ਮਾਸਕੋ ‘ਤੇ ਕੀਵ ਆਪੋ ਵਿੱਚ ਲੱੜ ਪਏ।
ਬੰਦੂਕਾਂ ਤਾਣ ਇਕ ਦੂਜੇ ਮੂਹਰੇ ਖੱੜ ਗਏ।।
ਰੂਸ ਵਾਲਿਆਂ ਨੇ ਕਹਿਰੀ ਹੱਲਾ ਬੋਲਿਆ,
ਮਨੁੱਖਤਾ ਲਈ ਕਬਰਾਂ ਦਾ ਦਰ ਖੋਲਿਆ,
ਧੱਕੇ-ਸ਼ਾਹੀ ਨਾਲ਼ ਦੇਸ਼ ਵਿੱਚ ਬੜ ਗਏ।
ਬੰਦੂਕਾਂ ਤਾਣ ਇਕ ਦੂਜੇ ਮੂਹਰੇ ਖੱੜ ਗਏ।।
ਟਹਿਕਦਾ ਚਮਨ, ਧੱਕੇ ‘ਨਾ ਉਜਾੜਿਆ,
ਬਦਲੇ ਦੀ ਅੱਗ ਵਿੱਚ ਫੁੱਲ ਸਾੜਿਆ,
ਯੁਕਰੇਨ ਵਾਸੀਆਂ ਦੇ ਸਿਰ ਦੋਸ਼ ਮੜ੍ਹ ਗਏ।
ਬੰਦੂਕਾਂ ਤਾਣ ਇਕ ਦੂਜੇ ਮੂਹਰੇ ਖੱੜ ਗਏ।।
ਵੱਡੀ ਮੱਛੀ, ਛੋਟੀ ਤਾਈਂ ਨਿਗਲ਼ ਜਾਵੇਗੀ,
ਇਨਸਾਨੀਅਤ ਭੱਠੀ ‘ਚ ਪਿਘਲ ਜਾਵੇਗੀ,
ਤਾਕਤ ਦੇ ਨਸ਼ੇ ਵਿੱਚ ਰੂਸੀ ਕੜ੍ਹ ਗਏ।
ਬੰਦੂਕਾਂ ਤਾਣ ਇਕ ਦੂਜੇ ਮੂਹਰੇ ਖੱੜ ਗਏ।।
ਵਸਦੇ ਘਰਾਂ ਨੂੰ ਬੰਬਾਂ ਨਾਲ ਢਾਹ ਲਿਆ,
ਅੰਬਰ ਦੇ ਉੱਤੇ ਜ਼ਹਿਰੀ ਧੂੰਆਂ ਛਾ ਗਿਆ.
ਬੱਚੇ-ਬੁੱਢੇ ਭਾਂਬੜਾਂ ਦੇ ਵਿੱਚ ਸੜ ਗਏ।
ਬੰਦੂਕਾਂ ਤਾਣ ਇਕ ਦੂਜੇ ਮੂਹਰੇ ਖੱੜ ਗਏ।।
ਗਲ਼ੀਆਂ, ਬਾਜ਼ਾਰਾਂ ਵਿੱਚ ਮੌਤ ਨੱਚਦੀ,
ਬੰਬਾਂ ਤੇ ਮਿਜ਼ਾਈਲਾਂ ਦੀ ਅਗਨ ਮੱਚਦੀ,
ਬੇਦੋਸ਼ੇ ਲੋਕ ਮੌਤ ਵਾਲੀ ਗੱਡੀ ਚੱੜ੍ਹ ਗਏ।
ਬੰਦੂਕਾਂ ਤਾਣ ਇਕ ਦੂਜੇ ਮੂਹਰੇ ਖੱੜ ਗਏ।।
ਟੈਂਕ-ਤੋਪਾਂ, ਅਸਲੇ ‘ਨਾ ਕੀਤੀ ਹੈ ਤਬਾਹੀ,
ਜਨਤਾ ਦੀ ਸੁਣੇ ਨਾ ਕੋਈ ਜੋਦੜੀ-ਦੁਹਾਈ,
ਆਮ-ਸ਼ਹਿਰੀ ਫ਼ੌਜ ਸੌਹੇਂ ਆਣ ਖੱੜ ਗਏ।
ਬੰਦੂਕਾਂ ਤਾਣ ਇਕ ਦੂਜੇ ਮੂਹਰੇ ਖੱੜ ਗਏ।।
ਚੰਗੀ ਨੀਤੀ ਨਹੀਂਓ, ਮਾਰਨਾ ਤੇ ਮਰਨਾ,
ਗੁਆਂਢੀ ਦੇਸ਼ ਉੱਤੇ ਏਦਾਂ ਕਹਿਰ ਕਰਨਾ,
ਉਜਾੜੇ ਤੇ ਤਬਾਹੀ ਵਾਲ਼ਾ ਪੱਲਾ ਫੱੜ ਗਏ।
ਬੰਦੂਕਾਂ ਤਾਣ ਇਕ ਦੂਜੇ ਮੂਹਰੇ ਖੱੜ ਗਏ।।
ਰੂਸ ਕੋਲ਼ੇ ਮਾਰੂ ਹਥਿਆਰ ਨੇ ਬੜੇ,
ਭੋਗਲ, ਸਿਪਾਹੀ ਹਿੱਕਾਂ ਤਾਣਕੇ ਖੜੇ,
ਕੌਮੀ ਪਰਵਾਨੇ ਅੱਗ ਵਿੱਚ ਸੜ ਗਏ।
ਬੰਦੂਕਾਂ ਤਾਣ ਇਕ ਦੂਜੇ ਮੂਹਰੇ ਖੱੜ ਗਏ।।
***
670
*** |