9 October 2024

ਪ੍ਰਗਤੀਸ਼ੀਲ ਲੇਖਕ ਸੰਘ ਦਾ ਤਿੰਨ ਦਿਨਾਂ ਕੌਮੀ ਇਜ਼ਲਾਸ 20-22 ਅਗਸਤ 2023 ਨੂੰ ਮੱਧ ਪ੍ਰਦੇਸ਼ ਦੇ ਸ਼ਹਿਰ ਜਬਲਪੁਰ ਵਿਚ ਹੋ ਰਿਹਾ ਹੈ—ਡਾ. ਕੁਲਦੀਪ ਸਿੰਘ ਦੀਪ

ਡਾ. ਕੁਲਦੀਪ ਸਿੰਘ ਦੀਪ ਲਿਖਦੇ ਹਨ:
“”
“उन्हें ये फ़िक्र है हर दम नई तर्ज़-ए-जफ़ा क्या है
हमें ये शौक़ है देखें सितम की इंतिहा क्या है…
बृज नारायण चकबस्त

ਦੋਸਤੋ!
ਭਾਰਤ ਦੇ ਚਾਰ ਮਹਾਨ ਲੇਖਕਾਂ ਵਿਅੰਗਕਾਰ ਹਰੀ ਸ਼ੰਕਰ ਪਰਸਾਈ, ਨਾਟਕ ਤੇ ਰੰਗਮੰਚ ਦੇ ਮਹਾਨ ਹਸਤਾਖ਼ਰ ਹਬੀਬ ਤਨਵੀਰ, ਪ੍ਰਸਿੱਧ ਸ਼ਾਇਰ ਰਾਂਘੇ ਰਾਘਵ ਅਤੇ ਮਹਾਨ ਗੀਤਕਾਰ ਸ਼ੈਲੇਂਦਰ ਨੂੰ ਸਮਰਪਿਤ ਪ੍ਰਗਤੀਸ਼ੀਲ ਲੇਖਕ ਸੰਘ ਦਾ ਤਿੰਨ ਦਿਨਾਂ ਕੌਮੀ ਇਜ਼ਲਾਸ ਮੱਧ ਪ੍ਰਦੇਸ਼ ਦੇ ਸ਼ਹਿਰ ਜਬਲਪੁਰ ਵਿਚ ਹੋ ਰਿਹਾ ਹੈ।

ਪੂਰੇ ਭਾਰਤ ਦੇ ਲਗਭਗ ਇਕ ਹਜ਼ਾਰ ਦੇ ਕਰੀਬ ਲੇਖਕ ਬਹੁਤ ਸਾਰੇ ਮਸਲਿਆਂ ਤੇ ਗੰਭੀਰ ਚਰਚਾ ਕਰਨਗੇ।

ਜਬਲਪੁਰ ਸ਼ਹਿਰ ਵਿਚ ਮਾਰਚ ਕੱਢਿਆ ਜਾਵੇਗਾ।
ਨਾਟਕਾਂ, ਗੀਤਾਂ, ਨਾਚਾਂ ਅਤੇ ਕਵਿਤਾਵਾਂ ਦਾ ਦੌਰ ਚਲੇਗਾ।

ਅਗਲੇ ਤਿੰਨ ਸਾਲਾਂ ਲਈ ਪ੍ਰਲੇਸ ਦੀ ਨਵੀਂ ਟੀਮ ਚੁਣੀ ਜਾਵੇਗੀ।

ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਪੰਜਾਬ ਹਰਿਆਣਾ ਵਿਚੋਂ 50 ਦੇ ਕਰੀਬ ਲੇਖਕਾਂ ਦਾ ਜਥਾ ਜਾ ਰਿਹਾ ਹੈ।

1936 ਵਿਚ ਮੁਨਸ਼ੀ ਪ੍ਰੇਮਚੰਦ ਦੀ  ਅਗਵਾਈ ਵਿਚ ਬਣੀ  ਇਸ ਸੰਸਥਾ ਦੇ ਵਰਤਮਾਨ ਜਨਰਲ ਸਕੱਤਰ ਸਾਡੇ ਸਮਿਆਂ ਦੇ ਪ੍ਰਸਿੱਧ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਹਨ।
ਉਹਨਾਂ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਪਿਛਲੇ ਦੋ ਮਹੀਨਿਆਂ ਤੋਂ ਜੀਅ ਤੋੜ ਮਿਹਨਤ ਕੀਤੀ ਹੈ….
ਮੈਨੂੰ ਮਾਣ ਹੈ ਕਿ ਮੈਂ ਇਸ ਸੰਸਥਾ ਅਤੇ ਇਸ ਪ੍ਰੋਗਰਾਮ ਦਾ ਹਿੱਸਾ ਹਾਂ…”
***

ਡਾ. ਰਾਂਘੇ ਰਾਘਵ ਦੀ ਇੱਕ 64 ਸਾਲ ਪਹਿਲਾਂ ਛਪੀ ਹਿੰਦੀ ਕਹਾਣੀ “ਨਵੀਂ ਜ਼ਿੰਦਗੀ ਲਈ” ਦਾ ਪੰਜਾਬੀ ਅਨੁਵਾਦ ਪੜ੍ਹਨ ਲਈ ਕਲਿੱਕ ਕਰੋ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1165
***

 | Website