ਗ.ਸ. ਨਕਸ਼ਦੀਪ, ਪੰਜਕੋਹਾ
ਗ ਸ ਨਕਸ਼ਦੀਪ ਪੰਜਕੋਹਾ
ਜਨਮ ਪਿੰਡ ਪੰਜਕੋਹੇ ਜਿਲ੍ਹਾ ਫਤਿਹਗੜ੍
ਉੱਚ ਵਿਦਿਆ ਮਾਤਾ ਗੂਜਰੀ ਕਾਲਜ ਫਤਿਹਗੜ ਸਾਹਿਬ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਈ |
1986 ਤੋਂ ਬਾਦ ਅਮਰੀਕਾ ਜਾ ਵਸੇ |
ਲਿਖਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ।
ਹੁਣ ਤੀਕ 6 ਪੰਜਾਬੀ ਨਾਵਲ ਲਿਖੇ:
ਪਲੇਠਾ ਨਾਵਲ “ਵਾਵਰੋਲੀਆਂ ਦੇ ਨਾਲ”
ਅਮਰੀਕਾ ਰਹਿਕੇ ਵੀ ਲਿਖਣਾ ਕਦੇ ਨਹੀਂ ਛੱਡਿਆ |
ਬਾਕੀ ਸਾਰੇ ਨਾਵਲਾਂ ਜਿਵੇਂ "ਸਾਂਝਾ ਦੁੱਖ", "ਪਾਰ ਬਣਾਏ ਆਲ੍ਹਣੇ", "ਗਿਰਵੀ ਹੋਏ ਮਨ", "ਦਰਖ਼ਤੋਂ ਟੁਟੇ ਪੱਤੇ" ਅਤੇ "ਸੁਲਗਦੀ ਅੱਗ" ਅਤੇ ਛਪਣ ਅਧੀਨ ‘ਲਾਲ ਲਕੀਰੋਂ ਪਾਰ’ ਅਮਰੀਕਾ ਵਿੱਚ ਰਹਿੰਦਿਆਂ ਹੀ ਲਿਖੇ |
ਇੱਕ ਕਾਵਿ ਸੰਗ੍ਰਹਿ " ਰਾਤ ਦੀ ਕੁੱਖ " ਵੀ 2019 ਵਿੱਚ ਛਪਿਆ |
ਇੱਕ ਨਵਾਂ ਕਾਵਿ ਸੰਗ੍ਰਹਿ “ਖਾਮੋਸ਼ੀ ਅਤੇ ਅਤੇ ਕਾਵਿ ਵਿਸ਼ਲੇਛਣ “ਅਦਬ -ਸੁਨੇਹੇ ਅਕਤੂਬਰ 2021 ਵਿੱਚ ਛਪੇ |
ਪੰਜਾਬੀ ਸਾਹਿਤ ਵਿੱਚ ਜਿਆਦਾ ਜਾਣ ਪਛਾਣ ਉਨ੍ਹਾਂ ਦੇ ਨਾਵਲ " ਗਿਰਵੀ ਹੋਏ ਮਨ" ਕਰਕੇ ਬਣੀ ਜਿਸ ਦਾ ਸੰਬੰਧ ਹਰ ਨਸਲ ਦੇ ਪਰਸਪਰ ਸਵੈਵਿਰੋਧ ਅਤੇ ਮਨ ਦੇ ਦੋਗਲੇ ਬਣੇ ਰਹਿਣ ਨਾਲ ਹੈ | ਇਹ ਨਾਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸੀਲੇਬਸ ਵਿੱਚ ਲੱਗਿਆ ਹੋਇਆ ਹੈ | ਇਸ ਨਾਵਲ ਦਾ ਅੰਗਰੇਜ਼ੀ ਵਿੱਚ ਤਰਜਮਾ ਵੀ ਹੋ ਚੁੱਕਿਆ ਹੈ ਅਤੇ ਹਿੰਦੀ ਵਿੱਚ ਵੀ ਹੋ ਰਿਹਾ ਹੈ !
9-10 ਸਾਲ ਲਾਕੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਅੰਗਰੇਜੀ ਵਿੱਚ ਉਲਥਾ ਕੀਤਾ ਤੇ ਜਿਸ ਦੇ ਆਧਾਰ ਤੇ ਅੰਗਰੇਜੀ ਵਿੱਚ 4 ਕਿਤਾਬਾਂ ਲਿਖੀਆਂ: ਜਿਵੇਂ “Guru Message, The Ultimate Freedom", "Guru Nanak In His Own Words", "Bhagat Kabir, A Self Portrait " and "Who Does Live Within?"
ਨਕਸ਼ਦੀਪ ਪੰਜਕੋਹਾ ਉਨ੍ਹਾਂ ਸਭ ਸ਼ਖਸ਼ਿਅਤਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਜੋ ਕਿਸੇ ਵੀ ਆਰਟ , ਨਿਰੋਲ ਸਾਹਿਤ ਸਿਰਜਣਾ ਅਤੇ ਇਸ ਦੀ ਇਮਾਨਦਾਰੀ ਨਾਲ ਆਲੋਚਨਾ ਵਿੱਚ ਰੁੱਝੇ ਹੋਏ ਹਨ ਕਿਉਂਕਿ ਉਹ ਇਹੋ ਸਮਝਦੇ ਹਨ ਕਿ ਅਜਿਹੀਆਂ ਸ਼ਖਸ਼ਿਅਤਾਂ ਹੀ ਉਨ੍ਹਾਂ ਦੇ ਦਿਲ ਦੇ ਕਰੀਬ ਹਨ ! “ਮੁਹਾਂਦਰਾ ਪੁਰਸਕਾਰ” ਬਿਨਾ ਕਿਸੇ ਸਿਫਾਰਸ਼ ਤੋਂ ਮਿਲਣ ਨੂੰ ਉਹ ਬਹੁਤ ਵੱਡਾ ਇਨਾਮ ਸਮਝਦੇ ਹਨ!