9 October 2024

ਸੱਤ ਕਵਿਤਾਵਾਂ—ਜਸਵੰਤ ਕੌਰ ਕੰਗ ਬੈਂਸ, ਲੈਸਟਰ, ਯੂ. ਕੇ.

1. ਚਿਰਾਗ, 2. ਉਦਾਸ ਡੰਡਾ ਥੋਹਰ, 3. ਬੜਾ ਦਿਲ, 4. ਪਿਆਰ ਦੇ ਦੀਪ,
5. ਸੋਚਾਂ ਦਾ ਸਮੁੰਦਰ, 6. ਮੈਂ ਧਰਤੀ ਪੰਜਾਬ ਦੀ ਅਤੇ 7. ਡੰਡੀ ਓ ਡੰਡੀ

1. ਚਿਰਾਗ਼

ਆਪਣੇ ਅੰਦਰ ਦਾ ਖ਼ੌਫ਼ ਭਜਾ ਦੇ ਤੂੰ,
ਕੋਈ ਗੀਤ ਸਾਨੂੰ ਅਜਿਹਾ ਸੁਣਾ ਦੇ ਤੂੰ।
ਜਿਹਦੀ ਧੁੰਨ ਦੇ ਵਿੱਚ ਸਚਾਈ ਹੋਵੇ,
ਤੇਰੇ ਅੰਦਰੋਂ ਲਹਿਰ ਕੋਈ ਆਈ ਹੋਵੇ,
ਲੋਕਾਂ ਦੀ ਸੋਚ ਦਾ ਨਾ ਕਰਜ਼ਾਈ ਹੋਵੇ,
ਮੇਰਾ ਫ਼ਖ਼ਰ ਤੇ ਮਾਣ ਵਧਾ ਦਈਂ ਤੂੰ।
ਆਪਣੇ ਅੰਦਰ ਦਾ ਖ਼ੌਫ਼ ਭਜਾ ਦਈਂ ਤੂੰ।
ਅੰਦਰ ਜੇ ਉੱਠਣ ਕਾਲੇ ਤੁਫ਼ਾਨ ਕੋਈ,
ਲੈ ਲਈ ਸੱਚ ਦੀ ਸਿਰ ਤੇ ਚਿੱਟੀ ਲੋਈ,
ਰੱਬ ਆਵੇਗਾ ਦੇਣ ਤੈਨੂੰ ਖੁਦ ਹੀ ਢੋਈ,
ਹੋਰ ਸਤਿਕਾਰ ਆਪਣਾ ਵਧਾ ਦੇ ਤੂੰ।
ਆਪਣੇ ਅੰਦਰ ਦਾ ਵਹਿਮ ਭਜਾ ਦੇ ਤੂੰ।
ਤੂੰ ਸੁਣੀਂ ਨਾਂ ਝੂਠੇ ਜਿਹੇ ਰਾਗਾਂ ਦਾ ਸ਼ੋਰ,
ਬਾਲ੍ਹ ਹੋਸਲਿਆਂ ਦੇ ਚਿਰਾਗ਼ ਉੱਥੇ ਤੂੰ ਹੋਰ,
ਭਰ ਦੇਵੀਂ ਬਸਤੀ ਦੇ ਵਿੱਚ ਚਾਨਣ ਲੋਰ,
ਬਣ ਮਲ੍ਹਮ ਜ਼ਖ਼ਮਾਂ ਨੂੰ ਭਰਾ ਦੇਈਂ ਤੂੰ।
ਕੋਈ ਬੋਲ ਅਗੱਮੜੇ ਸੁਣਾ ਦੇਵੀਂ ਤੂੰ।
ਕਾਲੀ ਹਨੇਰੀ ਵੀ ਆ ਆ ਕੇ ਝੁੱਲੇਗੀ,
ਤੇਰੀ ਸੁੱਤੇ ਦੀ ਰਾਤਾਂ ਨੂੰ ਅੱਖ ਵੀ ਖੁੱਲ੍ਹੇਗੀ ,
ਉਮੀਦਾਂ ਦੀ ਪੰਡ ਵੀ ਸ਼ਾਇਦ ਡੁੱਲੇਂਗੀ ,
ਕਰ ਕੇ ਸਭ ਆਸਾਂ ਕੱਠੀਆਂ ਦਿਖਾ ਤੂੰ,
ਆਪਣੇ ਚੁਫੇਰੇ ਨੂੰ ਸੱਚ ਨਾਲ ਮਹਿਕਾਂ ਤੂੰ।
**

2. ਉਦਾਸ ਡੰਡਾ ਥੋਹਰ

ਲੱਭਿਆਂ ਤੋਂ ਨਹੀਂ ਲੱਭ ਰਿਹਾ ਅੱਜ ਬੂਟਾ ਗੁਲਮੋਹਰ।
ਰਾਹਾਂ ਵਿੱਚ ਦਿਸੇ ਕੱਲਰ ਅਤੇ ਉਦਾਸ ਹੈ ਡੰਡਾ ਥੋਹਰ।
ਚਾਰ ਚੁਫੇਰੇ ਚੱਲ ਰਹੀ ਏ ਹਵਾ ਹੋਰ ਤੇ ਹੋਰ।
ਦੇਖਣਾ ਪੈ ਰਿਹਾ ਚੌਗਿਰਦਾ ਕਰਕੇ ਪੂਰੀ ਗ਼ੌਰ।
ਜ਼ਮਾਨੇ ਦੀ ਜਾਪਦੀ ਏ ਕੁਝ ਬਦਲੀ-ਬਦਲੀ ਤੋਰ।
ਬੱਚੇ ਵੀ ਕਿੱਧਰੇ ਹੁਣ ਖੇਡਦੇ ਨਾ ਬੰਟੇ ਤੇ ਬਲੌਰ।
ਪੰਛੀ ਹੋਏ ਉਦਾਸੇ ਜਿਹੇ ਹੁਣ ਪੈਲਾਂ ਪਾਉਂਦੇ ਨਾ ਮੋਰ।
ਕਿੱਧਰੇ ਨਜ਼ਰ ਨਾ ਆਵੇ ਨਿਹਾਰਦੀ ਚੰਦ ਨੂੰ ਚਕੋਰ।
ਹਨੇਰੀਆਂ ਵੀ ਦਿਖਾ ਰਹੀਆਂ ਆਪਣਾ ਬੜਾ ਜ਼ੋਰ।
ਜਾਪੇ ਦਿਲ ਦਾ ਪੰਛੀ ਚੁੱਪ ਹੁਣ ਕੋਈ ਕਰੇ ਨਾ ਸ਼ੋਰ।
ਅਸਮਾਨ ਵਿੱਚ ਵੀ ਛਾ ਜਾਂਦੀ ਨਿੱਤ ਘਟਾ-ਘਣਘੋਰ।
ਉੱਡਦੀ ਹੋਈ ਪਤੰਗ ਦੀ ਲੱਭਦੀ ਨਾ ਕਿੱਧਰੇ ਡੋਰ।
ਕਿਨਾਰਿਆਂ ਤੋਂ ਵੀ ਲੈ ਗਿਆ ਪਾਣੀ ਖਾਸੀ ਮਿੱਟੀ ਖੋਰ।
ਹਰ ਕਿਸੇ ਨੂੰ ਚੜ੍ਹੀ ਜਾਪੇ ਆਪਣੇ ਹੱਠ ਦੀ ਲੋਰ।
ਕੀਹਦੇ ਦਿਲ ਅੰਦਰ ਛੁਪਿਆ ਕਿਹੋ ਜਿਹਾ ਚੋਰ।
ਲੱਭਿਆਂ ਤੋਂ ਨਹੀਂ ਲੱਭ ਰਿਹਾ ਅੱਜ ਬੂਟਾ ਗੁਲਮੋਹਰ।
ਰਾਹਾਂ ਵਿੱਚ ਦਿਸੇ ਕੱਲਰ ਅਤੇ ਉਦਾਸ ਹੈ ਡੰਡਾ ਥੋਹਰ।
**

3. ਬੜਾ ਦਿਲ

ਸਮੁੰਦਰ ਦਾ ਤਾਂ ਹੈ ਬੜਾ ਦਿਲ,
ਘੇਰਾ ਵੀ ਬਹੁਤ ਵਿਸ਼ਾਲ ਹੈ।
ਮਨੁੱਖਤਾ ਦੇ ਅੰਦਰ ਹੀ ਆਇਆ,
ਪਾਣੀ ਨਾ ਦੇਣ ਦਾ ਖਿਆਲ ਹੈ।
ਛੋਟੀ ਹੋ ਗਈ ਹੈ ਸੋਚ ਵੀ,
ਜ਼ਾਤਾਂ,ਧਰਮਾਂ ਦਾ ਸੁਟਿਆ ਜਾਲ਼ ਹੈ।
ਪਾਣੀ ਤਾਂ ਨੇ ਸਭ ਦੇ ਸਾਂਝੇ,
ਮਨੁੱਖ ਦੀ ਹੋਂਦ ਹੀ ਪਾਣੀ ਨਾਲ ਹੈ।
ਧਰਤੀ ਵੀ ਹੈ ਸਭ ਦੀ ਹੀ ਮਾਂ,
ਰਾਜਨੀਤੀ ਨੇ ਖੜਾ ਕੀਤਾ ਸਵਾਲ ਹੈ।
ਕਿਸੇ ਨੇ ਚੁੱਕਿਆ ਹੈ ਤੀਰ ਕਮਾਨ,
ਚੁੱਕੀ ਕਿਸੇ ਨੇ ਹੱਥ ਵਿੱਚ ਆਪਣੇ ਢਾਲ ਹੈ।
ਧਰਤੀ ਦਾ ਸੀਨਾ ਹੋਇਆ ਹੈ ਛੱਲਣੀ,
ਸੋਕਾ ਪਿਆ ਸੱਭੇ ਸੱਧਰਾਂ ਦੇ ਨਾਲ ਹੈ।
ਸਮੁੰਦਰ ਦਾ ਤਾਂ ਹੈ ਬੜਾ ਦਿਲ,
ਘੇਰਾ ਵੀ ਬਹੁਤ ਵਿਸ਼ਾਲ ਹੈ।
ਮਨੁੱਖਤਾ ਦੇ ਅੰਦਰ ਹੀ ਆਇਆ,
ਪਾਣੀ ਨਾ ਦੇਣ ਦਾ ਖਿਆਲ ਹੈ।
**

4. ਪਿਆਰ ਦੇ ਦੀਪ

ਅਸੀਂ ਨਿੱਤ ਹੀ ਉਨ੍ਹਾਂ ਨੂੰ ਬਹਿ ਨਿਹਾਰਦੇ ਰਹੇ।
ਸਮਝ ਕੇ ਆਪਣੇ ਸਦਾ ਹੀ ਸਤਿਕਾਰਦੇ ਰਹੇ।
ਨਾਲ ਮਿਹਨਤਾਂ ਦੇ ਹਰ ਚੀਜ਼ ਨੂੰ ਪਾਲਦੇ ਰਹੇ।
ਰਾਖੀ ਰੱਖ ਕੇ ਸਦਾ ਹੀ ਦਿਲੋਂ ਸੰਭਾਲ਼ਦੇ ਰਹੇ।
ਗੈਰਾਂ ਜਿਹਾ ਸਲੂਕ ਵੀ ਅਸੀਂ ਸਹਾਰਦੇ ਰਹੇ।
ਵਿਰੋਧੀ ਗੱਲਾਂ ਵੀ ਸੁਣ ਕੇ ਵਕਤ ਸਾਰਦੇ ਰਹੇ।
ਪਲ-ਪਲ ਤੇ ਬਦਲਦੇ ਸਾਡੇ ਨਾਲ ਦੇ ਰਹੇ।
ਬਦਸਲੂਕੀ ਦਿਖਾ ਕੇ ਸੀਨਾ ਸਾਡਾ ਜਾਲਦੇ ਰਹੇ।
ਅਸੀਂ ਸੱਚ ਦੱਸ ਕੇ ਸਭ ਨੂੰ ਹੀ ਪਿਆਰਦੇ ਰਹੇ।
ਬੇਦੋਸ਼ੇ ਹੋ ਕੇ ਵੀ ਅਸੀਂ ਵਾਰ ਵਾਰ ਹਾਰਦੇ ਰਹੇ।
ਲੋਕ ਆਲੇ ਦੁਆਲੇ ਸਾਡੇ ਗੱਲਾਂ ਖਿਲਾਰਦੇ ਰਹੇ।
ਸਾਡੇ ਆਪਣੇ ਵੀ ਉਨਾਂ ਨੂੰ ਨਿੱਤ ਸਿਖਾਲਦੇ ਰਹੇ।
ਅਸੀਂ ਫੇਰ ਵੀ ਪਿਆਰ ਦੇ ਦੀਪ ਨਿੱਤ ਬਾਲਦੇ ਰਹੇ।
**

5. ਸੋਚਾਂ ਦਾ ਸਮੁੰਦਰ

ਸੋਚਾਂ ਦਾ ਸਮੁੰਦਰ ਸੀ ਬੜਾ ਹੀ ਖਾਰਾ-ਖਾਰਾ।
ਰੇਤ ਨੇ ਦਿਖਾਇਆ ਸੀ ਸੁਥਰਾ ਕਿਨਾਰਾ।
ਹਵਾਵਾਂ ਨੇ ਹ੍ਰਿਦੇ ਨੂੰ ਸੀ ਦਿੱਤਾ ਸਹਾਰਾ।
ਬਲੌਰੀ ਪਾਣੀਆਂ ਨੇ ਕੀਤਾ ਇੱਕ ਇਸ਼ਾਰਾ।
ਲਹਿਰਾਂ ਦੇ ਨਾਲ ਬਹਿ ਗਿਆ ਦਰਦ ਸਾਰਾ।
ਸਮੁੰਦਰ ਦਾ ਸ਼ੋਰ ਸੀ ਬੜਾ ਪਿਆਰਾ ਪਿਆਰਾ।
ਜਾਪੇ ਜਿਓ ਛੂਹ ਲਈ ਸੀ ਸਤਲੁਜ ਦਾ ਧਾਰਾ।
ਰਾਵੀ ਦਾ ਪਾਣੀ ਜਿਉਂ ਨਿਹਾਰਦਾ ਸੀ ਸਾਰਾ।
ਬਿਆਸ ਨੇ ਸੀ ਦਿੱਤਾ ਜਿਉਂ ਆ ਕੇ ਹੁਲਾਰਾ।
ਪਾਣੀ ਵੀ ਉੱਠੇ ਉੱਪਰ, ਜਿਵੇਂ ਚੱਲਦਾ ਫੁਹਾਰਾ।
ਕੁਦਰਤ ਦਾ ਆਪਣਾ ਸੀ ਬੜਾ ਸੁੰਦਰ ਨਜ਼ਾਰਾ।
ਚਨਾਬ ਅਤੇ ਜਿਹਲਮ ਲੈ ਉੜੇ ਸੀ ਗੁਬਾਰਾ।
ਸੋਚਾਂ ਦਾ ਸਮੁੰਦਰ ਸੀ ਬੜਾ ਹੀ ਖਾਰਾ-ਖਾਰਾ।
ਰੇਤ ਨੇ ਦਿਖਾਇਆ ਸੀ ਸੁਥਰਾ ਕਿਨਾਰਾ।
**

6. ਮੈਂ ਧਰਤੀ ਪੰਜਾਬ ਦੀ

ਮੈਂ ਧਰਤੀ ਪੰਜਾਬ ਦੀ ਨਿੱਤ,
ਵਿਲਕਦੀ ਹੁਬਕੀਂ ਹੁਬਕੀਂ ਹਾਂ ਰੋਈ।
ਮੇਰੇ ਆਪਣੇ ਪਾਣੀਆਂ ਨਾਲ ਕਿਉਂ,
ਵਾਰ ਵਾਰ ਰਾਜਨੀਤੀ ਹੈ ਹੋਈ।
ਪਤਾ ਮੈਨੂੰ ਲੱਗ ਗਿਆ ਸੀ,
ਕਲਮਾਂ ਨਾਲ ਲਿਖੀ ਜਦ ਸੰਧੀ ਮੋਈ।
ਮੇਰੇ ਹੀ ਸਨ ਜੰਮੇ ਜਾਏ,
ਬੇਗਾਨੇ ਨਹੀ ਸਨ ਉਹ ਕੋਈ।
ਰੋਇਆ ਬੱਦਲ਼ ਵੀ ਦੇਖ-ਦੇਖ,
ਹੰਝੂਆਂ ਨਾਲ ਮੇਰੀ ਉਹਨੇ ਰੂਹ ਭਿਗੋਈ।
ਬੁੱਕਲ਼ ਵਿੱਚ ਸਭ ਸਾਜਸ਼ਾਂ,
ਹਤਿਆਰੇ ਬੈਠੇ ਸਨ ਚਿਰਾਂ ਤੋਂ ਲਕੋਈ।
ਮੈਂ ਤ੍ਰਿਹਾਈ ਰਹਿ ਕੇ ਵੀ,
ਰਾਤਾਂ ਨੂੰ ਵੀ ਅੱਜ ਤੀਕ ਨਾ ਸੋਈ।
ਸੁੱਕੀ ਬੰਜਰ ਮੈਨੂੰ ਕਰਕੇ ਉਹ ,
ਲਈ ਫਿਰਦੇ ਅਫਸਰ-ਸ਼ਾਹੀ ਦੀ ਲੋਈ।
ਹਿੱਕ ਮੇਰੀ ਤੋਂ ਲੰਘਾ ਕੇ ,
ਲਈ ਜਾਂਦੇ ਨੇ ਹਰ ਨਹਿਰ ਨਰੋਈ।
ਤੁਸੀਂ ਕਿਉਂ ਹੋ ਸਾਲਾਂ ਤੋਂ ਸੁੱਤੜੇ,
ਜਾ ਕੇ ਕਿੱਧਰੇ ਕੀਤੀ ਨਾ ਅਰਜੋਈ।
ਰੋਣਾਂ ਮੇਰੇ ਮੁੱਕਣੇ ਬਾਦ ਫੇਰ,
ਆਖੋਗੇ ਇਹ ਅਣਹੋਣੀ ਕਿਉਂ ਹੈ ਹੋਈ।
ਮੈਂ ਧਰਤੀ ਪੰਜਾਬ ਦੀ ਨਿੱਤ ,
ਵਿਲਕਦੀ ਹੁਬਕੀਂ ਹੁਬਕੀਂ ਹਾਂ ਰੋਈ।
ਮੇਰੇ ਆਪਣੇ ਪਾਣੀਆਂ ਨਾਲ ਕਿਉਂ,
ਵਾਰ -ਵਾਰ ਰਾਜਨੀਤੀ ਹੈ ਹੋਈ।
**

7. ਡੰਡੀ ਓ ਡੰਡੀ

ਆਪਣੇ ਹੀ ਸਵਾਰਥ ਨੇ ਹੈ ਅੱਜ ਡੰਗੀ ਦੁਨੀਆਂ।
ਫਿਰਦੀ ਹੋਈ ਹੁਣ ਸੋਚ ਤੋਂ ਵੀ ਲੰਗ਼ੀ ਦੁਨੀਆਂ।
ਚੁੱਕੀ ਫਿਰਦੀ ਹੱਥ ਵਿੱਚ ਨਿੱਤ ਝੰਡੀ ਦੁਨੀਆਂ।
ਕਦੇ ਤਾਂ ਹੋਵੇ ਤੱਤੀ ਕਦੇ ਹੋਵੇ ਫੇਰ ਠੰਡੀ ਦੁਨੀਆਂ।
ਕਿਉਂ ਹੋਰਾਂ ਦੀ ਹੀ ਘੁੱਟਦੀ ਹੈ ਸੰਘੀ ਦੁਨੀਆਂ।
ਸਾਂਝੀਆਂ ਥਾਂਵਾਂ ਤੇ ਬਹਿ ਬਹਿ ਖੰਘੀ ਦੁਨੀਆਂ।
ਸ਼ੋਹਰਤ ਦੇ ਨਾਲ ਵਿਆਹੀ ਤੇ ਮੰਗੀ ਦੁਨੀਆਂ।
ਦੂਜਿਆਂ ਦੀ ਕਰਦੀ ਫਿਰਦੀ ਹੈ ਭੰਡੀ ਦੁਨੀਆਂ।
ਆਪਣੀਆਂ ਪੱਗਾਂ ਦੀ ਆਪੇ ਪਾਵੇ ਵੰਡੀ ਦੁਨੀਆਂ।
ਨਿੱਤ ਭੋਲ਼ੇ ਪੰਛੀਆਂ ਨੂੰ ਵੇਚੇ ਵਿੱਚ ਮੰਡੀ ਦੁਨੀਆਂ।
ਬੋਲਾਂ ਦੇ ਜ਼ਹਿਰ ਨਾਲ ਘੁੱਟੇ ਫੇਰ ਘੰਡੀ ਦੁਨੀਆਂ।
ਹੋਈ ਪਿਆਰਾਂ ਸਤਿਕਾਰਾਂ ਤੋਂ ਵੀ ਲੰਡੀ ਦੁਨੀਆਂ।
ਝੂਠ ਸੱਚ ਦੇ ਸੌਦਿਆਂ ਨਾਲ ਹੈ ਹੰਡੀ ਦੁਨੀਆਂ।
ਕਦੇ ਜੱਗ ਕੋਲੋਂ ਵੀ ਨਾ ਇਹ ਸੰਗੀ ਦੁਨੀਆਂ।
ਬੱਸ ਦਿਖਾਵੇ ਦੇ ਹੀ ਰੰਗ ਵਿੱਚ ਰੰਗੀ ਦੁਨੀਆਂ।
ਹੇਰਾ ਫੇਰੀਆਂ ਕਰਕੇ ਪੁਲ਼ ਥੱਲਿਓਂ ਲੰਘੀ ਦੁਨੀਆਂ।
ਤੁਰੀ ਫਿਰਦੀ ਹਰ ਪਾਸੇ ਡੰਡੀ ਓ ਡੰਡੀ ਦੁਨੀਆਂ।
**
ਜਸਵੰਤ ਕੌਰ ਕੰਗ ਬੈਂਸ, ਲੈਸਟਰ, ਯੂ. ਕੇ.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*

***
893
***

ਨਾਂ: ਜਸਵੰਤ ਕੌਰ ਬੈਂਸ
ਪਿਤਾ ਦਾ ਨਾਮ: ਸ. ਨਵਨੀਤ ਸਿੰਘ ਕੰਗ
ਮਾਤਾ ਦਾ ਨਾਮ: ਰਵਿੰਦਰ ਕੌਰ ਕੰਗ
ਪਿੰਡ: ਖਮਾਣੋਂ ਮੰਡੀ -ਜਿਲ੍ਹਾ ਫਤਿਹਗੜ੍ਹ ਸਾਹਿਬ,ਪੰਜਾਬ
Jaswant Kaur Bains W/O Harwinder Singh, Leicester, UK

ਵਿੱਦਿਆ:- Supporting Learners Early Years The University Of Northampton ਸਪੋਰਟਿੰਗ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ ( ਦ. ਯੂਨੀਵਰਸਟੀ ਔਫ ਨੌਰਥੈਮਟਿਨ )
- ਸਰਟੀਫ਼ਿਕੇਟ ਫਾਰ ਟੀਚਰਜ਼( Post 16), Health And Social Care Diploma ਹੈਲਥ ਐਂਡ ਸ਼ੋਸਲ ਕੇਅਰ ਡਿਪਲੋਮਾ, National Vocational Qualification In Childcare (NVQ Level 3)ਨੈਸ਼ਨਲ ਵੋਕੇਸ਼ਨਲ ਕੁਆਲੀਫਿਕੇਸ਼ਨ ਲੈਵਲ 3, Special Educational Needs Coordinator Training ਸਪੈਸ਼ਲ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ, ਪਲੇਅ ਵਰਕ ਵਿਦ ਚਿਲਡਰਨ ਓਵਰ ਫਾਈਵ (ਕੋਰਸ) Playwork With Children Over Five, ਹੈਲਥ ਐਂਡ ਸੇਫਟੀ ਟ੍ਰੇਨਿੰਗ, ਸੇਫ਼ ਗਾਰਡਿੰਗ ਐਡਲਟਸ ਟ੍ਰੇਨਿੰਗ,  ਫ਼ਾਇਰ ਸੇਫਟੀ ਟ੍ਰੇਨਿੰਗ, ਡੈਟਾ ਪ੍ਰੋਟੈਕਸ਼ਨ ਟ੍ਰੇਨਿੰਗ, ਫੱਸਟ ਏਡ ਟ੍ਰੇਨਿੰਗ, ਜੀ ਸੀ ਐਸ ਈ (ਪੰਜਾਬੀ A Star), ਏ ਐਸ ਲੈਵਲ ( ਪੰਜਾਬੀ A),  ਏ ਲੈਵਲ ( ਪੰਜਾਬੀ A Star), ਪੰਜਾਬ ਹੋਮ ਗਾਰਡਜ਼ ਸਿਵਲੀਅਨ ਰਾਈਫਲ ਸਿਖਲਾਈ ਸਕੀਮ ਯੋਗਤਾ ਸਰਟੀਫ਼ਿਕੇਟ
ਮੋਬਾਇਲ ਨੰਬਰ : 00447533370268
Email: jaswantbains1959@gmail.com

ਕਿੱਤਾ: -Adult Learning Disability Group Coordinator.-Guru Tegh Bahadur Gurdwara Sahib receptionist ਸ੍ਰੀ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਰੀਸੈਪਸ਼ਨਿਸਟ -Radio Presenter ਰੇਡੀਓ ਪ੍ਰਜ਼ੈਂਟਰ-writer, Poetess ਲੇਖਕ, ਕਵਿਤਰੀ-Nursery Teacher ਨਰਸਰੀ ਟੀਚਰ-Panjabi Teacher ਪੰਜਾਬੀ ਟੀਚਰ

ਸਾਹਿਤਕ ਗਰੁੱਪ :-ਸੁਨਿਹਰੇ ਲਫ਼ਜ਼ ਅੰਤਰਰਾਸ਼ਟਰੀ (ਸੰਸਥਾਪਕ)-ਸ਼ਾਇਰੀ ਦੇ ਅੰਗ-ਸੰਗ(ਸੰਸਥਾਪਕ)
ਪ੍ਰਕਾਸ਼ਨਾਵਾਂ/ਕਾਵਿ ਸੰਗ੍ਰਹਿ:
1. ਕਾਲੀ ਲੋਈ 2004, 2. ਸੰਧੂਰੀ ਮਿੱਟੀ ਦੀ ਖੁਸ਼ਬੋ 2007, 3. ਕਿਸ ਰਿਸ਼ਤੇ ਤੇ ਮਾਣ ਕਰਾਂ 2009, 4. ਮੈਂ ਵੱਸਦੀ ਤੇਰੇ ਸਾਹਾਂ ਵਿੱਚ 2021, 5. ਹਨੇਰੇ ਪੰਧਾਂ ਦੀ ਲੋਅ 2021
ਸੰਪਾਦਿਤ ਕੀਤਾ ਸਾਂਝਾਂ ਕਾਵਿ ਸੰਗ੍ਰਹਿ: 1. ਕਦੋਂ ਮਿਲੇਗੀ ਪ੍ਰਵਾਜ਼
ਸੰਪਾਦਕ ਕੀਤੇ ਕਹਾਣੀ ਅਤੇ ਲੇਖ ਸੰਗ੍ਰਹਿ: 1. ਜਾਣਾ ਏ ਉਸ ਪਾਰ 2. ਰੂਹ ਦੀ ਚੀਖ
ਆਉਣ ਵਾਲਾ ਨਵਾਂ ਕਾਵਿ ਸੰਗ੍ਰਹਿ 2022 ਵਿੱਚ1. ਓੜ ਲਈ ਫੁਲਕਾਰੀ, 2. ਮਨ ਮੋਤੀ (ਸ਼ਾਇਰੀ
ਆਉਣ ਵਾਲੀ ਸਾਂਝੀ ਪੁਸਤਕ ਸੰਪਾਦਕ ਕੀਤੀ 2022 ਵਿੱਚ: 1.ਆਧੁਨਿਕ ਲੋਕ ਬੋਲੀਆਂ

ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ), 2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ), 3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ), 4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ), 5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ), 6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ
ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ:
1. ਧੀਆਂ ਧੀਆਣੀਆਂ ( ਪੰਜਾਬੀ ਸੱਥ)2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ)3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ)4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ)5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ)6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ)
ਬੇਅੰਤ ਪੁਰਸਕਾਰ/ਅਵਾਰਡ/ ਮਾਨ ਸਨਮਾਨ/ ਸਨਮਾਨ ਪੱਤਰ ਪਰਾਪਤ (ਬੜੀ ਲੰਬੀ ਸੂਚੀ) ਅਤੇ ਮੀਡੀਆ ਪ੍ਰਸਾਰਿਣ ਪ੍ਰੋਗਰਾਮ/ਰੇਡੀਓ ਪ੍ਰਜ਼ੈਟਰ

ਜਸਵੰਤ ਕੌਰ ਕੰਗ ਬੈਂਸ

ਨਾਂ: ਜਸਵੰਤ ਕੌਰ ਬੈਂਸ ਪਿਤਾ ਦਾ ਨਾਮ: ਸ. ਨਵਨੀਤ ਸਿੰਘ ਕੰਗ ਮਾਤਾ ਦਾ ਨਾਮ: ਰਵਿੰਦਰ ਕੌਰ ਕੰਗ ਪਿੰਡ: ਖਮਾਣੋਂ ਮੰਡੀ - ਜਿਲ੍ਹਾ ਫਤਿਹਗੜ੍ਹ ਸਾਹਿਬ,ਪੰਜਾਬ Jaswant Kaur Bains W/O Harwinder Singh, Leicester, UK ਵਿੱਦਿਆ :- Supporting Learners Early Years The University Of Northampton ਸਪੋਰਟਿੰਗ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ ( ਦ. ਯੂਨੀਵਰਸਟੀ ਔਫ ਨੌਰਥੈਮਟਿਨ ) - ਸਰਟੀਫ਼ਿਕੇਟ ਫਾਰ ਟੀਚਰਜ਼( Post 16), Health And Social Care Diploma ਹੈਲਥ ਐਂਡ ਸ਼ੋਸਲ ਕੇਅਰ ਡਿਪਲੋਮਾ, National Vocational Qualification In Childcare (NVQ Level 3)ਨੈਸ਼ਨਲ ਵੋਕੇਸ਼ਨਲ ਕੁਆਲੀਫਿਕੇਸ਼ਨ ਲੈਵਲ 3, Special Educational Needs Coordinator Training ਸਪੈਸ਼ਲ ਐਜੂਕੇਸ਼ਨਲ ਨੀਡਜ਼ ਕੋਆਰਡੀਨੇਟਰ ਟ੍ਰੇਨਿੰਗ, ਪਲੇਅ ਵਰਕ ਵਿਦ ਚਿਲਡਰਨ ਓਵਰ ਫਾਈਵ (ਕੋਰਸ) Playwork With Children Over Five, ਹੈਲਥ ਐਂਡ ਸੇਫਟੀ ਟ੍ਰੇਨਿੰਗ, ਸੇਫ਼ ਗਾਰਡਿੰਗ ਐਡਲਟਸ ਟ੍ਰੇਨਿੰਗ,  ਫ਼ਾਇਰ ਸੇਫਟੀ ਟ੍ਰੇਨਿੰਗ, ਡੈਟਾ ਪ੍ਰੋਟੈਕਸ਼ਨ ਟ੍ਰੇਨਿੰਗ, ਫੱਸਟ ਏਡ ਟ੍ਰੇਨਿੰਗ, ਜੀ ਸੀ ਐਸ ਈ (ਪੰਜਾਬੀ A Star), ਏ ਐਸ ਲੈਵਲ ( ਪੰਜਾਬੀ A),  ਏ ਲੈਵਲ ( ਪੰਜਾਬੀ A Star), ਪੰਜਾਬ ਹੋਮ ਗਾਰਡਜ਼ ਸਿਵਲੀਅਨ ਰਾਈਫਲ ਸਿਖਲਾਈ ਸਕੀਮ ਯੋਗਤਾ ਸਰਟੀਫ਼ਿਕੇਟ ਮੋਬਾਇਲ ਨੰਬਰ : 00447533370268 Email: jaswantbains1959@gmail.com ਕਿੱਤਾ: -Adult Learning Disability Group Coordinator.-Guru Tegh Bahadur Gurdwara Sahib receptionist ਸ੍ਰੀ ਗੁਰੂ ਤੇਗ ਬਹਾਦਰ ਗੁਰਦਵਾਰਾ ਸਾਹਿਬ ਰੀਸੈਪਸ਼ਨਿਸਟ -Radio Presenter ਰੇਡੀਓ ਪ੍ਰਜ਼ੈਂਟਰ-writer, Poetess ਲੇਖਕ, ਕਵਿਤਰੀ-Nursery Teacher ਨਰਸਰੀ ਟੀਚਰ-Panjabi Teacher ਪੰਜਾਬੀ ਟੀਚਰ ਸਾਹਿਤਕ ਗਰੁੱਪ :-ਸੁਨਿਹਰੇ ਲਫ਼ਜ਼ ਅੰਤਰਰਾਸ਼ਟਰੀ (ਸੰਸਥਾਪਕ)-ਸ਼ਾਇਰੀ ਦੇ ਅੰਗ-ਸੰਗ(ਸੰਸਥਾਪਕ) ਪ੍ਰਕਾਸ਼ਨਾਵਾਂ/ਕਾਵਿ ਸੰਗ੍ਰਹਿ: 1. ਕਾਲੀ ਲੋਈ 2004, 2. ਸੰਧੂਰੀ ਮਿੱਟੀ ਦੀ ਖੁਸ਼ਬੋ 2007, 3. ਕਿਸ ਰਿਸ਼ਤੇ ਤੇ ਮਾਣ ਕਰਾਂ 2009, 4. ਮੈਂ ਵੱਸਦੀ ਤੇਰੇ ਸਾਹਾਂ ਵਿੱਚ 2021, 5. ਹਨੇਰੇ ਪੰਧਾਂ ਦੀ ਲੋਅ 2021 ਸੰਪਾਦਿਤ ਕੀਤਾ ਸਾਂਝਾਂ ਕਾਵਿ ਸੰਗ੍ਰਹਿ: 1. ਕਦੋਂ ਮਿਲੇਗੀ ਪ੍ਰਵਾਜ਼ ਸੰਪਾਦਕ ਕੀਤੇ ਕਹਾਣੀ ਅਤੇ ਲੇਖ ਸੰਗ੍ਰਹਿ: 1. ਜਾਣਾ ਏ ਉਸ ਪਾਰ 2. ਰੂਹ ਦੀ ਚੀਖ ਆਉਣ ਵਾਲਾ ਨਵਾਂ ਕਾਵਿ ਸੰਗ੍ਰਹਿ 2022 ਵਿੱਚ1. ਓੜ ਲਈ ਫੁਲਕਾਰੀ, 2. ਮਨ ਮੋਤੀ (ਸ਼ਾਇਰੀ ਆਉਣ ਵਾਲੀ ਸਾਂਝੀ ਪੁਸਤਕ ਸੰਪਾਦਕ ਕੀਤੀ 2022 ਵਿੱਚ: 1.ਆਧੁਨਿਕ ਲੋਕ ਬੋਲੀਆਂ ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ), 2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ), 3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ), 4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ), 5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ), 6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ ਵੱਖ ਵੱਖ ਕਿਤਾਬਾਂ ਦੇ ਨਾਮ: ਜਿਨਾਂ ਵਿੱਚ ਛੱਪ ਚੁੱਕੀਆਂ ਰਚਨਾਵਾਂ: 1. ਧੀਆਂ ਧੀਆਣੀਆਂ ( ਪੰਜਾਬੀ ਸੱਥ)2. 66 years of panjabies in Leicester ( ਪ੍ਰੋਫੈਸਰ ਸ਼ਿੰਗਾਰਾ ਸਿੰਘ ਢਿੱਲੋਂ)3. ਜ਼ਜਬਾਤਾਂ ਸੰਗ ਬਾਤਾਂ( ਸਾਹਿਤਯ ਕਲਸ਼ ਪਬਲਿਕੇਸ਼ਨ)4. ਵਿਹੜੇ ਦੀਆਂ ਰੌਣਕਾਂ ( ਸਾਹਿਤਯ ਕਲਸ਼ ਪਬਲਿਕੇਸ਼ਨ)5. ਰੱਬ ਦੇ ਬੰਦੇ ( ਸਾਹਿਤਯ ਕਲਸ਼ ਪਬਲਿਕੇਸ਼ਨ)6. ਤਸਵੀਰ-ਤਵਾਰੀਖ ( ਕਿਸਾਨ ਕਲਮ ਕੈਮਰਾ) (ਸੰਪਾਦਕ ਨਿਰਮਲ ਕੌਰ ਕੋਟਲਾ) ਬੇਅੰਤ ਪੁਰਸਕਾਰ/ਅਵਾਰਡ/ ਮਾਨ ਸਨਮਾਨ/ ਸਨਮਾਨ ਪੱਤਰ ਪਰਾਪਤ (ਬੜੀ ਲੰਬੀ ਸੂਚੀ) ਅਤੇ ਮੀਡੀਆ ਪ੍ਰਸਾਰਿਣ ਪ੍ਰੋਗਰਾਮ/ਰੇਡੀਓ ਪ੍ਰਜ਼ੈਟਰ

View all posts by ਜਸਵੰਤ ਕੌਰ ਕੰਗ ਬੈਂਸ →