13 June 2024

ਇੰਦਰਜੀਤ ਹਸਨਪੁਰੀ ਧਰਤੀ ਦੇ ਕਣ ਕਣ ਨੂੰ ਸਮਝਣ ਵਾਲਾ ਸਰਬਪੱਖੀ ਕਵੀ ਸੀ- ਡਾਃ ਸਰਜੀਤ ਸਿੰਘ ਗਿੱਲ

ਲੁਧਿਆਣਾਃ 21 ਅਗਸਤ: ਪੰਜਾਬ ਗੀਤਕਾਰ ਮੰਚ ਵੱਲੋਂ ਵਿਸ਼ਵ ਪ੍ਰਸਿੱਧ ਗੀਤਕਾਰ ਅਤੇ ਫਿਲਮ ਨਿਰਮਾਤਾ ਇੰਦਰਜੀਤ ਹਸਨਪੁਰੀ ਦੇ ਜਨਮ ਦਿਨ ਮੌਕੇ ਕਰਵਾਏ ਕਵੀ ਦਰਬਾਰ ਤੇ ਵਿਚਾਰ ਚਰਚਾ ਮੌਕੇ ਸੰਬੋਧਨ ਕਰਦਿਆਂ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਪੰਜਾਬੀ ਕਵੀ ਡਾਃ ਸਰਜੀਤ ਸਿੰਘ ਗਿੱਲ ਨੇ ਕਿਹਾ ਕਿ ਇੰਦਰਜੀਤ ਹਸਨਪੁਰੀ ਸਿਰਫ਼ ਗੀਤਕਾਰ, ਫਿਲਮਕਾਰ ਹੀ ਨਹੀਂ ਸੀ ਸਗੋਂ ਧਰਤੀ ਦੇ ਕਣ ਕਣ ਵਿੱਚ ਪਈ ਲੋਕ ਪੀੜ ਨੂੰ ਜਾਨਣ ਤੇ ਬਿਆਨਣ ਵਾਲਾ ਲੋਕ ਕਵੀ ਸੀ। ਉਸ ਦੀ ਕਵਿਤਾ ‘ਲੁੱਟੀ ਚੱਲੋ ਲੁੱਟੀ ਚੱਲੋ, ਪਹਿਲਾਂ ਅੱਖੀਂ ਘੱਟਾ ਪਾਉ, ਫਿਰ ਅੱਖਾਂ ਦੇ ਕੈਂਪ ਲੁਆਉ,’ ਉਨ੍ਹਾਂ ਦੀ ਲੋਕ ਸੂਝ ਦੀ ਸੁੰਦਰ ਮਿਸਾਲ ਹੈ।

‘ਕਈ ਲੰਘ ਗਈਆਂ ਹਾੜ੍ਹੀਆਂ ਤੇ ਸਾਉਣੀਆਂ, ਵੇ ਤੂੰ ਭੁੱਲ ਗਿਆ ਚਿੱਠੀਆਂ ਵੀ ਪਾਉਣੀਆਂ, ਵੇ ਬਹੁਤੀਆਂ ਕਮਾਈਆਂ ਵਾਲਿਆ,’ “ਜੇ ਮੁੰਡਿਆ ਤੂੰ ਸਾਡੀ ਤੋਰ ਵੇਖਣੀ ਗੜਵਾ ਲੈ ਦੇ ਚਾਂਦੀ ਦਾ ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾ”, “ਨਾ ਜਾ ਬਰਮਾ ਨੂੰ, ਸਾਧੂ ਹੁੰਦੇ ਰੱਬ ਵਰਗੇ”, “ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ” ਸਮੇਤ ਅਨੇਕਾਂ ਸਮਰੱਥ ਗੀਤ ਲਿਖਣ ਵਾਲੇ ਪੰਜਾਬੀ ਦੇ ਸਿਰਮੌਰ ਗੀਤਕਾਰ ਅਤੇ ਫਿਲਮ ਨਿਰਮਾਤਾ ਸਵ. ਇੰਦਰਜੀਤ ਹਸਨਪੁਰੀ ਜੀ ਦੇ ਜਨਮ ਦਿਨ ਮੌਕੇ ਪੰਜਾਬੀ ਗੀਤਕਾਰ ਮੰਚ ਲੁਧਿਆਣਾ (ਪੰਜਾਬ) ਦੇ ਪ੍ਰਧਾਨ ਸਰਬਜੀਤ ਸਿੰਘ ਵਿਰਦੀ ਨੇ ਕਿਹਾ ਕਿ ਉਹ ਚੌਵੀ ਕੈਰਿਟ ਦਾ ਸ਼ੁੱਧ ਸੋਨੇ ਵਰਗਾ ਗੀਤਕਾਰ ਸੀ। ਉਨਾਂ ਦੀ ਯਾਦ ਵਿੱਚ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਉਣਾ ਰਿਣ ਮੁਕਤ ਹੋਣ ਦੀ ਕੋਸ਼ਿਸ਼ ਹੈ।ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ 75ਵੇਂ ਸਾਲ ਵਿੱਚ ਇੰਦਰਜੀਤ ਹਸਨਪੁਰੀ ਦੀ ਇੱਕੋ ਲੰਮੀ ਕਵਿਤਾ ਦੀ ਪੁਸਤਕ ‘ਕਿੱਥੇ ਗਏ ਉਹ ਦਿਨ ਓ ਅਸਲਮ ਤੇ ਕਿਰਤੀ ਕਿਰਤ ਕਰੇਂਦਿਆ’ ਨੂੰ ਮੁੜ ਪੜ੍ਹਨ ਤੇ ਵਿਚਾਰਨ ਦੀ ਲੋੜ ਹੈ।ਭਾਸ਼ਾ ਵਿਭਾਗ ਪੰਜਾਬ ਵੱਲੋਂ ਐਲਾਨੇ ਸ਼੍ਰੋਮਣੀ ਪੰਜਾਬੀ ਲੋਕ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਨੇ ਬੋਲਦਿਆਂ ਕਿਹਾ ਕਿ ਹਰਦੇਵ ਦਿਲਗੀਰ ਥਰੀਕੇ ਵਾਲਿਆਂ ਸਮੇਤ ਸਾਡੇ ਗੀਤਕਾਰੀ ਵਿੱਚ ਪ੍ਰੇਰਨਾ ਸਰੋਤ ਇੰਦਰਜੀਤ ਹਸਨਪੁਰੀ ਸਨ। ਉਨ੍ਹਾਂ ਦੇ ਗੀਤਾਂ ਤੋਂ ਇਲਾਵਾ ਗ਼ਜ਼ਲਾਂ ਵੀ ਕਮਾਲ ਸਨ ਜਿਵੇਂ:

ਹਿੰਮਤ ਕਰ ਜੇ ਰਸਤੇ ਵਿੱਚ ਕਠਿਨਾਈਆਂ ਨੇ।
ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ।
ਜਿੰਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ,
ਉਨ੍ਹਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ।
ਨੁਕਤਾਚੀਨੀ ਹੋਵੇ ਤਾਂ ਤੂੰ ਜਰਿਆ ਕਰ,
ਤੈਨੂੰ ਲੈ ਕੇ ਬਹਿ ਜਾਣੈਂ ਵਡਿਆਈਆਂ ਨੇ।
—ਕਮਾਲ ਦੀ ਲਿਖਤ ਹੈ

mandeep Kaurਇਸ ਸਮਾਰੋਹ ਵਿੱਚ ਸਿਰਕੱਢ ਲੋਕ ਗਾਇਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਰਾਹੀਂ ਆਪਣੇ ਮਹਿਬੂਬ ਲੇਖਕ ਨੂੰ ਯਾਦ ਕੀਤਾ। ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਸਿੱਧ ਲੇਖਿਕਾ ਮਨਦੀਪ ਕੌਰ ਭੰਮਰਾ ਨੇ ਸਮਾਗਮ ਦੌਰਾਨ ਪਹੁੰਚੇ ਹੋਏ ਲੇਖਕਾਂ ਨੂੰ ਜੀ ਆਇਆਂ ਕਹਿੰਦਿਆਂ ਆਖਿਆ ਕਿ ਇੰਦਰਜੀਤ ਹਸਨਪੁਰੀ ਸਿਰਫ਼ ਗੀਤਕਾਰ ਨਹੀਂ ਸਗੋਂ ਬੁਲੰਦ ਵਾਰਤਕਕਾਰ ਤੇ ਸਾਹਿੱਤਕ ਕਵੀ ਸਨ। ਮੇਰੇ ਪਿਤਾ ਜੀ ਡਾਃ ਆਤਮ ਹਮਰਾਹੀ ਜੀ ਨੇ ਉਨ੍ਹਾਂ ਦਾ ਕਾਵਿ ਚਿਤਰ ‘ਗੜਵਾ ਚਾਂਦੀ ਦਾ’ ਲਿਖ ਕੇ ਉਨ੍ਹਾਂ ਨੂੰ ਲਗਪਗ ਪੈਂਤੀ ਸਾਲ ਪਹਿਲਾਂ ਸਲਾਹਿਆ ਸੀ। ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਸਾਹਿਤਕਾਰ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਵ. ਇੰਦਰਜੀਤ ਹਸਨਪੁਰੀ ਸਾਡੇ ਪੰਜਾਬੀ ਦੇ ਸਿਰਮੌਰ ਗੀਤਕਾਰ, ਫਿਲਮ ਨਿਰਮਾਤਾ, ਮਿਹਨਤਕਸ਼ ਅਤੇ ਜ਼ਿੰਦਗੀ ਪ੍ਰਤੀ ਇਮਾਨਦਾਰ ਸਨ। ਉਨ੍ਹਾਂ ਦੇ ਲਿਖੇ ਗੀਤ ‘ਮੈਂ ਗੱਭਰੂ ਪੰਜਾਬ ਦਾ ਮੇਰੀਆਂ ਰੀਸਾਂ ਕੌਣ ਕਰੇ’ ਨਾਲ ਹੀ ਪ੍ਰਸਿੱਧ ਲੋਕ ਗਾਇਕ ਤੇ ਵਰਤਮਾਨ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਜੀ ਨੂੰ ਸੰਗੀਤ ਜਗਤ ਵਿੱਚ ਵਿਸ਼ੇਸ਼ ਸਥਾਨ ਤੇ ਪਛਾਣ ਮਿਲੀ।

ਉਹ ਪਾਰਖੂ ਪੁਰਖ ਸਨ। ਸੰਗੀਤ ਵਿੱਚ ਚਾਂਦੀ ਰਾਮ, ਜਗਜੀਤ ਸਿੰਘ ਗ਼ਜ਼ਲ ਗਾਇਕ, ਫਿਲਮ ਅਦਾਕਾਰ ਵਰਿੰਦਰ, ਮੇਹਰ ਮਿੱਤਲ, ਦਲਜੀਤ ਕੌਰ, ਕੇ. ਦੀਪ ਜਗਮੋਹਨ ਕੌਰ ਤੇ ਅਨੇਕਾਂ ਹੋਰ ਲੋਕਾਂ ਨੂੰ ਲੱਭ ਲੱਭ ਕੇ ਵਿਸ਼ੇਸ਼ ਪਛਾਣ ਦਿਵਾਈ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਪ੍ਰਸਿੱਧ ਸ਼ਾਇਰ ਪ੍ਰੋਃ ਰਵਿੰਦਰ ਭੱਠਲ ਨੇ ਇੰਦਰਜੀਤ ਹਸਨਪੁਰੀ ਨਾਲ ਬਿਤਾਏ ਹੋਏ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਹਸਨਪੁਰੀ ਸਾਹਿਬ ਇੱਕ ਚੰਗੇ ਲੇਖਕ ਹੋਣ ਦੇ ਨਾਲ ਨਾਲ ਬਹੁਪੱਖੀ ਸ਼ਖ਼ਸੀਅਤ ਸਨ ਉਹ ਲੰਮਾ ਸਮਾਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ, ਗਜ਼ਲ ਮੰਚ ਪੰਜਾਬ ਦੇ ਸਰਪ੍ਰਸਤ ਤੇ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਨਾਲ ਸਬੰਧਿਤ ਤੇ ਸਰਗਰਮ ਰਹੇ।ਇਸ ਮੌਕੇ ਡਾਃ ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਹਸਨਪੁਰੀ ਸਾਹਿਬ ਦੀ ਆਪਣੀ ਸਾਫ ਸੁਥਰੀ ਲੇਖਣੀ ਕਰਕੇ ਪੰਜਾਬੀ ਸੱਭਿਆਚਾਰਕ ਗੀਤਾਂ ਉਤੇ ਚੰਗੀ ਪਕੜ ਸੀ।

ਇਸ ਮੌਕੇ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ, ਡਾ. ਗੁਰਇਕਬਾਲ ਸਿੰਘ, ਕੇ.ਸਾਧੂ ਸਿੰਘ, ਸ਼੍ਰੋਮਣੀ ਲੋਕ ਗਾਇਕ ਪਾਲੀ ਦੇਤਵਾਲੀਆ, ਪ੍ਰਸਿੱਧ ਲੇਖਿਕਾ ਡਾ.ਗੁਰਚਰਨ ਕੌਰ ਕੋਚਰ ਨੈਸ਼ਨਲ ਐਵਾਰਡੀ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਤੇ ਮੈਡਮ ਅੰਜੂ ਗਰੋਵਰ, ਪ੍ਰਸਿੱਧ ਲੇਖਿਕਾ ਬੇਅੰਤ ਕੌਰ ਗਿੱਲ ਮੋਗਾ, ਬਲਜਿੰਦਰ ਕੌਰ ਕਲਸੀ, ਡਾ,ਸਰਬਜੀਤ ਕੌਰ ਬਰਾੜ ਮੋਗਾ, ਸੁਰਿੰਦਰ ਕੌਰ ਬਾੜਾ ਸਰਹਿੰਦ, ਨਵਦੀਪ ਕੌਰ ਨਵੀਂ, ਬਲਵਿੰਦਰ ਸਿੰਘ ਮੋਹੀ, ਅਮਰਜੀਤ ਸ਼ੇਰਪੁਰੀ, ਮੋਹਣ ਹਸਨਪੁਰੀ, ਰਵਿੰਦਰ ਦੀਵਾਨਾ, ਸੁਖਵੀਰ ਸੰਧੇ, ਮੀਤ ਸਕਰੌਦੀ, ਸੋਮਨਾਥ ਸਿੰਘ, ਪਰਮਿੰਦਰ ਅਲਬੇਲਾ, ਗੁਰਮੀਤ ਸਿੰਘ ਬੌਬੀ, ਰਮੇਸ਼ ਲੁਧਿਆਣਵੀ, ਮਲਕੀਤ ਸਿੰਘ ਮਾਲੜਾ, ਸਤਿਨਾਮ ਸਿੰਘ ਗ਼ਾਲੇ, ਅਜਮੇਰ ਸਿੰਘ ਜੱਸੋਵਾਲ, ਬਲਕਾਰ ਸਿੰਘ, ਰਣਧੀਰ ਚਮਕਾਰਾ ਅਤੇ ਕਈ ਹੋਰ ਸਿਰਕੱਢ ਸ਼ਖਸੀਅਤਾਂ ਹਾਜ਼ਿਰ ਸਨ।
***
857
***

About the author

mandeep Kaur
ਮਨਦੀਪ ਕੌਰ ਭੰਮਰਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ