|
ਇਸ ਪੁਸਤਕ ਵਿੱਚ ਤਿੰਨ ਰੰਗ ਵੇਖਣ ਨੂੰ ਮਿਲਦੇ ਹਨ, ਜਿਸਦੇ 39 ਪੰਨਿਆਂ ਵਿੱਚ ਕਵਿਤਾਵਾਂ, 21 ਵਿੱਚ ਵਾਰਤਕ ਅਤੇ 24 ਪੰਨਿਆਂ ‘ਤੇ ਬਹੁਤ ਹੀ ਸੁੰਦਰ, ਦਿਲ ਨੂੰ ਛੋਹਣ ਅਤੇ ਸ਼ੋਖ਼ ਰੰਗਾਂ ਵਾਲੀਆਂ ਤਸਵੀਰਾਂ ਹਨ। ਤਿੰਨੋ ਰੰਗ ਸਾਹਿਤਕ ਤੇ ਕਲਾਤਮਿਕ ਪਾਠਕਾਂ ਦੀ ਮਾਨਸਿਕ ਤ੍ਰਿਪਤੀ ਦੇ ਸਮਰੱਥ ਹਨ। ਪੁਸਤਕ ਦੇ ਪਹਿਲੇ ‘ਮੇਰੇ ਸੁਪਨਿਆਂ ਦੀ ਧਰਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ’ ਸਿਰਲੇਖ ਵਾਲੇ ਭਾਗ ਵਿੱਚ ਜਸ ਪ੍ਰੀਤ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸੈਰ ਕਰਦਿਆਂ ਜੋ ਅਨੁਭਵ ਕੀਤਾ, ਜੋ ਉਸਦੇ ਮਨ ਮਸਤਕ ਵਿੱਚ ਕੁਦਰਤ ਦੇ ਕਾਦਰ ਦੇ ਕ੍ਰਿਸ਼ਮਿਆਂ ਨੂੰ ਵੇਖ ਕੇ ਹਲਚਲ ਪੈਦਾ ਹੋਈ, ਉਸਨੂੰ ਕਵਿਤਾਵਾਂ, ਵਾਰਤਕ ਅਤੇ ਤਸਵੀਰਾਂ ਰਾਹੀ ਦਰਸਾਇਆ ਹੈ। ਇੱਕ ਕਿਸਮ ਨਾਲ ਪੁਸਤਕ ਦਾ ਇਹ ਭਾਗ ਯੂਨੀਵਰਸਿਟੀ ਦੇ ਵਿਹੜੇ ਦਾ ਦ੍ਰਿਸ਼ਟਾਂਤਿਕ ਵਰਣਨ ਹੈ। ਜੇ ਇਹ ਕਹਿ ਲਿਆ ਜਾਵੇ ਕਿ ਸੈਰ ਕਰਦਿਆਂ ਦੀ ਲਿਖੀ ਡਾਇਰੀ ਹੈ, ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਉਸਦੀ ਵਾਰਤਕ ਵੀ ਕਾਵਿਮਈ ਤੇ ਸੁਹਜਾਤਮਿਕ ਹੁੰਦੀ ਹੈ। ਚਰਚਾ ਅਧੀਨ ਉਸਦੀ ਪੁਸਤਕ ‘ਅਹਿਸਾਸਾਂ ਦੀ ਕਿਣਕਿਣ’ ਕਵਿਤਾ, ਵਾਰਤਕ ਅਤੇ ਫੋਟੋਗ੍ਰਾਫੀ ਦੀ ਤ੍ਰਵੈਣੀ ਹੈ। ਕਵਿਤਾ ਹਮੇਸ਼ਾ ਸੂਖ਼ਮ ਭਾਵਨਾਵਾਂ ਦਾ ਪ੍ਰਗਟਾਵਾ ਹੁੰਦੀ ਹੈ। ਉਸਦੀ ਦੀ ਕਵਿਤਾ ਅਤੇ ਫ਼ੋਟੋਗ੍ਰਾਫ਼ੀ ਕੁਦਰਤ ਦੀ ਗੋਦ ਦਾ ਨਿੱਘ ਮਾਣਦੀ ਹੋਈ ਪਾਠਕਾਂ ਨੂੰ ਅਜਿਹਾ ਸਕੂਨ ਪ੍ਰਦਾਨ ਕਰਦੀ ਹੈ ਕਿ ਉਹ ਸ਼ਾਂਤਚਿਤ ਹੋ ਕੇ ਆਨੰਦ ਮਾਣਦੇ ਹਨ। ਜਸ ਪ੍ਰੀਤ ਕੁਦਰਤ ਨਾਲ ਇਕਮਿਕ ਹੋ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੈ। ਜਸ ਪ੍ਰੀਤ ਕਵਿਤਾ ਲਿਖਦੀ ਆਪ ਵੀ ਕਵਿਤਾ ਹੀ ਬਣ ਜਾਂਦੀ ਹੈ। ਉਹ ਭਾਵੇਂ ਖੁਲ੍ਹੀ ਤੇ ਸਰੋਦੀ ਦੋਵੇਂ ਤਰ੍ਹਾਂ ਦੀ ਕਵਿਤਾ ਲਿਖਦੀ ਹੈ, ਪ੍ਰੰਤੂ ਦਰਿਆ ਦੀਆਂ ਲਹਿਰਾਂ ਦੇ ਵਹਿਣ ਦੀ ਤਰ੍ਹਾਂ ਵਹਿੰਦੀ ਹੋਈ ਪਾਠਕ ਦੀ ਮਾਨਸਿਕ ਤ੍ਰਿਪਤੀ ਕਰਦੀ ਹੈ। ਜਸ ਪ੍ਰੀਤ ਦੀ ਕਵਿਤਾ, ਫ਼ੋਟੋਗ੍ਰਾਫ਼ੀ ਅਤੇ ਵਾਰਤਕ ਦੀਆਂ ਤਰੰਗਾਂ ਦੀ ਰੰਗ-ਬਿਰੰਗੀ ਖ਼ੁਸ਼ਬੋ ਮਨੁੱਖੀ ਭਾਵਨਾਵਾਂ ਦਾ ਪ੍ਰਗਟਾਵਾ ਕਰਦੀ ਹੋਈ, ਮਿਸਰੀ ਦੇ ਸੁਆਦ ਦਾ ਅਹਿਸਾਸ ਕਰਵਾਉਂਦੀ ਹੈ। ਉਸ ਦੀਆਂ ਇਸ ਪੁਸਤਕ ਵਿਚਲੀਆਂ ਤਸਵੀਰਾਂ ਕਲਾਸਿਕ ਕਿਸਮ ਦੀਆਂ ਹਨ, ਜੋ ਵੰਨ-ਸਵੰਨੇ, ਫੁੱਲਾਂ, ਪੰਛੀਆਂ, ਰੁੱਖਾਂ, ਤ੍ਰੇਲ ਦੇ ਤੁਪਕਿਆਂ ਤੇ ਪੌਣਾਂ ਦੇ ਸੰਗੀਤ ਦਾ ਅਹਿਸਾਸ ਕਰਵਾਉਂਦੀਆਂ ਹਨ। ਕਵਿਤਾਵਾਂ ਅਤੇ ਤਸਵੀਰਾਂ ਦਾ ਆਨੰਦ ਮਾਣਦਿਆਂ ਮਨ ਦੇ ਬੂਹੇ ਖੁਲ੍ਹਦੇ, ਖਿੜ੍ਹਦੇ ਹਨ ਤੇ ਮਨੁੱਖਤਾ ਦੀ ਰੂਹ ਮੁਸਕਰਾਉਂਦੀ ਹੋਈ ਗਦ-ਗਦ ਹੋ ਜਾਂਦੀ ਹੈ। ਸ਼ੋਖ ਰੰਗ ਸੰਤੁਸ਼ਟੀ, ਸਥਿਰਤਾ ਤੇ ਸੰਜੀਦਗੀ ਪੈਦਾ ਕਰਦੇ ਹੋਏ ਸ਼ਾਲੀਨਤਾ ਦਾ ਨਿੱਘ ਦਿੰਦੇ ਹਨ। ਜਸ ਪ੍ਰੀਤ ਦੀਆਂ ਕਵਿਤਾਵਾਂ ਵੀ ਬਹੁ-ਰੰਗੀ, ਬਹੁ-ਵਿਧਾਵੀ ਤੇ ਬਹੁ-ਮੰਤਵੀ ਹਨ, ਜਿਹੜੀਆਂ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਵੰਡੀਆਂ ਨੂੰ ਬਹੁਤ ਹੀ ਸੁਚੱਜੇ ਤੇ ਸੰਵੇਦਨਸ਼ੀਲ ਢੰਗ ਨਾਲ ਪ੍ਰਗਟਾਉਂਦੀਆਂ ਹਨ। ਉਹ ਆਪਣੀਆਂ ਕਵਿਤਾਵਾਂ ਵਿੱਚ ਸਮਾਜਿਕ ਤਾਣੇ-ਬਾਣੇ ਵਿੱਚ ਸਮਾਜਿਕ ਚਿੰਤਾਵਾਂ, ਝਗੜੇ ਝੇੜਿਆਂ, ਉਲਝਣਾਂ ਅਤੇ ਬਨਾਵਟੀ ਕਾਰਵਾਈਆਂ ਨੂੰ ਵੀ ਵਿਸ਼ਾ ਬਣਾਉਂਦੀ ਹੈ, ਪ੍ਰੰਤੂ ਅਜਿਹੀਆਂ ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਵੀ ਸੰਗੀਤਕ ਧੁਨਾ ਦਾ ਆਗਾਜ਼ ਕਰਦੀਆਂ ਹਨ। ਸਰਬੱਤ ਦੇ ਭਲੇ ਦੀ ਹਾਮੀ ਭਰਦੀਆਂ ਹਨ। ਕਵਿਤਾਵਾਂ, ਵਾਰਤਕ ਅਤੇ ਤਸਵੀਰਾਂ ਨੂੰ ਇੱਕ ਦੂਜੇ ਨਾਲੋਂ ਨਿਖੇੜਿਆ ਨਹੀਂ ਜਾ ਸਕਦਾ, ਜਸ ਪ੍ਰੀਤ ਨੇ ਕਾਫ਼ੀ ਸੁਜੱਗਤਾ ਨਾਲ ਪੰਜਾਬੀਆਂ ਦੀਆਂ ਵਿਰਾਸਤੀ ਧਰੋਹਰਾਂ ਨੂੰ ਇਸ ਪੁਸਤਕ ਦਾ ਸ਼ਿੰਗਾਰ ਬਣਾਇਆ ਹੈ। ਇਹ ਤਸਵੀਰਾਂ ਪੰਜਾਬੀਆਂ ਨੂੰ ਆਪਣੀ ਅਮੀਰ ਵਿਰਾਸਤ ਦੀ ਪਹਿਰੇਦਾਰੀ ਕਰਨ ਅਤੇ ਸੰਭਾਲਕੇ ਰੱਖਣ ਦੀ ਪ੍ਰੇਰਨਾ ਵੀ ਕਰਦੀਆਂ ਹਨ। ਸੂਰਜ ਦੀ ਰੌਸ਼ਨੀ ਦੀਆਂ ਕਿਰਨਾ ਅਨਹਦ ਨਾਦ ਪੈਦਾ ਕਰਦੀਆਂ ਹੋਈਆਂ, ਨਵਾਂ ਜੀਵਨ ਬਖ਼ਸ਼ਦੀਆਂ ਹਨ। ਕਵਿਤਰੀ ਮੁਹੱਬਤ ਦੀ ਗੱਲ ਕਰਦਿਆਂ, ਕੁਦਰਤ ਦੇ ਕ੍ਰਿਸ਼ਮਿਆਂ ਫੁੱਲਾਂ, ਦਰੱਖਤਾਂ, ਬਨਸਪਤੀ, ਜਨੌਰਾਂ, ਧਰਤੀ ਅਤੇ ਸੂਰਜ ਦੀ ਮੁਹੱਬਤ ਨੂੰ ਸੰਪੂਰਨਤਾ ਦਾ ਦਰਜਾ ਦਿੰਦੀ ਹੈ। ਮੁਹੱਬਤ ਨੂੰ ਕਿਸੇ ਇੱਕ ਵਸਤੂ ਨਾਲ ਨਹੀਂ ਬੰਨਿ੍ਹਆਂ ਜਾ ਸਕਦਾ, ਇਹ ਸਰਬਕਾਲ, ਅਨੰਤ ਅਤੇ ਆਤਮਿਕ ਤ੍ਰਿਪਤੀ ਹੁੰਦੀ ਹੈ। ਕੁਦਰਤ ਦੀ ਗੋਦ ਵਿੱਚ ਕੀਤੀ ਸੈਰ ਮਨ ਮਸਤਕ ਦੀ ਖੁਰਾਕ ਬਣਦੀ ਹੈ, ਖ਼ੁਸ਼ੀ ਪ੍ਰਦਾਨ ਕਰਦੀ ਹੈ ਅਤੇ ਮਨ ਦੇ ਦੁਆਰ ਖੋਲ੍ਹਦੀ ਹੈ। ਇਸ ਪੁਸਤਕ ਵਿੱਚ ਜਸ ਪ੍ਰੀਤ ਨੇ ਕਈ ਆਪਣੇ ਨਿੱਜੀ ਅਨੁਭਵਾਂ ਦੇ ਪ੍ਰਗਟਾਵੇ ਕੀਤੇੇ ਹਨ, ਜਿਹੜੇ ਲੋਕਾਈ ਦੇ ਪ੍ਰਤੀਕ ਬਣਨ ਦਾ ਸਾਧਨ ਬਣਦੇ ਹਨ। ਕੁਦਰਤ ਦਾ ਹਰ ਅਜੂਬਾ, ਕ੍ਰਿਸ਼ਮਾ ਅਤੇ ਵਸਤੂ ਵਿਲੱਖਣਤਾ ਨਾਲ ਇਨਸਾਨ ਨੂੰ ਬਿਹਤਰੀਨ ਜੀਵਨ ਜਿਉਣ ਦੀ ਊਰਜਾ ਦਿੰਦਾ ਹੈ। ਮਨੁੱਖ ਕਈ ਵਾਰੀ ਤਾਕਤ ਦੇ ਨਸ਼ੇ ਵਿੱਚ ਮਾਨਵਤਾ ਨਾਲ ਯੋਗ ਵਿਵਹਾਰ ਨਹੀਂ ਕਰਦਾ, ਸਗੋਂ ਉਸਦੀ ਕੋਸ਼ਿਸ਼ ਨੁਕਸਾਨ ਪਹੁੰਚਾਉਣ ਦੀ ਹੁੰਦੀ ਹੈ, ਪ੍ਰੰਤੂ ਕੁਦਰਤ ਮਾਨਵਤਾ ਨੂੰ ਅਨੇਕਾਂ ਨਿਆਮਤਾਂ ਬਖ਼ਸ਼ਿਸ਼ ਕਰਦੀ ਹੈ, ਤਾਕਤਵਰ ਮਨੁੱਖ ਦੀ ਕੁਦਰਤ ਦੀਆਂ ਨਿਆਮਤਾਂ ਖੋਹਣ ਦੀ ਸਮਰੱਥਾ ਨਹੀਂ ਹੁੰਦੀ। ਇਸ ਲਈ ਮਨੁੱਖ ਨੂੰ ਕੁਦਰਤ ਦੇ ਕਾਦਰ ਦੀਆਂ ਵਸਤਾਂ ਦਾ ਸਤਿਕਾਰ ਕਰਕੇ ਉਨ੍ਹਾਂ ਤੋਂ ਸ਼ਕਤੀ ਲੈਣੀ ਚਾਹੀਦੀ ਹੈ।
ਸੁਰਜੀਤ ਪਾਤਰ ਦੀ ਕਵਿਤਾ ਅਤੇ ਉਸਦੇ ਪਰਿਵਾਰ ਨਾਲ ਬਿਤਾਏ ਪਲ ਜਸ ਪ੍ਰੀਤ ਦੀ ਜ਼ਿੰਦਗੀ ਦੀ ਪ੍ਰਾਪਤੀ ਦਾ ਅਹਿਸਾਸ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹਨ। ਇਸੇ ਤਰ੍ਹਾਂ ਆਪਣੀ ਮਾਂ ਦੇ ਵਿਛੋੜੇ ਦਾ ਦਰਦ, ‘ਮਨੁੱਖ ਤੋਂ ਦੇਹ ਹੋਏ ਬੰਦੇ ਦਾ, ‘ਧਰਤ’,, ‘ਗਿਣਤੀ ਮਿਣਤੀ’ ਅਤੇ ‘ਵਸੀਅਤ’ ਕਵਿਤਾਵਾਂ ਰਾਹੀਂ ਦਰਸਾਇਆ ਗਿਆ ਹੈ। ਇਹ ਕਵਿਤਾਵਾਂ ਜ਼ਿੰਦਗੀ ਦੀ ਅਟੱਲ ਸਚਾਈ ਨੂੰ ਪ੍ਰਵਾਨ ਕਰਕੇ ਜ਼ਿੰਦਗੀ ਨੂੰ ਨੀਰਸ ਨਾ ਬਣਾਉਣ ਤੋਂ ਰੋਕਦੀਆਂ ਹਨ। ਪੁਸਤਕ ਦੇ ਅਖ਼ੀਰਲੇ ਭਾਗ ‘ਕਵਿਤਾਵਾਂ’ ਵਿੱਚ ਜਸ ਪ੍ਰੀਤ ਨੇ ਸਮਾਜਿਕ ਸਰੋਕਾਰਾਂ ਵਾਲੀਆਂ ਦਸ ਕਵਿਤਾਵਾਂ ਲਿਖਕੇ ਮਾਨਵਤਾ ਦੀ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ‘ਰੀਲਾਂ ਦਾ ਸੰਸਾਰ’ ਅਤੇ ‘ਕਪਾਹ ਦੀ ਫੁੱਟ ਤੇ ਬੀਜ’ ਪੰਜਾਬ ਦੀ ਖੇਤੀ ਵਿਰਾਸਤ, ‘ਮਿੱਟੀ ਦਾ ਫ਼ਰਕ’, ‘ਕਿਸਾਨ ਅੰਦੋਲਨ’ ਅਤੇ ‘ਕੈਦੀ ਪਿੰਜਰੇ ਦੀ’ ਕਵਿਤਾਵਾਂ ਜ਼ਿੰਦਗੀ ਦੀ ਜਦੋਜਹਿਦ ਦੀਆਂ ਬਾਤਾਂ ਪਾਉਂਦੀਆਂ ਹਨ। ‘ਸਟੇਟਸ ਸਿੰਬਲ ਨੌਜਵਾਨਾਂ ਵੱਲੋਂ ਕਿਰਤ ਨੂੰ ਮਹੱਤਤਾ ਨਾ ਦੇਣ ਦਾ ਪ੍ਰਤੀਕ ਹੈ। ਇਸ ਭਾਗ ਦੀਆਂ ਕਵਿਤਾਵਾਂ ਪੜ੍ਹਕੇ ਜਸ ਪ੍ਰੀਤ ਦੇ ਵਿਅਤਿਤਵ ਦਾ ਇੱਕ ਵੱਖਰਾ ਰੂਪ ਸਾਹਮਣੇ ਆਉਂਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਾਹਿਤ ਦਾ ਹਰ ਰੂਪ ਭਾਵੇਂ ਕਲਾਤਮਿਕ ਹੋਵੇ ਪ੍ਰੰਤੂ ਲੋਕ ਹਿੱਤਾਂ ਦੀ ਵਕਾਲਤ ਕਰਨ ਵਾਲਾ ਵੀ ਹੋਣਾ ਚਾਹੀਦਾ ਹੈ। ਭਵਿਖ ਵਿੱਚ ਜਸ ਪ੍ਰੀਤ ਤੋਂ ਅਜਿਹੀਆਂ ਨਿਵੇਕਲੀਆਂ ਨਵੇਂ ਰਸਤੇ ਵਿਖਾਉਣ ਵਾਲੀਆਂ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ। 84 ਪਨਿਆਂ, 850 ਰੁਪਏ ਕੀਮਤ ਵਾਲੀ ਸਚਿਤਰ ਪੁਸਤਕ ਸਤਲੁਜ ਪ੍ਰਕਾਸ਼ਨ ਪੰਚਕੂਲਾ ਹਰਿਆਣਾ ਨੇ ਪ੍ਰਕਾਸ਼ਤ ਕੀਤਾ ਹੈ। ਸੰਪਰਕ ਜਸ ਪ੍ਰੀਤ : 9463665340 |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਜਸ ਪ੍ਰੀਤ ਮੁੱਢਲੇ ਤੌਰ ‘ਤੇ ਸੂਖ਼ਮ ਭਾਵਾਂ ਵਾਲੀ ਕੁਦਰਤ ਦੀ ਕਾਇਨਾਤ ਦਾ ਦ੍ਰਿਸ਼ਟਾਂਤਿਕ ਕਵਿਤਾਵਾਂ ਅਤੇ ਫ਼ੋਟੋਗ੍ਰਫ਼ੀ ਨਾਲ ਵਰਣਨ ਕਰਨ ਵਾਲੀ, ਕੋਮਲ ਕਲਾਵਾਂ ਨਾਲ ਲਬਰੇਜ ਤੇ ਸੁਹਜਾਤਮਿਕ ਬਿਰਤੀ ਵਾਲੀ ਕਵਿਤਰੀ ਹੈ। ਉਹ ਆਪਣੀ ਕਲਾ ਦਾ, ਸ਼ਬਦਾਂ ਅਤੇ ਤਸਵੀਰਾਂ ਰਾਹੀਂ ਅਜਿਹਾ ਪ੍ਰਦਰਸ਼ਨ ਕਰਦੀ ਹੈ ਕਿ ਕੋਮਲ ਭਾਵਨਾਵਾਂ ਵਾਲੇ ਇਨਸਾਨੀਅਤ ਦੇ ਪੁਜ਼ਾਰੀਆਂ ਦਾ ਮਨ ਮੋਹ ਲੈਂਦੀ ਹੈ।
ਕਵਿਤਾ ਦੇ 24 ਪੰਨਿਆਂ ਤੋਂ ਬਾਅਦ ‘ਸੈਰ ਕਰਦਿਆਂ’ ਸਿਰਲੇਖ ਅਧੀਨ ਇੱਕ ਪੰਨੇ ਤੇ ਤਸਵੀਰ ਅਤੇ ਅਗਲੇ ਪੰਨਿਆਂ ‘ਤੇ ਤਸਵੀਰ ਦਾ ਵੇਰਵਾ ਦਿੱਤਾ ਗਿਆ ਹੈ। ਇਹ ਵਾਰਤਕ ਵੀ ਕਾਵਿਮਈ ਹੀ ਹੈ, ਜਿਹੜੀ ਪਾਠਕ ਦੇ ਦਿਲ ਨੂੰ ਛੂੰਹਦੀ ਹੋਈ ਸ਼ਾਂਤੀ ਪ੍ਰਦਾਨ ਕਰਦੀ ਹੈ। ਵਗਦੀ ਹਵਾ ਨਾਲ ਦਰਖੱਤਾਂ ਦੇ ਟੁੱਟੇ ਪੱਤਿਆਂ ਨੂੰ ਵੀ ਸ਼ਾਇਰਾ ਝਾਂਜਰਾਂ ਦੀ ਟੁਣਕਾਰ ਨਾਲ ਤੁਲਨਾ ਕਰਕੇ ਪੈਦਾ ਕੀਤੇ ਸੰਗੀਤ ਦਾ ਜ਼ਿਕਰ ਕਰਦੀ ਹੈ। ਸਾਉਣ ਮਹੀਨੇ ਦੇ ਮੀਂਹ ਰੁੱਖਾਂ ਦੇ ਜੀਵਨ ਦਾਨੀ ਬਣਦੇ ਹਨ। ਅੰਬ ਦੇ ਬਾਗ ਦਾ ਮਾਲੀ ਭਾਵੇਂ ਆਪਣਾ ਫ਼ਰਜ਼ ਨਿਭਾ ਰਿਹਾ ਹੈ, ਪ੍ਰੰਤੂ ਜਸ ਪ੍ਰੀਤ ਨੇ ਇਸ ਕੰਮ ਨੂੰ ਵੀ ਆਨੰਦਮਈ ਗਰਦਾਨਿਆਂ ਹੈ। ਮੈਰਾਥਨ ਦੌੜ ਸਿਹਤ ਲਈ ਲਾਭਦਾਇਕ ਤੇ ਗੀਤ ਸੰਗੀਤ ਤੇ ਭੰਗੜਾ ਮਾਨਸਿਕ ਤ੍ਰਿਪਤੀ ਦਾ ਸਾਧਨ ਬਣਦੇ ਹਨ। ਜਸ ਪ੍ਰੀਤ ਨੇ 24 ਤਸਵੀਰਾਂ ਦਾ ਕੁਦਰਤ ਨਾਲ ਮੇਲਕੇ ਕੀਤਾ ਵਰਣਨ ਦਿਲ ਨੂੰ ਸਕੂਨ ਦਿੰਦਾ ਹੈ। ‘ਹਜ਼ਾਰਾਂ ਵਾਟ ਰੌਸ਼ਨੀਆਂ ਦੀ ਝਿਲਮਿਲ ਅਮਲਤਾਸ’ ਸਿਰਲੇਖ ਤਸਵੀਰ ਦੀ ਜਾਣਕਾਰੀ ਦਾ ਬ੍ਰਿਤਾਂਤ ਦੇ ਦਿੱਤਾ ਗਿਆ ਹੈ। ਇਹ ਕੁਦਰਤ ਦੀ ਕਰਾਮਾਤ ਹੀ ਹੈ ਕਿ ਅਮਲਤਾਸ ਦੇ ਸੁਨਹਿਰੀ ਫੁੱਲਾਂ ਦੀ ਰੌਸ਼ਨੀ ਦਿਲ ਤੇ ਦਿਮਾਗ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਅਮਲਤਾਸ ਦੀ ਪ੍ਰਸੰਸਾ ਵਿੱਚ ‘ਮੈਂ ਕੀ ਆਖਾਂ ਤੇਰੇ ਰੂਪ ਨੂੰ’, ‘ਪਿਆਰੇ ਅਤਲਤਾਸ’, ‘ਸੌਖਾ ਨਹੀਂ ਹੁੰਦਾ’ ਅਤੇ ‘ਤੂੰ ਅਮਲਤਾਸ ਵੇ ਸੋਹਣੇ’, ਕਵਿਤਾਵਾਂ ਧਰਤੀ ‘ਤੇ ਉਤਰੇ ਸਵਰਗ ਦਾ ਅਹਿਸਾਸ ਕਰਵਾਉਂਦੀਆਂ ਹਨ।