19 June 2024

“ਵਿਸਾਖੀ….” ਡਾ. ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ

“ਵਿਸਾਖੀ….”

ਹਰ ਰੁੱਤ ਵਿੱਚ ਮੇਲੇ ਲੱਗਦੇ ਹਨ ਤੇ
ਦੇਸ਼ ਪੰਜਾਬ ਹੈ ਦੇਸ਼ ਤਿਉਹਾਰਾਂ ਦਾ।
ਰੰਗ ਬਦਲਦੀਆਂ ਰੁੱਤਾਂ ਦਾ ਤੇ
ਇੱਕ ਦੂਜੇ ਨਾਲ ਤਿਹੁ ਪਿਆਰਾਂ ਦਾ।

ਵਾਂਗ ਦੁਸਹਿਰਾ, ਹੋਲੀ, ਦੀਵਾਲੀ,
ਵਿਸਾਖੀ ਤਿਉਹਾਰ ਮਸ਼ਹੂਰ ਬਹੁਤ ਹੈ।
ਸੋਨ-ਸੁਨਹਿਰੀ ਕਣਕਾਂ ਤੱਕ ਕੇ,
ਖੁਸ਼ੀ ‘ਚ ਝੂਮਦੇ ਜੱਟ ‘ਚ ਗ਼ਰੂਰ ਬਹੁਤ ਹੈ।

ਹੁੰਦਾ ਹਰ ਤਿਉਹਾਰ ਦਾ ਸਮਾਜਿਕ, ਧਾਰਮਿਕ ਪਹਿਲੂ,
ਤੇ ਹਰ ਤਿਉਹਾਰ ਤੇ ਮੇਲੇ ਲੱਗਦੇ ਨੇ।
ਜਿਸ ਤਿਉਹਾਰ ਨਾਲ ਜੁੜਦੇ ਸੱਭਿਆਚਾਰ ਪਹਿਲੂ,
ਉਹ ਤਿਉਹਾਰ ਸਦੀਆਂ ਤੱਕ ਚੱਲਦੇ ਨੇ।

ਪੱਕੇ ਫ਼ਸਲ ਤੇ ਸੁਖੀਂ ਸਾਂਦੀ ਘਰ ਆਵੇ,
ਹਰ ਇਨਸਾਨ/ ਕਿਸਾਨ ਇਹੀ ਚਾਹੁੰਦਾ ਹੈ।
ਬਾਰਾਂਂ ਮਹੀਨੇ ਤੀਹ ਦਿਨ ਮਿੱਟੀ ਨਾਲ ਹੋਵੇ ਮਿੱਟੀ,
ਕਰ ਅਰਦਾਸ ਉਹ ਬੱਸ ਇਹੀ ਮਨਾਉਂਦਾ ਹੈ।

ਦਿਨ ਵਿਸਾਖੀ ਦੇ ਸ਼ੁਰੂ ‘ਦੇਸੀ ਸਾਲ’ ਹੋਵੇ,
ਪੱਕੀਆਂ ਕਣਕਾਂ ਨੂੰ ਟੱਕ ਲਗਾਂਵਦੇ ਨੇ।
ਮੇਲੇ ਲੱਗਦੇ ਥਾਂ ਥਾਂ ਬੜੇ ਭਾਰੀ,
ਪਹਿਲੇ ਟੱਕ ਦੀ ਸ਼ਗਨ/ ਖੁਸ਼ੀ ਮਨਾਂਵਦੇ ਨੇ।

ਹਰ ਪੰਜਾਬੀ ਦਾ ਤਿਉਹਾਰ ਹੈ ਵਿਸਾਖੀ,
ਵਿਸਾਖ ਦੀ ਸੰਗਰਾਂਦ ਦੇ ਦਿਨ ਦੀ ਪੱਕੀ ਹੈ।
ਸਵਾ ਤਿੰਨ ਸਦੀ ਪਹਿਲਾਂ ਦਸਵੇਂ ਗੁਰੂ ਨੇ ਅਨੰਦਪੁਰ ਵਿਖੇ
ਪੰਜ ਸਿਰ ਮੰਗ, ਨੀਂਹ ਖਾਲਸੇ ਦੀ ਰੱਖੀ ਹੈ।

ਚਿੜ੍ਹੀਆਂ ਤੋਂ ਬਣਾ ਕੇ ਬਾਜ਼ ‘ਗੋਬਿੰਦ ਸਿੰਘ’ ਕਹਾਏ।
ਦੱਬੇ ਕੁਚਲੇ ਲੋਕ ਵੀ ਸਨ ‘ਸਿੰਘ’ ਸਜਾਏ।
ਪੰਜਾਂ ਸਿੰਘਾਂ ਨੂੰ ਪਾਹੁਲ ਖੰਡੇ ਦੀ ਪਿਲਾ ਕੇ,
ਸਵਾ ਸਵਾ ਲੱਖ ਨਾਲ ਇੱਕ ਇੱਕ ‘ਸਿੰਘ’ ਲੜਾਏ।

ਛਕਿਆ ਪੰਜ ਪਿਆਰਿਆਂ ਤੋਂ ਫਿਰ ਉਹਨਾਂ ਖ਼ੁਦ ਅੰਮ੍ਰਿਤ,
ਉਹ ਵਿਸਾਖੀ ਵਾਲੇ ਦਿਨ ਦੀ ਸੀ ਬੇਲਾ।
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਜੀ,
ਆਪੇ ਗੁਰ ਚੇਲਾ। ਹਨ ਆਪੇ ਗੁਰ ਚੇਲਾ।

ਸੰਨ ਉਨ੍ਹੀ ਸੌ ਉਨ੍ਹੀ, ਵਿਸਾਖੀ ਵਾਲੇ ਦਿਨ ਦੀ,
ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਦੀ ਕਹਾਣੀ।
ਆਜ਼ਾਦੀ ਦੇ ਜਜ਼ਬੇ ਦੀ ਕਲਮ ਸੀ,
ਤੇ ਹੈ ਲਹੂ ਭਿੱਜੀ ਸ਼ਹੀਦਾਂ ਦੀ ਕਹਾਣੀ।

ਤੇਰਾਂ ਅਪ੍ਰੈਲ ਨੂੰ ਜਨਰਲ ਉਡਵਾਇਰ ਨੇ ਸੀ,
ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ।
ਵੀਹ ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਸਨ,
ਸ਼ਾਂਤ ਸਭਾ ਕਰਦਿਆਂ ਜਾਨਾਂ ਗਵਾਈਆਂ।

ਦੇਖ ਕੇ ਲਾਸ਼ਾਂ ਉਹਨਾਂ ਬੇਕਸੂਰ ਲੋਕਾਂ ਦੀਆਂ,
ਛੋਟੇ ਜਿਹੇ ਊਧਮ ਸਿੰਘ ਨੇ ਸਹੁੰ ਸੀ ਚੁੱਕੀ।
ਸਾਲਾਂ ਬਾਅਦ ਲੰਡਨ ਜਾ ਕੇ ਲੈ ਕੇ ਬਦਲਾ,
ਆਜ਼ਾਦੀ ਦੀ ਨੀਂਹ ਰੱਖ, ਗੱਲ ਸੀ ਉਹ ਮੁੱਕੀ।

ਦੇ ਕੇ ਸ਼ਰਧਾਂਜਲੀ ਖੁਸ਼ੀ ਆਜ਼ਾਦੀ ਦੀ ਮਨਾਉਂਦੇ ਨੇ
ਵਿਸਾਖੀ ਵਾਲੇ ਦਿਨ ਲੋਕੀਂ ਮੇਲੇ ਮਨਾਉਂਦੇ ਨੇ….।
ਵਿਸਾਖੀ ਵਾਲੇ ਦਿਨ ਲੋਕ ਮੇਲੇ ਮਨਾਉਂਦੇ ਨੇ…..।
**
729

About the author

ਡਾ. ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ

ਲੇਖਿਕਾ--- ''ਡਾ. ਪ੍ਰਿਤ ਪਾਲ ਕੌਰ ਚਾਹਲ"

ਨਾਮ--- ਡਾ. ਪ੍ਰਿਤ ਪਾਲ ਕੌਰ ਚਾਹਲ ਪਤਨੀ ਡਾ ਵਰਿੰਦਰ ਪਾਲ ਸਿੰਘ ਚਾਹਲ।
ਜਨਮ ਸਥਾਨ--- ਕਪੂਰਥਲਾ (ਪੰਜਾਬ) (ਭਾਰਤ)

ਵਿੱਦਿਅਕ ਯੋਗਤਾਵਾਂ---
ਬੀ ਐੱਸ ਸੀ ਆਨਰਜ਼ ਬਾਇਓਕੈਮਿਸਟਰੀ
ਐੱਮ ਐੱਸ ਸੀ ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ)
ਪੀ ਐੱਚ ਡੀ, ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ)

ਦੋ ਕਹਾਣੀ ਸੰਗ੍ਰਿਹ- --
1. ਮਣਕੇ (ਲੋਕ ਗੀਤ ਪ੍ਰਕਾਸ਼ਨ)
2. ਅਕਾਸ਼ ਗੰਗਾ (ਉਡਾਣ ਪਬਲੀਕੇਸ਼ਨ)

ਦੋ ਨਾਵਲ---
1. ਅੱਜ ਦੀ ਅਹੱਲਿਆ (ਕੈਪਰੀ ਪਬਲੀਕੇਸ਼ਨ)
2. ਪਹਿਲੇ ਰੰਗ ਨਾ ਰੱਤੀਓਂ (ਚੇਤਨਾ ਪ੍ਰਕਾਸ਼ਨ)

ਦੋ ਨਾਟਕ---
1. ਜਨਮਦਾਤਾ (ਚੇਤਨਾ ਪ੍ਰਕਾਸ਼ਨ)
2. ਦਹਿਸ਼ਤ  (ਚੇਤਨਾ ਪ੍ਰਕਾਸ਼ਨ)

ਚਾਰ ਬਾਲ ਸਾਹਿਤ- --
1. ਕਲੀਆਂ ਤੇ ਕਰੂੰਬਲਾਂ (ਕੈਪਰੀ ਪਬਲੀਕੇਸ਼ਨ)
2. ਜਨਮਦਿਨ ਦੀ ਪਾਰਟੀ (ਚੇਤਨਾ ਪ੍ਰਕਾਸ਼ਨ)
3. ਮਿਹਨਤ  (ਚੇਤਨਾ ਪ੍ਰਕਾਸ਼ਨ)
4. ਆਪਣਾ ਹਿੱਸਾ (ਸੱਚੀ ਖੁਸ਼ੀ) (ਚੇਤਨਾ ਪ੍ਰਕਾਸ਼ਨ)

ਦੋ ਕਾਵਿ ਸੰਗ੍ਰਹਿ- --
1. ਅਣਪੜ੍ਹੀ ਕਿਤਾਬ  (ਚੇਤਨਾ ਪ੍ਰਕਾਸ਼ਨ)
2 . ਸਾਵਣ ਦੀਆਂ ਝੜੀਆਂ  (ਪ੍ਰੀਤ ਪਬਲੀਕੇਸ਼ਨ, ਨਾਭਾ)

ਸਾਹਿਤਕ ਗਤੀਵਿਧੀਆਂ---
ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੰਨੇ ਪ੍ਰਮੰਨੇ ਅਖ਼ਬਾਰਾਂ, ਕਿਤਾਬਾਂ ਅਤੇ ਰਸਾਲਿਆਂ ਵਿੱਚ ਛਪੀਆਂ ਅਨੇਕਾਂ ਕਹਾਣੀਆਂ, ਮਿੰਨ੍ਹੀ ਕਹਾਣੀਆਂ, ਕਵਿਤਾਵਾਂ, ਹਾਸ ਵਿਅੰਗ ਰਚਨਾਵਾਂ ਅਤੇ ਪਿਛਲੇ ਸਾਲ ਤੋਂ ਹਰ ਹਫ਼ਤੇ ਨਿਰਵਿਘਨ ਅਤੇ ਨਿਰਬਾਦ ਛਪ ਰਿਹਾ ਨਾਵਲ, "ਯਾਦਾਂ ਦੇ ਝਰੋਖੇ 'ਚੋਂ..... ਨੈਣਾਂ"
ਤੋਂ ਇਲਾਵਾ ਬਾਰ੍ਹਾਂ ਕਿਤਾਬਾਂ ਪੰਜਾਬੀ ਮਾਂ ਬੋਲੀ ਵਿੱਚ ਛਪੀਆਂ ਹਨ।

ਸੰਨ 2010 ਤੋਂ ਲੇਖਿਕਾ ਵਿੰਨੀਪੈਗ (ਮੈਨੀਟੋਬਾ) ਕੈਨੇਡਾ ਵਿੱਚ ਪਰਵਾਸ ਹੰਢਾ ਰਹੀ ਹੈ। ਕੈਨੇਡਾ ਵਿੱਚ 'ਮੈਨੀਟੋਬਾ ਦਾ ਸਾਹਿਤ' ਅਤੇ ਟੋਰਾਂਟੋ ਦੀ ਔਰਤਾਂ ਦੀ ਸਾਹਿਤਕ ਸੰਸਥਾ  'ਦਿਸ਼ਾ' ਦੀ ਪਬਲੀਕੇਸ਼ਨ 'ਕੂੰਜਾਂ' ਵਿੱਚ ਛਪੀਆਂ ਕਵਿਤਾਵਾਂ,  ਪਾਠਕਾਂ ਦੀ ਪ੍ਰਵਾਨਗੀ ਅਤੇ ਹੱਲਾਸ਼ੇਰੀ ਲੇਖਿਕਾ ਦੀਆਂ ਅਭੁੱਲ ਯਾਦਗਾਰੀ ਉੱਪਲਬਧੀਆਂ ਹਨ।

ਡਾ ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ
(ਫੋਨ ਨੰਬਰ- - 001 204 999 9240)
WINNIPEG  (MANITOBA) CANADA

ਡਾ. ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ

ਲੇਖਿਕਾ--- ''ਡਾ. ਪ੍ਰਿਤ ਪਾਲ ਕੌਰ ਚਾਹਲ" ਨਾਮ--- ਡਾ. ਪ੍ਰਿਤ ਪਾਲ ਕੌਰ ਚਾਹਲ ਪਤਨੀ ਡਾ ਵਰਿੰਦਰ ਪਾਲ ਸਿੰਘ ਚਾਹਲ। ਜਨਮ ਸਥਾਨ--- ਕਪੂਰਥਲਾ (ਪੰਜਾਬ) (ਭਾਰਤ) ਵਿੱਦਿਅਕ ਯੋਗਤਾਵਾਂ--- ਬੀ ਐੱਸ ਸੀ ਆਨਰਜ਼ ਬਾਇਓਕੈਮਿਸਟਰੀ ਐੱਮ ਐੱਸ ਸੀ ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ) ਪੀ ਐੱਚ ਡੀ, ਪਲਾਂਟ ਪੈਥਾਲੋਜੀ (ਪੌਦਾ ਰੋਗ ਵਿਗਿਆਨ) ਦੋ ਕਹਾਣੀ ਸੰਗ੍ਰਿਹ- -- 1. ਮਣਕੇ (ਲੋਕ ਗੀਤ ਪ੍ਰਕਾਸ਼ਨ) 2. ਅਕਾਸ਼ ਗੰਗਾ (ਉਡਾਣ ਪਬਲੀਕੇਸ਼ਨ) ਦੋ ਨਾਵਲ--- 1. ਅੱਜ ਦੀ ਅਹੱਲਿਆ (ਕੈਪਰੀ ਪਬਲੀਕੇਸ਼ਨ) 2. ਪਹਿਲੇ ਰੰਗ ਨਾ ਰੱਤੀਓਂ (ਚੇਤਨਾ ਪ੍ਰਕਾਸ਼ਨ) ਦੋ ਨਾਟਕ--- 1. ਜਨਮਦਾਤਾ (ਚੇਤਨਾ ਪ੍ਰਕਾਸ਼ਨ) 2. ਦਹਿਸ਼ਤ  (ਚੇਤਨਾ ਪ੍ਰਕਾਸ਼ਨ) ਚਾਰ ਬਾਲ ਸਾਹਿਤ- -- 1. ਕਲੀਆਂ ਤੇ ਕਰੂੰਬਲਾਂ (ਕੈਪਰੀ ਪਬਲੀਕੇਸ਼ਨ) 2. ਜਨਮਦਿਨ ਦੀ ਪਾਰਟੀ (ਚੇਤਨਾ ਪ੍ਰਕਾਸ਼ਨ) 3. ਮਿਹਨਤ  (ਚੇਤਨਾ ਪ੍ਰਕਾਸ਼ਨ) 4. ਆਪਣਾ ਹਿੱਸਾ (ਸੱਚੀ ਖੁਸ਼ੀ) (ਚੇਤਨਾ ਪ੍ਰਕਾਸ਼ਨ) ਦੋ ਕਾਵਿ ਸੰਗ੍ਰਹਿ- -- 1. ਅਣਪੜ੍ਹੀ ਕਿਤਾਬ  (ਚੇਤਨਾ ਪ੍ਰਕਾਸ਼ਨ) 2 . ਸਾਵਣ ਦੀਆਂ ਝੜੀਆਂ  (ਪ੍ਰੀਤ ਪਬਲੀਕੇਸ਼ਨ, ਨਾਭਾ) ਸਾਹਿਤਕ ਗਤੀਵਿਧੀਆਂ--- ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਮੰਨੇ ਪ੍ਰਮੰਨੇ ਅਖ਼ਬਾਰਾਂ, ਕਿਤਾਬਾਂ ਅਤੇ ਰਸਾਲਿਆਂ ਵਿੱਚ ਛਪੀਆਂ ਅਨੇਕਾਂ ਕਹਾਣੀਆਂ, ਮਿੰਨ੍ਹੀ ਕਹਾਣੀਆਂ, ਕਵਿਤਾਵਾਂ, ਹਾਸ ਵਿਅੰਗ ਰਚਨਾਵਾਂ ਅਤੇ ਪਿਛਲੇ ਸਾਲ ਤੋਂ ਹਰ ਹਫ਼ਤੇ ਨਿਰਵਿਘਨ ਅਤੇ ਨਿਰਬਾਦ ਛਪ ਰਿਹਾ ਨਾਵਲ, "ਯਾਦਾਂ ਦੇ ਝਰੋਖੇ 'ਚੋਂ..... ਨੈਣਾਂ" ਤੋਂ ਇਲਾਵਾ ਬਾਰ੍ਹਾਂ ਕਿਤਾਬਾਂ ਪੰਜਾਬੀ ਮਾਂ ਬੋਲੀ ਵਿੱਚ ਛਪੀਆਂ ਹਨ। ਸੰਨ 2010 ਤੋਂ ਲੇਖਿਕਾ ਵਿੰਨੀਪੈਗ (ਮੈਨੀਟੋਬਾ) ਕੈਨੇਡਾ ਵਿੱਚ ਪਰਵਾਸ ਹੰਢਾ ਰਹੀ ਹੈ। ਕੈਨੇਡਾ ਵਿੱਚ 'ਮੈਨੀਟੋਬਾ ਦਾ ਸਾਹਿਤ' ਅਤੇ ਟੋਰਾਂਟੋ ਦੀ ਔਰਤਾਂ ਦੀ ਸਾਹਿਤਕ ਸੰਸਥਾ  'ਦਿਸ਼ਾ' ਦੀ ਪਬਲੀਕੇਸ਼ਨ 'ਕੂੰਜਾਂ' ਵਿੱਚ ਛਪੀਆਂ ਕਵਿਤਾਵਾਂ,  ਪਾਠਕਾਂ ਦੀ ਪ੍ਰਵਾਨਗੀ ਅਤੇ ਹੱਲਾਸ਼ੇਰੀ ਲੇਖਿਕਾ ਦੀਆਂ ਅਭੁੱਲ ਯਾਦਗਾਰੀ ਉੱਪਲਬਧੀਆਂ ਹਨ। ਡਾ ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ (ਫੋਨ ਨੰਬਰ- - 001 204 999 9240) WINNIPEG  (MANITOBA) CANADA

View all posts by ਡਾ. ਪ੍ਰਿਤ ਪਾਲ ਕੌਰ ਚਾਹਲ, ਵਿੰਨੀਪੈਗ →