ਡਾਕਟਰ ਆਤਮ ਹਮਰਾਹੀ ਜੀ ਦੀ ਯਾਦ ਵਿਚ ਪ੍ਰੋਗਰਾਮ |
ਚਿੰਤਨਸ਼ੀਲ ਸਾਹਿਤਧਾਰਾ ਲੁਧਿਆਣਾ ਦੁਆਰਾ ਇਹ ਪ੍ਰੋਗਰਾਮ ਡਾਕਟਰ ਆਤਮ ਹਮਰਾਹੀ ਜੀ ਦੀ ਯਾਦ ਵਿਚ, ਮਿਤੀ 5.3.2022 ਨੂੰ ਪੰਜਾਬੀ ਭਵਨ ਦੇ ਮੁੱਖ ਸੈਮੀਨਾਰ ਹਾਲ ਵਿਚ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਡਾਕਟਰ ਸੁਖਦੇਵ ਸਿੰਘ ਸਿਰਸਾ, ਦਰਸ਼ਨ ਬੁਲੰਦਵੀ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਮੌਜੂਦਾ ਪ੍ਰਧਾਨ ਡਾਕਟਰ ਲਖਵਿੰਦਰ ਸਿੰਘ ਜੌਹਲ ਹੁਰਾਂ ਨੇ ਕੀਤੀ ( ਡਾਕਟਰ ਜੌਹਲ ਦੇ ਜ਼ਰੂਰੀ ਰੁਝੇਵੇਂ ਕਾਰਣ ਡਾਕਟਰ ਗੁਰਇਕਬਾਲ ਸਿੰਘ ਹੁਰਾਂ ਨੇ ਹਾਜ਼ਰੀ ਲਗਵਾਈ) ਇਸ ਪ੍ਰੋਗਰਾਮ ਵਿਚ ਡਾਕਟਰ ਸਰਬਜੀਤ ਸਿੰਘ ਜੀ ਨੂੰ 50000/ ਦੀ ਰਾਸ਼ੀ, ਸ਼ਾਲ ਅਤੇ ਨਿਸ਼ਾਨ ਚਿੰਨ੍ਹ ਅਤੇ ਦੋ ਪੁਸਤਕਾਂ ਦੇ ਨਾਲ “ਖੋਜ ਅਤੇ ਸਾਹਿਤ” ਦੇ ਤਹਿਤ ਪਹਿਲਾ ਵਿੱਤੀ ਡਾਕਟਰ ਆਤਮ ਹਮਰਾਹੀ ਯਾਦਗਾਰੀ ਪੁਰਸਕਾਰ ਪ੍ਰੋ ਪੂਰਨ ਸਿੰਘ ਜੀ ਨੂੰ ਸਮਰਪਿਤ ਕਰਦਿਆਂ ਪ੍ਰਦਾਨ ਕੀਤਾ ਗਿਆ ।
ਦੂਜਾ ਪੁਰਸਕਾਰ ਡਾਕਟਰ ਵਨੀਤਾ ਜੀ ਦਿੱਲੀ ਨੂੰ, 11000/ ਦੀ ਰਾਸ਼ੀ, ਸ਼ਾਲ ਅਤੇ ਨਿਸ਼ਾਨ ਚਿੰਨ੍ਹ ਅਤੇ ਪੁਸਤਕਾਂ ਸਹਿਤ ਪ੍ਰਦਾਨ ਗਿਆ। ਇਸ ਦੇ ਨਾਲ ਹੀ ਮੈਡਮ ਅਰਤਿੰਦਰ ਸੰਧੂ, ਹਰਕੀਰਤ ਕੌਰ ਚਹਿਲ, ਅਜ਼ੀਮ ਸ਼ੇਖਰ, ਪ੍ਰਭਜੋਤ ਸੋਹੀ, ਹੀਰਾ ਸਿੰਘ ਤੂਤ ਤੋ ਇਲਾਵਾ ਉੱਘੇ ਚਿਤਰਕਾਰ ਸਰਦਾਰ ਜਰਨੈਲ ਸਿੰਘ ਆਰਟਿਸਟ ਅਤੇ ਉੱਘੇ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਜੀ ਨੂੰ ਦੋਵਾਂ ਦੀ ਗ਼ੈਰਹਾਜ਼ਰੀ ਵਿਚ ਇਸ ਪੁਰਸਕਾਰ ਨਾ਼ਲ ਨਿਵਾਜਿਆ ਗਿਆ। ਪਰੋਗਰਾਮ ਵਿਚ ਡਾਕਟਰ ਕੰਵਲਜੀਤ ਕੌਰ ਢਿਲੋਂ, ਮੈਡਮ ਗੁਰਚਰਨ ਕੌਰ ਕੋਚਰ,ਜਨਮੇਜਾ ਸਿੰਘ ਜੋਹਲ, ਡਾਕਟਰ ਪਰਮਿੰਦਰ ਸਿੰਘ ਲੋਟੇ, ਸਰਦਾਰ ਗੁਰਮੀਤ ਸਿੰਘ ਕੁਲਾਰ, ਡਾਕਟਰ ਗੁਲਜ਼ਾਰ ਸਿੰਘ ਪੰਧੇਰ,ਭੁਪਿੰਦਰ ਸਿੰਘ ਧਾਲੀਵਾਲ, ਕਲਕੱਤਾ ਤੋਂ ਸਰਦਾਰ ਹਰਦੇਵ ਸਿੰਘ ਗਰੇਵਾਲ , ਸੁਰਿੰਦਰ ਕੌਰ ਸੁਰਿੰਦਰ ਗਿੱਲ ਜੈਪਾਲ, ਜਸਪ੍ਰੀਤ, ਜਗਪ੍ਰੀਤ ਕੌਰ, ਸਮੇਤ ਜਤਿੰਦਰ ਕੌਰ ਸੰਧੂ, ਸਰਬਜੀਤ ਸਿੰਘ ਵਿਰਦੀ , ਪਰਿਵਾਰਿਕ ਮੈਂਬਰਾਂ ਅਤੇ ਹੋਰ ਪਤਵੰਤੇ ਸਜਣਾਂ ਨੇ ਹਿੱਸਾ ਲਿਆ । ਜ਼ਿਕਰਯੋਗ ਹੈ ਕਿ ਸਾਡੇ ਬਹੁਤ ਸਾਰੇ ਸਾਥੀ ਉਸ ਦਿਨ ਅੰਮ੍ਰਿਤਸਰ ਵਿਖੇ ਪੁਸਤਕ ਮੇਲੇ ਦੇ ਸਬੰਧ ਵਿਚ ਗਏ ਹੋਏ ਸਨ। ਪਰੋਗਰਾਮ ਦੀ ਪ੍ਰਬੰਧਕ ਅਤੇ ‘ਚਿੰਤਨਸ਼ੀਲ ਸਾਹਿਤਧਾਰਾ” ਸੰਸਥਾ ਦੀ ਸੰਸਥਾਪਕ ਮਨਦੀਪ ਕੌਰ ਭੰਮਰਾ, ਜੋ ਡਾਕਟਰ ਆਤਮ ਹਮਰਾਹੀ ਜੀ ਦੀ ਬੇਟੀ ਹੈ ਅਤੇ ਆਪ ਵੀ ਸਾਹਿਤਕਾਰ ਹੈ, ਨੇ ਸਭ ਦਾ ਸਵਾਗਤ ਅਤੇ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸੰਚਾਲਨ ਪ੍ਰੋ ਬਲਵਿੰਦਰ ਸਿੰਘ ਚਾਹਲ ਹੁਰਾਂ ਨੇ ਬਹੁਤ ਸ਼ਾਨਦਾਰ ਢੰਗ ਨਾਲ ਕੀਤਾ। ਬਹੁਤ ਸਾਰੇ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਨੇ ਪ੍ਰੋਗਰਾਮ ਦੀ ਜਿਸ ਢੰਗ ਨਾਲ ਚਰਚਾ ਕੀਤੀ, ਪੇਸ਼ਕਾਰੀ ਕੀਤੀ,ਓੁਹ ਸ਼ਲਾਘਾਯੋਗ ਹੈ, ‘ਚਿੰਤਨਸ਼ੀਲ ਸਾਹਿਤਧਾਰਾ ਉਹਨਾਂ ਸਭ ਦਾ ਵਿਸ਼ੇਸ਼ ਤੌਰ “ਤੇ ਰਿਣੀ ਹੈ। ਸਮੂਹ ਹਾਜ਼ਰੀਨ ਦਾ ਕੋਟੀ ਕੋਟਿ ਸ਼ੁਕਰਾਨਾ ਜੀਓ- |
*** 705 |