14 March 2026

‘ਲਿਖਾਰੀ’ ਦੇ ਲੇਖਕ

liKhariF

‘ਲਿਖਾਰੀ’ ਨੂੰ ਸਹਿਯੋਗ ਦੇਣ ਵਾਲੇ ਆਪ ਸਾਰੇ ਹੀ ਲੇਖਕ/ਲੇਖਿਕਾਵਾਂ ਦਾ ਦਿਲੋਂ ਧੰਨਵਾਦੀ ਹਾਂ—ਗ.ਸ.ਰਾਏ

Many people have contributed to this website and we are thankful to them all for their hard work.

ਕਿਸੇ ਵੀ ਲੇਖਕ ਦੀਆਂ ਸਾਰੀਆਂ ਲਿਖਤਾਂ ਇਕ ਸਫ਼ੇ ਤੇ ਪੜ੍ਹਣ ਲਈ ਲੇਖਕ ਦੇ ਨਾਂ ਉੱਪਰ ਕਲਿੱਕ ਕਰੋ।

ਡਾ.ਗੁਰਮੇਲ ਸਿੰਘ
gurmails1976@gmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਧਰਮ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ,
ਪਟਿਆਲਾ

ਪੰਜਾਬ ਯੂਨੀਵਰਸਿਟੀ,
ਚੰਡੀਗੜ੍ਹ

ਡਾ. ਗੁਰਚਰਨ ਕੌਰ ਕੋਚਰ
ਸੀਨੀਅਰ ਉਪ-ਪ੍ਰਧਾਨ
ਕੇਂਦਰੀਪੰਜਾਬੀ ਲੇਖਕ ਸਭਾ (ਸੇਖੋਂ )
ਸਕੱਤਰ: ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
ਪੰਜਾਬ,
ਭਾਰਤ।
ਮੋਬਾਇਲ: 91-94170-31464

ਡਾ. ਸਰਦੂਲ ਸਿੰਘ ਔਜਲਾ
ਪਿੰਡ ਦੇ ਡਾਕਖਾਨਾ ਸੰਗੋਜਲਾ
ਜਿਲਾ ਕਪੂਰਥਲਾ-144804
+91 9814168611
e-mail:sardulsinghaujla.com

* ਡਾ. ਸਰਦੂਲ ਸਿੰਘ ਔਜਲਾ/ਜੀਵਨ ਬਿਓਰਾ ਅਤੇ ਰਚਨਾਵਾਂ ਦੀ ਸੂਚੀ:
sardul resume.docx (1)

ਡਾ. ਸ਼ਸ਼ੀਕਾਂਤ ਉੱਪਲ
(ਪੰਜਾਬੀ/ਹਿੰਦੀ ਦੇ ਸੰਵੇਦਨਸ਼ੀਲ ਸਾਇਰ)

ਜਨਮ:15 ਅਗਸਤ 1948
ਵਿੱਦਿਆ:ਐੱਮ.ਏ ਅੰਗਰੇਜ਼ੀ/ਪੀ.ਐਚਡੀ

ਪੁਸਤਕਾਂ ਦਾ ਵੇਰਵਾ
(1) ਪੰਜਾਬੀ ਵਿੱਚ--ਪੰਜ ਗ਼ਜ਼ਲ ਸੰਗ੍ਰਹਿ: ਤਰਕਸ਼, ਗ਼ਜ਼ਲ ਗੁਲਜ਼ਾਰ, ਅਕਸ ਗੁਆਚੇ, ਬੇਖ਼ਬਰ ਹਵਾਵਾਂ ਤੋਂ, ਨੀਲੀ ਲੁਕਵੀਂ ਲਾਟ, ਅਤੇ ਇੱਕ ਦੋਹਾ ਸੰਗ੍ਰਹਿ ‘ਨਕਸ਼ ਫਰਿਆਦੀ’।
(2) ਹਿੰਦੀ ਵਿੱਚ:‘ਆਮ ਆਦਮੀ ਕੀ ਕਵਿਤਾ’, ‘ਸ਼ਬਦ ਸਫ਼ਰ ਮੇਂ ਹੈ’, ‘ਭੀੜ ਕੇ ਸਵਰ’, ‘ਕੁਛ ਅਣਕਹਾ’ ਅਤੇ ‘ਸ਼ਬਦ ਨ੍ਰਿਤ ਹੈਂ’।

ਡਾ. ਅਮਰਜੀਤ ਕੌਂਕੇ
ਜਨਮਅਗਸਤ 1964
ਜ਼ਿਲ੍ਹਾ ਲੁਧਿਆਣਾ, ਭਾਰਤੀ (ਪੰਜਾਬ)
ਸਿੱਖਿਆ: ਐੱਮ.ਏ. (ਪੰਜਾਬੀ), ਪੀ. ਐੱਚ. ਡੀ.
ਕਿੱਤਾ: ਕਵੀ,ਸੰਪਾਦਕ ਅਤੇ ਅਨੁਵਾਦਕ
ਵਿਧਾ: ਕਵਿਤਾ
****
ਕੇਵਲ ਪੰਜਾਬੀ ਵਿਚ ਛਪੀਅਾਂ ਪੁਸਤਕਾਂ ਦੀ ਸੂਚੀ:
ਦਾਇਰਿਆਂ ਦੀ ਕਬਰ ‘ਚੋਂ (1985)
ਇਸ ਪੁਸਤਕ ਦੇ ਤਿੰਨ ਹਿੱਸੇ ਹਨ ਤੇ ਇਸਦਾ ਸਾਂਝਾ ਨਾਂ ਹੈ ‘ਦਾਇਰਿਆਂ ਦੀ ਕਬਰ ‘ਚੋਂ ’। ਇਸ ਵਿੱਚ ਬਲਜੀਤ ਮੋਗਾ, ਅਮਰਜੀਤ ਕੌਂਕੇ ਅਤੇ ਸਵਰਨਜੀਤ ਸਵੀ ਨੇ ਨਜ਼ਮਾਂ ਦੀ ਰਚਨਾ ਕੀਤੀ ਹੈ। (ਓ) ਬਲਜੀਤ ਮੋਗਾ :- ਇਸਦੀ ਕਵਿਤਾ ਦੀ ਖੂਬੀ ਇਹ ਹੈ ਕਿ ਇਸ ਵਿੱਚ ਇੱਕ ਤਾਜੇ ਫੁੱਟੇ ਚਸ਼ਮੇ ਦੀ ਤਾਜ਼ਗੀ ਤੇ ਅਮੀਰੀ ਹੈ। ਇਸ ਲਈ ਕੁੜੀ ਦਾ ਮੋਹ-ਵਿਰਾਗ ਹੀ ਦਾਇਰਾ ਹੈ। (ਅ) ਅਮਰਜੀਤ ਕੌਂਕੇ :- ਇਸ ਨੇ ਕਵਿਤਾ ਨੂੰ ਇੰਨੀ ਮੌਲਿਕਤਾ ਨਾਲ ਬਿਆਨ ਕੀਤਾ ਹੈ ਕਿ ਕਵਿਤਾ ਮੁੱਕਣ ਤੋਂ ਬਾਅਦ ਵੀ ਸ਼ਬਦ ਪਾਰਦਰਸ਼ੀ ਹੋ ਜਾਂਦੇ ਹਨ, ਵਿਆਕੁਲ ਪੈਰਾਂ ਦੀ ਆਵਾਜ਼ ਸੁਣਦੀ ਹੈ ਤੇ ਲੱਗਦਾ ਹੈ ਕਿ ਸ਼ਬਦਾਂ ਦੀ ਦਰਗਾਹ ਤੇ ਕੋਈ ਰੋਹ ਰਿਹਾ ਹੈ। ਇਸ ਲਈ ਮਾਂ ਦੀ ਮਮਤਾ ਹੀ ਦਾਇਰਾ ਹੈ।[2] (ੲ) ਸਵਰਜੀਤ ਸਵੀ :- ਇਸ ਅਨੁਸਾਰ ‘ਜੋ ਹੈ’ ਉਸਦਾ ਯਥਾਰਥ ਹੈ ਤੇ ‘ਜੋ ਹੋਣਾ ਚਾਹੀਦਾ ਹੈ’ ਉਸ ਦਾ ਆਦਰਸ਼। ਇਸ ਯਥਾਰਥ ਤੇ ਆਦਰਸ਼ ਵਿਚਲਾ ਫਾਸਲਾ ਦਾਇਰਾ ਹੈ।

ਨਿਰਵਾਣ ਦੀ ਤਲਾਸ਼ 'ਚ (1987, 1994,2009)
ਅਮਰਜੀਤ ਕੌਂਕੇ ਦੀ ਕਾਵਿ ਪੁਸਤਕ ‘ਨਿਰਵਾਣ ਦੀ ਤਲਾਸ਼ ‘ਚ’ ਮਨੁੱਖੀ ਪਛਾਣ ਦੀ ਸਮੱਸਿਆ ਨੂੰ ਕਈ ਰੂਪਾਂ ਚ ‘ਉਘਾੜਦੀ ਹੈ। ਜਿਵੇਂ ਚੰਗਾ ਭਲਾ ਮਨੁੱਖ ਕਈ ਵਾਰ ਬੇਪਛਾਣ ਹੋ ਜਾਂਦਾ ਹੈ। ਉਦੋਂ ਰਿਸ਼ਤਾ ਉਸਦੀ ਪਛਾਣ ਬਣਦਾ ਹੈ। ਇਸ ਵਿੱਚ ਕਵੀ ਨੇ ਮਨੁੱਖ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਦੇ ਬਾਰੇ ਗੱਲ ਕੀਤੀ ਹੈ। ਉਹ ਇਹ ਵੀ ਦੱਸਦਾ ਹੈ ਕਿ ਜਦੋਂ ਮਨੁੱਖ ਵਾਸਤਵਿਕਤਾ ਨਾਲ ਟਕਰਾਉਂਦਾ ਹੈ ਤਾਂ ਉਹ ਕਦੇ ਹਾਰਦਾ, ਕਦੇ ਟੁੱਟਦਾ ਤੇ ਕਦੇ ਖੁਰਦਾ ਹੈ। ਉਸਦੀ ਹਰ ਕਵਿਤਾ ਕੋਈ ਨਾ ਕੋਈ ਪ੍ਰਸ਼ਨ ਸਿਰਜਦੀ ਹੈ।

ਦਵੰਦ ਕਥਾ (1990,2009)
ਅਮਰਜੀਤ ਕੌਂਕੇ ਦੀਆਂ ਰਚਨਾਵਾਂ ਪੜ੍ਹ ਕੇ ਪਰੰਪਰਾ ਤੇ ਆਧੁਨਿਕਤਾ ਵਿਚਕਾਰ ਵਖਰੇਵਾਂ ਬਹੁਤ ਬਨਾਵਟੀ ਲਗਦਾ ਹੈ।ਬੇਕਿਨਾਰ ਹੋ ਕੇ ਵੀ ਉਹ ਕਿਸੇ ਥਾਂ ਹ੍ਮ੍ਕਿਨਾਰ ਹੋਇਆ ਜਾਪਦਾ ਹੈ।ਦੂਰ ਤੱਕ ਫੈਲਦਾ ਹੈ ਪਰ ਸੰਕੇਤ ਦੇ ਜਾਂਦਾ ਹੈ ਕਿ ਫੈਲਨ ਲਈ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਜਰੂਰੀ ਨਹੀਂ.ਏਡੇ ਸੰਯੁਕਤ ਆਪੇ ਨਾਲ ਮੁਲਾਕਾਤ ਦੇਰ ਬਾਅਦ ਹੋਈ ਹੈ, ਇਸ ਲਈ ਕਿਸੇ ਚਿਰੀਂ ਵਿਛੜੇ ਦੇ ਮਿਲਣ ਦਾ ਅਹਿਸਾਸ ਜਾਗਦਾ ਹੈ- ਡਾ. ਹਰਿਭਜਨ ਸਿੰਘ

ਯਕੀਨ (1993,2009)
ਇਸ ਕਾਵਿ ਸੰਗ੍ਰਹਿ ਵਿੱਚ ਅਸੀਂ ਇਹ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਨਵੇਂ ਯੁੱਗ ਦੀਆਂ ਕਦਰਾਂ-ਕੀਮਤਾਂ ਨਾਲ ਪੁਰਾਣੇ ਯੁੱਗ ਨੂੰ ਰੂਪਾਂਤ੍ਰਿਤ ਕਰਨਾ ਹੈ।

ਸ਼ਬਦ ਰਹਿਣਗੇ ਕੋਲ (1996,2009)
ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿੱਚ ਕਵੀ ਨੇ ‘ਮੈਂ, ਯਥਾਰਥ, ਪ੍ਰਕਿਤੀ ਦੇ ਚਿੰਨ੍ਹਾਂ ਨਾਲ ਦੂਜੀ ਫੈਂਟਸੀ, ਸਹਿਜ-ਸੁਹਜ, ਪਿਆਰ ਭਾਵਾਂ ਤੋਂ ਤੁਰ ਕੇ ਭੌਤਿਕ ਜਾਂ ਦੇਹ ਦੇ ਅਨੰਦ, ਵਿਸ਼ਵਾਸ-ਅਵਿਸ਼ਵਾਸ ਆਦਿ ਨੂੰ ਪੇਸ਼ ਕੀਤਾ ਹੈ। ਇਸ ਪੁਸਤਕ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਸਾਲ 1997 ਲਈ ਸਰਵੋਤਮ ਪੁਸਤਕ ਪੁਰਸਕਾਰ "ਮੋਹਨ ਸਿੰਘ ਮਾਹਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ।

ਸਿਮਰਤੀਆਂ ਦੀ ਲਾਲਟੈਨ (2000, 2004,2009)
ਇਸ ਵਿੱਚ ਸ਼ਾਮਿਲ ਕਵਿਤਾਵਾਂ ਵਿੱਚ ਕਵੀ ਨੇ ਜਿੰਦਗੀ ਦੇ ਬਹੁਪਸਾਰੀ ਸਰੋਕਾਰਾਂ ਨੂੰ ਦੂਰਦ੍ਰਿਸ਼ਟੀ ਨਾਲ ਰੂਪਮਾਨ ਕੀਤਾ ਹੈ। ਇਸ ਵਿੱਚ ਮਨੁੱਖ ਦੀ ਦਾਸਤਾਨ, ਉਸਦੇ ਆਂਤਰਿਕ ਸੰਬੰਧ, ਨਵੀਆਂ ਰਾਹਾਂ ਦੀ ਭਾਲ, ਮਾਨਵੀ ਰਿਸ਼ਤਿਆਂ, ਆਰਥਿਕ ਉੱਨਤੀ ਦੇ ਵਿਕਾਸ, ਉਦਯੋਗਿਕ ਕ੍ਰਾਂਤੀ ਕਾਰਨ ਪੇਂਡੂ ਅਰਥਚਾਰੇ ਦਾ ਖੇਰੂ-ਖੇਰੂ ਹੋਣਾ, ਔਰਤ ਮਰਦ ਦੇ ਰਿਸ਼ਤੇ, ਭਟਕਦੀ ਮਨੁੱਖੀ ਮਾਨਸਿਕਤਾ ਨੂੰ ਪੇਸ਼ ਕੀਤਾ ਹੈ। ਪ੍ਰਤੀਕਾਂ ਦੀ ਵਰਤੋ ਜਿਆਦਾ ਕੀਤੀ ਹੈ।

ਪਿਆਸ (2013)
"ਪਿਆਸ" ਜਿੰਦਗੀ ਦੇ ਬਹੁਭਾਂਤ ਵਸਤੂ ਵਰਤਾਰਿਆਂ ਨਾਲ ਸੰਵਾਦ ਸਿਰਜਦੀ ਇੱਕ ਮਹੱਤਵਪੂਰਨ ਪੁਸਤਕ ਹੈ ਜਿਹੜੀ ਆਧੁਨਿਕ ਗਲੋਬਲੀ ਯੁਗ ਵਿੱਚ ਗੁਆਚ ਰਹੀ ਸੰਵੇਦਨਾ, ਪੂੰਜੀਵਾਦੀ ਪ੍ਰਬੰਧ ਵਿੱਚ ਪਿਸ ਰਹੇ ਆਮ ਇਨਸਾਨ ਦੀ ਹੋਣੀ, ਤੇ ਦਿਨੋ ਦਿਨ ਟੁੱਟ ਰਹੇ ਰਿਸ਼ਤਿਆਂ ਤੇ ਬੇਗਾਨਗੀ ਦੀ ਬਾਤ ਪਾਉਂਦੀ ਹੈ। ਇਸ ਕਿਤਾਬ ਨੂੰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਾਲ 2014 ਲਈ ਸਰਵੋਤਮ ਪੁਸਤਕ ਪੁਰਸਕਾਰ " ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੁਰਸਕਾਰ " ਨਾਲ ਸਨਮਾਨਿਤ ਕੀਤਾ ਗਿਆ ਹੈ।
(ਜਾਣਕਾਰੀ ਵਿਕੀਪੀਡੀਆ ਤੋਂ ਧੰਂਨਵਾਦ ਸਹਿਤ, ਡਾ. ਅਮਰਜੀਤ ਕੌਂਕੇ ਦੀਅਾਂ ਲਿਖਤਾਂ ਸਬੰਧੀ ਹੋਰ ਵੇਰਵਾ 'ਵਿਕੀਪੀਡੀਆ 'ਤੇ ਵੀ ਵੇਖਿਆ ਜਾ ਸਕਦਾ ਹੈ) 

 

ਅਸਿਸਟੈਂਟ ਪ੍ਰੋਫੈਸਰ, ਆਰ.ਐਸ.ਡੀ.ਕਾਲਜ, ਫ਼ਿਰੋਜ਼ਪੁਰ ਸ਼ਹਿਰ

DR.AJITPAL SINGH
Ph.D,M.Sc..PDCR(Clin.Res.), ACPSR, BCBR (Biomed.Res.)
Prof.& Head,Department of Anatomy, Faculty of Dental Sciences
Desh Bhagat University, Mandi Gobindgarh (Pb.) India
Life Member Anatomical Society of India (ASI), North Chapter of Anatomist Society (NCAS), Epidemiology Foundation of India (EFI).
Recipient of Gold Medal Mother Teresa Award 2012
Email : doctorajitpal@gmail.com
Mobile : +91 8427338995

ਡਾ: ਚਰਨਜੀਤ ਸਿੰਘ ਜਨਰਲ ਸਕੱਤਰ, ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ

ਜਤਿੰਦਰ ਕੌਰ ਬਰਾੜ
Jatinder Kaur Brar
M.A Fine Arts, M.A Punjabi,M.A Education, Diploma Art and Craft, Art and Craft PSTET Clear  2023 P.hd in Fine Arts Pursuing

ਸਹਾਇਕ ਪ੍ਰੋਫੈਸਰ
ਡੀ ਏ ਵੀ ਕਾਲਜ ਆਫ਼ ਐਜੂਕੇਸ਼ਨ ਅਬੋਹਰ
+91 9417890707
**
Publications:
In Mehram/Magazines/Newspapers 

Articles: * ਅਠਾਰਵੀਂ ਸਦੀ ਦਾ ਚਿੱਤਰਕਾਰ “ਰਾਜਾ ਰਵੀ, ਵਰਮਾ”, * ਮਹਾਨ ਤੇ ਪ੍ਰਸਿੱਧ ਚਿੱਤਰਕਾਰ “ਰਵਿੰਦਰਨਾਥ ਟੈਗੋਰ”, * ਬੰਗਾਲ ਸ਼ੈਲੀ ਨੂੰ ਸੁਰਜੀਤ ਕਰਨ ਵਾਲੇ “ਅਵਿਨਿੰਦਰ ਨਾਥ ਠਾਕੁਰ”, * ਸ਼ਤੀਸ਼ ਗੁਜਰਾਲ, * ਕਲਾ ਸੁੰਦਰਤਾ ਦਾ ਰਹੱਸ, * ਮੂਰਤੀ ਕਲਾ ਜਾਂ ਬੁੱਤ-ਤਰਾਸ਼ੀ, * ਮੂਰਤੀ ਕਲਾ ਜਾਂ ਬੁੱਤ-ਤਰਾਸ਼ੀ, *ਅਮ੍ਰਿਤਾ ਸ਼ੇਰਗਿਲ, * ਕਲਾ ਅਤੇ ਕੁਦਰਤ, * ਕਲਾ ਅਤੇ ਕਲਪਨਾ, * ਕਲਾ ਅਤੇ ਪ੍ਰਤੀਕ,*ਕਲਾ ਕਮਰਾ

March 2025 onwards
* ਕਲਾ: ਦਿਲ ਦੇ ਅਹਿਸਾਸ ਦਾ ਪ੍ਰਗਟਾਵਾ,* ਕਲਾ ਏਕੀਕਰਣ ਇੰਨਾ ਮਹੱਤਵਪੂਰਨ ਕਿਉਂ ਹੈ ?

ਪੰਖੜੀਆਂ ਰਸਾਲਾ: * ਫ਼ਲੈਸ਼ ਕਾਰਡ, * ਆਧੁਨਿਕ ਭਾਰਤੀ ਕਲਾ ਨੂੰ ਸੇਧਦੇਣ ਵਾਲੇ “ਸ਼ਤੀਸ਼ਗੁਜਰਾਲ”, * ਧੀਆਂ ਕਵਿਤਾ
ਮੇਲਾ ਰਸਾਲਾ: * ਯੂਰਪ ਵਿੱਚ ਗ੍ਰੀਕ ਕਲਾ ਦਾਆਰੰਭ, * ਹਾਲੈਂਡ ਵਿੱਚ ਗ੍ਰੀਕਕਲਾ, *ਪ੍ਰਸਿੱਧ ਚਿੱਤਰਕਾਰ ਅੰਮ੍ਰਿਤਾ ਸ਼ੇਰਗਿੱਲ
News Paper Publication: * कला, *रंगों का संसार, *जिंदगी एक कला, * कलाकार का जीवन (पोयम और आर्टिकल), * कलाकार ख़लाओं में दिल के एहसास, * जिंदगी एक अनमोल तोहफा (आर्टिकल), * रंगा नाल जुड़ा कलाकार, * ब्रश में पेंटिंग की जान, * कलाकार का सपना
Book Published:
* Published a book entitled “Drama and Art In Education” during session 2015-16 Tondan Publications ISBN:978-93-85720-24-6

* Published a book entitled “Art & Craft success Teacher Competition” during session 2022-24 UpharPrakashan.
* Published a book entitled “History of Arts ” during February 2025B.A 2nd Semester Kalyani Publications ISBN:978-93-6440-217-0
**

ਪੇਸ਼ਕਸ਼: ਜੱਗਾ ਸਿੰਘ ਰੱਤੇਵਾਲਾ
ਪਿੰਡ ਸੋਹਣਗੜ ‘ਰੱਤੇਵਾਲਾ’ (ਫਿਰੋਜਪੁਰ)
ਮੋਬਾਈਲ: 88723-27022

ਜਗਦੀਸ਼ ਰਾਣਾ
+91 79862-07849

ਸੰਪੂਰਨ ਤੌਰ ਤੇ ਸਾਹਿਤ ਨੂੰ ਸਮਰਪਤ ਅਤੇ ਸਾਹਿਤਕ ਹਲਕਿਆਂ ਵਿੱਚ ਜਾਣੀ ਪਛਾਣੀ ਸ਼ਖਸੀਅਤ ਜਗਦੀਸ਼ ਰਾਣਾ ਜਲੰਧਰ ਜ਼ਿਲੇ ਦੇ ਪਿੰਡ ਸੋਫ਼ੀ ਪਿੰਡ ਦੇ ਵਸਨੀਕ ਹਨ। ਗੀਤਕਾਰ, ਕਵੀ, ਗ਼ਜ਼ਲਗੋ ਹੁੰਦਿਆਂ ਕਈ ਕਿਤਾਬਾਂ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਕਈ ਸਾਹਿਤਕ ਸਭਾਵਾਂ ਨਾਲ ਜੁੜੇ ਹੁੰਦਿਆਂ ਸਾਹਿਤਕ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।

ਜਸਵੀਰ ਸਿੰਘ ਭਲੂਰੀਆ
ਸਰੀ (ਬੀ.ਸੀ.) ਕੈਨੇਡਾ
+91 9915995505

Jaswant Wagla