17 April 2026

ਸਾਹਿਤ ਦੇ ਗਤੀਸ਼ੀਲ ਵਰਤਾਰੇ ਦੀ ਨਿਵੇਕਲੀ ਸਮੀਖਿਆ ਹੈ… “ਸਮੇਂ ਦਾ ਸਾਹਿਤ”!! — ਡਾ. ਸ਼ਸ਼ੀਕਾਂਤ ਉੱਪਲ


ਸਾਹਿਤ ਦੀ ਕੋਈ ਇੱਕ ਸਥਿਰ ਹੋਂਦ ਨਹੀਂ ਹੁੰਦੀ ਸਗੋਂ ਇਹ ਗਤੀਸ਼ੀਲ ਵਰਤਾਰਾ ਹੈ। ਵਰਤਮਾਨ ਪੁਸਤਕ “ਸਮੇਂ ਦਾ ਸਾਹਿਤ” ਡਾ. ਕੁਲਵਿੰਦਰ ਸਿੰਘ ਬਾਠ ਦਾ ਪੰਜਾਬੀ ਦੇ ਵਿਭਿੰਨ ਸਾਹਿਤ ਰੂਪਾਂ ਵਿੱਚ ਲਿਖਣ ਵਾਲੇ ਸਾਹਿਤਕਾਰਾਂ ਦੇ ਛੱਬੀ ਆਲੋਚਨਾਤਮਕ ਲੇਖਾਂ ਵਾਲੀ ਸਮੀਖਿਆ ਪੁਸਤਕ ਹੈ ਜਿਸ ਵਿੱਚ ਸਮੀਖਿਆਕਾਰ ਨੇ ਰਚਨਾਵਾਂ ਦਾ ਵਿਸ਼ਲੇਸ਼ਨ ਆਪਣੇ ਹੀ ਅਛੂਤੇ ਅੰਦਾਜ਼ ਨਾਲ਼ ਅਭਿਵਿਅਕਤ ਕੀਤਾ ਹੈ। ਡਾ. ਬਾਠ ਕੋਲ ਸੂਖ਼ਮ ਆਲੋਚਨਾਤਮਕ ਦ੍ਰਿਸ਼ਟੀ ਵੀ ਹੈ ਤੇ ਪ੍ਰਗਟਾ ਦਾ ਨਿਵੇਕਲਾ ਅੰਦਾਜ਼ ਵੀ ਹੈ। ਵਿਸ਼ਲੇਸ਼ਨ ਕਰਨ ਲੱਗਿਆਂ ਇਸ ਗੱਲ ਵੱਲੋਂ ਚੇਤੰਨ ਰਹਿਣਾ ਹੁੰਦਾ ਹੈ ਕਿ ਸਭ ਕੁਝ ਅਗਰ-ਭੂਮੀ ਤੇ ਨਹੀਂ ਪਿਆ ਹੁੰਦਾ ਸਗੋਂ ਉਸਦੇ ਪਿਛੋਕੜ ‘ਤੇ ਬਹੁਤ ਤੀਬਰ ਰੂਪ ਵਿੱਚ ਪਿਆ ਹੁੰਦਾ ਹੈ ਅਤੇ ਇਹ ਅਵਚੇਤਨ ਬਹੁਤ ਡੂੰਘਾ ਵੀ ਹੁੰਦਾ ਹੈ। ਉਹ ਸਭ ਕੁਝ ਜੋ ਅੰਤਰੀਵ ਵਿੱਚ ਪਿਆ ਹੁੰਦਾ ਹੈ ਉਸਨੂੰ ਬਰੀਕ ਨਜ਼ਰ ਨਾਲ ਵੇਖਣਾ ਹੀ ਸਮੀਖਿਆਕਾਰ ਦਾ ਮੰਤਵ ਹੁੰਦਾ ਹੈ। ਡਾ. ਕੁਲਵਿੰਦਰ ਸਿੰਘ ਬਾਠ ਕੋਲ ਬਰੀਕ ਨਜ਼ਰ ਨਾਲ ਵੇਖਣ ਦਾ ਹੁਨਰ ਵੀ ਹੈ ਅਤੇ ਆਪਣੀ ਗੱਲ ਕਹਿਣ ਦਾ ਸਲੀਕਾ ਵੀ ਹੈ। ਕਿਸੇ ਵੀ ਰਚਨਾਕਾਰ ਦਾ ਗਿਆਨ ਜਾਂ ਉਸਦਾ ਅਨੁਭਵ ਵਰਤਮਾਨ ਤੋਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪ੍ਰੇਰਿਤ ਜਾਂ ਪ੍ਰਭਾਵਿਤ ਹੋਇਆ ਹੁੰਦਾ ਹੈ ਅਤੇ ਉਸਦੀਆਂ ਰਚਨਾਵਾਂ ਸਮੇਂ ਦਾ ਚਿਤ੍ਰ ਵੀ ਹੁੰਦੀਆਂ ਹਨ ਅਤੇ ਸਮੇਂ ਦੀ ਤ੍ਰਾਸਦੀ ਵੀ। ਅਜਿਹੇ ਸਾਹਿਤਕਾਰਾਂ ਦੀ ਚੋਣ ਜਿਨ੍ਹਾਂ ਦੀਆਂ ਲਿਖਤਾਂ ਇਸ ਮਾਪਦੰਡ ‘ਤੇ ਖਰੀਆਂ ਉਤਰਦੀਆਂ ਹੋਣ ਦੀ ਚੋਣ ਕਰਨਾ ਵੀ ਸਮੀਖਿਆਕਾਰ ਲਈ ਇੱਕ ਚੁਣੌਤੀ ਹੁੰਦਾ ਹੈ। ਮੇਰੀ ਜਾਚੇ ਡਾ. ਕੁਲਵਿੰਦਰ ਸਿੰਘ ਬਾਠ ਵਿੱਚ ਇੱਕ ਵਧੀਆ ਸਮੀਖਿਆਕਾਰ ਹੋਣ ਦੀਆਂ ਸਾਰੀਆਂ ਸੰਭਾਵਨਾਵਾਂ ਮੌਜੂਦ ਹਨ। ਮੈਂ ਇਸ ਪੁਸਤਕ ਦਾ ਦਿਲੋਂ ਸੁਆਗਤ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਸ ਦੀ ਇਹ ਸਮੀਖਿਆ – ਯਾਤਰਾ ਕਈ ਹੋਰ ਮੰਜ਼ਿਲਾਂ ਸਰ ਕਰੇਗੀ।
***
ਸ਼ਸ਼ੀਕਾਂਤ ਉੱਪਲ
+91 9356320147

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1767
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸ਼ਸ਼ੀਕਾਂਤ ਉੱਪਲ
(ਪੰਜਾਬੀ/ਹਿੰਦੀ ਦੇ ਸੰਵੇਦਨਸ਼ੀਲ ਸਾਇਰ)

ਜਨਮ:15 ਅਗਸਤ 1948
ਵਿੱਦਿਆ:ਐੱਮ.ਏ ਅੰਗਰੇਜ਼ੀ/ਪੀ.ਐਚਡੀ

ਪੁਸਤਕਾਂ ਦਾ ਵੇਰਵਾ
(1) ਪੰਜਾਬੀ ਵਿੱਚ--ਪੰਜ ਗ਼ਜ਼ਲ ਸੰਗ੍ਰਹਿ: ਤਰਕਸ਼, ਗ਼ਜ਼ਲ ਗੁਲਜ਼ਾਰ, ਅਕਸ ਗੁਆਚੇ, ਬੇਖ਼ਬਰ ਹਵਾਵਾਂ ਤੋਂ, ਨੀਲੀ ਲੁਕਵੀਂ ਲਾਟ, ਅਤੇ ਇੱਕ ਦੋਹਾ ਸੰਗ੍ਰਹਿ ‘ਨਕਸ਼ ਫਰਿਆਦੀ’।
(2) ਹਿੰਦੀ ਵਿੱਚ:‘ਆਮ ਆਦਮੀ ਕੀ ਕਵਿਤਾ’, ‘ਸ਼ਬਦ ਸਫ਼ਰ ਮੇਂ ਹੈ’, ‘ਭੀੜ ਕੇ ਸਵਰ’, ‘ਕੁਛ ਅਣਕਹਾ’ ਅਤੇ ‘ਸ਼ਬਦ ਨ੍ਰਿਤ ਹੈਂ’।

ਡਾ. ਸ਼ਸ਼ੀਕਾਂਤ ਉੱਪਲ

ਡਾ. ਸ਼ਸ਼ੀਕਾਂਤ ਉੱਪਲ (ਪੰਜਾਬੀ/ਹਿੰਦੀ ਦੇ ਸੰਵੇਦਨਸ਼ੀਲ ਸਾਇਰ) ਜਨਮ: 15 ਅਗਸਤ 1948 ਵਿੱਦਿਆ: ਐੱਮ.ਏ ਅੰਗਰੇਜ਼ੀ/ਪੀ.ਐਚਡੀ ਪੁਸਤਕਾਂ ਦਾ ਵੇਰਵਾ (1) ਪੰਜਾਬੀ ਵਿੱਚ--ਪੰਜ ਗ਼ਜ਼ਲ ਸੰਗ੍ਰਹਿ: ਤਰਕਸ਼, ਗ਼ਜ਼ਲ ਗੁਲਜ਼ਾਰ, ਅਕਸ ਗੁਆਚੇ, ਬੇਖ਼ਬਰ ਹਵਾਵਾਂ ਤੋਂ, ਨੀਲੀ ਲੁਕਵੀਂ ਲਾਟ, ਅਤੇ ਇੱਕ ਦੋਹਾ ਸੰਗ੍ਰਹਿ ‘ਨਕਸ਼ ਫਰਿਆਦੀ’। (2) ਹਿੰਦੀ ਵਿੱਚ: ‘ਆਮ ਆਦਮੀ ਕੀ ਕਵਿਤਾ’, ‘ਸ਼ਬਦ ਸਫ਼ਰ ਮੇਂ ਹੈ’, ‘ਭੀੜ ਕੇ ਸਵਰ’, ‘ਕੁਛ ਅਣਕਹਾ’ ਅਤੇ ‘ਸ਼ਬਦ ਨ੍ਰਿਤ ਹੈਂ’।

View all posts by ਡਾ. ਸ਼ਸ਼ੀਕਾਂਤ ਉੱਪਲ →