-ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ.) ਬਿਨਪਾਲਕੇ- |
ਉਪਾਧੀ ਨਿਰਪੇਖ ਖੋਜ ਨੂੰ ਪ੍ਰਨਾਈ “ਗੁਰੂ ਰਵਿਦਾਸ ਪ੍ਰਗਾਸੁ ਦੀ ਖੋਜ ” ਪੁਸਤਕ ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ (ਰਜਿ.) ਬਿਨਪਾਲਕੇ ਵੱਲੋਂ ਆਯੋਜਿਤ ਸ਼ਾਨਦਾਰ ਸਮਾਗਮ ਵਿੱਚ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਸੂਬੇਦਾਰ ਮਨਜੀਤ ਸਿੰਘ, ਸਭਾ ਦੇ ਪ੍ਰਧਾਨ, ਨੇ ਕੀਤੀ। ਲੋਕ ਅਰਪਣ ਕੀਤੀ ਖੋਜ ਪੁਸਤਕ ਰੂਪ ਲਾਲ ਰੂਪ, ਸਟੇਟ ਅਵਾਰਡੀ, ਵਲੋਂ ਨਿਰੰਤਰ ਪੰਜ ਸਾਲ ਦੀ ਘਾਲਣਾ ਉਪਰੰਤ ਹੋਂਦ ਵਿੱਚ ਆਈ ਹੈ। ਪ੍ਰਿੰ. ਗਿਰਧਾਰੀ ਲਾਲ, ਪ੍ਰਧਾਨ ਬੀ. ਆਰ. ਅੰਬੇਡਕਰ ਚੇਤਨਾ ਸੁਸਾਇਟੀ, ਭੋਗਪੁਰ, ਨੇ ਗੁਰੂ ਰਵਿਦਾਸ ਬਾਰੇ ਹੁਣ ਤੱਕ ਹੋਈਆਂ ਖੋਜਾਂ ਦੇ ਸੰਦਰਭ ਵਿੱਚ ਇਸ ਪੁਸਤਕ ਦੀ ਮਹੱਤਤਾ ‘ਤੇ ਚਾਨਣਾ ਪਾਇਆ।ਮਾਸਟਰ ਸੋਮਰਾਜ ਸਟੇਟ ਅਵਾਰਡੀ ਨੇ ਪੁਸਤਕ ਵਿਚ ਦਰਜ ਤੱਥਾਂ ਸਨਮੁੱਖ ਗੁਰੂ ਰਵਿਦਾਸ ਦੇ ਫਲਸਫੇ ਦੀ ਚਰਚਾ ਕੀਤੀ। ਮੋਹਨ ਲਾਲ ਫਿਲੌਰੀਆ ਕਹਾਣੀਕਾਰ ਨੇ ਲੇਖਕ ਵੱਲੋਂ ਚਰਚਾ ਵਿੱਚ ਲਿਆਂਦੇ ਨਵੇਂ ਵਿਸ਼ਿਆਂ ਨੂੰ ਵਿਚਾਰ ਦਾ ਵਿਸ਼ਾ ਬਣਾਇਆ। ਪ੍ਰਿੰ. ਗੁਰਮੀਤ ਰਾਮ ਲੁੱਗਾ ਨੇ ਆਪਣੇ ਭਾਸ਼ਣ ਵਿੱਚ ਪੁਸਤਕ ਨੂੰ ਰਵਿਦਾਸੀਆ ਸਮਾਜ ਦਾ ਇਤਿਹਾਸਕ ਦਸਤਾਵੇਜ਼ ਆਖਦਿਆਂ ਇਸ ਨੂੰ ਇਕ ਪੜ੍ਹਨਯੋਗ ਅਤੇ ਸਾਂਭਣਯੋਗ ਕਿਰਤ ਦੱਸਿਆ। ਪ੍ਰਿੰ: ਹਰਮੇਸ਼ ਲਾਲ ਘੇੜਾ ਨੇ ਲੇਖਕ ਵੱਲੋਂ ਭਾਰਤ ਭਰਮਣ ਉਪਰੰਤ ਪ੍ਰਕਾਸ਼ ਵਿੱਚ ਲਿਆਂਦੀਆਂ, ਗੁਰੂ ਜੀ ਦੀ ਚਰਨਛੋਹ ਪ੍ਰਾਪਤ, ਥਾਵਾਂ ਦੀ ਵਿਸ਼ੇਸ਼ ਚਰਚਾ ਕੀਤੀ। ਪ੍ਰੋ. ਹਰਦੀਪ ਰਾਜਾਰਾਮ ਨੇ ਰਵਿਦਾਸ ਜੀ ਦੀਆਂ ਯਾਤਰਾਵਾਂ ਨੂੰ ਇਸ ਪੁਸਤਕ ਦੀ ਖੂਬੀ ਦੱਸਿਆ। ਪੁਸਤਕ ਦੇ ਲੇਖਕ ਰੂਪ ਲਾਲ ਰੂਪ ਨੇ ਇਸ ਪੁਸਤਕ ਦੀ ਰਚਨਾ ਦੇ ਕਾਰਨ, ਭਾਰਤ ਫੇਰੀ ਸਮੇਂ ਦਰਪੇਸ਼ ਆਈਆਂ ਔਕੜਾਂ, ਕੌੜੀਆਂ-ਮਿੱਠੀਆਂ ਯਾਦਾਂ ਅਤੇ ਪੁਸਤਕ ਵਿਚ ਉਘਾੜੇ ਗਏ ਨਵੇਂ ਤੱਥਾਂ ਬਾਰੇ ਵਿਸਥਾਰ ਸਹਿਤ ਰੌਸ਼ਨੀ ਪਾਈ। ਇਸ ਮੌਕੇ ‘ਤੇ ਡਾ: ਚਰਨਜੀਤ ਸਿੰਘ ਜਨਰਲ ਸਕੱਤਰ, ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ, ਮੁਕੇਸ਼ ਕਾਂਤ ਮੱਲ ਅਕਾਊਂਟਸ ਅਫਸਰ, ਮਾਸਟਰ ਰਜਿੰਦਰ ਸਿੰਘ ਜੌਹਲ, ਰਜਵਿੰਦਰ ਕੌਰ, ਬਖਸ਼ੀ ਰਾਮ ਦਰਾਵਾਂ, ਸੋਮਨਾਥ ਸਿਕੰਦਰਪੁਰ, ਰਮੇਸ਼ ਬੰਗੜ, ਸਰਬਜੀਤ ਸਨੌਰਾ, ਹੈਪੀ ਡੱਲੀ, ਸੂਰਤੀ ਲਾਲ, ਸਤਨਾਮ ਸਿੰਘ, ਵਿਜੈ ਕੁਮਾਰ, ਪ੍ਰੇਮ ਪਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਰੋਤੇ ਸ਼ਾਮਲ ਸਨ। ਸਟੇਜ ਸੰਚਾਲਨ ਸੂਰਤੀ ਲਾਲ ਨੇ ਬਾਖੂਬੀ ਸਹਿਤ ਕਰਦਿਆਂ ਸਰੋਤਿਆਂ ਨੂੰ ਕੀਲ ਕੇ ਰੱਖਿਆ। ਚਰਨਜੀਤ ਸਿੰਘ |
*** 590 *** |
ਡਾ: ਚਰਨਜੀਤ ਸਿੰਘ ਜਨਰਲ ਸਕੱਤਰ, ਸ੍ਰੀ ਗੁਰੂ ਰਵਿਦਾਸ ਮਿਸ਼ਨ ਪ੍ਰਚਾਰ ਸੰਸਥਾ ਪੰਜਾਬ