24 May 2024

ਦੇਸ ਰਾਜ ਕਾਲੀ ਦੇ ਦਰਦਨਾਕ ਵਿਛੋੜੇ ਤੇ ਦੇਸ਼ ਭਗਤ ਯਾਦਗਾਰ ਹਾਲ ‘ਚ ਸ਼ੋਕ ਸਭਾ—-ਅਮੋਲਕ ਸਿੰਘ (ਕਨਵੀਨਰ)

ਦੇਸ ਰਾਜ ਕਾਲੀ ਦੇ ਦਰਦਨਾਕ ਵਿਛੋੜਾ:

29 ਅਗਸਤ ਦੁਪਹਿਰ 1 ਵਜੇ
ਹਰਨਾਮ ਦਾਸ ਪੁਰਾ ਸ਼ਮਸ਼ਾਨ ਘਾਟ
(ਨੇੜੇ ਕਪੂਰਥਲਾ ਚੌਕ), ਜਲੰਧਰ

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜੰਗਲ ਦੀ ਅੱਗ ਵਾਂਗ ਫੈਲੀ ਦੇਸ ਰਾਜ ਕਾਲੀ ਦੇ ਅਚਨਚੇਤ ਹਿਰਦੇਵੇਦਕ ਵਿਛੋੜੇ ਦੀ ਖ਼ਬਰ ਕਾਰਨ ਦੇਸ਼ ਭਗਤ ਯਾਦਗਾਰ ਹਾਲ ਅੰਦਰ ਅੱਜ ਸੂਰਜ ਦੀ ਟਿੱਕੀ ਚੜ੍ਹਦਿਆਂ ਹੀ ਉਦਾਸੀ ਛਾ ਗਈ। ਉਹਨਾਂ ਦੀ ਮ੍ਰਿਤਕ ਦੇਹ ਪੀ ਜੀ ਆਈ ਹਸਪਤਾਲ ਚੰਡੀਗੜ੍ਹ ਵਿਖੇ ਅਦਬ ਸਹਿਤ ਸੰਭਾਲ ਘਰ ‘ਚ ਰੱਖੀ ਗਈ ਹੈ।

ਉਹਨਾਂ ਦੇ ਪਰਿਵਾਰ ਦੇ ਮੈਂਬਰ ਪ੍ਰਦੇਸ਼ ਤੋਂ ਆਉਣ ਤੇ ਉਹਨਾਂ ਦੀ ਅੰਤਿਮ ਵਿਦਾਇਗੀ 29 ਅਗਸਤ ਦਿਨ ਮੰਗਲਵਾਰ ਦਿਨੇ ਇੱਕ ਵਜੇ ਹਰਨਾਮ ਦਾਸ ਪੁਰਾ ਸ਼ਮਸ਼ਾਨ ਘਾਟ ( ਨੇੜੇ ਕਪੂਰਥਲਾ ਚੌਕ) ਜਲੰਧਰ ਵਿਖੇ ਹੋਏਗੀ।

ਕਮੇਟੀ ਆਗੂਆਂ ਕਿਹਾ ਕਿ ਦੇਸ ਰਾਜ ਕਾਲੀ ਨੇ ਅੱਧੀ ਦਰਜ਼ਨ ਦੇ ਕਰੀਬ ਕਿਤਾਬਾਂ ਦੀ ਸਿਰਜਣਾ ਅਤੇ ਸੰਪਾਦਨਾ ਕੀਤੀ। ਕਮੇਟੀ ਦੀ ਪੱਤ੍ਰਿਕਾ ‘ਵਿਰਸਾ’ ਵਿਚ ਸੇਵਾਵਾਂ ਨਿਭਾਈਆਂ ।

ਗ਼ਦਰੀ ਬਾਬਿਆਂ ਦਾ ਮੇਲਾ ਹੋਵੇ, ਦੇਸ਼ ਭਗਤ ਯਾਦਗਾਰ ਕਮੇਟੀ ਦੀਆਂ ਸਰਗਰਮੀਆਂ ਹੋਣ, ਜਾਂ ਲੋਕਾਂ ਉਪਰ ਮਾਰੂ ਹੱਲੇ ਹੋਣ, ਦੇਸ ਰਾਜ ਕਾਲੀ ਸਭ ਤੋਂ ਅਗਲੀ ਕਤਾਰ ਵਿਚ ਖੜ੍ਹਕੇ ਵਿਰੋਧ ਪ੍ਰਦਰਸ਼ਨਾਂ ਅਤੇ ਹੋਰ ਸਰਗਰਮੀਆਂ ਦੀ ਅਗਵਾਈ ਕਰਦੇ ਆ ਰਹੇ ਸਨ। ਉਹ ਸਾਹਿਤਕ ਸਭਿਆਚਾਰਕ ਸੰਸਥਾ ( ਫੁਲਕਾਰੀ ), ਪਲਸ ਮੰਚ, ਦਿੱਲੀ ਕਿਸਾਨ ਮੋਰਚਾ, ਸ਼ਾਹੀਨ ਬਾਗ਼, ਲਤੀਫ਼ਪੁਰਾ ,ਜਲ੍ਹਿਆਂਵਾਲਾ ਬਾਗ਼ ਦੇ ਮੂਲ਼ ਸਰੂਪ ਨਾਲ ਛੇੜਖਾਨੀ, ਪਹਿਲਵਾਨ ਖਿਡਾਰਨਾਂ, ਮਨੀਪੁਰ, ਗੁਜਰਾਤ, ਦਿੱਲੀ, ਗੁਜਰਾਤ , ਮੇਵਾਤ, ਨੂਹ ਵਿਸ਼ੇਸ਼ ਫ਼ਿਰਕੇ ਦੇ ਕਤਲੇਆਂਮ ਆਦਿ ਮੌਕੇ ਅਤੇ ਵਿਰੋਧ ਪ੍ਰਦਰਸ਼ਨਾਂ ‘ਚ ਅਹਿਮ ਭੂਮਿਕਾ ਅਦਾ ਕੀਤੀ।

ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੀਨੀਅਰ ਟ੍ਰਸਟੀ ਸੁਰਿੰਦਰ ਕੁਮਾਰੀ ਕੋਛੜ, ਡਾ. ਸੈਲੇਸ਼, ਡਾ. ਤੇਜਿੰਦਰ ਵਿਰਲੀ, ਰਣਜੀਤ ਸਿੰਘ ਔਲਖ, ਹਰਮੇਸ਼ ਮਾਲੜੀ, ਹਰਵਿੰਦਰ ਭੰਡਾਲ, ਮੰਗਤ ਰਾਮ ਪਾਸਲਾ, ਵਿਜੈ ਬੰਬੇਲੀ, ਦੇਵ ਰਾਜ ਨਈਅਰ, ਐਡਵੋਕੇਟ ਰਾਜਿੰਦਰ ਮੰਡ, (ਕਨੇਡਾ ਤੋਂ ਕਮੇਟੀ ਮੈਂਬਰ ਪ੍ਰੋ. ਵਰਿਆਮ ਸਿੰਘ ਸੰਧੂ, ਕੁਲਬੀਰ ਸੰਘੇੜਾ ਦੇ ਅਤੇ ਪ੍ਰੋ ਗੋਪਾਲ ਬੁੱਟਰ ਦੇ ਸ਼ੋਕ ਸੰਦੇਸ਼) ਸਮੇਤ ਸੈਂਕੜੇ ਲੋਕਾਂ ਨੇ ਕਾਲੀ ਦੇ ਅਸਹਿ ਵਿਛੋੜੇ ਤੇ ਦੁੱਖ਼ ਦਾ ਪ੍ਰਗਟਾਵਾ ਕੀਤਾ।

ਕਵੀ ਹਰਮੀਤ ਵਿਦਿਆਰਥੀ, ਪੁਸ਼ਕਰ, ਕੁਲਵੰਤ ਕਾਕਾ, ਰਾਮ ਜੀ, ਰਤਨ, ਰਾਜੂ, ਭੂਵਨ ਜੋਸ਼ੀ, ਰਵੀ ਨੇ ਦੇਸ ਰਾਜ ਕਾਲੀ ਨੂੰ ਭਰੇ ਮਨ ਨਾਲ ਯਾਦ ਕੀਤਾ।

ਦੇਸ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਅਤੇ ਕਾਮਿਆਂ ਨੇ ਦੇਸ ਰਾਜ ਕਾਲੀ ਦਾ ਵਿਗੋਚਾ ਐਨਾ ਮਨ ਲਾਇਆ ਕਿ ਹਾਲ ਅੰਦਰ ਉਦਾਸੀ ਦਾ ਆਲਮ ਐਨਾ ਪਸਰ ਗਿਆ ਕਿ ਦੇਸ ਰਾਜ ਕਾਲੀ ਨੂੰ ਪਿਆਰ ਕਰਨ ਵਾਲੇ ਭੁੱਬਾਂ ਮਾਰਕੇ ਰੋਂਦੇ ਰਹੇ।

ਅੱਜ ਦੇਸ਼ ਭਗਤ ਯਾਦਗਾਰ ਹਾਲ ਦੇ ਦਫ਼ਤਰ, ਪੰਜਾਬ ਅਤੇ ਪ੍ਰਦੇਸ਼ ਵਸਦੇ ਪਰਿਵਾਰਾਂ ਦੇ ਸ਼ੋਕ ਸੁਨੇਹਿਆਂ ਦਾ ਤਾਂਤਾ ਲੱਗਾ ਰਿਹਾ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1173
***

About the author

ਅਮੋਲਕ ਸਿੰਘ, ਕਨਵੀਨਰ,ਸਭਿਆਚਾਰਕ ਵਿੰਗ
98778-68710 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮੋਲਕ ਸਿੰਘ, ਕਨਵੀਨਰ,ਸਭਿਆਚਾਰਕ ਵਿੰਗ

View all posts by ਅਮੋਲਕ ਸਿੰਘ, ਕਨਵੀਨਰ,ਸਭਿਆਚਾਰਕ ਵਿੰਗ →