9 October 2024

ਖੁੱਸਿਆ ਸੁਰਗ — ਕੁਲਵਿੰਦਰ ਚਾਵਲਾ

ਖੁੱਸਿਆ ਸੁਰਗ

ਕਿੰਨਾ ਚੰਗਾ ਸੀ ਉਹ ਦ੍ਰਿਸ਼ 
ਜਦੋਂ ਬੰਦਾ ‘ਤੇ ਕੁਦਰਤ ਦਿਸਦੇ ਸੀ ਦੋ
ਪਰ ਹੁੰਦੇ ਸੀ ਇੱਕ

ਕੁੱਕੜ ਦੀ ਬਾਂਗ ਹੋਇਆ ਕਰਦੀ ਸੀ
ਸਵੇਰ ਦਾ ਅਲਾਰਮ
ਜਿਸਨੂੰ ਸੁਣਕੇ ਸੁਆਣੀਆਂ ਪਾ ਦਿੰਦੀਆਂ ਸੀ
ਚਾਟੀ ਵਿੱਚ ਮਧਾਣੀ
‘ਤੇ ਮਰਦ ਜੋਤ ਲੈਂਦੇ ਸੀ ਗੱਡੇ
ਫੜ ਹੱਥ ‘ਚ ਪਰਾਣੀ

ਸਿਖਰ ਦੁਪਹਿਰੇ ਰੁੱਖਾਂ ਥੱਲੇ ਜੁੜੇ ਬਜੁਰਗ
ਮੰਜਿਆਂ ‘ਤੇ ਸੁਸਤਾਉਂਦੇ
ਤਾਸ਼ , ਬਾਰਾਂ ਟਹਿਣੀ ,ਤੇ ਚੌਪੜ ਖੇਡਦੇ
ਗੱਪ ਸ਼ਪ ਲੜਾਉਂਦੇ

ਘਰ ਹੁੰਦੇ ਸੀ ਗੁਲਜ਼ਾਰ
ਖੁੱਡਿਆਂ ਵਿੱਚ ਕੁੱਕੜ ਕੁੱਕੜੀਆਂ ਦੀ ਭਰਮਾਰ
ਵਿਹੜਿਆਂ ਵਿੱਚ ਜੁਆਕਾਂ ‘ਤੇ ਚੂਚਿਆਂ ਦੀ
ਰਲ੍ਹੀ ਮਿਲੀ ਕਿਲਕਾਰ
ਜਿਵੇਂ ਖਿੜ੍ਹੀ ਬਹਾਰ

ਸੂਰਜ ਦੇ ਦਿਨ ਤੋਂ ਵਿਦਾ ਲੈਂਦਿਆਂ ਹੀ
ਮੁੜਦਾ ਸੀ ਘਰ ਨੂੰ ਚੁਗਣਗਾਹਾਂ ਤੋਂ ਚੌਣਾ
ਘਰਾਂ ਅੰਦਰ ਬਾਲਿਆਂ ਵਾਲੀਆਂ ਛੱਤਾਂ ਵਿੱਚ ਬਣੇ
ਆਪੋ ਆਪਣੇ ਆਲ੍ਹਣਿਆਂ ਵਿੱਚ
ਪਰਤ ਆਉਂਦੀਆਂ ਸੀ ਚਿੜੀਆਂ
ਜਰੂਰੀ ਸੀ ਮਾਵਾਂ ਦਾ ਬੱਚਿਆਂ ਕੋਲ ਮੁੜ ਆਉਣਾ

ਰਾਤ ਨੂੰ ਤਾਰਿਆਂ ਦੀ ਛਾਵੇਂ
ਉਲਾਣੇ ਮੰਜਿਆਂ ‘ਤੇ ਲੇਟਕੇ
ਬੱਚੇ ਲੱਭਦੇ ਰਾਕਟ ;ਖਿੱਤੀਆਂ ਨੂੰ ਤੱਕਦੇ
ਹਵਾ ਬੰਦ ਹੋਣ ‘ਤੇ ‘ਪੁਰ’ ਗਿਣਦੇ
ਖਿੜ੍ਹ ਖਿੜ੍ਹ ਹੱਸਦੇ

ਹੁਣ ਭੌਤਿਕ ਸੁੱਖਾਂ ਦੀ ਭਾਲ ਵਿੱਚ
ਸਭ ਵੜ੍ਹ ਗਏ ਘਰਾਂ ਅੰਦਰ ਫੜਕੇ ਸੁੱਖ ਦਾ ਪੱਲਾ
ਛੱਡ ਕੁਦਰਤ ਨੂੰ ‘ਕੱਲਾ

ਹੁਣ ਮੋਬਾਈਲ ਦਾ ਅਲਾਰਮ ਹੈ ਜਗਾਉਣ ਲਈ
ਡੰਗਰ ਸੜਕਾਂ ਉੱਤੇ ਟ੍ਰੈਫਿਕ ਰੁਕਵਾਉਣ ਲਈ
ਰੁੱਖਾਂ ਦੀ ਠੰਡੀ ਛਾਂ ਏ ਸੀਆਂ ਨੇ ਲੁੱਟ ਲਈ
ਬਾਲਿਆਂ ਦੀ ਥਾਂ ਲੈ ਲਈ ਲੈਂਟਰਾਂ
ਚਿੜੀਆਂ ਦੀ ਘਰਾਂ ਨਾਲ ਸਾਂਝ ਟੁੱਟ ਗਈ

ਬਜੁਰਗ ਪਹੁੰਚ ਗਏ ਬਿਰਧ ਘਰਾਂ ਵਿੱਚ
ਘਰਾਂ ਹੱਥੋਂ ਤਾਂ ਜਿਵੇਂ ਖੁਸ਼ੀ ਹੀ ਖੁੱਸ ਗਈ

ਆਧੁਨਿਕਤਾ ਦੀ ਦੌੜ ਵਿੱਚ
ਗੁਆ ਲਿਆ ਅਸੀਂ ਕਿੰਨਾ ਕੁਝ
ਸੁੱਖ ਸੁਵਿਧਾਵਾਂ ਕੀਤਾ ਮਗ਼ਰੂਰ
ਹੋਕੇ ਕੁਦਰਤ ਤੋਂ ਦੂਰ
ਹੋ ਗਏ ਹਾਂ ਜਿਵੇਂ ਜ਼ਿੰਦਗੀ ਹੱਥੋਂ ਮਜਬੂਰ

ਕਾਸ਼ ! ਮਿਲ ਜਾਵੇ ਮੁੜ ਤੋਂ
ਹੱਥੋਂ ‘ਖੁੱਸਿਆ ਸੁਰਗ’ ਉਹ
ਬੰਦਾ ‘ਤੇ ਕੁਦਰਤ ਜਦੋਂ ਨਹੀਂ ਸੀ ਦੋ !!!

* ਚੌਣਾ...ਡੰਗਰਾਂ ਦਾ ਵੱਗ
***
ਕੁਲਵਿੰਦਰ ਚਾਵਲਾ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1203
***

ਸ੍ਵੈ - ਕਥਨ:

ਕੁਲਵਿੰਦਰ ਚਾਵਲਾ

ਰਿਹਾਇਸ਼ :ਪਟਿਆਲਾ (ਪੰਜਾਬ)

ਕਵਿਤਾ ਬਹੁਤ ਸਹਿਜੇ ਹੀ ਜ਼ਿੰਦਗੀ ਵਿੱਚ ਉਤਰੀ, ਤੇ ਸਹਿਜੇ ਹੀ ਅੱਗੇ ਵਧ ਰਹੀ ਹੈ। ਤਿੰਨ ਭਾਸ਼ਾਵਾਂ ਵਿੱਚ ਲਿਖਦੀ ਹਾਂ; ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਧਾਵਾਂ ਵਿੱਚ, ਲੇਖ, ਕਲਮੀ ਚਿੱਤਰ, ਮਿੰਨੀ ਕਹਾਣੀਆਂ ਅਤੇ ਸਭ ਤੋਂ ਉੱਪਰ ਕਵਿਤਾਵਾਂ 'ਤੇ ਗ਼ਜ਼ਲਾਂ। ਮੇਰੀਆਂ ਕਵਿਤਾਵਾਂ, ਲੇਖ, ਰੀਵਿਊ, ਕਲਮੀ ਚਿੱਤਰ, ਆਦਿ ਦੇਸ਼ ਵਿਦੇਸ਼ ਦੇ ਨਾਮਵਰ ਰਸਾਲਿਆਂ ਅਤੇ ਅਖਬਾਰਾਂ ਵਿੱਚ ਲਗਾਤਾਰਤਾ ਵਿੱਚ ਛਪਦੇ ਰਹਿੰਦੇ ਹਨ ਅਤੇ ਔਨਲਾਈਨ/ਔਫ਼ਲਾਈਨ ਕਵੀ ਦਰਬਾਰਾਂ ਵਿੱਚ ਮਾਣ ਮਿਲਦਾ ਰਹਿੰਦਾ ਹੈ। ਕੁਝ ਚੈਨਲਾਂ ਵੱਲੋਂ ਰੂ ਬ ਰੂ ਵੀ ਹੋਏ ਹਨ ਅਤੇ ਇਸਦੇ ਨਾਲ ਹੀ ਅਕਾਸ਼ਵਾਣੀ ਤੋਂ ਵੀ ਮੇਰੀਆਂ ਰਚਨਾਵਾਂ ਦਾ ਪ੍ਰਸਾਰਣ ਹੁੰਦਾ ਰਹਿੰਦਾ ਹੈ।

ਦਿੱਲੀ ਤੋਂ ਛਪਦੇ ਮਸ਼ਹੂਰ ਪੰਜਾਬੀ ਮੈਗਜ਼ੀਨ 'ਅਕਸ' ਵਿੱਚ ਕਵੀਆਂ ਦੇ ਕਲਮੀ ਚਿੱਤਰਾਂ ਉੱਤੇ ਅਧਾਰਤ ਮੇਰਾ ਕਾਲਮ 'ਕਾਵਿ ਜਿਨ੍ਹਾਂ ਦੇ ਹਿਰਦੇ ਵੱਸਿਆ' ਇੱਕ ਸਾਲ ਲਈ ਚੱਲਿਆ। ਲਗਭਗ ਇੱਕ ਸੈਂਕੜਾ ਕਵਿਤਾਵਾਂ ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਵੀ ਕੀਤਾ ਹੈ। ਕੁਝ ਕੁ ਅੰਗ੍ਰੇਜ਼ੀ ਕਵਿਤਾਵਾਂ ਦਾ ਪੰਜਾਬੀ ਅਤੇ ਹਿੰਦੀ ਵਿੱਚ ਅਨੁਵਾਦ ਵੀ ਕੀਤਾ ਹੈ। ਮੇਰੀਆਂ ਅੰਗ੍ਰੇਜ਼ੀ ਦੀਆਂ ਕਵਿਤਾਵਾਂ ਅੰਤਰ-ਰਾਸ਼ਟਰੀ 'ਪੋਇਟਰੀ-ਵੈਬ' ਅਤੇ 'ੳਪਾ' ਵਿੱਚ ਅਕਸਰ ਛਪਦੀਆਂ ਹਨ।

ਮੇਰੀ ਕਲਮ ਤੋਂ ਹੁਣ ਤੱਕ
ਇੱਕ ਵਾਰਤਕ ਅਤੇ ਚਾਰ ਕਵਿਤਾਵਾਂ ਦੀਆਂ ਪੁਸਤਕਾਂ ਲਈ ਖਰੜੇ ਤਿਆਰ ਹਨ ਜਿਨ੍ਹਾਂ ਵਿੱਚ ਦੋ ਖਰੜੇ ਪੰਜਾਬੀ ਨਜ਼ਮਾਂ ਦੇ ਅਤੇ ਇੱਕ-ਇੱਕ ਹਿੰਦੀ ਅੰਗ੍ਰੇਜ਼ੀ ਦੀਆਂ ਕਵਿਤਾਵਾਂ ਦਾ ਹੈ। ਇਸ ਦੇ ਨਾਲ ਹੀ ਕਵਿਤਾ ਦੇ ਅਨੁਵਾਦ ਦੇ ਖੇਤਰ ਵਿੱਚ ਵੀ ਕੰਮ ਕਰ ਰਹੀ ਹਾਂ ਜਿਸ ਵਿੱਚ ਅੰਗ੍ਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੀਆਂ ਕਵਿਤਾਵਾਂ ਸ਼ਾਮਲ ਹਨ।

ਕਲਮ ਦਾ ਸਫਰ ਜਾਰੀ ਹੈ!
ਮੇਰਾ ਪਲੇਠਾ ਕਾਵਿ ਸੰਗ੍ਰਹਿ ਛੇਤੀ ਹੀ ਪਾਠਕਾਂ ਦੇ ਸਨਮੁੱਖ ਹੋਵੇਗਾ।

ਸੰਪਰਕ :
ਵਟਸਅਪ (+919256385888)

ਈਮੇਲ ਪਤਾ:
kulvinderchawla08@gmail.com

ਕੁਲਵਿੰਦਰ ਚਾਵਲਾ

ਸ੍ਵੈ - ਕਥਨ: ਕੁਲਵਿੰਦਰ ਚਾਵਲਾ ਰਿਹਾਇਸ਼ :ਪਟਿਆਲਾ (ਪੰਜਾਬ) ਕਵਿਤਾ ਬਹੁਤ ਸਹਿਜੇ ਹੀ ਜ਼ਿੰਦਗੀ ਵਿੱਚ ਉਤਰੀ, ਤੇ ਸਹਿਜੇ ਹੀ ਅੱਗੇ ਵਧ ਰਹੀ ਹੈ। ਤਿੰਨ ਭਾਸ਼ਾਵਾਂ ਵਿੱਚ ਲਿਖਦੀ ਹਾਂ; ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਧਾਵਾਂ ਵਿੱਚ, ਲੇਖ, ਕਲਮੀ ਚਿੱਤਰ, ਮਿੰਨੀ ਕਹਾਣੀਆਂ ਅਤੇ ਸਭ ਤੋਂ ਉੱਪਰ ਕਵਿਤਾਵਾਂ 'ਤੇ ਗ਼ਜ਼ਲਾਂ। ਮੇਰੀਆਂ ਕਵਿਤਾਵਾਂ, ਲੇਖ, ਰੀਵਿਊ, ਕਲਮੀ ਚਿੱਤਰ, ਆਦਿ ਦੇਸ਼ ਵਿਦੇਸ਼ ਦੇ ਨਾਮਵਰ ਰਸਾਲਿਆਂ ਅਤੇ ਅਖਬਾਰਾਂ ਵਿੱਚ ਲਗਾਤਾਰਤਾ ਵਿੱਚ ਛਪਦੇ ਰਹਿੰਦੇ ਹਨ ਅਤੇ ਔਨਲਾਈਨ/ਔਫ਼ਲਾਈਨ ਕਵੀ ਦਰਬਾਰਾਂ ਵਿੱਚ ਮਾਣ ਮਿਲਦਾ ਰਹਿੰਦਾ ਹੈ। ਕੁਝ ਚੈਨਲਾਂ ਵੱਲੋਂ ਰੂ ਬ ਰੂ ਵੀ ਹੋਏ ਹਨ ਅਤੇ ਇਸਦੇ ਨਾਲ ਹੀ ਅਕਾਸ਼ਵਾਣੀ ਤੋਂ ਵੀ ਮੇਰੀਆਂ ਰਚਨਾਵਾਂ ਦਾ ਪ੍ਰਸਾਰਣ ਹੁੰਦਾ ਰਹਿੰਦਾ ਹੈ। ਦਿੱਲੀ ਤੋਂ ਛਪਦੇ ਮਸ਼ਹੂਰ ਪੰਜਾਬੀ ਮੈਗਜ਼ੀਨ 'ਅਕਸ' ਵਿੱਚ ਕਵੀਆਂ ਦੇ ਕਲਮੀ ਚਿੱਤਰਾਂ ਉੱਤੇ ਅਧਾਰਤ ਮੇਰਾ ਕਾਲਮ 'ਕਾਵਿ ਜਿਨ੍ਹਾਂ ਦੇ ਹਿਰਦੇ ਵੱਸਿਆ' ਇੱਕ ਸਾਲ ਲਈ ਚੱਲਿਆ। ਲਗਭਗ ਇੱਕ ਸੈਂਕੜਾ ਕਵਿਤਾਵਾਂ ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਵੀ ਕੀਤਾ ਹੈ। ਕੁਝ ਕੁ ਅੰਗ੍ਰੇਜ਼ੀ ਕਵਿਤਾਵਾਂ ਦਾ ਪੰਜਾਬੀ ਅਤੇ ਹਿੰਦੀ ਵਿੱਚ ਅਨੁਵਾਦ ਵੀ ਕੀਤਾ ਹੈ। ਮੇਰੀਆਂ ਅੰਗ੍ਰੇਜ਼ੀ ਦੀਆਂ ਕਵਿਤਾਵਾਂ ਅੰਤਰ-ਰਾਸ਼ਟਰੀ 'ਪੋਇਟਰੀ-ਵੈਬ' ਅਤੇ 'ੳਪਾ' ਵਿੱਚ ਅਕਸਰ ਛਪਦੀਆਂ ਹਨ। ਮੇਰੀ ਕਲਮ ਤੋਂ ਹੁਣ ਤੱਕ ਇੱਕ ਵਾਰਤਕ ਅਤੇ ਚਾਰ ਕਵਿਤਾਵਾਂ ਦੀਆਂ ਪੁਸਤਕਾਂ ਲਈ ਖਰੜੇ ਤਿਆਰ ਹਨ ਜਿਨ੍ਹਾਂ ਵਿੱਚ ਦੋ ਖਰੜੇ ਪੰਜਾਬੀ ਨਜ਼ਮਾਂ ਦੇ ਅਤੇ ਇੱਕ-ਇੱਕ ਹਿੰਦੀ ਅੰਗ੍ਰੇਜ਼ੀ ਦੀਆਂ ਕਵਿਤਾਵਾਂ ਦਾ ਹੈ। ਇਸ ਦੇ ਨਾਲ ਹੀ ਕਵਿਤਾ ਦੇ ਅਨੁਵਾਦ ਦੇ ਖੇਤਰ ਵਿੱਚ ਵੀ ਕੰਮ ਕਰ ਰਹੀ ਹਾਂ ਜਿਸ ਵਿੱਚ ਅੰਗ੍ਰੇਜ਼ੀ, ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਦੀਆਂ ਕਵਿਤਾਵਾਂ ਸ਼ਾਮਲ ਹਨ। ਕਲਮ ਦਾ ਸਫਰ ਜਾਰੀ ਹੈ! ਮੇਰਾ ਪਲੇਠਾ ਕਾਵਿ ਸੰਗ੍ਰਹਿ ਛੇਤੀ ਹੀ ਪਾਠਕਾਂ ਦੇ ਸਨਮੁੱਖ ਹੋਵੇਗਾ। ਸੰਪਰਕ : ਵਟਸਅਪ (+919256385888) ਈਮੇਲ ਪਤਾ: kulvinderchawla08@gmail.com

View all posts by ਕੁਲਵਿੰਦਰ ਚਾਵਲਾ →