ਡਾ. ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ “ਇਸ ਧਰਤੀ ‘ਤੇ ਰਹਿੰਦਿਆਂ” ਮੇਰੇ ਕੋਲ ਹੈ। ਇਸ ਪੁਸਤਕ ਦੀਆਂ ਗਹਿਰ ਗੰਭੀਰ ਕਵਿਤਾਵਾਂ ਮੇਰੇ ਸਨਮੁੱਖ ਹਨ।
ਉਨ੍ਹਾਂ ਦਾ ਪਠਨ ਕਰਨ ਤੋਂ ਬਾਅਦ ਮੈਂ ਕਹਿ ਸਕਦੀ ਹਾਂ ਕਿ ਡਾ. ਅਮਰਜੀਤ ਕੌਂਕੇ ਪੰਜਾਬੀ ਸਾਹਿਤ ਵਿੱਚ ਇੱਕ ਪ੍ਰੌਢ ਕਵੀ ਵਜੋਂ ਸਥਾਪਿਤ ਹੋਇਆ ਨੌਜੁਆਨ ਸ਼ਾਇਰ ਹੈ। ਉਸਦੀ ਚੇਤਨਾ ਵਿੱਚ ਉਗਮਦੇ ਵਿਚਾਰ ਸਮਾਜ ਦਾ ਨਿਰੀਖਣ ਹੀ ਨਹੀਂ ਕਰਦੇ ਸਗੋਂ ਸਮਾਜ ਦੀਆਂ ਹਨ੍ਹੇਰੀਆਂ ਕੰਦਰਾਂ ਵਿੱਚ ਜਾ ਕੇ ਸ਼ਬਦਾਂ ਦੀ ਰੌਸ਼ਨੀ ਜਗਾਉਂਦੇ ਹਨ। ਉਹ ਬੱਚਿਆਂ ਤੋਂ ਲੈ ਕੇ ਔਰਤਾਂ ਤੱਕ ਅਤੇ ਔਰਤਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਹਰ ਤ੍ਰਾਸਦੀ ਨੂੰ ਆਪਣੀ ਕਵਿਤਾ ਦੀ ਜਾਗੀਰ ਬਣਾ ਲੈਣ ਦੀ ਸਮਰੱਥਾ ਰੱਖਦਾ ਹੈ। ਉਹ ਪੀੜਿਤ ਸਮਾਜ ਦਾ ਮੁਦੱਈ ਹੈ। ਡਾ. ਅਮਰਜੀਤ ਕੌਂਕੇ ਔਰਤ ਦੀ ਅਸਲ ਆਜ਼ਾਦੀ ਦਾ ਵੀ ਮੁਦੱਈ ਬਣਦਾ ਹੈ ਜਦੋਂ ਉਹ ਆਪਣੀ ਕਵਿਤਾ ਵਿੱਚ ਲਿਖਦਾ ਹੈ, “ਹੁਣ ਉਹ ਕਬਰ ਪਾਟ ਰਹੀ ਹੈ ਉਹ ਬੋਲਣ ਲੱਗੀ ਹੈ ਅਜਿਹੀ ਕਵਿਤਾ ਮੰਨੂਵਾਦੀ ਸਿਧਾਂਤਾਂ ਨੂੰ ਚੁਣੌਤੀ ਦਿੰਦੀ ਹੋਈ ਕਵਿਤਾ ਹੈ। ਸਦੀਆਂ ਤੋਂ ਪਿਸਦੀ ਆ ਰਹੀ ਔਰਤ ਦੀ ਦਸ਼ਾ ਅਤੇ ਮਨੋਦਸ਼ਾ ਨੂੰ ਭਾਂਪਦਾ ਕਵੀ ਚੇਤੰਨ ਹੋ ਕੇ ਔਰਤ ਦੀ ਆਜ਼ਾਦੀ ਦਾ ਅਭਿਲਾਸ਼ੀ ਹੈ। ਉਸਦੀ ਕਵਿਤਾ ਵਿੱਚ ਤਿੱਖਾ ਕਟਾਖਸ਼ ਹੈ। “ਬੰਦ ਕਰ ਦਿਆਂਗਾ
ਉਹ ਹਰ ਉਸ ਘੁਟਨ ਨੂੰ ਮਹਿਸੂਸ ਕਰਦਾ ਹੈ ਜਿਸ ਵਿੱਚ ਮਨੁੱਖ ਹੀ ਨਹੀਂ ਜਾਨਵਰ ਵੀ ਸ਼ਿਕਾਰ ਹੋ ਜਾਂਦੇ ਹਨ । ਉਨ੍ਹਾਂ ਦੀ ਬੇਬੱਸੀ ਕਵੀ ਦੇ ਮਨ ਨੂੰ ਛਲਣੀ ਕਰ ਦਿੰਦੀ ਹੈ। ਅਮਰਜੀਤ ਕੌਂਕੇ ਦੇ ਅੰਦਰ ਬੈਠਾ ਕਵੀ ਮਨੁੱਖ ਦੁਆਰਾ ਅਪਣਾਏ ਹਰ ਵਹਿਸ਼ੀ ਅਤੇ ਦਰਿੰਦਗੀ ਭਰੇ ਵਰਤਾਰੇ ਦੇ ਖ਼ਿਲਾਫ਼ ਆਵਾਜ਼ ਉਠਾਉਂਦਾ ਹੈ। ਮਾਨੋ ਉਸਦਾ ਆਪਣਾ ਮਨ ਚੀਖ਼ ਚੀਖ਼ ਕੇ ਵਿਰਲਾਪ ਕਰਦਾ ਹੋਵੇ: “ਵਿਰਲਾਪ ਕੀਤਾ ਹੋਵੇਗਾ ਉਸਨੇ ਏਡੀ ਘਿਨਾਉਣੀ ਸ਼ਾਜ਼ਿਸ਼ ਕਰਦੇ ਮਨੁੱਖ ਨੂੰ ਜਾਨਵਰ ਵੀ ਨਫ਼ਰਤ ਕਰਦਾ ਹੈ। ਕਵੀ ਦੀ ਸੰਵੇਦਨਾ ਦਾ ਸਿਖ਼ਰ ਹੈ -“ਵਿਰਲਾਪ” ਨਾਂ ਦੀ ਇਸ ਕਵਿਤਾ ਵਿੱਚ। ਕਵੀ ਕੌਂਕੇ ਦੂਰ ਖੜ੍ਹਾ ਨਵੀਂ ਮਨੁੱਖਤਾ ਨੂੰ ਖੰਡਰ ਹੋ ਚੁੱਕੀ ਉਸ ਧਰਤੀ ਬਾਰੇ ਦੱਸਦਾ ਹੈ ਜਿੱਥੇ ਚੁਫ਼ੇਰ ਵਿੱਚ ਹੁਣ ਉਜਾੜ ਹੈ, ਜਿੱਥੇ ਹੁਣ ਰੇਗਿਸਤਾਨ ਹੈ, ਉੱਥੇ ਕਦੀ ਵਗਦੇ ਦਰਿਆ ਸਨ, ਚਹਿਚਹਾਉਂਦੇ ਪੰਛੀ ਸਨ , ਧੜਕਦੀ ਹੋਈ ਜ਼ਿੰਦਗੀ ਸੀ, ਜਿਸ ਨੂੰ ਕੰਕਰੀਟ ਦੇ ਉਸਾਰ ਨੇ ਖ਼ਤਮ ਕਰ ਦਿੱਤਾ ਹੈ। ਸਾਰੀ ਕਾਇਨਾਤ ਜਿਵੇਂ ਕਵੀ ਦੀ ਕਵਿਤਾ ਰਾਹੀਂ ਰੁਦਨ ਕਰ ਰਹੀ ਹੋਵੇ,ਕੁਦਰਤ ਉਸਦੇ ਮਨ ਅੰਦਰ ਬੈਠ ਕੇ ਆਪਣੇ ਨਾਲ਼ ਹੋ ਰਹੇ ਇਸ ਵਿਨਾਸ਼ੀ ਵਰਤਾਰੇ ਲਈ ਤ੍ਰਾਹ ਤ੍ਰਾਹ ਕਰਦੀ ਹੈ । ਅਮਰਜੀਤ ਕੌੰਕੇ ਸਮਾਜਿਕ ਅਸਾਵੇਂਪਣ ਉੱਤੇ ਵੀ ਤਕੜਾ ਕਟਾਖ਼ਸ਼ ਕਰਦਾ ਹੈ। ਉਹ ਗ਼ਰੀਬ ਦੀ ਲੁੱਟ-ਖ਼ਸੁੱਟ ਕਰ ਰਹੀ ਸਰਮਾਏਦਾਰੀ ਤਾਕਤ ਨੂੰ, ਦੁਨੀਆਂ ਦੇ ਲੋਕਾਂ ਦੇ ਸਾਹ ਨੱਪ ਕੇ ਰੱਖਣ ਦੀ ਤਕਲੀਫ਼ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। ਇਹ ਵਰਤਾਰਾ ਉਹ ਬੜੀ ਬਾਰੀਕੀ ਨਾਲ ਸਮਝਦਾ ਹੈ। ਕੌਂਕੇ ਦੀ ਕਵਿਤਾ ਬਹੁਤ ਗਹਿਰੇ ਸਵਾਲ ਖੜ੍ਹੇ ਕਰਦੀ ਹੈ। ਮੈਂ ਇਹ ਗੱਲ ਦਾਅਵੇ ਨਾਲ਼ ਆਖ ਸਕਦੀ ਹਾਂ ਕਿ ਸਮਕਾਲ ਵਿੱਚ ਡਾ.ਅਮਰਜੀਤ ਕੌਂਕੇ ਆਪਣੀ ਕਵਿਤਾ ਨਾਲ ਇੱਕ ਵੱਡਾ ਮੁਕਾਮ ਹਾਸਿਲ ਕਰ ਚੁੱਕਾ ਹੈ। ਆਪਣਾ ਫ਼ਰਜ਼ ਨਿਭਾਹੁੰਦਿਆਂ ਉਹ ਆਪਣੀ ਸਿਰਲੇਖਕ ਕਵਿਤਾ “ਇਸ ਧਰਤੀ ‘ਤੇ ਰਹਿੰਦਿਆਂ” ਵਿੱਚ ਲਿਖਦਾ ਹੈ ਕਿ ਕਵੀ ਕਿਵੇਂ ਆਪਣੇ ਸ਼ਬਦਾਂ ਨੂੰ ਬਚਾ ਲੈੰਦਾ ਹੈ, ਜਿਨ੍ਹਾਂ ਦੀ ਕੀਮਤ ਆਮ ਲੋਕਾਂ ਨੂੰ ਸਮਝ ਹੀ ਨਹੀਂ ਹੁੰਦੀ। ਕਵੀ ਬਹੁਤ ਕੁੱਝ ਬਚਾ ਲੈਣਾ ਚਾਹੁੰਦਾ ਹੁੰਦਾ ਹੈ, ਕਿਉਂਕਿ ਉਸ ਲਈ ‘ਭਾਸ਼ਾ’ ਬੜੀ ਕੀਮਤੀ ਹੁੰਦੀ ਹੈ। ਉਹ ਜਾਣਦਾ ਹੈ ਭਾਸ਼ਾ ਦੇ ਸਭ ਅੰਗਾਂ ਦੀ ਕੀਮਤ, ਜਦੋਂ ਉਹ ਲਿਖਦਾ ਹੈ: “ਜਿਸ ਕੌਮ ਦੀ ਕਵਿਤਾ ਕਵੀ ਲਈ ਬੇਸ਼ਕੀਮਤੀ ਹੁੰਦੀ ਹੈ। ਅਮਰਜੀਤ ਕੌਂਕੇ ਇੱਕ ਸੰਜੀਦਾ ਕਵੀ ਹੈ, ਇਹ ਗੱਲ ਉਸਦੇ ਮੁਸਕਰਾਉਂਦੇ ਹੋਏ ਚਿਹਰੇ ਤੋਂ ਨਹੀਂ ਪੜ੍ਹੀ ਜਾ ਸਕਦੀ ਪਰ ਉਸਦੀਆਂ ਕਵਿਤਾਵਾਂ ਵਿੱਚ ਸੁਤੇ ਸਿੱਧ ਜ਼ਾਹਿਰ ਹੋ ਜਾਂਦੀ ਹੈ ਜਦੋਂ ਉਹ ਸਮਾਜ ਦੇ ਹਰ ਵਿੰਨ੍ਹੇ ਹੋਏ ਹਾਲਾਤ ਉੱਤੇ ਨਜ਼ਰਸਾਨੀ ਕਰਦਾ ਪ੍ਰਤੀਤ ਹੁੰਦਾ ਹੈ। ਉਸਦੀ ਕਵਿਤਾ ਜ਼ਿੰਦਗੀ ਦੀ ਸਾਧਾਰਣਤਾ ਵਿੱਚੋਂ ਉਪਜਦੀ ਹੈ, ਮਾਨਵੀਕਰਣ ਦੇ ਪਹਿਲੂਆਂ ਨੂੰ ਉਜਾਗਰ ਕਰਦੀ ਹੈ ਤੇ ਸਮਾਜਿਕ ਸਰੋਕਾਰਾਂ ਦਾ ਵਰਨਣ ਕਰਦੀ ਹੈ। ਭਾਸ਼ਾ ਦੀ ਅਹਿਮੀਅਤ ਨੂੰ, ਸਮਾਜ ਲਈ ਉਸ ਲਈ ਲੋੜ ਦੀ ਕਦਰ ਅਤੇ ਫ਼ਿਕਰ ਕਰਦਿਆਂ ਉਹ ਘਰ ਪਾਉਣ ਵਾਲੀਆਂ ਚੱਪਲਾਂ ਦੀ ਗੱਲ ਵੀ ਉਸੇ ਗਹਿਰੇ ਭਾਵ ਨਾਲ ਕਰਦਾ ਹੈ। ਪੈਰਾਂ ਲਈ ਦੁਆਵਾਂ ਅਤੇ ਚੱਪਲਾਂ ਦੀ ਇੱਕੋ ਜਿੰਨੀ ਅਹਿਮੀਅਤ ਹੈ, ਸਫ਼ਰ ਉੱਤੇ ਜਾਣ ਲਈ…ਮੈਂ ਕਦੀ ਲਿਖਿਆ ਸੀ ਆਪਣੇ ਰੱਜ ਕੇ ਘੁਮੱਕੜ ਬਾਪ ਲਈ, ਜਿਹੜੇ ਸੱਤ ਸਾਲ ਬਿਨਾਂ ਪੈਰਾਂ ਤੋਂ ਜੀਵੇ! ਮੇਰੇ ਵੀਰ ਬਲਦੀਪ ਹਮਰਾਹੀ ਨੇ ਜਿਸ ਤਰ੍ਹਾਂ ਮੇਰੇ ਅੱਧਕੱਟੇ ਬਾਪ ਦੀ ਸੱਤ ਸਾਲ ਸੰਭਾਲ ਕੀਤੀ, ਉਹ ਬੇਮਿਸਾਲ ਹੈ, ਇਹ ਜ਼ਿਕਰ ਮੈਂ ਇਸ ਕਰਕੇ ਵੀ ਕਰ ਰਹੀ ਹਾਂ ਕਿ ਮੇਰਾ ਵੀਰ ਬਲਦੀਪ ਅਤੇ ਅਮਰਜੀਤ ਕੌੰਕੇ ਸਕੂਲ ਟਾਈਮ ਵਿੱਚ ਹਮਜਮਾਤੀ ਰਹੇ ਹਨ । “ਵੈਂਟੀਲੇਟਰ ‘ਤੇ ਲੱਗੇ ਰਿਸ਼ਤੇ” ਨਾਂ ਦੀ ਕਵਿਤਾ ਇਸ ਤਰ੍ਹਾਂ ਦੇ ਵਰਤਾਰੇ ਉੱਤੇ ਸੰਕੇਤਕ ਕਵਿਤਾ ਹੈ ਜਿੱਥੇ ਪਲ-ਪਲ ਮਰ ਰਹੇ ਰਿਸ਼ਤੇ ਸਾਡੇ ਹੱਥਾਂ ਵਿੱਚੋਂ ਛੁੱਟ ਛੁੱਟ ਜਾਂਦੇ ਹਨ: “ਕਿਸੇ ਵੀ ਰਿਸ਼ਤੇ ਦਾ ਅਮਰਜੀਤ ਕੌਂਕੇ ਦੀ ਕਵਿਤਾ ਦਾ ਮੁਲਾਂਕਣ ਕਰਦਿਆਂ ਮੈਂ ਇਹ ਵੀ ਸਮਝਿਆ ਕਿ ਉਸ ਕੋਲ ਵਿਸ਼ਿਆਂ ਦੀ ਭਰਮਾਰ ਹੈ। ਉਸਦੀ ਪੈਨੀ ਦ੍ਰਿਸ਼ਟੀ ਹਰ ‘ਐਂਗਲ’ ਤੋਂ ਕਾਵਿਕ ਹੈ। ਉਸਦੀਆਂ ਕਵਿਤਾਵਾਂ ਅਰਥਪੂਰਣ ਅਤੇ ਪ੍ਰਭਾਵਪੂਰਣ ਹਨ। ਜਿਵੇਂ ਸੇਵਾ-ਮੁਕਤ ਹੋਣ ਮਗਰੋਂ, ਪੇਕਿਆਂ ਦਾ ਸੂਟ, ਨਹੀਂ ਕਰ ਸਕਿਆ, ਸਾਵਣ ਆਦਿ । ਸਾਵਣ ਕਵਿਤਾ ਵਿੱਚ ਉਹ ਲਿਖਦਾ ਹੈ: “ਸਾਵਣ ਸਿਰਫ਼ ਉਨ੍ਹਾਂ ਦਾ ਉਹ ਨਿਸ਼ੰਗ ਹੋ ਕੇ ਗ਼ਰੀਬ ਦੇ ਹੱਕ ਵਿੱਚ ਖੜ੍ਹਾ ਹੈ। ਪੀੜਿਤ ਦੀ ਧਿਰ ਬਣਦਾ ਹੈ, ਮੈਂ ਉਸਦੀ ਹਰ ਕਵਿਤਾ ਦੇ ਬਲਿਹਾਰ ਹਾਂ! ਉਦਾਸੀ ਦਾ ਤਾਂਡਵ, ਗੁਆਚੇ ਲੈਟਰ-ਬਾਕਸ, ਸਰਦੀ ਆਉਣ ਵਾਲੀ ਹੈ, ਆਪਣੇ ਕੰਠ ਅੰਦਰ, ਦੂਰੋਂ ਦੂਰੋਂ, ਕੁੜੀਆਂ, ਮਗਰੂ ਦਾ ਦਾਦਾ, ਗਿਆਨ ਵਰਗੀਆਂ ਕਵਿਤਾਵਾਂ ਉਸਦੀ ਅਮੀਰ ਕਾਵਿ-ਚੇਤਨਾ ਦਾ ਪ੍ਰਸੰਗਿਕ ਬੋਧ ਕਰਾਂਉਂਦੀਆਂ ਹਨ। ਇਹਨਾਂ ਕਵਿਤਾਵਾਂ ਵਿੱਚ ਕੋਈ ਅੱਸਿੱਧੇ ਮੈਟਾਫਰ ਨਹੀਂ ਵਰਤੇ ਗਏ ਸਗੋਂ ਇਹ ਸਿੱਧੀਆਂ ਅਤੇ ਸਰਲ ਕਵਿਤਾਵਾਂ ਹਨ ਜਿਨ੍ਹਾਂ ਵਿੱਚੋਂ ਜ਼ਿੰਦਗੀ ਸਿੱਧੀ ਧੜਕਦੀ ਮਹਿਸੂਸ ਹੁੰਦੀ ਹੈ। ਵਿਆਕੁਲ ਮਨਾਂ ਦੀ ਵਿਅਥਾ ਝਲਕਦੀ ਦਿਸ ਆਉਂਦੀ ਹੈ। ਅਮਰਜੀਤ ਦੀ ਕਵਿਤਾ ਜਿਉਂਦੇ ਮਨੁੱਖ ਦੀ ਬਾਤ ਪਾਉਂਦੀ ਹੈ, ਦਰਦਾਂ ਵਿੰਨ੍ਹੇ ਸੀਨਿਆਂ ਨੂੰ ਨੰਗਾ ਕਰਦੀ ਹੈ, ਉਨ੍ਹਾਂ ਦੇ ਜ਼ਖ਼ਮ ਦਿਖਾਉਂਦੀ ਹੈ ਅਤੇ ਦੁਹਾਈ ਦਿੰਦੀ ਹੈ ਕਿ ਇਸ ਧਰਤੀ ‘ਤੇ ਰਹਿੰਦੇ ਲੋਕੋ ਕੁੱਝ ਤਾਂ ਸੋਚੋ! ਕਵੀ ਤਾਂ ਸ਼ਬਦਾਂ ਦੇ ਵਣਜਾਰੇ ਹੁੰਦੇ ਹਨ। ਜੇ ਕੋਈ ਕਵੀ ਇਸ ਤਰ੍ਹਾਂ ਹਰਕਾਰਾ ਬਣ ਕੇ ਹੋਕਾ ਦਿੰਦਾ ਹੋਵੇ ਤਾਂ ਮੈਂ ਫ਼ਿਰ ਕਹਾਂਗੀ ਕਿ ਅਜਿਹੇ ਕਵੀਆਂ ਨੂੰ ਮੈਨੂੰ ਬਹੁਤ ਪਹਿਲਾਂ ਪੜ੍ਹ ਲੈਣਾ ਚਾਹੀਦਾ ਸੀ ਤਾਂ ਕਿ ਮੈਂ ਡਾ. ਆਤਮ ਹਮਰਾਹੀ ਯਾਦਗਾਰੀ ਪੁਰਸਕਾਰ ਲਈ ਸਹੀ ਚੋਣ ਕਰ ਸਕਾਂ! ਅਖ਼ੀਰ ਦੱਸਦੀ ਜਾਵਾਂ ਕਿ ਡਾ. ਅਮਰਜੀਤ ਕੌਂਕੇ ਦੀਆਂ ਹੋਰ ਪੁਸਤਕਾਂ ਹਨ: ਦਾਇਰਿਆਂ ਦੀ ਕਬਰ ‘ਚੋਂ(1985), ਨਿਰਵਾਣ ਦੀ ਤਲਾਸ਼ ਵਿੱਚ(1987), ਯਕੀਨ(1993), ਸ਼ਬਦ ਰਹਿਣਗੇ ਕੋਲ(1996),ਸਿਮਰਤੀਆਂ ਦੀ ਲਾਲਟੈਣ(2001), ਪਿਆਸ ( 2013), ਅਤੇ ਚੋਣਵੀਂ ਕਵਿਤਾ( 2022) ਇਸ ਤੋਂ ਇਲਾਵਾ ਉਹ ਹਿੰਦੀ ਵਿੱਚ ਵੀ ਲਿਖਦਾ ਹੈ। ਅਨੁਵਾਦ ਅਤੇ ਬਾਲ-ਸਾਹਿਤ ਵਿੱਚ ਵੀ ਉਸਦਾ ਯੋਗਦਾਨ ਹੈ। ਬਹੁਤ ਸਾਰੇ ਮਾਨ ਸਨਮਾਨ ਉਹ ਹਾਸਿਲ ਕਰ ਚੁੱਕਾ ਹੈ। ‘ਨਾਗਮਣੀ’ ਵਿੱਚ ਬਹੁਤ ਛਪਣ ਵਾਲਾ ਸਾਡਾ ਇਹ ਸ਼ਾਇਰ ਵੱਡੇ ਕੱਦ ਦਾ ਸ਼ਾਇਰ ਹੈ। ਮੈਂ ਉਸ ਨੂੰ ਦਿਲੀ ਮੁਬਾਰਕਬਾਦ ਦਿੰਦੀ ਹਾਂ! ਸ਼ਿਵਮੰ ਸੱਤਿਅਮੰ ਸੁੰਦਰਮੰ! |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਡਾ. ਅਮਰਜੀਤ ਕੌਂਕੇ ਦੀ ਕਾਵਿ-ਪੁਸਤਕ “ਇਸ ਧਰਤੀ ‘ਤੇ ਰਹਿੰਦਿਆਂ” ਮੇਰੇ ਕੋਲ ਹੈ। ਇਸ ਪੁਸਤਕ ਦੀਆਂ ਗਹਿਰ ਗੰਭੀਰ ਕਵਿਤਾਵਾਂ ਮੇਰੇ ਸਨਮੁੱਖ ਹਨ।
ਇਹ ਜਕੜਨ ਕਵੀ ਦੀ ਚੇਤਨਾ ਨੂੰ ਟੁੰਬਦੀ ਵੀ ਹੈ ਅਤੇ ਬੇਚੈਨ ਵੀ ਕਰਦੀ ਹੈ। ਉਹ ਸਮਾਜੀ ਗੰਧਲ਼ੇਪਣ ਅਤੇ ਵਖਰੇਵਿਆਂ ਦਾ ਸ਼ਿਕਾਰ ਹੋਈ ਮਨੁੱਖਤਾ ਦਾ ਕਵੀ ਹੈ। ਉਸਦੀ ਕਵਿਤਾ ਹਾਅ ਦਾ ਨਾਅਰਾ ਮਾਰਦੀ ਹੈ। ਉਹ ਮਰੀਆਂ ਹੋਈਆਂ ਜ਼ਮੀਰਾਂ ਦੇ ਦੇਸ਼ ਵਿੱਚ ਪੈਦਾ ਹੋਣ ਨੂੰ ਗੁਨਾਹ ਸਮਝਦਾ ਹੈ।
ਮਨਦੀਪ ਕੌਰ ਭੰਮਰਾ