8 December 2024

ਪੰਜਾਬੀ ਕਵੀ ਸ. ਕਿਰਪਾਲ ਸਿੰਘ ਪੂਨੀ ਦੇ ਦੋ ਕਾਵਿ ਸੰਗ੍ਰਹਿ: 1) ਪਰਵਾਜ਼ ਦੇ ਆਰ-ਪਾਰ ਅਤੇ 2) ਗ਼ੁਲਾਮੀ ਨਾਮਾ—ਪ੍ਰਕਾਸ਼ਿਤ

ਡਾਕਟਰ ਦੀ ਸਰਜਰੀ ਤੋਂ ਹਾਲਾਂ ਵਾਪਸ ਆਇਆ ਤਾਂ ਚੁਪੀਤੇ ਕੀਤੇ ਮੋਬਾਈਲ ਉੱਪਰ ਧਿਆਨ ਗਿਆ ਤਾਂ ਵੇਖਿਆ ਕਿ ਕਾਵੇਂਟਰੀ ਰਹਿੰਦੇ ਪੰਜਾਬੀ ਦੇ ਜਾਣੇ ਪਹਿਚਾਣੇ ਕਵੀ ਅਤੇ ‘ਪੰਜਾਬੀ ਰਾਈਟਰ ਐਸੋਸੀਏਸ਼ਨ(ਕਾਵੈਂਟਰੀ) ਦੇ ਪ੍ਰਧਾਨ ਸ: ਕਿਰਪਾਲ ਸਿੰਘ ਪੂਨੀ ਦੇ ਚਾਰ ਵਾਰੀ ਫੋਨ ਆਏ ਹੋਏ ਸਨ। ਮੈਥੋਂ ਬੋਲਿਆ ਨਹੀਂ ਸੀ ਜਾ ਰਿਹਾ ਸੋਚਿਆ ਕੀ ਕਰਾਂ? ਆਏ ਫੋਨ ਦਾ ਜਵਾਬ ਦੇਣਾ ਤਾਂ ਬਣਦਾ ਸੀ। ਔਖੇ-ਸੌਖੇ ਉਖੜੇ ਸਾਹ ਨਾਲ ਵਾਪਸੀ ਫੋਨ ਕਰਕੇ ਦੱਸਿਆ ਕਿ ਹੁਣੇ ਡਾਕਟਰ ਦੀ ਸਰਜਰੀ ਤੋਂ ਮੁੜਿਆ ਹੀ ਹਾਂ—– ਪੂਨੀ ਹੁਰਾਂ ਦਾ ਜਵਾਬ ਸੀ: ਅਸੀਂ ਵੀ ਪਹੁੰਚੇ ਕਿ ਪਹੁੰਚੇ।

ਪੰਜਾ ਕੁ ਮਿੰਨਟਾਂ ਮਗਰੋਂ ਹੀ ਦਰਵਾਜ਼ੇ ਦੀ ਘੰਟੀ ਖੜਕੀ। ਬੂਹੇੇ ਬਾਹਰ ਸ. ਕਿਰਪਾਲ ਸਿੰਘ ਪੂਨੀ ਆਪਣੀ ਜੀਵਨ ਸਾਥਣ ਸ੍ਰੀ ਮਤੀ ਭੁਪਿੰਦਰ ਕੌਰ ਜੀ ਨਾਲ ਖੜੇ ਸਨ। ਖਿੜੇ ਮੱਥੇ ਜੀ ਆਇਆਂ ਕਹਿ ਅੰਦਰ ਲੰਘਣ ਲਈ ਆਖਿਆ।

ਅੱਠ ਕਾਵਿ ਸੰਗ੍ਰਹਿ ਦੇ ਕਰਤਾ, ਮਿੱਠ ਬੇਲੜੇ ਅਤੇ ਸਹਿਜ ਨਾਲ ਗਲਬਾਤ ਕਰਨ ਵਾਲੇ ਪੂਨੀ ਜੀ ਨਾਲ ਬਹੁਤ ਹੀ ਥੋੜੇ ਸਮੇਂ ਵਿੱਚ ਢੇਰ ਸਾਰੀਆਂ ਸਾਹਿਤਕ ਗਲਾਂਬਾਤਾਂ ਹੁੰਦੀਆਂ ਰਹੀਆਂ। ਇਸ ਸੰਖੇਪ ਮਿਲਣੀ ਸਮੇਂ ਕਵੀ ਪੂਨੀ ਨੇ ‘ਲਿਖਾਰੀ’ ਨੂੰ ਆਪਣੀਆਂ ਦੋ ਪੁਸਤਕਾਂ: ੧. ਪਰਵਾਜ਼ ਦੇ ਆਰ ਪਾਰ (ਪੰਜ ਪੁਸਤਕਾਂ ਦਾ ਕਾਵਿ ਸੰਗ੍ਰਹਿ) ਅਤੇ ੨. ਗੁਲਾਮੀ ਨਾਮਾ ਕਾਵਿ ਸੰਗ੍ਰਿਹ ਦੇ ਕੇ ਮਾਣ ਬਖਸ਼ਿਆ। ‘ਲਿਖਾਰੀ’ ਵੱਲੋਂ  ਕਵੀ ਪੂਨੀ ਜੀ ਨੂੰ ਵਧਾਈਅਾਂ।
ਇਹਨਾਂ ਪਲਾਂ ਦੀਆਂ ਤਸਵੀਰਾਂ ਪਾਠਕਾਂ ਨਾਲ ਸਾਂਝੀਆਂ ਕਰਨ ਦਾ ਮਾਣ ਲੈ ਰਹੇ ਹਾਂ।—‘ਲਿਖਾਰੀ’

ਕਵੀ ਕਿਰਪਾਲ ਸਿੰਘ ਪੂਨੀ ਅਤੇ ਡਾ. ਗੁਰਦਿਅਾਲ ਸਿੰਘ ਰਾਏ 

ਕਵੀ ਕਿਰਪਾਲ ਸਿੰਘ ਪੂਨੀ, ਸ੍ਰੀ ਮਤੀ ਭੂਪਿੰਦਰ ਕੌਰ ਪੂਨੀ ਅਤੇ ਕਹਾਣੀਕਾਰ ਸੁਰਜੀਤ ਕਲਪਨਾ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1241
***

Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ