25 April 2024
Nachhatar Singh Bhopal

ਛੇ ਕਵਿਤਾਵਾਂ— ਨਛੱਤਰ ਸਿੰਘ ਭੋਗਲ “ਭਾਖੜੀਆਣਾ “

1. “ਦਲੇਰ ਔਰਤ”

ਜੱਗ-ਜੰਨਣੀ ਦਾ ਕਿਰਦਾਰ ਬਣੀਂ,
ਕਿਸੇ ਜਾਲਮ ਲਈ ਤਲਵਾਰ ਬਣੀਂ,
ਮਾਂ ਭਾਗੋ ਵਾਂਗਰ ਬਣ ਸ਼ੀਂਹਣੀ
ਇਜ਼ਤਾਂ ਦੀ ਪਹਿਰੇਦਾਰ ਬਣੀਂ।

ਕੁੜੀਆਂ ਤੋਂ ਚਿੜੀਆਂ ਨਹੀਂ ਬਣਨਾਂ,
ਬਣ ਬਾਜ ਵਾਂਗਰਾਂ ਤੈਂ ਖੜਨਾ,
ਤੇਰੀ ਇਜ਼ਤ ਨੂੰ ਕੋਈ ਰੋਲ਼ੇ ਨਾ
ਖ਼ੁਦ ਅੱਣਖਾਂ ਦੀ ਸਰਦਾਰ ਬਣੀਂ।

ਧੀਓ ਤੁਸੀਂ ਨੀਂਦਰ ਤੋਂ ਜਾਗੋ,
ਲੋੜ ਪਏ ਤਾਂ ਬਣਿਉ ਮਾਂ ਭਾਗੋ,
ਜਾਲਮ ਨਾ ਮੱਥਾ ਲਾਵਣ ਲਈ
ਦਰਿੰਦਿਆਂ ਲਈ ਤਲਵਾਰ ਬਣੀਂ।

ਤੈਨੰ ਜ਼ੁਲਮ ਨਾ ਲੜਨਾ ਪੈਣਾ ਹੈ,
ਬਣ ਸ਼ੇਰਨੀ ਖੜਨਾ ਪੈਣਾ ਹੈ,
ਸੂਰਬੀਰਤਾ ਵਾਲਾ ਪਾ ਬਾਣਾ
ਛੱਡ ਆਲਸ ਤੇਜ਼-ਤਰਾਰ ਬਣੀਂ।

ਰਖਵਾਲੀ ਖ਼ੁਦ ਦੀ ਬਣਕੇ ਖੱੜ,
ਜੀ-ਸਦਕੇ ਹੱਥ ਤਲਵਾਰ ਵੀ ਫੜ,
ਤੇਰੀ ਇਜ਼ਤ ਲੁੱਟਣਾ ਚਾਹੇ ਕੋਈ
ਉਸ ਲਈ ਮਾਰੂ ਹਥਿਆਰ ਬਣੀਂ।

ਭੁੱਲਿਆਂ ਨੂੰ ਰਸਤੇ ਪਾਉਂਣਾ ਤੈਂ,
ਤੇ ਸੁੱਤਿਆਂ ਤਾਂਈ ਜਗਾਉਂਣਾ ਤੈਂ,
ਸਿਰ ਦੇ ਕੇ ਕਿੰਝ ਨਿਭਾਈਦੀ
ਚਾਲ਼ੀ ਮੁਕਤਿਆਂ ਦੀ ਜਥੇਦਾਰ ਬਣੀਂ।

ਤੱਕ ਮਾਂ ਗੁਜਰੀ ਦੀ ਕੁਰਬਾਨੀ,
ਨਾ ਉਹਦੇ ਵਰਗਾ ਕੋਈ ਦਾਨੀ,
ਪਤੀ, ਪੁੱਤ ਤੇ ਪੋਤੇ ਵਾਰ ਦਿੱਤੇ
ਬਲੀਦਾਨ ਦੀ ਸਿਰਜਣਹਾਰ ਬਣੀਂ।

ਸ਼ਹੀਦ ਦੀ ਭੈਣ ਕਹਾਵੀਂ ਤੂੰ,
ਗੁੱਟ-ਰੱਖੜੀ ਬੰਨ ਕੇ ਆਵੀਂ ਤੂੰ,
ਬੇਬੇ ਨਾਨਕੀ ਵਰਗੀਏ ਨੀਂ ਭੈਣੇ
ਵੀਰਾਂ ਦਾ ਦਿਲੀ ਪਿਆਰ ਬਣੀਂ।

ਪਿਆਰ ਦੇ ਤੋਹਫ਼ੇ ਤੂੰ ਵੰਡੀਂ,
ਤੇ ਪਛੜੀਆਂ ਰਸਮਾਂ ਨੂੰ ਭੰਡੀਂ,
ਉੱਚ ਕਦਰਾਂ-ਕੀਮਤਾਂ ਬੰਨ ਪੱਲੇ
ਉਮਦਾ, ਸੋਚ-ਵਿਚਾਰ ਬਣੀਂ।

ਧੀ-ਰਾਣੀ ਅਣਖ ਦਾ ਤਾਜ਼ ਬਣੀਂ,
ਨਛੱਤਰ ਭੋਗਲ ਦੀ ਹਮਰਾਜ਼ ਬਣੀਂ,
ਘਰ-ਬਾਰ ਹਵਾਲੇ ਹੈ ਤੇਰੇ
ਹਰ ਰਿਸ਼ਤੇ ਦੀ ਦਿਲਦਾਰ ਬਣੀਂ।
**
2. “ਅਣਬਣ”

ਅਸੀਂ ਜੱਫੀਓ-ਜੱਫੀ ਹੋਏ, ਘੁੱਪ ਹਨੇਰਿਆਂ ਨਾਲ,
ਸਾਡੀ ਪੱਕੀ ਅਣਬਣ ਹੋਈ, ਸੁਰਖ-ਸਵੇਰਿਆਂ ਨਾਲ।

ਮੁੱਖੜੇ ਤੇ ਮੁਸਕਾਨ, ਦਿਲਾਂ ਵਿੱਚ ਕਾਲਖ ਹਰਖਾਂ ਦੀ,
ਹੋਈ ਅੱਖ ਮਿਲਣੋ ਸ਼ਰਮਿੰਦਾ, ਵੱਡ-ਵਡੇਰਿਆਂ ਨਾਲ।

ਲਹੂ ਸਾਡੇ ਦਾ ਰੰਗ, ਲਾਲ ਤੋਂ ਚਿੱਟਾ ਹੋ ਚੁੱਕਿਆ,
ਰਿਸ਼ਤੇ ਨਾਤੇ ਗੰਢ ਲਏ, ਗੈਰ ਬਥੇਰਿਆਂ ਨਾਲ।

ਕਦੇ ਤੇਰ-ਮੇਰ ਦਾ ਬੱਦਲ਼, ਸਾਡੇ ਅੰਬਰੀਂ ਛਾਇਆ ਨਾ,
ਅੱਜ ਸਾਡਾ ਵਿਹੜਾ ਭਰਿਆ, ਗੂੜ੍ਹ ਅੰਧੇਰਿਆਂ ਨਾਲ।

ਮਰਲੇ ਤੇ ਸਰਸਾਹੀਆਂ, ਸਾਡੇ ਘਰ ਨੂੰ ਪੁੱਟ ਸੁੱਟਿਆ,
ਪੰਛੀਆਂ ਦੇ ਝੁੰਡ ਰੁੱਸ ਗਏ, ਉੱਚ ਬਨੇਰਿਆਂ ਨਾਲ।

ਸਾਡੇ, ਸੱਚੇ ਪਿਆਰ ਦੀਆਂ, ਜੱਗ ਸੌਹਾਂ ਖਾਂਦਾ ਸੀ,
ਅਸੀਂ ਕੱਖੋਂ ਹੌਲ਼ੇ ਹੋ ਗਏ, ਤੇਰਿਆਂ-ਮੇਰਿਆਂ ਨਾਲ।

ਪਰ੍ਹੇ-ਪਰ੍ਹੇ ਨੂੰ ਹੁੰਦਿਆਂ, ਦੂਰੀਆਂ ਹੋਰ ਵਧਾ ਲਈਆਂ,
ਹੋਏ ਨਾ ਆਹਮੋਂ-ਸਾਹਵੇਂ, ਖਿੜਿਓ ਚਿਹਰਿਆਂ ਨਾਲ।

ਸੁਣਿਆ ਸੀ ਭੁੱਖ ਲੱੜਦੀ, ਅਸੀਂ ਰੱਜਿਆਂ-ਪੁੱਜਿਆਂ ਚੋਂ,
ਹੋਇਆ ਸ਼ਾਹੀ ਪਾਲਣ-ਪੋਸਣ, ਦੁੱਧ ਲਵੇਰਿਆਂ ਨਾਲ।

ਆ ਮੁੜ ਜਾਮ ਛੁਹਾਈਏ, ਛੱਡ ਕੇ ਤੋੜ-ਵਿਛੋੜਿਆਂ ਨੂੰ,
ਭੋਗਲ ਦਿਨ ਮੁੜ ਆਵਣ, ਜੋਗੀ ਵਾਲੇ ਫੇਰਿਆਂ ਨਾਲ।
**
3. “ਹੱਕ”
“ਇਕ ਸ਼ੇਅਰ”

ਹੱਕ ਮੰਗਿਆਂ ਕੋਈ ਨਹੀਂ ਦਿੰਦਾ
         ਹਿੱਕ ਡਾਹ ਕੇ ਲੱੜਨਾਂ ਪੈਂਦਾ ਹੈ।
ਪਿੱਠ-ਕੰਡ ਲਕੋਇਆਂ ਨਹੀਂ ਸਰਦਾ
        ਮਰਦਾਂ ਵਾਂਗ ਖੱੜਨਾਂ ਪੈਂਦਾ ਹੈ।
ਅਜ਼ਾਦੀ ਦਾ ਹੱਕ ਜਿਤਾਵਣ ਲਈ
       ਫਾਂਸੀ-ਤੱਖਤ ਤੇ ਚੱੜ੍ਹਨਾਂ ਪੈਂਦਾ ਹੈ।
ਨਛੱਤਰ ਭੋਗਲ ਜਦ ਹੀਲੇ ਮੁੱਕ ਜਾਵਣ
       ਮੁੱਠਾ ਤਲਵਾਰ ਦਾ ਫੱੜਨਾਂ ਪੈਂਦਾ ਹੈ।
੦-੦-੦-੦-੦
ਅਸੀਂ ਭੀਖ ਮੰਗਣ ਦੇ ਆਦੀ ਨਹੀਂ,
ਹੱਕ ਜ਼ੋਰ ਨਾ ਲੈਣਾ ਜਾਣਦੇ ਹਾਂ।

ਗਊ ਗਰੀਬ ਦੀ ਹਾਮੀ ਭੱਰਦੇ ਹਾਂ,
ਦਿਲ ਕਿਸੇ ਦਾ ਕਦੇ ਦੁਖਾਇਆ ਨਹੀਂ।
ਦੁੱਖ-ਸੁਖ ਦੇ ਸਾਂਝੀ ਬਣਦੇ ਹਾਂ,
ਕਿਸੇ ਹੱਸਦੇ ਤਾਂਈਂ ਰੁਆਇਆ ਨਹੀਂ।
ਲੂਤੀਆਂ ਲਾਉਣ ਦੀ ਆਦਤ ਨਹੀਂ,
ਤੇਲ ਬਲ਼ਦੀ ਉਤੇ ਪਾਇਆ ਨਹੀਂ,
ਦਾਤੇ ਦੀ ਰਜ਼ਾ ‘ਚ ਰਹਿੰਦੇ ਹਾਂ,
ਉਹਦੀ ਬਖ਼ਸ਼ੀ ਰਹਿਮਤ ਮਾਣਦੇ ਹਾਂ।
ਅਸੀਂ ਭੀਖ ਮੰਗਣ ਦੇ ਆਦੀ ਨਹੀਂ,
ਹੱਕ ਜ਼ੋਰ ‘ਨਾ ਲੈਣਾ ਜਾਣਦੇ ਹਾਂ।।

ਜਾਹ ਪੁੱਛ ਸਰਹੰਦ ਦੀਆਂ ਕੰਧਾਂ ਤੋਂ,
ਬੰਦਾ ਸਿੰਘ,ਤਰਥੱਲ ਮਚਾਇਆ ਸੀ।
ਉਹਨੇ ਇੱਟ ‘ਨਾ ਇੱਟ ਖੜਕਾਈ ਸੀ,
ਵਜ਼ੀਦੇ ਨ…
**
4. “ਗੱਲਾਂ”

ਕਿਸੇ ਹੋਰ ਦੀਆਂ ਨਹੀਂ ਇਹ
ਮੇਰੇ ਯਾਰ ਦੀਆ ਗੱਲਾਂ।।

ਚੜ੍ਹੀ ਲੋਹੜੇ ਦੀ ਜਵਾਨੀਂ
ਨੂਰੀ ਅੱਖ ਮਸਤਾਨੀ,
ਉਹਦੀ ਤੋਰ ਵਿੱਚ ਵੱਸੇ
ਦਰਿਆਵਾਂ ਦੀ ਰਵਾਨੀ,
ਭਰ ਜੋਬਨ ਤੇ ਆਏ ਹੋਏ
ਨਿਖਾਰ ਦੀਆਂ ਗੱਲਾਂ।
ਕਿਸੇ ਹੋਰ ਦੀਆਂ ਨਹੀਂ ਇਹ
ਮੇਰੇ ਯਾਰ ਦੀਆ ਗੱਲਾਂ।।

ਸੋਹਣਾ ਚੰਨ ਨਾਲ਼ੋਂ ਮੁੱਖ
ਵੇਖ ਲਹਿੰਦੀ ਜਿਹਨੂੰ ਭੁੱਖ,
ਉਹਦੀ ਦੀਦ ਦਾ ਨਜ਼ਾਰਾ
ਬਖਸ਼ਿੰਦਾ ਸਾਰੇ ਸੁੱਖ,
ਉਹਦੇ ਨਖ਼ਰੇ-ਮਜ਼ਾਜ
ਮੈਂ ਤਾਂ ਖਿੜੇ ਮੱਥੇ ਝੱਲਾਂ।
ਕਿਸੇ ਹੋਰ ਦੀਆਂ ਨਹੀਂ ਇਹ
ਮੇਰੇ ਯਾਰ ਦੀਆ ਗੱਲਾਂ।।

ਯਾਰ ਰੱਜ ਕੇ ਜੋਸ਼ੀਲਾ
ਤੀਰ ਨਾਲ਼ੋਂ ਫੁਰਤੀਲਾ,
ਭਲਾ ਮਾਣਸ ਵੀ ਡਾਢਾ
ਸਾਊ,ਛੈਲ ਤੇ ਛਬੀਲਾ,
ਉਹਦੇ ਕਦਮਾਂ ‘ਚ ਕਦਮ
ਮਿਲਾ ਕੇ ਮੈਂ ਵੀ ਚੱਲਾਂ।
ਕਿਸੇ ਹੋਰ ਦੀਆਂ ਨਹੀਂ ਇਹ
ਮੇਰੇ ਯਾਰ ਦੀਆ ਗੱਲਾਂ।।

ਛਿੰਝਾਂ ‘ਖਾੜਿਆਂ ‘ਚ ਜਾਵੇ
ਜੌਹਰ ਆਪਣੇ ਵਿਖਾਵੇ,
ਜਦੋਂ ਖੇਡਦਾ ਕਬੱਡੀ
ਮੱਲ,ਧਰਤੀ ਹਿਲਾਵੇ,
ਖੇਡ-ਦੰਗਲ਼ਾਂ ‘ਚ ਜਾਕੇ
ਰਹੇ ਮਾਰਦਾ ਜੋ ਮੱਲਾਂ।
ਕਿਸੇ ਹੋਰ ਦੀਆਂ ਨਹੀਂ ਇਹ
ਮੇਰੇ ਯਾਰ ਦੀਆ ਗੱਲਾਂ।।

ਮੈਦਾਨੇ ਜੰਗ ਜਦੋਂ ਧਾਵੇ
ਕੱਫਣ ਸਿਰ ਤੇ ਸਜ਼ਾਵੇ,
ਸਬਕ ਵੈਰੀ ਨੂੰ ਸਿਖ…
**
5. “ਆਸਿਫਾ” ’ਤੇ ਰੱਬ

ਧਰਤੀ ਗੁੰਮ-ਸੁੰਮ, ਅੰਬਰ ਧਾਹੀਂ ਰੋਇਆ ਏ,
ਸੁਣਕੇ ਮੰਦਰ ਵਿੱਚ ਜੋ ਕਾਰਾ ਹੋਇਆ ਏ।

ਜਿਸ ਬੱਚਪਨ ਨੇ ਰੀਝਾਂ ਦੇ ਤੰਦ ਪਾਉਣੇ ਸੀ,
ਕਾਮ ਦੀ ਅੱਗਨੀ ਸੜ੍ਹ ਕੇ ਕੋਲ੍ਹਾ ਹੋਇਆ ਏ।

ਅੱਖਾਂ ਮੀਚ ਕੇ ਮਾਰ ਸਮਾਧੀ ਬੈਠਾ ਰਿਹੈਂ,
ਪੱਥਰ ਦਿਲ ਰੱਬ, ਵਾਂਗ ਮਨੂਰ ਦੇ ਹੋਇਆ ਏ।

ਪਾਪ ਦੀ ਬਿੜਕ ਨਾਂ ਪੈ ਜਾਏ ਲੋਕਾਂ ਦੇ ਕੰਨੀਂ,
ਮੰਦਰ ਦੀ ਡਿਓੁੜੀ ਦਾ ਤੱਖਤਾ ਢੋਹਇਆ ਏ।

ਭੁੱਖੇ ਭੇੜੀਆਂ ਨੋਚਿਆ,ਨੰਨੀ ਬਾਲਕ ਬੱਚੜੀ ਨੂੰ,
ਰਾਖਸ਼ਾਂ ਅੰਗ-ਅੰਗ ਉਸ ਤੱਤੜੀ ਦਾ ਕੋਹਿਆ ਏ।

ਨੋਚ-ਨੋਚ ਕੇ ਮਾਰਿਆ, ਦਮ-ਦਮ ਮਰਦੀ ਨੂੰ,
ਤੇਰਾ ਪੱਥਰ-ਦਿਲ ਵੀ ਫਿਰ ਨਾਂ ਰੋਇਆ ਏ।

ਤੂੰ ਮੂਰਤ ਕੀ ਜਾਣੇਂ, ਦਰਦ ਮਨੁੱਖਤਾ ਦਾ,
ਜਿਊਂਦੇ ਜੀ ਉਹਦੇ ਮਾਪਿਆਂ ਦੋਜ਼ਖ਼ ਢੋਹਇਆ ਏੇ।

ਦਰੋਪਤੀ ਦੀ ਸੁਣਿਆ ਤੈਂ ਪੱਤ ਬਚਾਈ ਸੀ,
ਮਸੂਮ ਦੀਆ ਸੁਣ ਚੀਕਾਂ ਬੋਲ੍ਹਾ ਹੋਇਆਂ ਏ।

ਕਰ ਦਿੰਦਾ ਸਿਰ ਕਲਮ,ਚੰਦਰੇ ਪਾਪੀਆਂ ਦਾ,
ਪਰ ਤੂੰ ਜ਼ਾਲਮ ਅੱਠ ਦਿੱਨ ਘਰੇ ਲਕੋਇਆ ਏ।

ਫੇਂਹ ਦਿੰਦਾ ਸਿਰ ਗੰਢੇ ਵਾਂਗਰ ਖ਼ੂਨੀਂ ਦਾ,
ਤੂੰ ਵੀ ਦੋਸ਼ੀ, ਦੁਸ਼ਟਾਂ ਸੰਗ ਖਲੋਇਆ ਏ।

ਤੇਰੇ ਸਾਹਮਣੇ, ਜਬਰ ਜ਼ਨਾਹ ਉਹ ਕਰਦੇ ਰਹੇ,
ਚੁੱਪ ਸਾਧ ਲਈ,ਟੱਸ ਤੋਂ ਮੱਸ ਨਾਂ ਹੋਇਆਂ ਏ।

“ਨਛੱਤਰ ਭੋਗਲ”ਕਰਦੈ ਸ਼ੱਕ ਤੇਰੀ ਹੱਸਤੀ ਤੇ,
ਜ਼ੁਲਮ ਦੇ ਮੂਹਰੇ,ਰੱਬ ਵੀ ਬੇ-ਵੱਸ ਹੋਇਆਂ ਏ।
**

6. “ਸੁਧਾਰਵਾਦੀ- ਸਲਾਹ”

ਆਉ ਰਲ੍ਹ-ਮਿਲ ਬਹੀਏ,
ਇਕ ਦੂਜੇ ਦੇ ਹੋ ਰਹੀਏ,
ਮੰਦੇ ਬੋਲ ਕੋਈ ਬੋਲੇ
ਸਹਿਣ-ਸ਼ੀਲਤਾ ਵਿਖਾਈਏ।

ਭੁੱਲੋ ਬੀਤ ਚੁੱਕਾ ਕੱਲ,
ਸਾਂਭੋ ਆਉਣ ਵਾਲੇ ਪੱਲ,
ਲਿਆਉਣ ਖੁਸ਼ੀਆਂ ਤੇ ਖੇੜੇ
ਐਸੀ ਵਿਉਂਤ ਕੋਈ ਬਣਾਈਏ।

ਪਵਨ-ਪਾਣੀ ਨੂੰ ਬਚਾਉ,
ਇਹਨੂੰ ਜ਼ਹਿਰ ਨਾਂ ਬਣਾਉ,
ਧਰਤੀ ਦਾ ਕੋਨਾਂ-ਕੋਨਾਂ
ਆਉ ਸਵੱਰਗ ਬਣਾਈਏ।

ਗਿਲੇ-ਸ਼ਿਕਵੇ ਭੁਲਾਕੇ,
ਤੇਹ ਸੱਭ ਨਾਲ ਪਾਕੇ,
ਜੇ ਕੋਈ ਗਹਿਰੀ ਅੱਖ ਤੱਕੇ
ਉਹਨੂੰ ਝਾੜ੍ਹ ਕੇ ਬਹਾਈਏ।

ਤੰਗ-ਦਿਲੀਆਂ ਨੂੰ ਛੱਡੋ,
ਵਿਰੋਧ- ਵੈਰ ਦਿਲੋਂ ਕੱਢੋ,
ਤੇਰ-ਮੇਰ ਨੂੰ ਤਿਆਗੋ
ਨਵੀਂ ਦੁਨੀਆ ਵਸਾਈਏ।

ਬੱਲ੍ਹੇ ਈਰਖਾ ਦੀ ਅੱਗ,
ਵਿੱਚ ਸੱੜ੍ਹ ਰਿਹਾ ਜਗ,
ਅਗਾਂਹ ਹੋਰ ਨਾਂ ਇਹ ਵਧੇ
ਪਾਣੀ ਇਹਦੇ ਉਤੇ ਪਾਈਏ।

ਚੰਗੇ-ਚੱਜ, ਚੰਗੇ ਬੋਲ,
ਰਹਿਣ “ਤੇਰਾ-ਤੇਰਾ” ਤੋਲ,
ਕਰੋ ਕਿਰਤ-ਕਮਾਈ
ਵੰਡ ਛੱਕੀਏ- ਛਕਾਈਏ।

ਮਲਕ ਭਾਗੋ ਦੀਆ ਖੀਰਾਂ,
ਕਦੇ ਖਾਣ ਨਾਂ ਜ਼ਮੀਰਾਂ,
ਭਾਈ ਲਾਲੋ ਦੀ ਕਮਾਈ
ਰੁੱਖੀ-ਸੁੱਕੀ ਖਾ ਪਚਾਈਏ।

ਤਰਸ ਗਰੀਬ ਉਤੇ ਖਾਉ,
ਡਿੱਗੇ ਹੋਏ ਨੂੰ ਉਠਾਉ,
ਭੁੱਲ ਜਾਉ ਜਾਤਾਂ-ਪਾਤਾਂ
ਉਹਨੂੰ ਗਲ੍ਹੇ ਨਾਲ ਲਾਈਏ।

ਤੋੜ ਲੱਗੀਆਂ ਨਿਭਾਉ,
ਬਹੁਤੇ ਯਾਰ ਨਾਂ ਬਣਾਉ,
ਖ਼ੁਦਗ਼ਰਜ਼ਾਂ ਦੇ ਨਾਲ
ਹੱਥ ਸੋਚ ਕੇ ਮਲ਼ਾਈਏ।

ਭੇਡਾਂ ਵਾਂਗ ਨਹੀਂ ਜਿਊਣਾਂ,
ਵਾਂਗ ਸੁਸਰੀ ਨਹੀਂ ਸੌਣਾਂ,
ਜੀਵਨ ਸ਼ੇਰਾਂ ਵਾਲਾ ਜੀ ਕੇ
ਬੁੱਭਾਂ ਮਾਰ ਕੇ ਬਿਤਾਈਏ।

ਸਮੁੰਦਰਾਂ ਤੋਂ ਡੂੰਘੇ ਯਾਰ,
ਮੱਣਾਂ-ਮੂੰਹੀਂ ਦੇਣ ਪਿਆਰ,
“ਨਛੱਤਰ ਭੋਗਲ” ਨੂੰ ਬੁਲਾ ਕੇ
ਸੋਹਣੀ ਮਹਿਫ਼ਲ ਸਜਾਈਏ।
**

ਨਛੱਤਰ ਸਿੰਘ ਭੋਗਲ “ਭਾਖੜੀਆਣਾ”

***
577
***

About the author

Nachhatar Singh Bhopal
ਨਛੱਤਰ ਸਿੰਘ ਭੋਗਲ, ਭਾਖੜੀਆਣਾ
0044 7944101658 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਛੱਤਰ ਸਿੰਘ ਭੋਗਲ, ਭਾਖੜੀਆਣਾ

View all posts by ਨਛੱਤਰ ਸਿੰਘ ਭੋਗਲ, ਭਾਖੜੀਆਣਾ →