2024 ਭਾਵੇਂ ਚੜ ਗਿਆ ਹੈ ਪਰ! ਸਾਡੇ ਲੋਕਾਂ ਦੇ ਮਨਾਂ ਵਿਚਲੇ ‘ਵਿਚਾਰ’ ਉਂਝ ਹੀ ਹਨ ਜਿਸ ਤਰ੍ਹਾਂ ਪਿਛਲਿਆਂ ਸਾਲਾਂ ਵਿਚ ਰਹੇ ਸਨ। ਅਸੀਂ ਨਵੇਂ ਵਰੵੇ 2024 ਨੂੰ ਕੇਵਲ ‘ਜੀ ਆਇਆਂ’ ਆਖ ਦਿੰਦੇ ਹਾਂ ਪਰ! ਇਸ ‘ਬਦਲਾਅ’ ਨੂੰ ਦਿਲੋਂ ਸਵੀਕਾਰ ਨਹੀਂ ਕਰਦੇ। ਖ਼ਾਸ! ਕਰਕੇ ਸਾਡੇ ਪੰਜਾਬੀਆਂ ਦੇ ਜਿ਼ਹਨ ਵਿਚ ਜਿਹੜੀ ਗੱਲ ਬਹਿ ਗਈ ਉਸ ਨੂੰ ਅਸੀਂ ਸਾਲਾਂ ਬੱਧੀ ਬਾਹਰ ਨਹੀਂ ਕੱਢ ਪਾਉਂਦੇ / ਬਦਲ ਨਹੀਂ ਪਾਉਂਦੇ। ਦੋਸਤੋ, ਵਿਆਹਾਂ ਦਾ ਸੀਜਨ ਆਰੰਭ ਹੋਣ ਵਾਲਾ ਹੈ। ਇਹਨਾਂ ਵਿਆਹਾਂ ਤੇ ਇਕੱਲੇ ਪੰਜਾਬ ਵਿਚ ਹੀ ਨਹੀਂ ਬਲਕਿ ਦੁਨੀਆਂ ਭਰ ਵਿਚ ਵੱਸਦੇ ਪੰਜਾਬੀਆਂ ਨੇ ਆਪਣੀ ਹੈਸੀਅਤ ਨਾਲੋਂ ਵੱਧ ਕੇ ਖਰਚਾ ਕਰਨਾ ਹੈ। ਹਾਂ! ਜਿਹੜੇ ਲੋਕ ਆਰਥਕ ਪੱਖੋਂ ਮਜ਼ਬੂਤ ਹਨ ਉਹਨਾਂ ਦਾ ਕਿਹਾ ਜਾ ਸਕਦਾ ਹੈ ਕਿ ਉਹਨਾਂ ਆਪਣੀ ਆਰਥਕ ਖੁਸ਼ਹਾਲੀ ਨੂੰ ਦੂਜਿਆਂ ਸਾਹਮਣੇ ਦਿਖਾਉਣਾ ਹੈ। ਪਰ ਉਹਨਾਂ ਦੀ ਦੇਖਾ- ਦੇਖੀ ਗ਼ਰੀਬ ਪਰਿਵਾਰ ਨੌਜਵਾਨ ਪੀੜੀ ਨੂੰ ਇਹਨਾਂ ਫਿਜੂਲ ਦੇ ਖਰਚਿਆਂ ਉੱਪਰ ਕਾਬੂ ਪਾਉਣਾ ਚਾਹੀਦਾ ਹੈ ਕਿਉਂਕਿ ਜਦੋਂ ਕੋਈ ਨੌਜਵਾਨ ‘ਪਹਿਲ’ ਕਰਦਾ ਹੈ ਤਾਂ ਉਸਦਾ ਸਾਰਥਕ / ਚੰਗਾ ਪ੍ਰਭਾਵ ਦੂਜਿਆਂ ਉੱਪਰ ਦੇਖਣ ਨੂੰ ਮਿਲਦਾ ਹੈ। ਪੰਜਾਬੀਆਂ ਨੂੰ ਸਾਦੇ ਵਿਆਹਾਂ ਉੱਪਰ ਗੰਭੀਰਤਾ ਨਾਲ ਵਿਚਾਰ ਕਰਨੀ ਚਾਹੀਦੀ ਹੈ। ਕੇਵਲ ਇੱਕ ਦਿਨ ਦੀ ਟੌਹਰ ਲਈ ਪੂਰੀ ਉਮਰ ਦੇ ਕਰਜ਼ ਨੂੰ ਸਿਰ ’ਤੇ ਚੁੱਕ ਲੈਣਾ; ਕਿਸੇ ਪੱਖੋਂ ਵੀ ਸਿਆਪਣ ਨਹੀਂ ਕਹੀ ਜਾ ਸਕਦੀ। ਇਹਨਾਂ ਫਿਜੂਲ ਖਰਚਿਆਂ ਨੂੰ ਬੰਦ ਕਰਕੇ ਵਿਆਹਾਂ ਉੱਪਰ ਘੱਟ ਖਰਚ ਕਰਨ ਨਾਲ ਜਿੱਥੇ ਆਰਥਕ ਤੰਗੀ ਤੋਂ ਛੁੱਟਕਾਰਾ ਮਿਲ ਸਕਦਾ ਹੈ ਉੱਥੇ ਹੀ ਧੀਆਂ ਦੇ ਮਾਪਿਆਂ ਦੇ ਮਾਨਸਿਕ ਅਤੇ ਆਰਥਕ ਬੋਝ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਜਿਹੜੇ ਲੱਖਾਂ ਰੁਪਏ ਇੱਕ ਦਿਨ ਦੀ ਟੌਹਰ ਲਈ ਖਰਚ ਕਰ ਦਿੱਤੇ ਜਾਂਦੇ ਹਨ ਉਹਨਾਂ ਪੈਸਿਆਂ ਨਾਲ ‘ਨਵਾਂ ਰੁਜ਼ਗਾਰ’ ਸ਼ੁਰੂ ਕੀਤਾ ਜਾ ਸਕਦਾ ਹੈ ਜਾਂ ਭੱਵਿਖ ਲਈ ਬਚਾ ਕੇ ਰੱਖਿਆ ਜਾ ਇਹ ਸਭ ਹੁੰਦਾ ਕਦੋਂ ਹੈ? ਇਹ ਅਜੱ ਭੱਵਿਖ ਦੀ ਕੁੱਖ ਵਿਚ ਹੈ। ਪਰ! ਸਿਆਣਿਆਂ ਦਾ ਕਥਨ ਹੈ ਕਿ ਮਨੁੱਖ ਨੂੰ ਕਦੇ ਵੀ ਨਾ-ਉਮੀਦ ਨਹੀਂ ਹੋਣਾ ਚਾਹੀਦਾ। ਨਵੇਂ ਵਿਚਾਰ / ਨਵੀਂ ਪਿਰਤ ਜ਼ਰੂਰ ਪੈਂਦੀ ਹੈ। ਬਸ, ਰਤਾ ਕੁ ਉਡੀਕ ਅਤੇ ਪਹਿਲ ਕਰਨ ਦੀ ਜ਼ਰੂਰਤ ਹੁੰਦੀ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009