13 November 2024

ਦੋ ਕਵਿਤਾਵਾਂ: 1. ‘ਸ਼ਬਦਾਂ ਦੇ ਆਸ ਪਾਸ’ ਅਤੇ 2. ‘ਜੀਣ ਦੇ ਆਸ ਪਾਸ’—ਡਾ:  ਸੁਖਦੇਵ ਗੁਰੂ

1. ‘ਸ਼ਬਦਾਂ ਦੇ ਆਸ ਪਾਸ’

ਸ਼ਬਦ
ਜੋ ਕਲੀਆਂ ਨਾ ਖਿੜਾ ਸਕਣ
ਸ਼ਬਦ 
ਜੋ ਪੱਥਰ ਨਾ ਪਿਘਲਾ ਸਕਣ
ਸ਼ਬਦ
ਜੋ ਅਹਿਸਾਸ ਨਾ ਜਗਾ ਸਕਣ 
ਸ਼ਬਦ
ਜੋ ਬਣ ਨਾ ਸਕਣ
ਮਹਿਬੂਬ ਦੇ ਬੁੱਲੵਾਂ ਦੀ ਮੁਸਕਰਾਹਟ
ਅਤੇ ਬਦਲ ਨਾ ਸਕਣ
ਹੰਝੂਆਂ ਨੂੰ ਰੋਹ ਵਿੱਚ
ਸ਼ਬਦ ਨਹੀਂ ਹੁੰਦੇ
ਸ਼ਬਦਾਂ ਦੀ ਮੌਤ ਹੁੰਦੇ ਨੇ

ਸ਼ਬਦਾਂ ਦੇ ਹੋਣ ਦਾ ਅਰਥ
ਸਿਰਫ 
ਰਾਜਿਆਂ ਦੀ ਖੁਸ਼ੀ ਲਈ
ਮੁਜਰਿਆਂ ‘ਚ ਘੁੰਗਰੂਆਂ ਦੀ 
ਛਣਕਾਰ ਨਹੀਂ ਹੁੰਦਾ
ਸ਼ਬਦਾਂ ਦੇ ਹੋਣ ਦਾ ਅਰਥ ਹੁੰਦਾ ਹੈ
ਰੋੜ ਬਣ ਚੁੱਭਣਾਂ
ਵਹਿਸ਼ਤ ਦੀਆਂ ਅੱਖਾਂ ‘ਚ,
ਜ਼ਿੰਦਗੀ ਦੇ ਗੀਤ ਗਾਉਂਦਿਆਂ
ਨੱਚਣਾਂ
ਦਹਿਕਦੇ ਅੰਗਾਰਿਆ ‘ਤੇ

ਸ਼ਬਦਾਂ ਦੀ ਵਿਸ਼ਾਲਤਾ 
ਗਜ਼ਾਂ ਦੀ ਮੁਥਾਜ ਨਹੀਂ ਹੁੰਦੀ 
ਸ਼ਬਦ ਕਦੇ ਚੁੱਪ ਨਹੀਂ ਰਹਿੰਦੇ
ਸ਼ਬਦ ਖੁਦਕੁਸ਼ੀ ਨਹੀਂ ਕਰਦੇ
ਜੀਣ ਦੀ ਜਾਚ ਦਿੰਦੇ ਨੇ

ਸ਼ਬਦ
ਜੋ ਨਾਬਰੀ ਦੇ ਗੀਤ ਦਾ 
ਕਾਫ਼ੀਆ ਨਹੀਂ ਬਣਦੇ
ਸ਼ਬਦ ਨਹੀਂ ਹੁੰਦੇ
ਜ਼ੁਲਮ  ਦੀ ਢਾਲ ਹੁੰਦੇ ਨੇ

ਸ਼ਬਦ
ਮੋਹ ਦਾ ਇਜਹਾਰ  ਹੁੰਦੇ ਨੇ
ਸ਼ਬਦ ਤਲਵਾਰ  ਹੁੰਦੇ ਨੇ
ਜ਼ਿੰਦਗੀ ਦਾ ਸੁਹਜ ਹੁੰਦੇ ਨੇ
ਯੁੱਧ ਦੇ ਗੀਤ  ਹੁੰਦੇ ਨੇ
ਜਬਰ ਦੀ ਰੋਕ ਬਣਦੇ ਨੇ
ਯੁੱਧ ਦੀ ਦਸ਼ਾ ਬਣਦੇ ਨੇ
ਯੁੱਧ ਦੀ ਦਿਸ਼ਾ ਬਣਦੇ ਨੇ
ਯੁੱਧ ਦੀ ਲੋੜ ਬਣਦੇ

ਉੱਗ ਆਇਆ ਹੈ
ਕਤਲਗਾਹਾਂ ਦਾ 
ਜੰਗਲ
ਘਰਾਂ ਦੀਆਂ ਸਰਦਲਾਂ ਦੇ ਆਸਪਾਸ 

ਆੳੁ ਯੁੱਧ ਦਾ ਹਿੱਸਾ ਬਣੀਏ
ਸ਼ਬਦਾਂ ਨੂੰ ਸੁਲਗਦੀ ਆਵਾਜ਼ ਦੇਈਏ
ਨ੍ਹੇਰੀ ਰਾਤ ਦੇ 
ਆਦਮਖੋਰ ਮਨਸੂਬਿਆਂ ਨੂੰ
ਸਦਾ ਲਈ
ਕਬਰਾਂ ਦੇਣ ਵਾਸਤੇ।
***

2. ‘ਜੀਣ ਦੇ ਆਸ ਪਾਸ’

ਜੀਣਾ
ਸਿਰਫ ਇਹੋ ਨਹੀ ਹੁੰਦਾ 
ਕਿ ਸੁਪਨਿਆ ਤੋਂ ਸੱਖਣੇ 
ਤੁਸੀਂ ਗਿਣ ਦੇ ਜਾਓ 
ਉਮਰਾਂ ਦੇ ਸਾਲ 

ਕਿ ਜ਼ਿੰਦਗੀ ਦੇ ਸਫ਼ਰ ਦੌਰਾਨ 
ਵਾਪਰੇ ਹੀ ਨਾ
ਕੋਈ ਹੁਸੀਨ ਹਾਦਸਾ

ਕਿ ਚੰਨ ਦੀ ਗੋਰੀ ਚਾਨਣੀ ਦੀ ਠੰਡਕ
ਕਦੇ ਨਾ ਬਣ ਸਕੇ 
ਮੁਹੱਬਤ ਵਰਗਾ ਅਹਿਸਾਸ 
ਜਾਂ ਕਦੇ ਵੀ ਨਾ ਬਣ ਸਕੇ
ਕੋਸੀਆਂ ਧੁੱਪਾਂ ਦਾ ਨਿੱਘ 
ਤੁਹਾਡੇ ਠਰੇ ਹੋਏ 
ਹੱਡਾਂ ਲਈ ਧਰਵਾਸ 

ਪਿੰਜਰਿਆਂ ‘ਚ ਕੈਦ ਅਹਿਸਾਸ 
ਜੀਣਾ ਹਰਗਿਜ਼ ਨਹੀ ਹੁੰਦੈ 
ਸਗੋਂ ਅਹਿਸਾਸਾਂ ਦਾ
ਆਪਣੇ ਪਰਾਂ ‘ਤੇ
ਖੁੱਲੵੇ ਅੰਬਰਾਂ ‘ਚ
ਬੇਖੌਫ ਉੱਡਣਾ ਹੀ
ਜੀਣਾ ਹੁੰਦੈ ਹੈ 

ਜੀਣਾ ਸਿਰਫ ਇਹੋ ਨਹੀ ਹੁੰਦਾ 
ਕਿ ਚਾਨਣੀ ਰਾਤ ‘ਚ
ਟਿਮ ਟਿਮਾਉਂਦੇ  ਤਾਰਿਆਂ ਦੀਆਂ 
ਹੁਸੀਨ ਝਾਤੀਆਂ ਦੇ ਅਰਥ 
ਗੁਆਚ ਜਾਣ
ਰਾਤ ਦੀ ਸ਼ਿਫਟ ਲਈ 
ਕੂਕ ਰਹੇ ਹੂਟਰ ਦੇ ਸ਼ੋਰ ਵਿੱਚ 

ਕਿ ਜਿੰਦਗੀ ਦੇ ਹੁਸੀਨ ਵਰਿੵਆਂ ‘ਚ
ਮੜਕ ਚਾਲ  ਚਲਦੇ ਹੋਏ
ਤੁਹਾਨੂੰ ਹੋਵੇ 
ਲੱਤਾਂ ਦੇ ਬੁੱਢੇ ਹੋਣ ਜਿਹਾ ਅਹਿਸਾਸ 

ਮੇਰੇ ਯਾਰੋ ! ਜੀਣਾ ਤਾਂ ਹੁੰਦਾ ਹੈ
ਬਲਦੇ ਸਿਵਿਆ ‘ਚੋਂ ਵੀ
ਜ਼ਿੰਦਗੀ ਦੇ ਅਰਥ ਤਲਾਸ਼ਣਾ 

ਤੁਰਦੇ ਹੀ ਜਾਣਾ
ਰਾਹਾਂ ‘ਚ ਖਿਲਰੇ
ਕੰਡਿਆਂ ਦੀਆਂ ਨੂੰ ਨੋਕਾਂ ਨੂੰ 
ਜ਼ਖ਼ਮੀ ਕਰਦਿਆਂ 

ਬੋਚ ਲੈਣਾ
ਜ਼ਖਮੀ ਹੁਸਨ ਦੇ ਨੈਣਾ ‘ਚੋ
ਡੁਲਕਦੇ ਹੰਝੂਆਂ ਨੂੰ
ਮੁਹੱਬਤ ਦੀਆਂ ਤਲੀਆਂ ਬਣ

ਗ਼ਮਾਂ ਦੇ ਉਦਾਸ ਚਿਹਰਿਆ ‘ਤੇ
ਲਿਖ ਦੇਣਾ ਰੋਹ ਦਾ ਨਗਮਾ 

ਬਣ ਜਾਣਾ
ਜ਼ਖ਼ਮੀ ਸਮਿਆਂ ਦੇ ਦਰਦ ਦੀ ਦਵਾ
ਅਤੇ
ਵਗਦੀਆਂ ਹਨੇਰੀਆਂ ‘ਚ
ਉਡ ਰਹੇ ਤੀਲਿਆਂ ਲਈ ਆਲਣਾ

ਜੀਣਾ ਸਿਰਫ਼ ਇਹੋ ਹੀ ਹੁੰਦਾ ਹੈ 
ਜੀਣਾ ਸਿਰਫ਼ ਇਹੋ ਹੀ ਹੁੰਦਾ ਹੈ।
***
805/1507 ਸਿਵਲ ਹਸਪਤਾਲ ਰੋਡ,
ਗੁਰਾਇਆ (ਜਲ਼ੰਧਰ)
ਸੰਪਰਕ : 9814619581

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1367
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ: ਸੁਖਦੇਵ ਗੁਰੂ:

ਪਿੰਡ ਮਸਾਣੀ ਤਹਿ ਫਿਲੌਰ ਜਿਲਾ ਜਲੰਧਰ
(ਮੌਜੂਦਾ ਰਿਹਾਇਸ਼ ਗੁਰਾਇਆ, ਜਲੰਧਰ)

ਵਿਦਿਅਕ ਯੋਗਤਾ: ਗਿਆਨੀ, ਬੀ ਏ
ਮੈਡੀਕਲ ਯੋਗਤਾ: ਬੀ. ਈ. ਐਮ. ਐਸ.

1978 ਤੋਂ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਅੰਗ ਸੰਗ ਵਿਚਰਦਿਆਂ ਕਾਲਜ ਪੜ੍ਹਦਿਆਂ ਪੰਜਾਬ ਸਟੂਡੈਂਟਸ ਯੂਨੀਅਨ 'ਚ ਸਰਗਰਮੀ, 1985 ਤੋਂ 1995 ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਅੰਦਰ ਸੂਬਾ ਕਮੇਟੀ ਮੈਂਬਰ ਵਜੋਂ ਕੰਮ ਕੀਤਾ, ਇਲਾਕੇ ਦੀਆਂ ਸਾਹਿਤਕ ਸਰਗਰਮੀਆਂ, ਕਵੀ ਦਰਬਾਰਾਂ 'ਚ ਸਰਗਰਮ ਸ਼ਮੂਲੀਅਤ, ਗਾਹੇ ਵਗਾਹੇ ਸਾਹਿਤਕ ਰਸਾਲਿਆਂ, ਪੰਜਾਬੀ ਅਖ਼ਬਾਰਾਂ 'ਚ ਛਪਦੇ ਰਹਿਣਾ, ਆਲ ਇੰਡੀਆ ਰੇਡੀਓ ਦੇ ਐਫ ਐਮ ਗੋਲਡ ਚੈਨਲ ਦੇ ਹਫ਼ਤਾਵਾਰੀ ਪ੍ਰੋਗਰਾਮ 'ਮੇਲੇ ਮਿਤਰਾਂ ਦੇ' ਅਤੇ ਇੰਡੋ ਗਲੋਬਲ ਟੀ ਵੀ ਦੇ ਪ੍ਰੋਗਰਾਮਾਂ 'ਚ ਹਾਜ਼ਰੀ।
ਅੱਜ ਕੱਲ ਸੰਗ ਢੇਸੀਆਂ (ਜਲੰਧਰ) ਵਿਖੇ ਇਲੈਕਟ੍ਰੋ -ਹੋਮਿਓਪੈਥੀ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ।

805/1507, ਸਿਵਲ ਹਸਪਤਾਲ ਰੋਡ, ਗੁਰਾਿੲਆ (ਜਲੰਧਰ)
drsukhdeguru@gmail.com
+91 98146-19581

ਡਾ. ਸੁਖਦੇਵ ਗੁਰੂ

ਡਾ: ਸੁਖਦੇਵ ਗੁਰੂ: ਪਿੰਡ ਮਸਾਣੀ ਤਹਿ ਫਿਲੌਰ ਜਿਲਾ ਜਲੰਧਰ (ਮੌਜੂਦਾ ਰਿਹਾਇਸ਼ ਗੁਰਾਇਆ, ਜਲੰਧਰ) ਵਿਦਿਅਕ ਯੋਗਤਾ: ਗਿਆਨੀ, ਬੀ ਏ ਮੈਡੀਕਲ ਯੋਗਤਾ: ਬੀ. ਈ. ਐਮ. ਐਸ. 1978 ਤੋਂ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਅੰਗ ਸੰਗ ਵਿਚਰਦਿਆਂ ਕਾਲਜ ਪੜ੍ਹਦਿਆਂ ਪੰਜਾਬ ਸਟੂਡੈਂਟਸ ਯੂਨੀਅਨ 'ਚ ਸਰਗਰਮੀ, 1985 ਤੋਂ 1995 ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਅੰਦਰ ਸੂਬਾ ਕਮੇਟੀ ਮੈਂਬਰ ਵਜੋਂ ਕੰਮ ਕੀਤਾ, ਇਲਾਕੇ ਦੀਆਂ ਸਾਹਿਤਕ ਸਰਗਰਮੀਆਂ, ਕਵੀ ਦਰਬਾਰਾਂ 'ਚ ਸਰਗਰਮ ਸ਼ਮੂਲੀਅਤ, ਗਾਹੇ ਵਗਾਹੇ ਸਾਹਿਤਕ ਰਸਾਲਿਆਂ, ਪੰਜਾਬੀ ਅਖ਼ਬਾਰਾਂ 'ਚ ਛਪਦੇ ਰਹਿਣਾ, ਆਲ ਇੰਡੀਆ ਰੇਡੀਓ ਦੇ ਐਫ ਐਮ ਗੋਲਡ ਚੈਨਲ ਦੇ ਹਫ਼ਤਾਵਾਰੀ ਪ੍ਰੋਗਰਾਮ 'ਮੇਲੇ ਮਿਤਰਾਂ ਦੇ' ਅਤੇ ਇੰਡੋ ਗਲੋਬਲ ਟੀ ਵੀ ਦੇ ਪ੍ਰੋਗਰਾਮਾਂ 'ਚ ਹਾਜ਼ਰੀ। ਅੱਜ ਕੱਲ ਸੰਗ ਢੇਸੀਆਂ (ਜਲੰਧਰ) ਵਿਖੇ ਇਲੈਕਟ੍ਰੋ -ਹੋਮਿਓਪੈਥੀ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ। 805/1507, ਸਿਵਲ ਹਸਪਤਾਲ ਰੋਡ, ਗੁਰਾਿੲਆ (ਜਲੰਧਰ) drsukhdeguru@gmail.com +91 98146-19581

View all posts by ਡਾ. ਸੁਖਦੇਵ ਗੁਰੂ →