ਬਲਜਿੰਦਰ ਭਨੋਹੜ
ਬਲਜਿੰਦਰ ਭਨੋਹੜ
ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ।
ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ।
ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ, ਕਨੇਡਾ ਤੋਂ ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਆਪਣੇ ਸਾਥੀ ਸ. ਸੁਰਿੰਦਰ ਸਿੰਘ ਨਾਲ ਮਿਲਕੇ ਚਲਾ ਰਹੇ ਹਨ।