4 October 2023

‘ਮਨੁੱਖ’ ਹੋਣ ਦਾ ਦਾਅਵਾ – ਡਾ• ਨਿਸ਼ਾਨ ਸਿੰਘ ਰਾਠੌਰ

ਜੇਕਰ ਤੁਸੀਂ ਕਦੇ ਚੜ੍ਹਦਾ ਹੋਇਆ
ਸੂਰਜ ਨਹੀਂ ਵੇਖਿਆ ਤਾਂ ਯਕੀਨ ਜਾਣਿਓਂ ਤੁਸੀਂ ਕਦੇ ਕੁਝ
ਨਵਾਂ
ਕਰਨ ਬਾਰੇ ਨਹੀਂ ਸੋਚਿਆ। ਜੇਕਰ ਤੁਸੀਂ ਕਦੇ ਕੋਈ ਜਾਨਵਰ ਨਹੀਂ ਪਾਲਿਆ
ਤਾਂ ਤੁਹਾਨੂੰ
ਮੋਹਦਾ ਉੱਕਾ ਅਹਿਸਾਸ ਨਹੀਂ। ਜੇਕਰ ਤੁਹਾਨੂੰ ਪੰਛੀਆਂ ਦੀਆਂ ਆਵਾਜ਼ਾਂ
ਸੁਣਾਈ ਨਹੀਂ ਦਿੰਦੀਆਂ ਤਾਂ ਤੁਸੀਂ ਖ਼ੁਦ ਤੋਂ
ਗ਼ੈਰ ਹਾਜ਼ਰਹੋ। ਜੇਕਰ ਤੁਸੀਂ ਕਦੇ ਡੁੱਬਦਾ
ਹੋਇਆ ਸੂਰਜ ਨਹੀਂ ਵੇਖਿਆ ਤਾਂ ਯਕੀਨਨ ਤੁਹਾਨੂੰ ਜੀਵਨ ਦੀ
ਨਾਸ਼ਮਾਨਤਾਬਾਰੇ ਨਹੀਂ ਪਤਾ। ਜੇਕਰ ਤੁਸੀਂ
ਕਦੇ ਕੋਈ ਰੁੱਖ ਨਹੀਂ ਲਗਾਇਆ ਤਾਂ ਤੁਹਾਨੂੰ
ਜ਼ੁੰਮੇਵਾਰੀਦਾ ਭੋਰਾ ਇਲਮ ਨਹੀਂ।

ਅੱਜਕਲ੍ਹ ਬਹੁਤਾਤ ਚ ਲੋਕ ਇਨ੍ਹਾਂ ਰੱਬੀ ਸੁਗਾਤਾਂ ਤੋਂ ਸੱਖਣੇ ਆਪਣੇ ਜੀਵਨ ਨੂੰ ਢੋਹ ਰਹੇ
ਹਨ।

ਕੁਦਰਤ ਦੇ ਨੇੜੇ ਹੁੰਦਿਆਂ ਬੰਦਾ
‘ਖ਼ੁਦ’ ਦੇ ਨੇੜੇ ਹੋ ਜਾਂਦਾ ਹੈ ਅਤੇ ਜਿਹੜਾ ਖ਼ੁਦ ਦੇ ਨੇੜੇ ਹੋ ਗਿਆ ਉਹ ਫੇਰ ਯਕੀਨਨ
ਮਨੁੱਖਹੋਣ ਦਾ ਦਾਅਵਾ
ਕਰ ਸਕਦਾ ਹੈ। ਖ਼ੈਰ!

ਜਿਉਂਦੇ-ਵੱਸਦੇ ਰਹੋ ਸਾਰੇ।

~ ਡਾ• ਨਿਸ਼ਾਨ ਸਿੰਘ ਰਾਠੌਰ
***
910
***

About the author

ਡਾ. ਨਿਸ਼ਾਨ ਸਿੰਘ ਰਾਠੌਰ
+7589233437 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਨਿਸ਼ਾਨ ਸਿੰਘ ਰਾਠੌਰ

View all posts by ਡਾ. ਨਿਸ਼ਾਨ ਸਿੰਘ ਰਾਠੌਰ →