| * ਲੋਕ ਤਾਕਤ ਹੀ ਅਜੇਹੇ ਹਮਲੇ ਨੂੰ ਠੱਲ੍ਹ ਪਾ ਸਕਦੀ ਹੈ —ਡਾ. ਸਵਰਾਜਬੀਰ |
|
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਅਜਮੇਰ ਸਿੰਘ ਅਤੇ ਮੰਗਤ ਰਾਮ ਪਾਸਲਾ ਦੀ ਪ੍ਰਧਾਨਗੀ ’ਚ ਹੋਈ ਕਨਵੈਨਸ਼ਨ ਦਾ ਆਗਾਜ਼ ਗਾਇਕ ਕਲਾਕਾਰ ਧਰਮਿੰਦਰ ਮਸਾਣੀ, ਮਾਨਵਤਾ ਕਲਾ ਮੰਚ ਦੇ ਕਲਾਕਾਰ ਨਰਗਿਸ ਅਤੇ ਕੁਲਵੰਤ ਕੌਰ ਨਗਰ ਦੁਆਰਾ ਕਰਮਵਾਰ ਬਾਬਾ ਬੁੱਲ੍ਹੇ ਸ਼ਾਹ, ਤ੍ਰੈਲੋਚਨ ਲੋਚੀ ਅਤੇ ਕੁਲਵੰਤ ਕੌਰ ਦੀ ਕਲਮ ਤੋਂ ਲਿਖੇ ਬੋਲਾਂ ਨਾਲ ਹੋਇਆ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਨਵੈਨਸ਼ਨ ਦੇ ਆਰੰਭਕ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ’ਤੇ ਹੋਏ ਹਮਲੇ ਪਿੱਛੇ ਛੁਪੇ ਮੰਤਵਾਂ ਨੂੰ ਸਮਝਦੀ ਹੈ। ਇਸ ਕਰਕੇ ਹੀ ਅਸੀਂ ਤੁਰੰਤ ਪੈਰ ਇਹ ਕਨਵੈਨਸ਼ਨ ਕੀਤੀ ਹੈ। ਇਸਨੂੰ ਭਰਵਾਂ ਹੁੰਗਾਰਾ ਦੇਣ ਲਈ ਤੁਹਾਡੇ ਤਹਿ ਦਿਲੋਂ ਧੰਨਵਾਦੀ ਹਾਂ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਡਾ. ਸਵਰਾਜਬੀਰ ਨੂੰ ਬਾਬਾ ਬੁੱਲ੍ਹੇ ਸ਼ਾਹ ਦੀ ਤਸਵੀਰ ਲੱਗਾ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਭਨਾਂ ਨੂੰ ਆਪਸੀ ਮਤਭੇਦ ਲਾਂਭੇ ਰੱਖਦਿਆਂ ਮੁਲਕ ’ਤੇ ਚੜ੍ਹੀ ਆ ਰਹੀ ਫ਼ਿਰਕੂ ਫਾਸ਼ੀ ਹਮਲੇ ਦੀ ਹਨੇਰੀ ਜਿਸਦੇ ਜ਼ੋਰ ’ਤੇ ਭਾਜਪਾ ਹਕੂਮਤ ਆਪਣੇ ਰਾਜ ਤਖ਼ਤ ਨੂੰ ਬਹੁਤ ਸ਼ਾਤਰਾਨਾ ਅੰਦਾਜ਼ ’ਚ ਪੱਕਿਆਂ ਕਰਨ ਜਾ ਰਹੀ ਹੈ। ਇਸਨੂੰ ਹਾਰ ਦੇਣ ਲਈ,ਇਸ ਖ਼ਿਲਾਫ਼ ਇੱਕਜੁੱਟ ਵਿਸ਼ਾਲ ਜਨਤਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ|
ਮੰਚ ਤੋਂ ਰੱਖੇ ਮਤਿਆਂ ’ਚ ਮੰਗ ਕੀਤੀ ਗਈ ਕਿ ਬਾਬਾ ਬੁੱਲ੍ਹੇ ਸ਼ਾਹ ਦੀ ਮਜ਼ਾਰ ਤੋੜਨ ਅਤੇ ਕਸ਼ਮੀਰੀ ਨੌਜਵਾਨ ਤਾਬਿਸ ਅਹਿਮਦ ਦੀ ਦੇਹਰਾਦੂਨ ਵਿਖੇ ਸਿਰ ਵਿੱਚ ਰਾਡਾਂ ਮਾਰਕੇ ਵਹਿਸ਼ੀਆਨਾ ਕੁੱਟ-ਮਾਰ ਕਰਨ ਵਾਲੇ ਜ਼ਿੰਮੇਵਾਰੀਆਂ ਓਟਣ ਵਾਲੇ ਤੱਤਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮੁਲਕ ’ਚ ਸਭਨੀ ਥਾਈਂ ਹੋ ਰਹੀਆਂ ਫ਼ਿਰਕੂ ਨਫ਼ਰਤ ਨਾਲ ਭਰੀਆਂ ਕਾਰਵਾਈਆਂ ਬੰਦ ਕੀਤੀਆਂ ਜਾ। ਆਦਿਵਾਸੀ ਖੇਤਰਾਂ ’ਚ ਝੂਠੇ ਪੁਲਸ ਮੁਕਾਬਲਿਆਂ ਦੇ ਹਮਲੇ ਬੰਦ ਕੀਤੇ ਜਾਣ। ਬਿਨਾਂ ਮੁਕੱਦਮਾ ਚਲਾਏ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਏ। ਲੋਕਾਂ ਖ਼ਿਲਾਫ਼ ਛੇੜੀ ਬਹੁ-ਕੌਮੀ ਕਾਰਪੋਰੇਟ ਧਾਵੇ ਦੀ ਜੰਗ ਬੰਦ ਕੀਤੀ ਜਾਵੇ। ਇਹਨਾਂ ਮਤਿਆਂ ਨੂੰ ਕਨਵੈਨਸ਼ਨ ’ਚ ਹਾਜ਼ਰ ਲੋਕਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਅੱਜ ਦੀ ਕਨਵੈਨਸ਼ਨ ’ਚ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਪਲਸ ਮੰਚ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਇਸਤਰੀ ਜਾਗਰਿਤੀ ਮੰਚ, ਡੈਮੋਕਰੈਟਿਕ ਲੌਇਰਜ਼ ਐਸੋਸੀਏਸ਼ਨ, ਓਪਰੇਸ਼ਨ ਗ੍ਰੀਨ ਹੰਟ ਵਿਰੋਧੀ ਜਮਹੂਰੀ ਫਰੰਟ, ਤਰਕਸ਼ੀਲ ਸੁਸਾਇਟੀ ਕਨੇਡਾ ਦੇ ਆਗੂ, ਸੰਪਾਦਕ ਸੁਰਖ਼ ਲੀਹ, ਇਨਕਲਾਬੀ ਸਾਡਾ ਰਾਹ ਦੇ ਸੰਚਾਲਕ ਕੁਲਵਿੰਦਰ ਵੜੈਚ, ਨਾਵਲਕਾਰ ਬਲਵੀਰ ਪਰਵਾਨਾ, ਭੈਣੀ ਸਾਹਿਬ ਮੈਗਜ਼ੀਨ ਸਤਿਯੁਗ ਦੇ ਸੰਪਾਦਕ ਗੁਰਲਾਲ ਸਿੰਘ ਅਤੇ ਰੰਗਕਰਮੀ ਡਾ. ਸਾਹਿਬ ਸਿੰਘ ਸਮੇਤ ਬਹੁਤ ਸਾਰੀਆਂ ਸਾਹਿਤਕ, ਜਮਹੂਰੀ ਅਤੇ ਲੋਕ-ਪੱਖੀ ਸ਼ਖਸ਼ੀਅਤਾਂ ਅਤੇ ਜਨਤਕ-ਜਮਹੂਰੀ ਕਾਰਕੁੰਨ ਹਾਜ਼ਰ ਸਨ| ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਮੇਟੀ ਤਰਫ਼ੋਂ ਬੱਬਰ ਅਕਾਲੀ ਸ਼ਹਾਦਤ ਸ਼ਤਾਬਦੀ ਮੁਹਿੰਮ ਸ਼ੁਰੂ ਕਰਨ ਲਈ 27 ਫਰਵਰੀ ਨੂੰ ਦੇਸ਼ ਭਗਤ ਯਾਦਗਾਰ ਹਾਲ ਅੰਦਰ ਹੋ ਰਹੇ ਸਮਾਗਮ ਵਿੱਚ ਸਭ ਨੂੰ ਹੁੰਮ-ਹੁੰਮਾ ਕੇ ਪੁੱਜਣ ਦੀ ਅਪੀਲ ਕੀਤ।| ਅੱਜ ਦੇ ਸਮਾਗਮ ਦਾ ਮੰਚ ਸੰਚਾਲਨ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ|
ਅਮੋਲਕ ਸਿੰਘ, |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਜਲੰਧਰ (30 ਜਨਵਰੀ): ਪੰਜਾਬੀ ਦੇ ਵਿਦਵਾਨ ਸੂਫ਼ੀ ਕਵੀ ਬਾਬਾ ਬੁੱਲ੍ਹੇ ਸ਼ਾਹ ਦੀ ਮਸੂਰੀ (ਉਤਰਾਖੰਡ) ਬਣੀ ਮਜ਼ਾਰ ਫ਼ਿਰਕੂ ਤੱਤਾਂ ਵੱਲੋਂ ਤੋੜੇ ਜਾਣ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ’ਤੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਤੁਰੰਤ ਪੈਰ ਪ੍ਰਤੀਕਿਰਿਆ ਵਜੋਂ ਕਨਵੈਨਸ਼ਨ ਕੀਤੀ ਗਈ|
ਇਸ ਕਨਵੈਨਸ਼ਨ ’ਚ ਮੁੱਖ ਵਕਤਾ ਡਾ. ਸਵਰਾਜਬੀਰ ਨੇ ਬੋਲਦੇ ਹੋਏ ਕਿਹਾ ਕਿ ਬਾਬਾ ਬੁੱਲ੍ਹੇ ਸ਼ਾਹ ਨੂੰ ਹਮਲੇ ਦਾ ਨਿਸ਼ਾਨਾ ਬਣਾਉਣਾ ਅਸਲ ’ਚ ਧਰਮ ਨਿਰਪੱਖਤਾ, ਮਾਨਵਤਾਵਾਦੀ, ਸਹਿਣਸ਼ੀਲਤਾ ਭਰੀ ਸੋਚ ਉਪਰ ਹਮਲਾ ਹੈ। ਉਹਨਾਂ ਕਿਹਾ ਕਿ ਉਸਨੇ ਹਰ ਧਰਮ ਦੇ ਫ਼ਿਰਕੂ ਧਾਰਮਿਕ ਕੱਟੜਪੰਥੀ ਤੱਤਾਂ ਉਪਰ ਚੋਟ ਕੀਤੀ ਹੈ। ਅੱਜ ਜਿਹੜੀਆਂ ਤਾਕਤਾਂ ਸਮਾਜ ਅੰਦਰ ਫੁੱਟ, ਵੰਡੀਆਂ ਪਾਉਣ, ਨਫ਼ਰਤ ਦੇ ਬੀਜਾਂ ਦਾ ਛੱਟਾ ਦੇ ਕੇ ਆਪਣੇ ਫ਼ਿਰਕੂ ਅਜੰਡੇ ਨੂੰ ਲਾਗੂ ਕਰਕੇ ਆਪਣੇ ਸੌੜੇ ਰਾਜਨੀਤਕ ਮੰਤਵਾਂ ਦੀ ਪੂਰਤੀ ਕਰਨਾ ਚਾਹੁੰਦੀਆਂ ਨੇ ਉਹਨਾਂ ਦੇ ਚੰਦਰੇ ਮਨਸੂਬੇ ਚਕਨਾਚੂਰ ਕਰਨ ਲਈ ਸਮੂਹ ਧਰਮ-ਨਿਰਪੱਖ, ਲੋਕ-ਪੱਖੀ, ਮਿਹਨਤਕਸ਼ ਲੋਕਾਂ ਦੀਆਂ ਸੰਸਥਾਵਾਂ ਨੂੰ ਨਿਰੰਤਰ ਸੰਗਰਾਮ ਕਰਨ ਲਈ ਅੱਗੇ ਆਉਣ ਦੀ ਲੋੜ ਹੈ। ਡਾ. ਸਵਰਾਜਬੀਰ ਨੇ ਕਿਹਾ ਕਿ ਚਿੰਤਨ, ਚੇਤਨਾ, ਏਕਤਾ, ਸਾਂਝ ਅਤੇ ਸੰਘਰਸ਼ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ|
ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਸਮਾਗਮ ਦਾ ਤੱਤ ਨਿਚੋੜ ਸਾਂਝਾ ਕਰਦਿਆਂ ਕਿਹਾ ਕਿ ਲੋਕ ਸ਼ਕਤੀ ਹੀ ਹਰ ਤਰ੍ਹਾਂ ਦੀਆਂ ਲੋਕ ਵਿਰੋਧੀ ਤਾਕਤਾਂ ਦੀਆਂ ਲੋਕ-ਮਾਰੂ ਨੀਤੀਆਂ ਨੂੰ ਅੱਗੇ ਹੋ ਕੇ ਠੱਲ੍ਹਣ ਦੀ ਸਮਰੱਥਾ ਰੱਖਦੀ ਹੈ। ਉਹਨਾਂ ਕਿਹਾ ਕਿ ਦਿੱਲੀ ਕਿਸਾਨ ਮੋਰਚਾ ਵਰਗੀਆਂ ਸਰਗਰਮੀਆਂ ਗਵਾਹ ਹਨ। ਇਸ ਲਈ ਜੋ ਤਾਕਤਾਂ ਵੱਖ-ਵੱਖ ਹੱਥ ਕੰਡੇ ਵਰਤਕੇ ਸਮਾਜ ਅੰਦਰ ਬਾਬਾ ਬੁੱਲ੍ਹੇ ਸ਼ਾਹ ਦੀ ਸੋਚ ’ਤੇ ਹੱਲੇ ਬੋਲ ਰਹੀਆਂ ਹਨ| ਉਹਨਾਂ ਦੇ ਮਨਸੂਬਿਆਂ ਨੂੰ ਭਾਂਜ ਦੇਣ ਲਈ ਧੁਰ ਹੇਠਾਂ ਤੱਕ ਜਨਤਕ ਲਹਿਰ ਉਸਾਰਨ ਦੀ ਲੋੜ ਹੈ|
