27 April 2024

ਪੰਜਾਬੀ ਗੀਤਕਾਰ ਮੰਚ ਵੱਲੋਂ ਸਵ: ਦੇਵ ਥਰੀਕੇ ਵਾਲ਼ੇ ਦਾ 84 ਵਾਂ ਜਨਮਦਿਨ ਮਨਾਇਆ—ਮਨਦੀਪ ਕੌਰ ਭੰਮਰਾ

ਤਸਵੀਰ ਵਿੱਚ ਅਮਰਜੀਤ ਸ਼ੇਰਪੁਰੀ, ਸਰਬਜੀਤ ਸਿੰਘ ਵਿਰਦੀ, ਸਟੇਜ ਉੱਤੇ ਬੈਠੇ: ਡਾ. ਸੁਰਜੀਤ ਗਿੱਲ. ਡਾ. ਗੁਰਪਰੀਤ ਤੂਰ, ਮਨਦੀਪ ਕੌਰ ਭੰਮਰਾ, ਪ੍ਰੋ. ਗੁਰਭਜਨ ਗਿੱਲ ਜੀ, ਸੁਰਿੰਦਰ ਛਿੰਦਾ ਜੀ ਅਤੇ ਸੰਦੀਲਾ ਜੀ।

ਪੰਜਾਬੀ ਮਾਂ ਬੋਲੀ ਦੇ ਸਿਰਮੌਰ ਗੀਤਕਾਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲ਼ੇ ਦਾ 84 ਵਾਂ ਜਨਮ ਦਿਨ .ਪੰਜਾਬੀ ਭਵਨ ਵਿਖੇ ਮਨਾਇਆ ਗਿਆ। ਇਸ ਮੌਕੇ ਉਹਨਾਂ ਦੇ ਸਪੁੱਤਰ ਸ੍ਰ. ਜਗਵੰਤ ਸਿੰਘ ਥਰੀਕੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਹਾਜ਼ਰ ਕਲਮਕਾਰਾਂ ਨੇ ਆਪੋ ਆਪਣੇ ਰੰਗ ਦੀਆਂ ਰਚਨਾਵਾਂ ਅਤੇ ਸੁਨੇਹਿਆਂ ਰਾਹੀਂ ਆਪਣੇ ਮਹਿਬੂਬ ਗੀਤਕਾਰ ਨੂੰ ਯਾਦ ਕੀਤਾ। “ਪੰਜਾਬੀ ਗੀਤਕਾਰ ਮੰਚ ਲ਼ੁਧਿਆਣਾ” ਵੱਲੋਂ ਸਰਬਜੀਤ ਸਿੰਘ ਵਿਰਦੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਸ਼ੁਰੂਆਤ ਕਰਦਿਆਂ ਸਰਬਜੀਤ ਸਿੰਘ ਵਿਰਦੀ ਅਤੇ ਇਸ ਪ੍ਰੋਗਰਾਮ ਦੀ ਕਨਵੀਨਰ ਮਨਦੀਪ ਕੌਰ ਭੰਮਰਾ ਨੇ ਸਮੂਹ ਹਾਜ਼ਰ ਸ਼ਖ਼ਸੀਅਤਾਂ ਨੂੰ ਜੀ ਆਇਅਾਂ ਆਖਿਆ ਅਤੇ ਪੰਜਾਬੀ ਮਾਂ ਬੋਲੀ ਦੀ ਸਾਰਥਿਕ ਸੇਵਾ ਕਰਨ ਦਾ ਸੁਨੇਹਾ ਦਿੱਤਾ। ਅਮਰਜੀਤ ਸ਼ੇਰਪੁਰੀ ਨੇ ਮੰਚ ਸੰਚਾਲਨ ਕਰਦਿਆਂ ਪ੍ਰੋਗਰਾਮ ਨੂੰ ਅੱਗੇ ਤੋਰਿਆ।

ਸਮਾਗਮ ਵਿੱਚ ਸ਼ਾਮਲ ਮੁੱਖ ਬੁਲਾਰਿਆਂ ਨੇ ਦੇਵ ਥਰੀਕੇ ਬਾਰੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਉਹ ਆਮ ਲੋਕਾਂ ਦਾ ਗੀਤਕਾਰ ਸੀ। ਸ਼੍ਰੋਮਣੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਹੁਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਵ ਸਾਹਿਬ ਵਰਗਾ ਗੀਤਕਾਰ ਕਿਧਰੇ ਨਜ਼ਰ ਨਹੀੰ ਆ ਰਿਹਾ। ਪ੍ਰੋ. ਗੁਰਭਜਨ ਗਿੱਲ ਹੁਰਾਂ ਨੇ ਆਪਣੇ ਨਿੱਘੇ ਸ਼ਬਦਾਂ ਨਾਲ਼ ਵੱਡੇ ਵੀਰ ਨੂੰ ਯਾਦ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਕੁੱਝ ਮੁੱਦੇ ਉਠਾਏ ਗਏ, ਜਿਵੇਂ ਡਾ਼ ਗੁਲਜ਼ਾਰ ਸਿੰਘ ਪੰਧੇਰ ਨੇ ਆਖਿਆ ਕਿ ਅਜਿਹੀਆਂ ਕੱਦਾਵਰ ਸ਼ਖਸੀਅਤਾਂ ਦੇ ਦਿਨ ਮਨਾਉਂਦਿਆਂ, ਪੰਜਾਬੀ ਸਾਹਿਤ ਅਕਾਡਮੀ ਵੱਲੋਂ ਪ੍ਰਬੰਧਕਾਂ ਨੂੰ ਵਿਸ਼ੇਸ਼ ਰਿਆਇਤ ਦਿੱਤੀ ਜਾਣੀ ਚਾਹੀਦੀ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਦੇਵ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੱਤੀ। ਡਾ਼ ਗੁਰਪਰੀਤ ਸਿੰਘ ਤੂਰ ਨੇ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਦੀ ਹਦਾਇਤ ਕੀਤੀ ਅਤੇ ਦੇਵ ਹੁਰਾਂ ਦੀ ਕਲਾ ਨੂੰ ‘ਆਮ ਲੋਕ-ਕਲਾ’ ਕਿਹਾ। ਡਾ. ਅਮਰਜੀਤ ਸਿੰਘ ਟਿੱਕਾ, ਡਾ਼ ਸੁਰਜੀਤ ਸਿੰਘ ਗਿੱਲ, ਡਾ਼ ਸੁਰਜੀਤ ਦੌਧਰ, ਲੋਕ ਗਾਇਕ ਜਸਵੰਤ ਸੰਦੀਲਾ, ਨਿਰਮਲ ਜੌੜਾ, ਅਮਰੀਕ ਤਲਵੰਡੀ, ਰਣਜੀਤ ਸਿੰਘ ਹਠੂਰ ਸਾਰਿਆਂ ਨੇ ਦੇਵ ਥਰੀਕੇ ਵਾਲ਼ਿਆਂ ਦੀ ਯਾਦ ਵਿੱਚ ਆਪੋ ਆਪਣੇ ਸ਼ਬਦਾਂ ਵਿੱਚ ਬੋਲਦਿਆਂ ਕਿਹਾ ਕਿ ਦੇਵ ਥਰੀਕਿਆਂ ਵਾਲ਼ੇ ਦੇ ਗੀਤ ਪੰਜਾਬੀ ਸ੍ਰੋਤਿਆਂ ਨੂੰ ਲੰਮੇ ਸਮੇਂ ਤੱਕ ਯਾਦ ਰਹਿਣਗੇ।

ਲੋਕ ਗਾਇਕ ਸੁਰਿੰਦਰ ਛਿੰਦਾ ਦੇਵ ਥਰੀਕੇ ਵਾਲ਼ੇ ਨੂੰ ਯਾਦ ਕਰਦੇ ਹੋਏ-ਪੰਜਾਬੀ ਭਵਨ ਦੀ ਸਟੇਜ ਉੱਤੇ।

ਸਮਾਗਮ ਦੌਰਾਨ ਡਾ਼ ਸੰਦੀਪ ਸ਼ਰਮਾ, ਜਗਦੀਸ਼ਪਾਲ ਸਿੰਘ ਦਾਦ, ਹਰਮਿਲਾਪ ਗਿੱਲ, ਡਾ਼ ਬਲਜੀਤ, ਕੇ ਸਾਧੂ ਸਿੰਘ, ਸੰਧੂ ਵਰਿਆਵਣਵੀ, ਪਵਨ ਹਰਚੰਦਪੁਰੀ, ਰਾਜਦੀਪ ਤੂਰ, ਭੁਪਿੰਦਰ ਧਾਲੀਵਾਲ, ਬਲਵਿੰਦਰ ਸਿੰਘ ਮੋਹੀ, ਗੁਰਮੇਲ ਸਿੰਘ ਪਰਦੇਸੀ, ਅੰਮ੍ਰਿਤਪਾਲ ਸਿੰਘ, ਸੁਰਜੀਤ ਭਗਤ, ਪ੍ਰਭਕਿਰਨ ਸਿੰਘ ਤੁਫ਼ਾਨ, ਬਲਬੀਰ ਸਿੰਘ ਭਾਟੀਆ, ਭੁਪਿੰਦਰ ਸੇਖੋੰ ਬਾੜਨਹਾਰਾ, ਕਰਨੈਲ ਸਿਵੀਆ, ਰਾਜਿੰਦਰ ਨਾਗੀ, ਹਰਦਿਆਲ ਸਿੰਘ ਪਰਵਾਨਾ, ਸੁਰਿੰਦਰ ਸੇਠੀ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਜਸਪਰੀਤ ਮਾਂਗਟ, ਸੁਰਿੰਦਰ ਕੌਰ ਬਾਹੜਾ, ਬੇਅੰਤ ਕੌਰ ਗਿੱਲ, ਬਲਜਿੰਦਰ ਕੌਰ ਕਲਸੀ, ਨਿਰਲੇਪ ਕੌਰ ਨਵੀ, ਪਲਵੀ ਮੋਗਾ, ਗੋਲੂ ਕਾਲ਼ੇ ਕੇ, ਹਰਦੀਪ ਕੌਸ਼ਲ ਮੱਲ੍ਹਾ,ਮਾਸਟਰ ਬਲਤੇਜ ਸਰਾਂ, ਪ੍ਰਭਦੀਪ ਕੌਰ ਸੁੱਖ, ਗੁਰਮੀਤ ਬੜੂੰਦੀ, ਬਲਬੀਰ ਮਾਨ, ਬਲਜੀਤ ਮਾਹਲਾ, ਜਗਪਾਲ ਜੱਗਾ, ਜੱਗਾ ਗਿੱਲ, ਹਰਿਮੰਦਰ ਸਿੰਘ ਕੋਟਲਾ, ਪ੍ਰਗਟ ਖਾਨ, ਯੁੱਧਵੀਰ ਮਾਣਕ, ਗੁਲਜ਼ਾਰ ਸਿੰਘ ਸ਼ੌਂਕੀ, ਜਗਦੇਵ ਖਾਨ, ਰਵਿੰਦਰ ਦੀਵਾਨਾ, ਚਮਕ ਚਮਕੀਲਾ, ਦਲੇਰ ਪੰਜਾਬੀ, ਚਮਕੌਰ ਭੱਟੀ, ਜਸਬੀਰ ਜੱਸੀ, ਹੁਸਨਪ੍ਰੀਤ, ਸੁਰਜੀਤ ਸਿੰਘ ਜੀਤ, ਸੁਖਬੀਰ ਸੰਧੇ, ਅਜਾਇਬ ਸਿੰਘ ਥਰੀਕੇ, ਹਰਵਿੰਦਰ ਥਰੀਕੇ, ਮੋਹਨ ਹਸਨਪੁਰੀ,ਰਵੀ ਦਾਖਾ ਅਤੇ ਹੋਰ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਆਪਣੀਆਂ ਰਚਨਾਵਾਂ ਪੜ੍ਹੀਆਂ।
**

 

 

 


***
-ਮਨਦੀਪ ਕੌਰ ਭੰਮਰਾ
ਵੱਲੋਂ: ਪੰਜਾਬੀ ਗੀਤਕਾਰ ਮੰਚ ਲੁਧਿਆਣਾ,
***
887
***

About the author

mandeep Kaur
ਮਨਦੀਪ ਕੌਰ ਭੰਮਰਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ