ਗੁਰਮੇਲ ਕੌਰ ਸੰਘਾ, ਲੰਡਨ
ਮੇਰੀਆਂ ਰਚਨਾਵਾਂ ’ਦੇਸ ਪ੍ਰਦੇਸ ਵੀਕਲੀ,ਮਨ ਜਿੱਤ ਵੀਕਲੀ ਯੂ ਕੇ ਤੋਂ,ਪੰਜਾਬੀ ਅਖ਼ਬਾਰ ਕੈਨੇਡਾ, ਪੰਜਾਬੀ ਅਖ਼ਬਾਰ ਅਸਟ੍ਰੇਲੀਆ, ਸਤ ਸਮੁੰਦਰੋਂ ਪਾਰ, ਪ੍ਰਤੀਮਾਨ, ਪੰਜਾਬੀ ਪੀਪਲਜ਼, ਮਨਜਿੱਤ, ਪ੍ਰੀਤਨਾਮਾ,ਨਿਰਪੱਖ ਆਵਾਜ਼ ਆਦਿ ਪੇਪਰਾਂ ਵਿੱਚ ਤੇ ਪੰਜਾਬੀ ਪ੍ਰਤੀਲਿੱਪੀ ਵੈਬਸਾਇਡ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।
ਇਸ ਤੋਂ ਇਲਾਵਾਾ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ’ਦੇਸੀ ਰੇਡੀਓ’ ਲੰਡਨ ,ਯੂ ਕੇ ਤੇ ਰੇਡੀਓ ਹੋਸਟ ਦੇ ਤੌਰ ਤੇ ਵੀ ਕੀਤਾ ਹੈ।
ਮੇਰੀਆਂ ਕੁਝ ਕਵਿਤਾਵਾਂ ’ਸਾਂਝੀ ਸੁਰ ਪਬਲੀਕੇਸ਼ਨ,ਰਾਜਪੁਰਾ ਵੱਲੋਂ ’ਸਾਂਝੀਆਂ ਸੁਰਾਂ’ ਤੇ ਪ੍ਰੀਤ ਪਬਲੀਕੇਸ਼ਨ ਵੱਲੋਂ ’ਸਿਰਜਣਹਾਰੇ’ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ‘ਫ਼ਲਕ’ ਵਿੱਚ ਮੇਰੀਆਂ ਲਿਖੀਆਂ ਦੋ ਮਿੰਨੀ ਕਹਾਣੀਆਂ ‘ਸਰਾਧ’ ਅਤੇ ‘ਅਧੂਰੀ ਕਹਾਣੀ’ ਛਪੀਆਂ ਹਨ।
ਮੇਰੇ ਦੋ ਕਾਵਿ ਸੰਗ੍ਰਹਿ ’ਸੱਚ ਦੇ ਬੋਲ’ ਤੇ ‘ਦਰਦ ਅਵੱਲੜੇ’ ਕੈਫ਼ੇ ਵਰਲਡ ਪਬਲੀਕੇਸ਼ਨ, ਜਲੰਧਰ ਵੱਲੋਂ ਪ੍ਕਾਸ਼ਿਤ ਕੀਤੇ ਗਏ।
ਮਾਰਚ, 2021 ਵਿੱਚ ਮੇਰਾ ਲਿਖਿਆ ਤੇ ਗਾਇਆ ਹੋਇਆ ਪਲੇਠਾ ਗੀਤ ‘ਧਰਵਾਸ’ ਪੰਜਾਬੀਆਂ ਦਾ’ ਰੀਲੀਜ਼ ਹੋਇਆ ਤੇ ਫਿਰ ਆਪਣੇ ਹੀ ਲਿਖੇ ਦੋ ਹੋਰ ਗੀਤ ‘ਜ਼ਿੰਦਗੀ’ ਅਤੇ ‘ਆਪਣੇ ਦਾ ਗ਼ਮ’ ਉਪਰੋਥਲੀ ਰਿਕਾਰਡ ਕਰਵਾਏ।
ਸਮੇਂ ਸਮੇਂ ਤੇ ਕਵੀ ਦਰਬਾਰਾਂ ਤੇ ਹੋਰ ਸਾਹਿਤਕ ਸਰਗਰਮੀਆਂ ਵਿੱਚ ਵੀ ਲਗਾਤਾਰ ਹਾਜ਼ਰੀ ਲਗਵਾਉਣ ਦੇ ਨਾਲ ਨਾਲ ਬੋਲਣ ਦਾ ਵੀ ਮੌਕਾ ਮਿਲਦਾ ਰਹਿੰਦਾ ਹੈ।
ਅੱਗੇ ਵੀ ਮੈਂ ਕਵਿਤਾ, ਕਹਾਣੀ ਤੇ ਵਾਰਤਿਕ ਲਿਖਦੀ ਰਹਾਂਗੀ ਤੇ ਆਸ ਕਰਦੀ ਹਾਂ ਕਿ ਆਪ ਸਾਰੇ ਸਹਿਯੋਗੀ ਤੇ ਪਾਠਕ ਮੇਰੀ ਹੌਂਸਲਾ ਅਫ਼ਜ਼ਾਈ ਕਰਦੇ ਰਹੋਗੇ।