4 December 2022

ਆਓ ਲਿਖਾਰੀ ਵੈਬਸਾਈਟ ਦੇ ਫੇਸਬੁੱਕ ਗਰੁੱਪ ਨਾਲ ਜੁੜੀਏ – ਲਿਖਾਰੀ

ਆਓ ਲਿਖਾਰੀ ਵੈੱਬਸਾਈਟ ਦੇ ਫੇਸਬੁੱਕ ਗਰੁੱਪ ਨਾਲ ਜੁੜੀਏ – ਲਿਖਾਰੀ

ਡਾ. ਗੁਰਦਿਆਲ ਸਿੰਘ ਰਾਏ

ਅਕਸਰ ਹੀ ਗੱਲ ਚਲਦੀ ਹੈ ਕਿ ਪੰਜਾਬੀ ਦੇ ਪਾਠਕ ਘੱਟ ਰਹੇ ਨੇ, ਪਰ ਪਾਠਕਾਂ ਵੱਲੋਂ ਲਿਖਾਰੀ ਵੈੱਬਸਾਈਟ ਤੇ ਛਪਣ ਵਾਲੇ ਨਵੇਂ ਪੁਰਾਣੇ ਲੇਖਕਾਂ ਦੀਆਂ ਰਚਨਾਵਾਂ ਨੂੰ ਹਮੇਸ਼ਾਂ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਲਿਖਾਰੀ ਵੈੱਬਸਾਈਟ ਉੱਤੇ ਆਪਣੀਆਂ ਲਿਖਤਾਂ ਨੂੰ ਛਪਵਾਉਣ ਵਾਲੇ ਲਿਖਾਰੀਆਂ ਨੂੰ ਅਸੀਂ ਸਮੇ ਸਮੇ ਪੰਜਾਬੀ ਦੇ ਸਥਾਪਿਤ ਲੇਖਕ ਬਣਦੇ ਦੇਖਿਆ ਜੋ ਸਾਰੇ ਲਿਖਾਰੀ ਪਰਵਾਰ ਨਾਲ ਜੁੜਿਆਂ ਵਾਸਤੇ ਮਾਣ ਤੇ ਖੁਸ਼ੀ ਦੀ ਗੱਲ ਹੈ।

ਲਿਖਾਰੀ ਵੈੱਬਸਾਈਟ ਨੂੰ ਚਲਦਿਆਂ ਹੁਣ ਪੂਰੇ ਦੋ ਦਹਾਕੇ ਹੋ ਗਏ ਨੇ। ਅਸੀਂ ਪਿਛਲੇ ਵੀਹ ਸਾਲਾਂ ਵਿੱਚ ਤਕਨੋਲੋਜੀ ਪੱਖੋਂ ਵੱਖੋ-ਵੱਖਰੀਆਂ ਤਬਦੀਲੀਆਂ ਆਉਂਦੀਆਂ-ਜਾਂਦੀਆਂ ਦੇਖੀਆਂ ਤੇ ਉਹਨਾਂ ਵਿੱਚੋਂ ਇਕ ਤਬਦੀਲੀ ਜੋ ਸੋਸ਼ਲ ਮੀਡੀਆ ਨੇ ਲਿਆਂਦੀ ਹੈ ਉਸਨੇ ਤਾਂ ਧਰਤੀ ਦੇ ਆਰ ਪਾਰ ਵੱਸਦੇ ਲੋਕਾਂ ਨੂੰ ਮੁੱਠੀ ਵਿਚ ਹੀ ਸਿਮੇਟ ਲਿਆ ਹੈ। ਅਸੀਂ ਵੀ ਵੈੱਬਸਾਈਟ ਦੀ ਵਿਧਾ ਨੂੰ ਅੱਗੇ ਵਧਾਉਂਦਿਆਂ ਸੋਸ਼ਲ ਮੀਡੀਆ ਨਾਲ ਜੁੱੜ ਰਹੇ ਹਾਂ ਤਾਂ ਜੋ ਵੱਧ ਤੋਂ ਵੱਧ ਪਾਠਕ ਲਿਖਾਰੀ ਵੈੱਬਸਾਈਟ ਤੇ ਛਪਦੀਆਂ ਲਿਖਤਾਂ ਨੂੰ ਪੜ੍ਹ ਸਕਣ ਅਤੇ ਸੋਸ਼ਲ ਮੀਡੀਆ ਨਾਲ ‘ਲਿਖਾਰੀ’ ਦੇ ਲੇਖਕਾਂ ਤੇ ਪਾਠਕਾਂ ਵਿਚਕਾਰ ਤਾਲਮੇਲ ਵੱਧ ਸਕੇ, ਜਿਸ ਲਈ ਅਸੀਂ ‘ਲਿਖਾਰੀ’ ਨਾਂ ਦਾ ਫੇਸਬੁੱਕ ਗਰੁੱਪ ਬਣਾਇਆ ਹੈ। 

ਅੱਜਕਲ੍ਹ ਅਸੀਂ ਸਭ ਜ਼ਿੰਦਗੀ ਵਿੱਚ ਵਿਅਸਤ ਹਾਂ ਤੇ ਉਮੀਦ ਹੈ ਕਿ ਫੇਸਬੁੱਕ ਰਾਹੀਂ ਵੈੱਬਸਾਈਟ likhari.net ਤੇ ਛਪਦੀਆਂ ਲਿਖਤਾਂ ਬਾਰੇ ਤਰੁੰਤ ਮਿਲਦੀ ਸੂਚਨਾ ਨਾਲ ਹੋਰ ਵੀ ਪਾਠਕ ਨਵੀਆਂ ਰਚਨਾਵਾਂ ਪੜ੍ਹ ਸਕਣਗੇ ਤੇ ਆਪਣੇ ਨੇੜ੍ਹੇ ਦੇ ਸੰਗੀਆਂ ਸਾਥੀਆਂ ਨਾਲ ਸ਼ੇਅਰ ਕਰ ਸਕਣਗੇ।

ਲਿਖਾਰੀ (Likhari.net) Facebook Group 

ਜੇ ਤੁਸੀਂ ਇਸ ਵੈੱਬਸਾਈਟ ਤੇ ਛਪਦੀਆਂ ਨਵੀਆਂ ਰਚਨਾਵਾਂ ਬਾਰੇ ਤੁਰੰਤ ਜਾਣਕਾਰੀ/ਸੂਚਨਾ ਲੈਣਾ ਚਹੁੰਦੇ ਹੋ ਤਾਂ ਇਸ ਗਰੁੱਪ ਨੂੰ ਜੁਆਇਨ ਕਰਨਾ ਨਾ ਭੁੱਲਣਾ।

ਲਿਖਾਰੀ ਦਾ ਫੇਸਬੁੱਕ ਗਰੁੱਪ ਲੱਭਣ ਲਈ ਤੁਸੀਂ ਫੇਸਬੁੱਕ ਉਤੇ Likhari.net ਲਿਖ ਕੇ ਵੀ ਲੱਭ ਸਕਦੇ ਹੋ।

ਤੁਹਾਡੇ ਨਾਲ ਫੇਸਬੁੱਕ ਗਰੁੱਪ ਜ਼ਰੀਏ ਸੰਵਾਦ ਰਚਾਉਣ ਦੀ ਤਾਂਘ ਵਿਚ ਆਪ ਜੀ ਦਾ

– ਲਿਖਾਰੀ

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਕੰਵਰ ਬਰਾੜ (ਇੰਗਲੈਂਡ)
+44 7930886448 | kenwar.brar@gmail.com | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਦਿਆਲ ਸਿੰਘ ਰਾਏ and ਕੰਵਰ ਬਰਾੜ (ਇੰਗਲੈਂਡ)

View all posts by ਗੁਰਦਿਆਲ ਸਿੰਘ ਰਾਏ and ਕੰਵਰ ਬਰਾੜ (ਇੰਗਲੈਂਡ) →