ ਮਨਾਇਆ ਜਾਂਦਾ ਹੈ।
 • ਦੱਖਣੀ ਅਫਰੀਕਾ ਵਿੱਚ ਅਗਸਤ 9, 1956 ਵਿੱਚ ਤਕਰੀਬਨ 20,000 ਔਰਤਾਂ ਨੇ ਰੈਲੀ ਵਿੱਚ ਭਾਗ ਲਿਆ ਤੇ ਪਰੀਟੋਰੀਆ ਦੀ ਯੂਨੀਅਨ ਬਿਲਡਿੰਗ ਵਿੱਚ ਦੱਖਣੀ ਅਫਰੀਕਾ ਦੀਆਂ ਔਰਤਾਂ ਨੂੰ ਰੰਗ ਭੇਦ ਦੇ ਆਧਾਰ ਤੇ ਪਾਸ ਹੋਏ ‘ਕਾਲਾ’ ਕਹਿਣ ਵਾਲੇ ਅਤੇ ਮੁਲਕ ਦੇ ਅੰਦਰ ਹੀ ਪਾਸਪੋਰਟ (ਪਾਸਬੁੱਕ) ਰੱਖਣ ਦੇ ਕਾਨੂੰਨ ਤਾਂ ਕਿ ਮੁਲਕ ਦੇ ਬਾਹਰੋਂ ਆਸੇ ਪਾਸਿਉਂ ਮਜਦੂਰ ਨਾ ਆ ਸਕਣ ਦੇ ਵਿਰੁੱਧ (ਪਟੀਸ਼ਨ) ਯਾਚਿਕਾ ਦਾਇਰ ਕੀਤੀ ਅਤੇ ਦੱਖਣੀ ਅਫਰੀਕਾ ਦਾ ‘ਰਾਸ਼ਟਰੀ ਵੁਮੈਨ ਡੇਅ’ ਮਨਾਉਣ ਦੀ ਨੀਂਹ ਰੱਖੀ।
 • ਭਾਰਤ ਵਿੱਚ ਹਰ ਸਾਲ ਫਰਵਰੀ ਮਹੀਨੇ ਦੀ 13 ਤਰੀਕ ਨੂੰ ‘ਰਾਸ਼ਟਰੀ ਵੁਮੈਨ ਡੇਅ’ ‘ਭਾਰਤ ਦੀ ‘ਨਾਈਟੰਗੇਲ’ (‘ਹਿੰਦੁਸਤਾਨੀ ਬੁਲ ਬੁਲ’) ਦੇ ਖਿਤਾਬ ਨਾਲ ਜਾਣੀ ਜਾਂਦੀ ‘ਸਰੋਜਨੀ ਨਾਇਡੂ’ ਜੋ ਬਹੁਤ ਹੀ ਵਧੀਆ ਕਵਿੱਤਰੀ ਸੀ, ਦੇ ਜਨਮਦਿਨ ਫਰਵਰੀ 13, 1879 ਨੂੰ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਦੀ ਮੁਹਿੰਮ ਵਿੱਚ ਭਾਗ ਲੈਣ ਕਰਕੇ ਮਨਾਇਆ ਜਾਂਦਾ ਹੈ।
 • ਸੋਵੀਅਤ ਰੂਸ ਵਿੱਚ ਮਾਰਚ 8, 1917 ਨੂੰ ਔਰਤਾਂ ਨੂੰ ਵੋਟ ਪਾਉਣ ਦੇ ਹੱਕ ਵਿੱਚ ਕੀਤੀ ਜੱਦੋਜਹਿਦ ਦੇ ਨਤੀਜੇ ਵਜੋਂ ਮਨਾਇਆ ਜਾਂਦਾ ਹੈ।

ਵੁਮੈਨ ਡੇਅ ਕਿਵੇਂ ਮਨਾਇਆ ਜਾਵੇ…..

 • ਸੱਭ ਤੋਂ ਪਹਿਲਾਂ ਆਪਣੇ ਵਿਚਾਰਾਂ ਨਾਲ ਮੇਲ ਖਾਂਦੇ ਵਿਚਾਰਾਂ ਵਾਲੀਆਂ ਔਰਤਾਂ/ ਕੁੜੀਆਂ ਨੂੰ ਇਕੱਠਿਆਂ ਕਰਕੇ ਵੁਮੈਨ ਡੇਅ ਮਨਾਉਣ ਲਈ ਕਰਨ ਵਾਲੀਆਂ ਗਤੀਵਿਧੀਆ ਦਾ ਖ਼ਾਕਾ ਤਿਆਰ ਕਰਨਾ ਚਾਹੀਦਾ ਹੈ ਅਤੇ ਸੱਭ ਨੂੰ ਕੰਮ ਕਰਨ ਦੀ ਯੋਗਤਾ ਦੇ ਆਧਾਰ ਤੇ ਕੰਮ ਵੰਡ ਦੇਣੇ ਚਾਹੀਦੇ ਹਨ। ਜਿਵੇਂ ਕੋਈ ਬਾਜ਼ਾਰ ਦਾ ਕੰਮ ਕਰਨ ਵਿੱਚ ਤੇਜ਼ ਹੁੰਦੀ ਹੈ ਤੇ ਕੋਈ ਸਜਾਵਟ ਕਰਨ ਵਿੱਚ, ਕੋਈ ਗੀਤ ਸੰਗੀਤ ਦੀ ਮਹਿਫ਼ਿਲ ਨੂੰ ਵਧੀਆ ਢੰਗ ਨਾਲ ਅੰਜਾਮ ਦੇ ਸਕਦੀ ਹੈ ਤੇ ਕੋਈ ਚੰਗੇ ਖਾਣੇ ਦੀ ਤਰਕੀਬ ਦੱਸ ਸਕਦੀ ਹੈ।
 • ਘਰ ਜਾਂ ਦਫ਼ਤਰ ਜਾਂ ਫੰਕਸ਼ਨ ਵਾਲੀ ਥਾਂ ਨੂੰ ਚੰਗੀ ਤਰ੍ਹਾਂ ਸਜਾ ਕੇ ਬੈਠਣ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਹੈ।
 • ਜਿਹੜੀਆਂ ਖ਼ਾਸ ਖ਼ਾਸ ਔਰਤਾਂ ਜਿੰਨ੍ਹਾਂ ਨੇ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਜਾਂ ਸੱਭਿਆਚਾਰਕ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ ਅਤੇ ਜਿਨ੍ਹਾਂ ਨੂੰ ਸੱਦੇ ਪੱਤਰ ਭੇਜੇ ਜਾ ਚੁੱਕੇ ਹਨ, ਉਹਨਾਂ ਦੇ ਜੀਵਨ ਸੰਬੰਧੀ ਸਵਾਲ ਜਵਾਬ ਦਾ ਖ਼ਾਕਾ ਤਿਆਰ ਹੋਣਾ ਜ਼ਰੂਰੀ ਹੈ ਅਤੇ ਉਹਨਾਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਚਿੰਨ੍ਹ ਹੋਣੇ ਵੀ ਜ਼ਰੂਰੀ ਹਨ। ਇਸ ਦੌਰਾਨ ਜੇਕਰ ਫੰਡ ਇਕੱਠੇ ਕੀਤੇ ਜਾਣੇ ਹਨ ਤਾਂ ਉਹ ਫੰਡ ਕਿਸ ਸੰਸਥਾ ਦੀ ਮਦਦ ਲਈ ਦੇਣੇ ਹਨ, ਇਸ ਗੱਲ ਦਾ ਲਿਖਤੀ ਜ਼ਿਕਰ ਜ਼ਰੂਰੀ ਹੈ
 • ਹਲਕੀਆਂ ਫੁਲਕੀਆਂ ਖੇਡਾਂ ਦਾ ਵੀ ਇੰਤਜ਼ਾਮ ਬਹੁਤ ਜ਼ਰੂਰੀ ਹੈ।
 • ਕੁਕਰੀ ਤੇ ਲੈਕਚਰ ਵੀ ਕਰਵਾਇਆ ਜਾ ਸਕਦਾ ਹੈ।
 • ਸਰੀਰਕ ਫਿਟਨੈੱਸ ਅਤੇ ਵੈੱਲਨੈੱਸ ਬਾਰੇ ਦੇਣ ਵਾਲੇ ਲੈਕਚਰ ਬਾਰੇ ਵੀ ਸੋਚਿਆ ਜਾ ਸਕਦਾ ਹੈ।
 • ਕਿਸੇ ‘ਬਿਰਦ ਆਸ਼ਰਮ’ ਵਿੱਚ ਜਾ ਕੇ ਕੁੱਝ ਪਲ ਉਹਨਾਂ ਨਾਲ ਵੀ ਬਿਤਾਏ ਜਾ ਸਕਦੇ ਹਨ।
 • ਹਰ ਔਰਤ ਦੀ ਮਨਪਸੰਦ ਥਾਂ (ਮਾਲ ਜਾਂ ਬਾਜ਼ਾਰ ਦਾ ਚੱਕਰ ਵੀ ਲਗਾਇਆ ਜਾ ਸਕਦਾ ਹੈ।
 • ਸਾਰੇ ਦਿਨ ਦੇ ਦੌਰਾਨ ਖਿੱਚੀਆਂ ਫੋਟੋਆਂ ਦਾ ਮੁਕਾਬਲਾ ਕਰਵਾ ਕੇ, ਫਸਟ, ਸੈਕੰਡ, ਥਰਡ ਫੋਟੋਆਂ ਨੂੰ ਛੋਟਾ ਜਿਹਾ ਇਨਾਮ ਦਿੱਤਾ ਜਾ ਸਕਦਾ ਹੈ।
  ਇਸ ਤੋਂ ਇਲਾਵਾ ਹੋਰ ਵੀ ਬਹੁਤ ਢੰਗ ਹਨ ਵੁਮੈਨ ਡੇਅ ਮਨਾਉਣ ਦੇ …..

(ਡਾ. ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ)

 001 204 999 9240

671

ਲੇਖਿਕਾ--- ''ਡਾ. ਪ੍ਰਿਤ ਪਾਲ ਕੌਰ ਚਾਹਲ"

ਨਾਮ--- ਡਾ. ਪ੍ਰਿਤ ਪਾਲ ਕੌਰ ਚਾਹਲ ਪਤਨੀ ਡਾ ਵਰਿੰਦਰ ਪਾਲ ਸਿੰਘ ਚਾਹਲ।
ਜਨਮ ਸਥਾਨ--- ਕਪੂਰਥਲਾ (ਪੰਜਾਬ) (ਭਾਰਤ)

ਵਿੱਦਿਅਕ ਯੋਗਤਾਵਾਂ---
ਬੀ ਐੱਸ ਸੀ ਆਨਰਜ਼ ਬਾਇਓਕੈਮਿਸਟਰੀ
ਐੱਮ ਐੱਸ ਸੀ ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ)
ਪੀ ਐੱਚ ਡੀ, ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ)

ਦੋ ਕਹਾਣੀ ਸੰਗ੍ਰਿਹ- --
1. ਮਣਕੇ (ਲੋਕ ਗੀਤ ਪ੍ਰਕਾਸ਼ਨ)
2. ਅਕਾਸ਼ ਗੰਗਾ (ਉਡਾਣ ਪਬਲੀਕੇਸ਼ਨ)

ਦੋ ਨਾਵਲ---
1. ਅੱਜ ਦੀ ਅਹੱਲਿਆ (ਕੈਪਰੀ ਪਬਲੀਕੇਸ਼ਨ)
2. ਪਹਿਲੇ ਰੰਗ ਨਾ ਰੱਤੀਓਂ (ਚੇਤਨਾ ਪ੍ਰਕਾਸ਼ਨ)

ਦੋ ਨਾਟਕ---
1. ਜਨਮਦਾਤਾ (ਚੇਤਨਾ ਪ੍ਰਕਾਸ਼ਨ)
2. ਦਹਿਸ਼ਤ  (ਚੇਤਨਾ ਪ੍ਰਕਾਸ਼ਨ)

ਚਾਰ ਬਾਲ ਸਾਹਿਤ- --
1. ਕਲੀਆਂ ਤੇ ਕਰੂੰਬਲਾਂ (ਕੈਪਰੀ ਪਬਲੀਕੇਸ਼ਨ)
2. ਜਨਮਦਿਨ ਦੀ ਪਾਰਟੀ (ਚੇਤਨਾ ਪ੍ਰਕਾਸ਼ਨ)
3. ਮਿਹਨਤ  (ਚੇਤਨਾ ਪ੍ਰਕਾਸ਼ਨ)
4. ਆਪਣਾ ਹਿੱਸਾ (ਸੱਚੀ ਖੁਸ਼ੀ) (ਚੇਤਨਾ ਪ੍ਰਕਾਸ਼ਨ)

ਦੋ ਕਾਵਿ ਸੰਗ੍ਰਹਿ- --
1. ਅਣਪੜ੍ਹੀ ਕਿਤਾਬ  (ਚੇਤਨਾ ਪ੍ਰਕਾਸ਼ਨ)
2 . ਸਾਵਣ ਦੀਆਂ ਝੜੀਆਂ  (ਪ੍ਰੀਤ ਪਬਲੀਕੇਸ਼ਨ, ਨਾਭਾ)

ਸਾਹਿਤਕ ਗਤੀਵਿਧੀਆਂ---
ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੰਨੇ ਪ੍ਰਮੰਨੇ ਅਖ਼ਬਾਰਾਂ, ਕਿਤਾਬਾਂ ਅਤੇ ਰਸਾਲਿਆਂ ਵਿੱਚ ਛਪੀਆਂ ਅਨੇਕਾਂ ਕਹਾਣੀਆਂ, ਮਿੰਨ੍ਹੀ ਕਹਾਣੀਆਂ, ਕਵਿਤਾਵਾਂ, ਹਾਸ ਵਿਅੰਗ ਰਚਨਾਵਾਂ ਅਤੇ ਪਿਛਲੇ ਸਾਲ ਤੋਂ ਹਰ ਹਫ਼ਤੇ ਨਿਰਵਿਘਨ ਅਤੇ ਨਿਰਬਾਦ ਛਪ ਰਿਹਾ ਨਾਵਲ, "ਯਾਦਾਂ ਦੇ ਝਰੋਖੇ 'ਚੋਂ..... ਨੈਣਾਂ"
ਤੋਂ ਇਲਾਵਾ ਬਾਰ੍ਹਾਂ ਕਿਤਾਬਾਂ ਪੰਜਾਬੀ ਮਾਂ ਬੋਲੀ ਵਿੱਚ ਛਪੀਆਂ ਹਨ।

ਸੰਨ 2010 ਤੋਂ ਲੇਖਿਕਾ ਵਿੰਨੀਪੈਗ (ਮੈਨੀਟੋਬਾ) ਕੈਨੇਡਾ ਵਿੱਚ ਪਰਵਾਸ ਹੰਢਾ ਰਹੀ ਹੈ। ਕੈਨੇਡਾ ਵਿੱਚ 'ਮੈਨੀਟੋਬਾ ਦਾ ਸਾਹਿਤ' ਅਤੇ ਟੋਰਾਂਟੋ ਦੀ ਔਰਤਾਂ ਦੀ ਸਾਹਿਤਕ ਸੰਸਥਾ  'ਦਿਸ਼ਾ' ਦੀ ਪਬਲੀਕੇਸ਼ਨ 'ਕੂੰਜਾਂ' ਵਿੱਚ ਛਪੀਆਂ ਕਵਿਤਾਵਾਂ,  ਪਾਠਕਾਂ ਦੀ ਪ੍ਰਵਾਨਗੀ ਅਤੇ ਹੱਲਾਸ਼ੇਰੀ ਲੇਖਿਕਾ ਦੀਆਂ ਅਭੁੱਲ ਯਾਦਗਾਰੀ ਉੱਪਲਬਧੀਆਂ ਹਨ।

ਡਾ ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ
(ਫੋਨ ਨੰਬਰ- - 001 204 999 9240)
WINNIPEG  (MANITOBA) CANADA

ਡਾ. ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ

ਲੇਖਿਕਾ--- ''ਡਾ. ਪ੍ਰਿਤ ਪਾਲ ਕੌਰ ਚਾਹਲ" ਨਾਮ--- ਡਾ. ਪ੍ਰਿਤ ਪਾਲ ਕੌਰ ਚਾਹਲ ਪਤਨੀ ਡਾ ਵਰਿੰਦਰ ਪਾਲ ਸਿੰਘ ਚਾਹਲ। ਜਨਮ ਸਥਾਨ--- ਕਪੂਰਥਲਾ (ਪੰਜਾਬ) (ਭਾਰਤ) ਵਿੱਦਿਅਕ ਯੋਗਤਾਵਾਂ--- ਬੀ ਐੱਸ ਸੀ ਆਨਰਜ਼ ਬਾਇਓਕੈਮਿਸਟਰੀ ਐੱਮ ਐੱਸ ਸੀ ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ) ਪੀ ਐੱਚ ਡੀ, ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ) ਦੋ ਕਹਾਣੀ ਸੰਗ੍ਰਿਹ- -- 1. ਮਣਕੇ (ਲੋਕ ਗੀਤ ਪ੍ਰਕਾਸ਼ਨ) 2. ਅਕਾਸ਼ ਗੰਗਾ (ਉਡਾਣ ਪਬਲੀਕੇਸ਼ਨ) ਦੋ ਨਾਵਲ--- 1. ਅੱਜ ਦੀ ਅਹੱਲਿਆ (ਕੈਪਰੀ ਪਬਲੀਕੇਸ਼ਨ) 2. ਪਹਿਲੇ ਰੰਗ ਨਾ ਰੱਤੀਓਂ (ਚੇਤਨਾ ਪ੍ਰਕਾਸ਼ਨ) ਦੋ ਨਾਟਕ--- 1. ਜਨਮਦਾਤਾ (ਚੇਤਨਾ ਪ੍ਰਕਾਸ਼ਨ) 2. ਦਹਿਸ਼ਤ  (ਚੇਤਨਾ ਪ੍ਰਕਾਸ਼ਨ) ਚਾਰ ਬਾਲ ਸਾਹਿਤ- -- 1. ਕਲੀਆਂ ਤੇ ਕਰੂੰਬਲਾਂ (ਕੈਪਰੀ ਪਬਲੀਕੇਸ਼ਨ) 2. ਜਨਮਦਿਨ ਦੀ ਪਾਰਟੀ (ਚੇਤਨਾ ਪ੍ਰਕਾਸ਼ਨ) 3. ਮਿਹਨਤ  (ਚੇਤਨਾ ਪ੍ਰਕਾਸ਼ਨ) 4. ਆਪਣਾ ਹਿੱਸਾ (ਸੱਚੀ ਖੁਸ਼ੀ) (ਚੇਤਨਾ ਪ੍ਰਕਾਸ਼ਨ) ਦੋ ਕਾਵਿ ਸੰਗ੍ਰਹਿ- -- 1. ਅਣਪੜ੍ਹੀ ਕਿਤਾਬ  (ਚੇਤਨਾ ਪ੍ਰਕਾਸ਼ਨ) 2 . ਸਾਵਣ ਦੀਆਂ ਝੜੀਆਂ  (ਪ੍ਰੀਤ ਪਬਲੀਕੇਸ਼ਨ, ਨਾਭਾ) ਸਾਹਿਤਕ ਗਤੀਵਿਧੀਆਂ--- ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੰਨੇ ਪ੍ਰਮੰਨੇ ਅਖ਼ਬਾਰਾਂ, ਕਿਤਾਬਾਂ ਅਤੇ ਰਸਾਲਿਆਂ ਵਿੱਚ ਛਪੀਆਂ ਅਨੇਕਾਂ ਕਹਾਣੀਆਂ, ਮਿੰਨ੍ਹੀ ਕਹਾਣੀਆਂ, ਕਵਿਤਾਵਾਂ, ਹਾਸ ਵਿਅੰਗ ਰਚਨਾਵਾਂ ਅਤੇ ਪਿਛਲੇ ਸਾਲ ਤੋਂ ਹਰ ਹਫ਼ਤੇ ਨਿਰਵਿਘਨ ਅਤੇ ਨਿਰਬਾਦ ਛਪ ਰਿਹਾ ਨਾਵਲ, "ਯਾਦਾਂ ਦੇ ਝਰੋਖੇ 'ਚੋਂ..... ਨੈਣਾਂ" ਤੋਂ ਇਲਾਵਾ ਬਾਰ੍ਹਾਂ ਕਿਤਾਬਾਂ ਪੰਜਾਬੀ ਮਾਂ ਬੋਲੀ ਵਿੱਚ ਛਪੀਆਂ ਹਨ। ਸੰਨ 2010 ਤੋਂ ਲੇਖਿਕਾ ਵਿੰਨੀਪੈਗ (ਮੈਨੀਟੋਬਾ) ਕੈਨੇਡਾ ਵਿੱਚ ਪਰਵਾਸ ਹੰਢਾ ਰਹੀ ਹੈ। ਕੈਨੇਡਾ ਵਿੱਚ 'ਮੈਨੀਟੋਬਾ ਦਾ ਸਾਹਿਤ' ਅਤੇ ਟੋਰਾਂਟੋ ਦੀ ਔਰਤਾਂ ਦੀ ਸਾਹਿਤਕ ਸੰਸਥਾ  'ਦਿਸ਼ਾ' ਦੀ ਪਬਲੀਕੇਸ਼ਨ 'ਕੂੰਜਾਂ' ਵਿੱਚ ਛਪੀਆਂ ਕਵਿਤਾਵਾਂ,  ਪਾਠਕਾਂ ਦੀ ਪ੍ਰਵਾਨਗੀ ਅਤੇ ਹੱਲਾਸ਼ੇਰੀ ਲੇਖਿਕਾ ਦੀਆਂ ਅਭੁੱਲ ਯਾਦਗਾਰੀ ਉੱਪਲਬਧੀਆਂ ਹਨ। ਡਾ ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ (ਫੋਨ ਨੰਬਰ- - 001 204 999 9240) WINNIPEG  (MANITOBA) CANADA

View all posts by ਡਾ. ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ →