21 April 2024

ਚਾਰ ਕਵਿਤਾਵਾਂ: ਗੁਰਮੇਲ ਕੌਰ ਸੰਘਾ, ਲੰਡਨ

1. ਨਜ਼ਮ

ਉੱਤੋਂ ਉੱਤੋਂ ਹੱਸਦੇ ਨੇ ਕਈ, ਅੰਦਰੋਂ ਟੋਟੇ – ਟੋਟੇ।
ਜਿਉਂਦੇ ਨੇ ਅੱਜ ਬਹੁਤੇ, ਚਿਹਰਿਆਂ ‘ਤੇ ਪਹਿਨ ਮੁਖੌਟੇ।
ਵਖ਼ਤ ਪੈਣ ਤੇ ਕੋਈ ਨਾ ਦਰਦੀ ਆਉਂਦਾ ਨੇੜੇ-ਤੇੜੇ,
ਗੱਲਾਂ ਕਰਦੇ ਵੱਡੀਆਂ ਵੱਡੀਆਂ, ਦਿਲ ਨੇ ਛੋਟੇ-ਛੋਟੇ।
ਜੋ ਕਰ ਲੈਂਦੇ ਨੇ ਸਮਝੌਤਾ, ਉਹ ਵਧ ਜਾਂਦੇ ਅੱਗੇ,
ਦੱਬ ਸੰਦੂਕੜੀ ਰੰਗਲੇ ਸੁੱਚੇ ਸੁਪਨੇ ਮੋਟੇ ਮੋਟੇ।
ਬਦਲੀਂ ਨਾ’ਗੁਰਮੇਲ’ਸਦਾ ਇਹ ਕੋਸ਼ਿਸ਼ ਰੱਖੀਂ ਜਾਰੀ,
ਨੇਕ ਇਰਾਦੇ ‘ਸੰਘਾ’ ਖ਼ਰਿਓਂ ਹੋਣ ਨਾ ਦੇਵੀਂ ਖ਼ੋਟੇ।
**
2. ਮਾਂ

ਮਾਂ ਦੇ ਪਿਆਰ ਦੀ ਛੋਹ ਮਾਣੀ ਨੂੰ,
ਇੱਕ ਜ਼ਮਾਨਾ ਹੋ ਗਿਆ।
ਬਚਪਨ ਵਿੱਚ ਜੁੜਦੀ ਢਾਣੀ ਨੂੰ,
ਇੱਕ ਜ਼ਮਾਨਾ ਹੋ ਗਿਆ।
ਉਹ ਦਿਨ‘ਸੰਘਾ’ਸੁਪਨਾ ਹੋ ਗਏ,
ਟੱਬਰ ਵਿੱਚ ਜੁੜ ਬਹਿੰਦੇ ਸੀ।
ਬੇਬੇ ਤੋਂ ਸੁਣੀ ਕਹਾਣੀ ਨੂੰ,
ਇੱਕ ਜ਼ਮਾਨਾ ਹੋ ਗਿਆ।
**
3. ਨਜ਼ਮ

ਸਭ ਸ਼ੈਆਂ ਤੋਂ ਉੱਪਰ ਹੁੰਦਾ,
ਪਿਆਰ ਅਜ਼ੀਜ਼ਾਂ ਦਾ।
ਜਿਸ ਦੇ ਸਦਕੇ ਚੱਲਦਾ ਸਾਡਾ,
ਸਾਹ ਨਾਚੀਜ਼ਾਂ ਦਾ।
ਮਹਿਕ ਜਾਣ ਹਵਾਵਾਂ ਜਿੱਧਰੋਂ,
ਸੱਜਣ ਲੰਘ ਜਾਵਣ,
ਨੂਰਾਨੀ ਹੋ ਜਾਏ ਮੁੱਖ’ਸੰਘਾ’,
ਝੱਟ ਦਹਿਲੀਜ਼ਾਂ ਦਾ।
**

4. ”ਜ਼ਿੰਦਗੀ ਕੀ ਹੈ”

ਦੁੱਖਾਂ – ਸੁੱਖਾਂ ਦਾ ਮੇਲ ਜ਼ਿੰਦਗੀ।
ਅਜਬ ਲੇਖਾਂ ਦਾ ਖ਼ੇਲ੍ਹ ਜ਼ਿੰਦਗੀ।
ਕਿਸੇ ਨੂੰ ਚਾੜ੍ਹ ਬਿਠਾਵੇ ਤਖ਼ਤ’ ਤੇ,
ਕਿਸੇ ਦੀ ਬਣਾ ਦਵੇ ਰੇਲ ਜ਼ਿੰਦਗੀ।

ਇੱਕ ਬਿਨ ਖ਼ੇਚਲੋਂ ਛੂਹ ਲਵੇ ਟੀਸੀ,
ਖਾ ਖਾ ਧੱਕੇ ਵੀ ਇੱਕ ਫੇਲ੍ਹ ਜ਼ਿੰਦਗੀ।
ਇਕਨਾ ਲਈ ਇਹ ਪੇ੍ਮ ਕਹਾਣੀ,
ਇਕਨਾ ਲਈ ਇਹ ਜੇਲ੍ਹ ਜ਼ਿੰਦਗੀ।

ਕਈਆਂ ਲਈ ਪਗ-ਪਗ ਚੁਣੌਤੀ,
ਕਈਆਂ ਲਈ ਹੈ ਵਿਹਲ ਜ਼ਿੰਦਗੀ।
ਜ਼ਾਬਰ ਲਈ ਰੰਗਰਲ਼ੀਆਂ ਜੀਵਨ,
ਬੇਬਸ ਲਈ ਹੈ ਚੁੜੇਲ ਜ਼ਿੰਦਗੀ।

ਕਦੇ ਭੱਜਦਿਆਂ ਭੱਜਦਿਆਂ ਖੜ੍ਹ ਜਾਵੇ,
ਜਿਓਂ ਪਟੜੀਓਂ ਉੱਤਰੀ ਰੇਲ ਜ਼ਿੰਦਗੀ।
ਉੱਡ ਪੁੱਡ ਜਾਣੀ, ਜੀਅ ਲਓ ਰੱਜ ਕੇ,
ਜਿਓਂ ਫੁੱਲ ‘ ਤੇ ਪਈ ਤੇ੍ਲ ਜ਼ਿੰਦਗੀ।

ਸਮਝ ਸਕੀ ‘ਗੁਰਮੇਲ’ ਨਾ ਇਸਨੂੰ,
ਇਹ ਬਣ ਬੈਠੀ ਜਿਓਂ ਰਖ਼ੇਲ ਜ਼ਿੰਦਗੀ।
ਦੁੱਖਾਂ – ਸੁੱਖਾਂ ਦਾ ਮੇਲ ਜ਼ਿੰਦਗੀ।
ਅਜਬ ਲੇਖਾਂ ਦਾ ਖ਼ੇਲ੍ਹ ਜ਼ਿੰਦਗੀ।
**
ਗੁਰਮੇਲ ਕੌਰ ਸੰਘਾ, ਲੰਡਨ
***
894
***

About the author

ਗੁਰਮੇਲ ਕੌਰ ਸੰਘਾ, ਲੰਡਨ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮੇਰੀਆਂ ਰਚਨਾਵਾਂ ’ਦੇਸ ਪ੍ਰਦੇਸ ਵੀਕਲੀ,ਮਨ ਜਿੱਤ ਵੀਕਲੀ ਯੂ ਕੇ ਤੋਂ,ਪੰਜਾਬੀ ਅਖ਼ਬਾਰ ਕੈਨੇਡਾ, ਪੰਜਾਬੀ ਅਖ਼ਬਾਰ ਅਸਟ੍ਰੇਲੀਆ, ਸਤ ਸਮੁੰਦਰੋਂ ਪਾਰ, ਪ੍ਰਤੀਮਾਨ, ਪੰਜਾਬੀ ਪੀਪਲਜ਼, ਮਨਜਿੱਤ, ਪ੍ਰੀਤਨਾਮਾ,ਨਿਰਪੱਖ ਆਵਾਜ਼ ਆਦਿ ਪੇਪਰਾਂ ਵਿੱਚ ਤੇ ਪੰਜਾਬੀ ਪ੍ਰਤੀਲਿੱਪੀ ਵੈਬਸਾਇਡ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। 

ਇਸ ਤੋਂ ਇਲਾਵਾਾ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ’ਦੇਸੀ ਰੇਡੀਓ’ ਲੰਡਨ ,ਯੂ ਕੇ ਤੇ ਰੇਡੀਓ ਹੋਸਟ ਦੇ ਤੌਰ ਤੇ ਵੀ ਕੀਤਾ ਹੈ।

ਮੇਰੀਆਂ ਕੁਝ ਕਵਿਤਾਵਾਂ ’ਸਾਂਝੀ ਸੁਰ ਪਬਲੀਕੇਸ਼ਨ,ਰਾਜਪੁਰਾ ਵੱਲੋਂ  ’ਸਾਂਝੀਆਂ ਸੁਰਾਂ’ ਤੇ ਪ੍ਰੀਤ ਪਬਲੀਕੇਸ਼ਨ ਵੱਲੋਂ ’ਸਿਰਜਣਹਾਰੇ’ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ‘ਫ਼ਲਕ’ ਵਿੱਚ ਮੇਰੀਆਂ ਲਿਖੀਆਂ ਦੋ ਮਿੰਨੀ ਕਹਾਣੀਆਂ ‘ਸਰਾਧ’ ਅਤੇ ‘ਅਧੂਰੀ  ਕਹਾਣੀ’ ਛਪੀਆਂ  ਹਨ।

ਮੇਰੇ ਦੋ ਕਾਵਿ ਸੰਗ੍ਰਹਿ ’ਸੱਚ ਦੇ ਬੋਲ’  ਤੇ ‘ਦਰਦ ਅਵੱਲੜੇ’  ਕੈਫ਼ੇ ਵਰਲਡ ਪਬਲੀਕੇਸ਼ਨ, ਜਲੰਧਰ ਵੱਲੋਂ ਪ੍ਕਾਸ਼ਿਤ ਕੀਤੇ ਗਏ।

ਮਾਰਚ, 2021 ਵਿੱਚ ਮੇਰਾ ਲਿਖਿਆ ਤੇ ਗਾਇਆ ਹੋਇਆ ਪਲੇਠਾ ਗੀਤ ‘ਧਰਵਾਸ’ ਪੰਜਾਬੀਆਂ ਦਾ’ ਰੀਲੀਜ਼ ਹੋਇਆ ਤੇ ਫਿਰ ਆਪਣੇ ਹੀ ਲਿਖੇ ਦੋ ਹੋਰ ਗੀਤ ‘ਜ਼ਿੰਦਗੀ’ ਅਤੇ ‘ਆਪਣੇ ਦਾ ਗ਼ਮ’ ਉਪਰੋਥਲੀ ਰਿਕਾਰਡ ਕਰਵਾਏ।

ਸਮੇਂ ਸਮੇਂ ਤੇ ਕਵੀ ਦਰਬਾਰਾਂ ਤੇ ਹੋਰ ਸਾਹਿਤਕ ਸਰਗਰਮੀਆਂ ਵਿੱਚ ਵੀ ਲਗਾਤਾਰ ਹਾਜ਼ਰੀ ਲਗਵਾਉਣ ਦੇ ਨਾਲ ਨਾਲ ਬੋਲਣ ਦਾ ਵੀ ਮੌਕਾ ਮਿਲਦਾ ਰਹਿੰਦਾ ਹੈ।

ਅੱਗੇ ਵੀ ਮੈਂ ਕਵਿਤਾ, ਕਹਾਣੀ ਤੇ ਵਾਰਤਿਕ ਲਿਖਦੀ ਰਹਾਂਗੀ ਤੇ ਆਸ ਕਰਦੀ ਹਾਂ ਕਿ ਆਪ ਸਾਰੇ ਸਹਿਯੋਗੀ ਤੇ  ਪਾਠਕ ਮੇਰੀ ਹੌਂਸਲਾ ਅਫ਼ਜ਼ਾਈ ਕਰਦੇ ਰਹੋਗੇ।

ਗੁਰਮੇਲ ਕੌਰ ਸੰਘਾ, ਲੰਡਨ

ਮੇਰੀਆਂ ਰਚਨਾਵਾਂ ’ਦੇਸ ਪ੍ਰਦੇਸ ਵੀਕਲੀ,ਮਨ ਜਿੱਤ ਵੀਕਲੀ ਯੂ ਕੇ ਤੋਂ,ਪੰਜਾਬੀ ਅਖ਼ਬਾਰ ਕੈਨੇਡਾ, ਪੰਜਾਬੀ ਅਖ਼ਬਾਰ ਅਸਟ੍ਰੇਲੀਆ, ਸਤ ਸਮੁੰਦਰੋਂ ਪਾਰ, ਪ੍ਰਤੀਮਾਨ, ਪੰਜਾਬੀ ਪੀਪਲਜ਼, ਮਨਜਿੱਤ, ਪ੍ਰੀਤਨਾਮਾ,ਨਿਰਪੱਖ ਆਵਾਜ਼ ਆਦਿ ਪੇਪਰਾਂ ਵਿੱਚ ਤੇ ਪੰਜਾਬੀ ਪ੍ਰਤੀਲਿੱਪੀ ਵੈਬਸਾਇਡ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।  ਇਸ ਤੋਂ ਇਲਾਵਾਾ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ’ਦੇਸੀ ਰੇਡੀਓ’ ਲੰਡਨ ,ਯੂ ਕੇ ਤੇ ਰੇਡੀਓ ਹੋਸਟ ਦੇ ਤੌਰ ਤੇ ਵੀ ਕੀਤਾ ਹੈ। ਮੇਰੀਆਂ ਕੁਝ ਕਵਿਤਾਵਾਂ ’ਸਾਂਝੀ ਸੁਰ ਪਬਲੀਕੇਸ਼ਨ,ਰਾਜਪੁਰਾ ਵੱਲੋਂ  ’ਸਾਂਝੀਆਂ ਸੁਰਾਂ’ ਤੇ ਪ੍ਰੀਤ ਪਬਲੀਕੇਸ਼ਨ ਵੱਲੋਂ ’ਸਿਰਜਣਹਾਰੇ’ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ‘ਫ਼ਲਕ’ ਵਿੱਚ ਮੇਰੀਆਂ ਲਿਖੀਆਂ ਦੋ ਮਿੰਨੀ ਕਹਾਣੀਆਂ ‘ਸਰਾਧ’ ਅਤੇ ‘ਅਧੂਰੀ  ਕਹਾਣੀ’ ਛਪੀਆਂ  ਹਨ। ਮੇਰੇ ਦੋ ਕਾਵਿ ਸੰਗ੍ਰਹਿ ’ਸੱਚ ਦੇ ਬੋਲ’  ਤੇ ‘ਦਰਦ ਅਵੱਲੜੇ’  ਕੈਫ਼ੇ ਵਰਲਡ ਪਬਲੀਕੇਸ਼ਨ, ਜਲੰਧਰ ਵੱਲੋਂ ਪ੍ਕਾਸ਼ਿਤ ਕੀਤੇ ਗਏ। ਮਾਰਚ, 2021 ਵਿੱਚ ਮੇਰਾ ਲਿਖਿਆ ਤੇ ਗਾਇਆ ਹੋਇਆ ਪਲੇਠਾ ਗੀਤ ‘ਧਰਵਾਸ’ ਪੰਜਾਬੀਆਂ ਦਾ’ ਰੀਲੀਜ਼ ਹੋਇਆ ਤੇ ਫਿਰ ਆਪਣੇ ਹੀ ਲਿਖੇ ਦੋ ਹੋਰ ਗੀਤ ‘ਜ਼ਿੰਦਗੀ’ ਅਤੇ ‘ਆਪਣੇ ਦਾ ਗ਼ਮ’ ਉਪਰੋਥਲੀ ਰਿਕਾਰਡ ਕਰਵਾਏ। ਸਮੇਂ ਸਮੇਂ ਤੇ ਕਵੀ ਦਰਬਾਰਾਂ ਤੇ ਹੋਰ ਸਾਹਿਤਕ ਸਰਗਰਮੀਆਂ ਵਿੱਚ ਵੀ ਲਗਾਤਾਰ ਹਾਜ਼ਰੀ ਲਗਵਾਉਣ ਦੇ ਨਾਲ ਨਾਲ ਬੋਲਣ ਦਾ ਵੀ ਮੌਕਾ ਮਿਲਦਾ ਰਹਿੰਦਾ ਹੈ। ਅੱਗੇ ਵੀ ਮੈਂ ਕਵਿਤਾ, ਕਹਾਣੀ ਤੇ ਵਾਰਤਿਕ ਲਿਖਦੀ ਰਹਾਂਗੀ ਤੇ ਆਸ ਕਰਦੀ ਹਾਂ ਕਿ ਆਪ ਸਾਰੇ ਸਹਿਯੋਗੀ ਤੇ  ਪਾਠਕ ਮੇਰੀ ਹੌਂਸਲਾ ਅਫ਼ਜ਼ਾਈ ਕਰਦੇ ਰਹੋਗੇ।

View all posts by ਗੁਰਮੇਲ ਕੌਰ ਸੰਘਾ, ਲੰਡਨ →