15 October 2024

ਮੇਰੀ ਵੀ ਇਕ ਮਾਂ ਹੁੰਦੀ ਸੀ—ਡਾ: ਸਤਿੰਦਰਜੀਤ ਕੌਰ ਬੁੱਟਰ

ਮੇਰੀ ਵੀ ਇਕ ਮਾਂ ਹੁੰਦੀ ਸੀ….

ਮੇਰੀ ਵੀ ਇਕ ਮਾਂ ਹੁੰਦੀ ਸੀ…..
ਜਿਸ ਨੇ ਮੈਨੂੰ ਜਨਮ ਹੈ ਦਿੱਤਾ
ਨਵੀਂ ਹੋਂਦ ‘ ਤੇ ਰੂਪ ਹੈ ਦਿੱਤਾ
ਮਮਤਾ ਦੀ ਉਹ ਮੂਰਤ ਹੁੰਦੀ ਸੀ
ਮੇਰੀ ਵੀ ਇੱਕ ਮਾਂ ਹੁੰਦੀ ਸੀ।

ਮੇਰੀ ਖਾਤਰ ਦੁੱਖ ਸੀ ਸਹਿੰਦੀ
ਖੁਸ਼ੀ ਮੇਰੀ ਲਈ ਸੀ ਸਭ ਸਹਿੰਦੀ
ਨਾ ਥੱਕਦੀ ਨਾ ਅੱਕਦੀ ਹੁੰਦੀ ਸੀ
ਮੇਰੀ ਵੀ ਇਕ ਮਾਂ ਹੁੰਦੀ ਸੀ

ਸੁੱਕੀ ਥਾਂ ਤੇ ਬੱਚੇ ਨੂੰ ਪਾਉਦੀ
ਆਪਣੇ ਤਨ ਤੇ ਦੁੱਖ ਹੰਢਾਉਦੀ
ਮਮਤਾ ਦੀ ਨਿਰੀ ਸਰਾਂ ਹੁੰਦੀ ਸੀ
ਮੇਰੀ ਵੀ ਇਕ ਮਾਂ ਹੁੰਦੀ ਸੀ।

ਹਾਸੇ ਥੱਲੇ ਰਹੇ ਹੰਝੂ ਲੁਕਾੳੁਂਦੀ
ਖ਼ੁਸ਼ੀਆਂ ਚਿਹਰੇ ਤੇ ਦਿਖਲਾਉਂਦੀ
ਘਣੀ ਬੜੀ ਉਹਦੀ ਛਾਂ ਹੁੰਦੀ ਸੀ
ਮੇਰੀ ਵੀ ਇਕ ਮਾਂ ਹੁੰਦੀ ਸੀ।

ਮਾਂ ਵਰਗਾ ਘਣਛਾਵਾਂ ਬੂਟਾ
ਮੈਨੂੰ ਨਾ ਫੇਰ ਮਿਲਿਆ ਮਾਂ ਜਿਹਾ ਝੂਟਾ
ਮਾਂ ਤਾਂ ਰੱਬ ਦਾ ਨਾਂ ਹੁੰਦੀ ਸੀ
ਮੇਰੀ ਵੀ ਇਕ ਮਾਂ ਹੁੰਦੀ ਸੀ

ਰੱਬ ਵੱਡਾ ਕਹਾਉਣ ਵਾਲਿਓ
ਬੱਚਿਆਂ ਤੋਂ ਮਾਵਾਂ ਖੋਹਣ ਵਾਲਿਓ
ਤੁਹਾਡੀ ਵੀ ਕੋਈ ਮਾਂ ਹੁੰਦੀ ਸੀ
ਬੁੱਟਰ ਦੀ ਵੀ ਮਾਂ ਹੁੰਦੀ ਸੀ।
***
780
***

Dr. satinderjit Kaur Butter
dr.satinderjitkaur52@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸਤਿੰਦਰਜੀਤ ਕੌਰ ਬੁੱਟਰ

View all posts by ਡਾ. ਸਤਿੰਦਰਜੀਤ ਕੌਰ ਬੁੱਟਰ →