ਕੁਲਵਿੰਦਰ ਚਾਵਲਾ
ਸ੍ਵੈ - ਕਥਨ:
ਕੁਲਵਿੰਦਰ ਚਾਵਲਾ
ਰਿਹਾਇਸ਼ :ਪਟਿਆਲਾ (ਪੰਜਾਬ)
ਕਵਿਤਾ ਬਹੁਤ ਸਹਿਜੇ ਹੀ ਜ਼ਿੰਦਗੀ ਵਿੱਚ ਉਤਰੀ, ਤੇ ਸਹਿਜੇ ਹੀ ਅੱਗੇ ਵਧ ਰਹੀ ਹੈ। ਤਿੰਨ ਭਾਸ਼ਾਵਾਂ ਵਿੱਚ ਲਿਖਦੀ ਹਾਂ; ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਧਾਵਾਂ ਵਿੱਚ, ਲੇਖ, ਕਲਮੀ ਚਿੱਤਰ, ਮਿੰਨੀ ਕਹਾਣੀਆਂ ਅਤੇ ਸਭ ਤੋਂ ਉੱਪਰ ਕਵਿਤਾਵਾਂ 'ਤੇ ਗ਼ਜ਼ਲਾਂ। ਮੇਰੀਆਂ ਕਵਿਤਾਵਾਂ, ਲੇਖ, ਰੀਵਿਊ, ਕਲਮੀ ਚਿੱਤਰ, ਆਦਿ ਦੇਸ਼ ਵਿਦੇਸ਼ ਦੇ ਨਾਮਵਰ ਰਸਾਲਿਆਂ ਅਤੇ ਅਖਬਾਰਾਂ ਵਿੱਚ ਲਗਾਤਾਰਤਾ ਵਿੱਚ ਛਪਦੇ ਰਹਿੰਦੇ ਹਨ ਅਤੇ ਔਨਲਾਈਨ/ਔਫ਼ਲਾਈਨ ਕਵੀ ਦਰਬਾਰਾਂ ਵਿੱਚ ਮਾਣ ਮਿਲਦਾ ਰਹਿੰਦਾ ਹੈ। ਕੁਝ ਚੈਨਲਾਂ ਵੱਲੋਂ ਰੂ ਬ ਰੂ ਵੀ ਹੋਏ ਹਨ ਅਤੇ ਇਸਦੇ ਨਾਲ ਹੀ ਅਕਾਸ਼ਵਾਣੀ ਤੋਂ ਵੀ ਮੇਰੀਆਂ ਰਚਨਾਵਾਂ ਦਾ ਪ੍ਰਸਾਰਣ ਹੁੰਦਾ ਰਹਿੰਦਾ ਹੈ।
ਦਿੱਲੀ ਤੋਂ ਛਪਦੇ ਮਸ਼ਹੂਰ ਪੰਜਾਬੀ ਮੈਗਜ਼ੀਨ 'ਅਕਸ' ਵਿੱਚ ਕਵੀਆਂ ਦੇ ਕਲਮੀ ਚਿੱਤਰਾਂ ਉੱਤੇ ਅਧਾਰਤ ਮੇਰਾ ਕਾਲਮ 'ਕਾਵਿ ਜਿਨ੍ਹਾਂ ਦੇ ਹਿਰਦੇ ਵੱਸਿਆ' ਇੱਕ ਸਾਲ ਲਈ ਚੱਲਿਆ। ਲਗਭਗ ਇੱਕ ਸੈਂਕੜਾ ਕਵਿਤਾਵਾਂ ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਵੀ ਕੀਤਾ ਹੈ। ਕੁਝ ਕੁ ਅੰਗ੍ਰੇਜ਼ੀ ਕਵਿਤਾਵਾਂ ਦਾ ਪੰਜਾਬੀ ਅਤੇ ਹਿੰਦੀ ਵਿੱਚ ਅਨੁਵਾਦ ਵੀ ਕੀਤਾ ਹੈ। ਮੇਰੀਆਂ ਅੰਗ੍ਰੇਜ਼ੀ ਦੀਆਂ ਕਵਿਤਾਵਾਂ ਅੰਤਰ-ਰਾਸ਼ਟਰੀ 'ਪੋਇਟਰੀ-ਵੈਬ' ਅਤੇ 'ੳਪਾ' ਵਿੱਚ ਅਕਸਰ ਛਪਦੀਆਂ ਹਨ।
ਮੇਰੀ ਕਲਮ ਤੋਂ ਹੁਣ ਤੱਕ
ਇੱਕ ਵਾਰਤਕ ਅਤੇ ਚਾਰ ਕਵਿਤਾਵਾਂ ਦੀਆਂ ਪੁਸਤਕਾਂ ਲਈ ਖਰੜੇ ਤਿਆਰ ਹਨ ਜਿਨ੍ਹਾਂ ਵਿੱਚ ਦੋ ਖਰੜੇ ਪੰਜਾਬੀ ਨਜ਼ਮਾਂ ਦੇ ਅਤੇ ਇੱਕ-ਇੱਕ ਹਿੰਦੀ ਅੰਗ੍ਰੇਜ਼ੀ ਦੀਆਂ ਕਵਿਤਾਵਾਂ ਦਾ ਹੈ। ਇਸ ਦੇ ਨਾਲ ਹੀ ਕਵਿਤਾ ਦੇ ਅਨੁਵਾਦ ਦੇ ਖੇਤਰ ਵਿੱਚ ਵੀ ਕੰਮ ਕਰ ਰਹੀ ਹਾਂ ਜਿਸ ਵਿੱਚ ਅੰਗ੍ਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੀਆਂ ਕਵਿਤਾਵਾਂ ਸ਼ਾਮਲ ਹਨ।
ਕਲਮ ਦਾ ਸਫਰ ਜਾਰੀ ਹੈ!
ਮੇਰਾ ਪਲੇਠਾ ਕਾਵਿ ਸੰਗ੍ਰਹਿ ਛੇਤੀ ਹੀ ਪਾਠਕਾਂ ਦੇ ਸਨਮੁੱਖ ਹੋਵੇਗਾ।
ਸੰਪਰਕ :
ਵਟਸਅਪ (+919256385888)
ਈਮੇਲ ਪਤਾ:
kulvinderchawla08@gmail.com