ਮੁਲਾਕਾਤ ਸਵਾਲ 1. ਭੈਣ ਗੁਰਦੀਸ਼ ਕੌਰ ਜੀ ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰ ਇਨਸਾਨ ਦਾ ਜੀਵਨ ਉਸਦੇ ਜਨਮ ਤੋਂ ਹੀ ਸ਼ੁਰੂ ਹੁੰਦਾ ਹੈ। ਸੋ ਆਪਣੇ ਜਨਮ, ਪਰਿਵਾਰ ਅਤੇ ਵਿਦਿਅਕ ਯੋਗਤਾ ਬਾਰੇ ਸਾਡੇ ਪਾਠਕਾਂ ਨੂੰ ਜਾਣਕਾਰੀ ਦਿਓ। ਸਵਾਲ 2 ਅਧਿਆਪਨ ਦਾ ਕਿੱਤਾ ਤੁਹਾਡੀ ਆਪਣੀ ਚੋਣ ਸੀ ਜਾਂ ਕੋਈ ਹੋਰ ਕਾਰਨ? ਸਾਡੀ ਵਿਦਿਅਕ ਪ੍ਰਣਾਲੀ ਬਾਰੇ ਤੁਹਾਡੇ ਕੀ ਵਿਚਾਰ ਹਨ?
ਸਵਾਲ 3. ਭੈਣ ਜੀ ਸਾਹਿਤਕ ਖੇਤਰ ਵਿੱਚ ਤੁਹਾਡਾ ਪ੍ਰਵੇਸ਼ ਕਿਵੇਂ ਹੋਇਆ? ਬਾਵਜੂਦ, ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨ, ਕਵੀ ਦਰਬਾਰ ਤੇ ਮੁਸ਼ਹਿਰੇ ਸੁਣਨ ਦਾ ਸ਼ੌਕ ਸੀ। ਇਸੇ ਕਾਰਨ ਸਾਡੇ ਘਰ, ਪੰਜਾਬੀ ਅਖਬਾਰ, ਪ੍ਰੀਤ ਲੜੀ ਤੇ ਚੰਗੀ ਖੇਤੀ ਰਸਾਲਾ ਵੀ ਆਉਂਦਾ ਸੀ ਅਤੇ ਰੇਡੀਓ ਤੇ- ਦਿਹਾਤੀ ਪ੍ਰੋਗਰਾਮ, ਗੁਰਬਾਣੀ ਵਿਚਾਰ, ਭੈਣਾਂ ਦਾ ਪਰੋਗਰਾਮ, ਮੁਸ਼ਹਿਰੇ ਤੇ ਗੀਤ ਸੰਗੀਤ ਵੀ ਸੁਣਿਆਂ ਜਾਂਦਾ ਸੀ। ਮੇਰੇ ਮਾਤਾ ਜੀ ਵੀ ਪੜ੍ਹੇ ਲਿਖੇ ਪਰਿਵਾਰ ਦੀ ਧੀ ਸੀ। ਪਾਕਿਸਤਾਨ ਵਿੱਚ ਉਹਨਾਂ ਦੇ ਘਰ ਪਿੰਡ ਦੀ ਲਾਇਬ੍ਰੇਰੀ ਸੀ ਅਤੇ ਉਹਨਾਂ ਨੇ ਪੰਜਵੀਂ ਪਾਸ ਕਰਨ ਉਪਰੰਤ ਹੀ- ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਤੇ ਪ੍ਰੋ ਮੋਹਨ ਸਿੰਘ ਹੋਰਾਂ ਨੂੰ ਪੜ੍ਹ ਲਿਆ ਸੀ। ਉਹ ਅਖਬਾਰ ਦਾ ਨਾਰੀ ਅੰਕ ਸੰਭਾਲ ਰੱਖਦੇ ਅਤੇ ਰਾਤ ਨੂੰ ਲਾਲਟੈਣ ਦੀ ਰੌਸ਼ਨੀ ਵਿੱਚ ਪੜ੍ਹਦੇ। ਅਜੇਹੇ ਮਹੌਲ ਵਿੱਚ ਪਲਦਿਆਂ ਮੈਨੂੰ ਵੀ ਚੰਗਾ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ। ਸਾਡੇ ਖਾਨਦਾਨ ਵਿੱਚ ਕੋਈ ਵੀ ਲੇਖਕ ਨਹੀਂ ਹੋਇਆ ਪਰ ਮੈਂ ਕਾਲਜ ਸਮੇਂ ਤੁਕਬੰਦੀ ਸ਼ੁਰੂ ਕਰ ਦਿੱਤੀ। 1973 ਵਿੱਚ ਬੀ ਐੱਡ ਕਰਦਿਆਂ, ਜਦ ‘ਹੋਸਟਲ ਲਾਈਫ’ ਨਾਂ ਦੀ ਕਵਿਤਾ ਵਿੱਚ ਆਪਣੇ ਹੋਸਟਲ ਦਾ ਅੱਖੀਂ ਡਿੱਠਾ ਹਾਲ ਬਿਆਨ ਕੀਤਾ- ਤਾਂ ਇਸ ਦੀ ਕਾਫੀ ਸ਼ਲਾਘਾ ਹੋਈ- ਜਿਸ ਤੋਂ ਮੈਨੂੰ ਖੁਦ ਨੂੰ ਮਹਿਸੂਸ ਹੋਇਆ ਕਿ ਮੇਰੇ ਅੰਦਰ ਇੱਕ ਕਵਿੱਤਰੀ ਬੈਠੀ ਹੈ। ਬੱਸ ਫਿਰ ਕੀ ਸੀ- ਵੱਖ ਵੱਖ ਵਿਸ਼ਿਆਂ ਤੇ ਕਲਮ ਚੱਲਣ ਲਗ ਪਈ। ਇਸ ਤਰ੍ਹਾਂ ਕਵਿਤਾ ਨਾਲ ਸਾਹਿਤ ਦਾ ਸਫਰ ਸ਼ੁਰੂ ਹੋ ਗਿਆ- ਜੋ ਅਜ ਤਕ ਜਾਰੀ ਹੈ। ਸਵਾਲ 4.ਹੁਣ ਤੱਕ ਕਿਹੜੀ ਕਿਹੜੀ ਵਿਧਾ ਤੇ ਕੰਮ ਕਰ ਚੁੱਕੇ ਹੋ ਅਤੇ ਕਿੰਨੀਆਂ ਕਿਤਾਬਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ? ਸਵਾਲ 5.ਗੁਰਦੀਸ਼ ਕੌਰ ਜੀ ਸਾਹਿਤ ਦੇ ਨਾਲ ਨਾਲ ਧਾਰਮਿਕ ਖੇਤਰ ਵਿੱਚ ਵੀ ਤੁਹਾਨੂੰ ਵਿਸ਼ੇਸ਼ ਰੁਤਬਾ ਹਾਸਿਲ ਹੈ।ਤੁਹਾਡਾ ਪਰਿਵਾਰਕ ਪਿਛੋਕੜ ਹੀ ਧਾਰਮਿਕ ਸੀ ਜਾਂ ਕਿਸੇ ਘਟਨਾ ਤੋਂ ਪ੍ਰਭਾਵਿਤ ਹੋ ਕੇ ਧਾਰਮਿਕ ਖੇਤਰ ਵੱਲ ਆਏ? ਹਾਲਾਤ ਵੱਸ ਜਦੋਂ ਗਰੇਵਾਲ ਸਾਹਿਬ ਅਤੇ ਬੇਜੀ (ਸੱਸ) ਦੇ ਤੁਰ ਜਾਣ ਬਾਅਦ, ਮੈਂ ਆਪਣੀ ਇਕੱਲਤਾ ਨੂੰ ਦੂਰ ਕਰਨ ਲਈ ਘਰੋਂ ਬਾਹਰ ਨਿਕਲੀ ਤਾਂ ਸਾਹਿਤ ਸਭਾਵਾਂ ਅਤੇ ਧਾਰਮਿਕ ਸਮਾਗਮਾਂ ਵਿੱਚ ਜਾਣਾ ਸ਼ੁਰੂ ਕੀਤਾ ਅਤੇ ਧਾਰਮਿਕ ਕਵਿਤਾ ਲਿਖਣ ਦਾ ਰੁਝਾਨ ਪੈਦਾ ਹੋਇਆ। ਗੁਰੂ ਘਰਾਂ ਵਿੱਚ ਹੋਣ ਵਾਲੇ ਕਵੀ ਦਰਬਾਰਾਂ ਵਿੱਚ ਹਿੱਸਾ ਲੈਣ ਲਈ, ਮੈਂ ਸਿੱਖ ਇਤਿਹਾਸ ਨੂੰ ਘੋਖ ਕੇ ਕਵਿਤਾਵਾਂ ਲਿਖੀਆਂ।
ਕੈਨੇਡਾ ਆ ਕੇ ਮੈਂ ਧਾਰਮਿਕ ਗੀਤ ਕਵਿਤਾਵਾਂ ਦੇ ਨਾਲ, ਧਾਰਮਿਕ ਵਿਸ਼ਿਆਂ ਤੇ ਵਾਰਤਕ ਵੀ ਲਿਖਣੀ ਸ਼ੁਰੂ ਕੀਤੀ ਜੋ ਮੇਰੀਆਂ ਵਾਰਤਕ ਦੀਆਂ ਪੁਸਤਕਾਂ ਵਿੱਚ ਵੀ ਦਰਜ ਹੈ ਅਤੇ ਜੋ ਦੇਸ਼ ਵਿਦੇਸ਼ ਦੀਆਂ ਅਖਬਾਰਾਂ ਵਿੱਚ ਵੀ ਛਪਦੀ ਰਹੀ ਅਤੇ ਪਾਠਕਾਂ ਵਿੱਚ ਬੇਹੱਦ ਮਕਬੂਲ ਹੋਈ। ਵਿਸ਼ਵ ਪੰਜਾਬੀ ਸੰਮੇਲਨ ਅਤੇ ਕੁੱਝ ਆਨਲਾਈਨ ਸਟੇਜਾਂ ਤੇ ਵੀ ਧਾਰਮਿਕ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ ਜੋ ਸਰੋਤਿਆਂ ਵਲੋਂ ਸਲਾਹੇ ਗਏ। ਇਸ ਖੇਤਰ ਵਿੱਚ ਮਿਲੀ ਪਹਿਚਾਣ ਲਈ ਮੈ ਉਸ ਦਾਤੇ ਦੀ ਸ਼ੁਕਰਗੁਜ਼ਾਰ ਹਾਂ ਕਿਉਂਕਿ – ਸਭਿ ਗੁਣ ਤੇਰੇ ਮੈ ਨਾਹੀ ਕੋਇ।। ਸਵਾਲ 6.ਪੰਜਾਬ ਅਤੇ ਕੈਨੇਡਾ ਵਿੱਚ ਕਿਹੜੀਆਂ ਕਿਹੜੀਆਂ ਸੰਸਥਾਵਾਂ ਨਾਲ ਜੁੜੇ ਹੋਏ ਹੋ? ਸਵਾਲ 7.ਗੁਰਦੀਸ਼ ਕੌਰ ਭੈਣ ਜੀ ਲੇਖਕ ਸਮਾਜ ਨੂੰ ਬਹੁਤ ਨੇੜਿਓਂ ਅਤੇ ਬੜੀ ਬਰੀਕੀ ਨਾਲ ਦੇਖਦਾ ਹੈ। ਤੁਸੀਂ ਭਾਰਤੀ ਸਮਾਜ ਨੂੰ ਵੀ ਦੇਖਿਆ ਅਤੇ ਹੁਣ ਕਨੇਡੀਅਨ ਸਮਾਜ ਨੂੰ ਦੇਖ ਰਹੇ ਹੋ। ਕੀ ਫਰਕ ਲੱਗਦਾ ਤੁਹਾਨੂੰ? ਸਵਾਲ 8.ਤੁਸੀਂ ਬਤੌਰ ਲੜਕੀ ਕਿਸ ਕਿਸ ਖੇਤਰ ਵਿੱਚ ਪਹਿਲ ਕਦਮੀ ਕੀਤੀ? ਮੈਂ ਪਿੰਡ ਦੀ ਪਹਿਲੀ ਕੁੜੀ ਸਾਂ ਜਿਸ ਨੇ ਅੱਠਵੀਂ ਦਸਵੀਂ ਅਤੇ ਪਰੈਪ (+1) ਵਿੱਚੋਂ ਮੈਰਿਟ ਦੇ ਅਧਾਰ ਤੇ ਵਜੀਫਾ ਪ੍ਰਾਪਤ ਕੀਤਾ ਜੋ ਬੀ ਏ ਤੱਕ ਮਿਲਦਾ ਰਿਹਾ। ਸਰਕਾਰੀ ਸਕੂਲ ਵਿੱਚ ਮੈਥ ਮਿਸਟਰੈਸ ਲੱਗ ਗਈ, ਜਿਸ ਸਕੂਲ ਵਿੱਚੋਂ ਮੈਂ ਟੌਪਰ ਰਹੀ ਸਾਂ। ਸੋ ਇਸ ਤਰ੍ਹਾਂ ਪਿੰਡ ਵਿਚੋਂ ਸਰਕਾਰੀ ਨੌਕਰੀ ਕਰਨ ਦੀ ਪਹਿਲਕਦਮੀ ਕਰਨ ਵਾਲੀ ਕੁੜੀ ਵੀ ਮੈਂ ਹੀ ਸਾਂ। ਸਵਾਲ 9.ਮਾਂ ਬੋਲੀ ਪੰਜਾਬੀ ਦੇ ਭਵਿੱਖ ਬਾਰੇ ਤੁਹਾਡੇ ਕੀ ਵਿਚਾਰ ਹਨ ਅਤੇ ਪੰਜਾਬੀ ਜ਼ੁਬਾਨ ਨੂੰ ਅਗਲੀ ਪੀੜੀ ਤੱਕ ਲੈ ਜਾਣ ਲਈ ਕੀ ਕੀ ਉਪਰਾਲੇ ਕਰ ਰਹੇ ਹੋ? ਉੱਤਰ :ਮਾਂ ਬੋਲੀ ਪੰਜਾਬੀ ਦਾ ਭਵਿੱਖ ਬਹੁਤਾ ਉੱਜਲਾ ਅਜੇ ਨਜ਼ਰ ਨਹੀਂ ਆ ਰਿਹਾ, ਜਿਸ ਦੇ ਕਸੂਰਵਾਰ ਅਸੀਂ ਆਪ ਹੀ ਹਾਂ। ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਉਹਨਾਂ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਾਇਆ ਹੈ, ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਹੁੰਦਾ ਹੈ। ਇਸੇ ਕਾਰਨ ਸਾਡੀ ਨਵੀਂ ਪੀੜ੍ਹੀ, ਦੂਜੀਆਂ ਭਾਸ਼ਾਵਾਂ ਦਾ ਸਾਹਿਤ ਪੜ੍ਹਦੀ ਹੈ ਤੇ ਓਸੇ ਵਿੱਚ ਲਿਖਦੀ ਤੇ ਬੋਲਦੀ ਹੈ। ਆਪਣੇ ਦੇਸ਼ ਵਿੱਚ ਆਪਣੇ ਘਰਾਂ ਵਿੱਚ ਹਿੰਦੀ ਦਾ ਅਤੇ ਵਿਦੇਸ਼ਾਂ ਵਿੱਚ ਅੰਗਰੇਜ਼ੀ ਦਾ ਬੋਲਬਾਲਾ ਹੈ। ਜਿਨ੍ਹਾਂ ਘਰਾਂ ਵਿੱਚ ਸਾਡੀ ਪੀੜ੍ਹੀ ਦੇ ਲੋਕ ਮੌਜੂਦ ਹਨ, ਉਥੇ ਬੱਚੇ ਪੰਜਾਬੀ ਬੋਲਣੀ ,ਸਮਝਣੀ ਤਾਂ ਸਿੱਖ ਜਾਂਦੇ ਹਨ- ਪਰ ਲਿਖਣੀ ਪੜ੍ਹਨੀ ਸਿਖਾਉਣ ਲਈ ਬਹੁਤ ਜੱਦੋ ਜਹਿਦ ਕਰਨੀ ਪੈਂਦੀ ਹੈ। ਕੈਨੇਡਾ ਵਿੱਚ ਪੰਜਾਬੀਆਂ ਦੀ ਬਹੁ ਗਿਣਤੀ ਹੋਣ ਕਾਰਨ, ਬੋਲਣ ਵਾਲੀ ਪੰਜਾਬੀ ਭਾਸ਼ਾ ਨੂੰ ਤੀਜਾ ਦਰਜਾ ਹਾਸਿਲ ਹੈ। ਪੰਜਾਬੀ ਦੇ ਅਖਬਾਰ, ਰੇਡੀਓ ਟੀਵੀ ਚੈਨਲ, ਕਲਚਰਲ ਪ੍ਰੋਗਰਾਮ, ਕਾਫੀ ਹੁੰਦੇ ਹਨ- ਪਰ ਇਸ ਦੇ ਬਾਵਜੂਦ ਸਾਡੀ ਮਾਂ ਬੋਲੀ ਸਾਡੇ ਘਰਾਂ ਵਿੱਚੋਂ ਗਾਇਬ ਹੁੰਦੀ ਜਾ ਰਹੀ ਹੈ। ਇਸ ਨੂੰ ਬਚਾਉਣ ਲਈ ਗੁਰਦੁਆਰਿਆਂ ਵਿੱਚ, ਖਾਲਸਾ ਸਕੂਲਾਂ ਵਿੱਚ ਜਾਂ ਕੁੱਝ ਹੋਰ ਥਾਵਾਂ ਤੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਨਿਰੰਤਰ ਯਤਨ ਹੋ ਰਹੇ ਹਨ। ਮੈਂ ਵੀ ਇੱਕ ਸੰਸਥਾ ਨਾਲ ਰਲ ਕੇ ਵਲੰਟੀਅਰ ਪੰਜਾਬੀ ਪੜ੍ਹਾਉਂਦੀ ਰਹੀ ਹਾਂ।ਆਪਣੀ ਅੱਠਵੀਂ ਪੁਸਤਕ ਬੱਚਿਆਂ ਦੀਆਂ ਕਵਿਤਾਵਾਂ ਦੀ, ਰੰਗਦਾਰ ਤਸਵੀਰਾਂ ਵਾਲੀ ਛਾਪ ਕੇ, ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਦਾ ਇਕ ਹੋਰ ਉਪਰਾਲਾ ਕੀਤਾ ਹੈ। ਇਕ ਲਿਖਾਰੀ ਸਭਾ ਨਾਲ ਮਿਲ ਕੇ, ਅਸੀਂ ਹਰ ਸਾਲ ਬੱਚਿਆਂ ਦਾ ਪੰਜਾਬੀ ਬੋਲਣ ਦਾ ਮੁਕਾਬਲਾ ਕਰਾਉਂਦੇ ਹਾਂ ਅਤੇ ਬੋਲਣ ਵਾਲੇ ਹਰ ਬੱਚੇ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ- ਤਾਂ ਕਿ ਬੱਚੇ ਆਪਣੀ ਮਾਂ ਬੋਲੀ ਨਾਲ ਜੁੜੇ ਰਹਿਣ। ਆਪਣੇ ਯੂਟਿਊਬ ਚੈਨਲ ਰਾਹੀਂ, ਮੈਂ ਮਾਂ ਬੋਲੀ ਦੀਆਂ ਕਵਿਤਾਵਾਂ, ਗੀਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕਰ ਰਹੀ ਹਾਂ। ਮੇਰੇ ਕੁੱਝ ਸਮਾਜਿਕ ਅਤੇ ਧਾਰਮਿਕ ਗੀਤਾਂ ਨੂੰ, ਕੁਝ ਗਾਇਕਾਂ ਨੇ ਸੁਰੀਲੇ ਬੋਲ ਵੀ ਦਿੱਤੇ ਹਨ- ਜਿਨ੍ਹਾਂ ਨੂੰ ਸੁਣ ਕੇ, ਗਾ ਕੇ, ਬੱਚੇ ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਲੱਗੇ ਹਨ। ਆਪਣੇ ਬੱਚਿਆਂ ਸਮੇਤ, ਹਰ ਬੱਚੇ ਨੂੰ ਮਾਂ ਬੋਲੀ ਬੋਲਣ ਲਈ ਉਤਸ਼ਾਹਤ ਕਰਨ ਦਾ ਯਤਨ ਕਰਦੀ ਹੈ। ਮਾਂ ਬੋਲੀ ਤੋਂ ਟੁੱਟ ਕੇ ਅਸੀਂ ਕੱਖਾਂ ਵਾਂਗ ਰੁਲ ਜਾਵਾਂਗੇ- ਸਾਡੀ ਪੀੜ੍ਹੀ ਨੂੰ ਇਸ ਗੱਲ ਦੀ ਚਿੰਤਾ ਹੈ। ਪਰ ਜੇਕਰ ਅਸੀਂ ਆਪਣੇ ਘਰਾਂ ਵਿੱਚ ਮਾਂ ਬੋਲੀ ਨੂੰ ਉਸੇ ਤਰ੍ਹਾਂ ਦਾ ਮਾਣ ਦੇਈਏ ਜਿਵੇਂ ਸਾਡੇ ਗੁਰੂ ਸਾਹਿਬਾਂ ਨੇ ਦਿੱਤਾ ਹੈ, ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਬੋਲੀ ਦੁਨੀਆਂ ਦੇ ਨਕਸ਼ੇ ਤੇ ਪਹਿਲੇ ਸਥਾਨ ਤੇ ਹੋਏਗੀ! ਸਵਾਲ 10.ਤੁਹਾਡਾ ਸਮੁੱਚਾ ਕਾਰਜ ਸਲਾਹੁਣ ਯੋਗ ਹੈ। ਕਿਹੜੀਆਂ ਕਿਹੜੀਆਂ ਸੰਸਥਾਵਾਂ ਨੇ ਤੁਹਾਡੀ ਹੌਸਲਾ ਅਫ਼ਜ਼ਾਈ ਕੀਤੀ? ਉੱਤਰ -ਵੀਰ ਜੀ ਮੈਂ ਪਰਮਾਤਮਾ ਵੱਲੋਂ ਮਿਲੀ ਕਲਮ ਦੀ ਦਾਤ ਰਾਹੀਂ ਇਕ ਨਰੋਆ ਸਮਾਜ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹਾਂ ਅਤੇ ਮੈਂ ਉਸੇ ਮਨੋਰਥ ਲਈ ਲਿਖਦੀ ਹਾਂ। ਕਿਸੇ ਸੰਸਥਾ ਤੋਂ ਜਾਂ ਕਿਸੇ ਸਰਕਾਰ ਤੋਂ ਕਿਸੇ ਮਾਨ ਸਨਮਾਨ ਦੀ ਮਨ ਵਿੱਚ ਕਦੇ ਭੁੱਖ ਨਹੀਂ ਰੱਖੀ। ਪਾਠਕਾਂ ਦਾ ਭਰਵਾਂ ਹੁੰਗਾਰਾ ਹੀ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਹੈ। ਫਿਰ ਵੀ ਦੇਸ਼ ਵਿਦੇਸ਼ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਅਨੇਕਾਂ ਮਾਨ ਸਨਮਾਨ ਝੋਲੀ ਪਾਏ ਗਏ। ਸ਼੍ਰੋਮਣੀ ਕਮੇਟੀ ਵੱਲੋਂ ਸ਼ਹੀਦੀ ਜੋੜ ਮੇਲੇ ਤੇ ਪੰਥਕ ਕਵਿੱਤਰੀ ਵਜੋਂ ਸਨਮਾਨਿਤ ਕੀਤਾ ਗਿਆ। ਕੈਨੇਡਾ ਵਿਖੇ ਇਥੋਂ ਦੀ ਸਰਕਾਰ ਦੁਆਰਾ, ਸਾਹਿਤਿਕ ਯੋਗਦਾਨ ਲਈ ਦੋ ਵਾਰ ਵਿਸ਼ੇਸ਼ ਸਨਮਾਨ ਪੱਤਰ ਪ੍ਰਾਪਤ ਹੋਏ ਅਤੇ 2019 ਵਿੱਚ, ਦੇਸ ਪੰਜਾਬ ਅਦਾਰੇ ਵੱਲੋਂ, ਗਦਰੀ ਬਾਬਿਆਂ ਦੇ ਮੇਲੇ ਵਿੱਚ ਭਾਈ ਵੀਰ ਸਿੰਘ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਬਾਕੀ ਲੰਬੀ ਸੂਚੀ ਦਾ ਜ਼ਿਕਰ ਕਰਨਾ ਜ਼ਰੂਰੀ ਨਹੀਂ ਜੀ- ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ।। ਸਵਾਲ 11.ਸਾਡੀ ਕੌਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਉੱਤਰ: ਆਪਣੀ ਕੌਮ ਨੂੰ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ- ਕਿ ਆਪਣੇ ਘਰਾਂ ਵਿੱਚ ਪੰਜਾਬੀ ਬੋਲੋ ਅਤੇ ਆਪਣੀ ਅਗਲੀ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਨਾਲ ਜੋੜੋ। ਬੱਚਿਆਂ ਨਾਲ ਸਮਾਂ ਬਿਤਾਓ ਬੱਚਿਆਂ ਨੂੰ ਕਿਤਾਬਾਂ ਨਾਲ ਜੋੜੋ। ਚੰਗਾ ਸਾਹਿਤ ਆਪ ਪੜ੍ਹੋ ਅਤੇ ਬੱਚਿਆਂ ਨੂੰ ਪੜ੍ਹਨ ਲਈ ਪ੍ਰੇਰਤ ਕਰੋ। ਕਿਤਾਬਾਂ ਨਾਲ ਦੋਸਤੀ ਪਾਉ ਕਿਉਂਕਿ ਜਿੱਥੇ ਇਹ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ ਉਥੇ ਇਹ ਸਾਡੀ ਇਕੱਲਤਾ ਨੂੰ ਵੀ ਦੂਰ ਕਰਦੀਆਂ ਹਨ- ਇਹ ਮੇਰਾ ਨਿੱਜੀ ਤਜ਼ਰਬਾ ਹੈ।ਬੱਚਿਆਂ ਨੂੰ ਲਾਇਬ੍ਰੇਰੀ ਲੈ ਕੇ ਜਾਓ ਤੇ ਉਹਨਾਂ ਦੇ ਮਨ ਪਸੰਦ ਦੀਆਂ ਕਿਤਾਬਾਂ ਲਿਆ ਕੇ ਦਿਓ। ਹਰ ਘਰ ਵਿੱਚ ਵੀ ਇਕ ਲਾਇਬਰੇਰੀ ਦਾ ਹੋਣਾ ਜਰੂਰੀ ਹੈ, ਜਿਸ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਦੀਆਂ ਪੁਸਤਕਾਂ ਵੀ ਹੋਣ। ਇਕ ਦੂਜੇ ਨੂੰ ਜਨਮ ਦਿਨ ਜਾਂ ਤਿਉਹਾਰ ਤੇ ਪੁਸਤਕਾਂ ਦੇ ਤੋਹਫ਼ੇ ਦਿੱਤੇ ਜਾ ਸਕਦੇ ਹਨ। ਆਉ ਸਾਰੇ ਰਲ਼ ਕੇ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਉਪਰਾਲੇ ਕਰੀਏ ਤਾਂ ਕਿ ਸਾਡੀ ਪੀੜ੍ਹੀ ਦੇ ਤੁਰ ਜਾਣ ਬਾਅਦ ਵੀ ਇਹ ਸਦੀਆਂ ਤੱਕ ਲੋਕ ਮਨਾਂ ਵਿੱਚ ਜ਼ਿੰਦਾ ਰਹੇ!
ਮੁਲਾਕਾਤੀ– ਜਸਵੀਰ ਸਿੰਘ ਭਲੂਰੀਆ |
||||||||
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਜਸਵੀਰ ਸਿੰਘ ਭਲੂਰੀਆ
ਸਰੀ (ਬੀ.ਸੀ.) ਕੈਨੇਡਾ
+91 9915995505