23 April 2024

ਪਿਤਾ ਦਿਵਸ ਤੇ: ਕਿਸਾਨ—ਡਾ: ਸਤਿੰਦਰਜੀਤ ਕੌਰ ਬੁੱਟਰ

ਕੋਰੜਾ ਛੰਦ:
ਕਿਸਾਨ

ਮੋਢੇ ਧਰ ਹਲ, ਤੁਰ ਪਿਆ ਲਾਲ ਜੀ।
ਸਿੱਧਾ-ਸਾਧਾ ਜੱਟ, ਨਾ ਜਾਣੇ ਚਾਲ ਜੀ।

ਕਿਰਤ ਕਰਦਾ, ਹਿੰਮਤ ਨਾ ਢਾਲਦਾ।
ਵੇਖੋ ਅੰਨ -ਦਾਤਾ ਦੁਨੀਆਂ ਨੂੰ ਪਾਲਦਾ।

ਮੂੰਹ ਨ੍ਹੇਰੇ ਉੱਠ, ਖਾਲਦਾ ਹੈ ਖਾਲ ਜੀ।
ਪੱਠੇ ਵੀ ਲਿਆਵੇ,ਸਾਂਭਦਾ ਹੈ ਮਾਲ ਜੀ।

ਬੀਜ ਹੈ ਬੀਜਦਾ, ਫਸਲਾਂ ਸੰਭਾਲਦਾ।
ਵੇਖੋ ਅੰਨ- ਦਾਤਾ, ਦੁਨੀਆਂ ਨੂੰ ਪਾਲਦਾ।

ਰੇਹਾਂ,ਸਪ੍ਰੇਆਂ ਹੀ,ਬਣ ਜਾਂਦੇ ਫਾਲ ਜੀ।
ਕਰਜ਼ਾ ਹੀ ਚਾੜੇ, ਵਿਆਜ ਦੇ ਨਾਲ ਜੀ।

ਰੁੱਖੀ-ਮਿੱਸੀ ਖਾ ਕੇ,ਹੈ ਦੁੱਖਾਂ ਨੂੰ ਟਾਲਦਾ।
ਵੇਖੋ ਅੰਨ- ਦਾਤਾ, ਦੁਨੀਆਂ ਨੂੰ ਪਾਲਦਾ।

ਖੁਸ਼ੀ ਦਾ ਸੁਨੇਹਾ, ਹੈ ਫ਼ਸਲੀ ਥਾਲ ਜੀ।
ਰੱਬੀ ਮੇਹਰ ਤਾਂ, ਕਰੇ ਖੁਸ਼ਹਾਲ ਜੀ।

ਸੁਖੀ ਵੱਸੇ ਉਹ, ਹੈ ਜੋ ਚੁੱਲ੍ਹੇ ਬਾਲਦਾ।
ਵੇਖੋ ਅੰਨ -ਦਾਤਾ, ਦੁਨੀਆਂ ਨੂੰ ਪਾਲਦਾ।

ਕਾਲੇ ਕਾਨੂੰਨਾਂ ਨੇ,ਕੀਤਾ ਬੁਰਾ ਹਾਲ ਜੀ।
ਹੋਵੇਗਾ ਹੱਲ ਵੀ, ਪਾਇਆ ਸੁਆਲ ਜੀ।

ਰੱਖੀਂ ਚੇਤਾ ਉਸ, ਗੁਰੂ ਦੇ ਜਲਾਲ ਦਾ।
ਵੇਖੋ ਅੰਨ- ਦਾਤਾ, ਦੁਨੀਆਂ ਨੂੰ ਪਾਲਦਾ।

ਮਿਲੂ ਕਦੇ ਹੱਕ, ਰੋਣਗੇ ਨਾ ਬਾਲ ਜੀ।
ਮੁੜੇ ਦਿੱਲੀ ਤੋਂ ਤਾਂ,ਆਵੇਗਾ ਮਲਾਲ ਜੀ।

ਸਾਲ ਤੋਂ ਸੀ ਬੈਠਾ,ਸੀਗਾ ਨਿਆਂ ਭਾਲਦਾ।
ਵੇਖੋ ਅੰਨ- ਦਾਤਾ ਦੁਨੀਆਂ ਨੂੰ ਪਾਲਦਾ।

ਨਵਾਂ ਹੈ ਜ਼ਮਾਨਾ, ਨਵੀਂ ਹਰ ਤਾਲ ਜੀ।
ਨੀਤੀ ਵਾਲੀ ਵਾਹੀ,ਕਰਦੀ ਧਮਾਲ ਜੀ।

ਸਦਾ ਵੱਸੇ-ਰੱਸੇ,ਬੰਦਾ ਹੈ ਕਮਾਲ ਦਾ।
ਵੇਖੋ ਅੰਨ -ਦਾਤਾ, ਦੁਨੀਆਂ ਨੂੰ ਪਾਲਦਾ।
***
220
***

About the author

Dr. satinderjit Kaur Butter
ਡਾ: ਸਤਿੰਦਰਜੀਤ ਕੌਰ ਬੁੱਟਰ 
dr.satinderjitkaur52@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ: ਸਤਿੰਦਰਜੀਤ ਕੌਰ ਬੁੱਟਰ 

View all posts by ਡਾ: ਸਤਿੰਦਰਜੀਤ ਕੌਰ ਬੁੱਟਰ  →