ਹੁਣ
|
ਹੁਣ – ਬਨੇਰੇ ‘ਤੇ ਅੱਵਲ ਤਾਂ ਕਾਂ ਬੋਲਦਾ ਹੀ ਨਹੀਂ ਭੁੱਲ-ਭੁਲੇਖੇ ਜੇ ਕਦੇ ਬੋਲੇ ਵੀ ਤਾਂ ਇਹ ਜਰੂਰੀ ਨਹੀਂ ਕਿ ਕੋਈ ਭਾਗਾਂ ਭਰਿਆ ਸੱਜਣ ਹੀ ਆਵੇ ਥੱਕ-ਹਾਰ ਕੇ, ਰੁਜ਼ਗਾਰ ਦਫਤਰੋਂ ਡਿਗਰੀਆਂ ਦਾ ਦਰਦਮਈ ਬੋਝ ਚੁੱਕੀ ਬੇਰੁਜ਼ਗਾਰ ਪੁੱਤਰ ਵੀ ਘਰ ਮੁੜਦਾ ਹੈ।ਸਮਾਂ ਬਹੁਤ ਜ਼ਾਲਮ ਹੋ ਗਿਆ ਹੈ ਤਿੱਖੀਆਂ ਸੂਲ਼ਾਂ ਵਰਗਾ, ਨਿਰਦਈ ਤੇ ਅਸਲੋਂ ਅਵਾਰਾ ਹੋਈ ਸਿਆਸਤ ਡੈਣ ਬਣ ਗਈ ਹੈ, ਬੱਚੇ ਖਾਣੀ ਡੈਣ। ਨਿੱਤ ਹੀ ਬੇਦਰਦੀ ਨਾਲ ਖਾ ਰਹੀ ਹੈ ਨਵੀਂ ਪੀੜੀ ਦੇ ਸੁਹਜ ਭਰੇ, ਰੰਗੀਨ ਸੁਪਨੇ ਉਗਲ਼ ਰਹੀ ਹੈ – ਅੰਨ੍ਹੀ ਬੇਰੁਜ਼ਗਾਰੀ ਪਰ, ਸਿਆਸੀ ਰਾਸਧਾਰੀਆਂ ਨੇ ਭਗਤ ਸਿੰਘ ਤੇ ਪਤਾ ਨਹੀਂ ਕਿਸ ਕਿਸ ਦਾ ਸਾਂਗ ਬਣਾ ਲਿਆ ਹੈ, ਚਤਰਾਈ ਨਾਲ ਐਵੇਂ ਹੀ ਆਪਣਾ ਚਿੱਤ ਪ੍ਰਚਾਉਣ ਲਈ ਲੋਕਾਈ ਦੇ ਅੱਖੀਂ ਘੱਟਾ ਪਾਉਣ ਲਈ ਭਗਤ ਸਿੰਘ ਦੀ ਸੋਚ ਨੂੰ ਚਿੜਾਉਣ ਲਈ । ਸੌੜੀ, ਲੋਭੀ ਸਿਆਸਤ ਦੇ ਪਸਾਰ ਲਈ ਭਗਤ ਸਿੰਘ ਦਾ ਇਨਕਲਾਬ ਤਾਂ ਨਿੱਘਰੀ ਸਿਆਸਤ ਦਾ ਚਲਣ ਅਜੀਬ ਹੈ ਪਰ, ਸੁਣੋ – “ਲੋਕਤੰਤਰੀ ਰਹਿਬਰੋ”, ਸੁਣੋਂ ਭਗਤ ਸਿੰਘ ਦਾ ਸੁਪਨਾ, ਹਮੇਸ਼ਾ ਹੀ – ਕੇਹਰ ਸ਼ਰੀਫ਼ |
*** 809*** |