30 April 2026

ਪ੍ਰਵਾਸੀ ਸ਼ਾਇਰਾ ਸੁਖਦੀਪ ਸੰਧੂ ਸੁੱਖੀ ਅਤੇ ਪ੍ਰਬੁੱਧ ਲੇਖਕ ਕਾਲੂ ਰਾਏ ਸੁਮਨ ਦੀਆਂ ਪੰਜ ਪੁਸਤਕਾਂ ਲੋਕ ਅਰਪਣ — ਰੂਪ ਲਾਲ ਰੂਪ

ਆਦਮਪੁਰ – ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਵਲੋਂ ਆਯੋਜਿਤ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਕੈਨੇਡਾ ਵਿਚ ਵੱਸਦੀ ਸ਼ਾਇਰਾ ਸੁਖਦੀਪ ਸੰਧੂ ਸੁੱਖੀ ਦੀ ਪੁਸਤਕ ‘ਮਨ ਦੇ ਵਰਕੇ’ ਅਤੇ ਯੂ ਕੇ ਨਿਵਾਸੀ ਪ੍ਰਬੁੱਧ ਲੇਖਕ ਕਾਲੂ ਰਾਏ ਸੁਮਨ ਦੀਆਂ ਚਾਰ ਪੁਸਤਕਾਂ ਦਰਸ਼ਨ ਸ਼ਾਸਤਰ, ਸੰਸਾਰ ਸੁੱਖ-ਸ਼ਾਂਤੀ ਸੰਦੇਸ਼, ਢਾਈ ਅਕਸ਼ਰ ਪ੍ਰੇਮ ਕੇ ਅਤੇ ਪਰਾ ਮਨੋ-ਵਿਗਿਆਨ ਲੋਕ ਅਰਪਣ ਕੀਤੀਆਂ ਗਈਆਂ। ਇਸ ਸਮਾਗਮ ਵਿਚ ਮੁੱਖ ਮਹਿਮਾਨ ਸ੍ਰੀ ਰਮੇਸ਼ ਚੰਦਰ ਰਿਟਾ. ਰਾਜਦੂਤ, ਬੇਲਾਰੂਸ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ. ਅਜੀਤ ਸਿੰਘ ਸੁੰਦਰ(ਯੂ ਕੇ) ਨੇ ਸ਼ਿਰਕਤ ਕੀਤੀ।

ਸਭਾ ਦੇ ਪ੍ਰਧਾਨ ਰੂਪ ਲਾਲ ਰੂਪ ਨੇ ਸਭਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਸਮਾਗਮ ਦੇ ਕੇਂਦਰ ਬਿੰਦੂ ਮਹਿਮਾਨਾਂ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ। ਉਨ੍ਹਾਂ ਸਭਾ ਦੇ ਇਕੋ ਸਮਾਗਮ ਵਿਚ ਪੰਜ ਪੁਸਤਕਾਂ ਲੋਕ ਅਰਪਣ ਹੋਣ ਨੂੰ ਸਭਾ ਦੇ ਇਤਿਹਾਸ ਦੀ ਵੱਡੀ ਉਪਲੱਭਧੀ ਦੱਸਿਆ।

 ‘ਮਨ ਦੇ ਵਰਕੇ’ ਪੁਸਤਕ ‘ਤੇ ਪਰਚਾ ਪੜ੍ਹਦਿਆਂ ਡਾ. ਬਲਵਿੰਦਰ ਸਿੰਘ ਨੇ ਕਿਹਾ ਕਿ ਸ਼ਾਇਰਾ ਸੁੱਖੀ ਵਿਦੇਸ਼ ਰਹਿੰਦੇ ਹੋਏ ਆਪਣੇ ਲੋਕ ਵਿਰਸੇ ਨੂੰ ਸੁਰਜੀਤ ਰੱਖਣ ਲਈ ਫਿਕਰਮੰਦ ਹੈ। ਉਸ ਨੇ ਸ਼ਾਇਰਾ ਵਲੋਂ ਮਾਹੀਆ, ਟੱਪੇ, ਬੋਲੀਆਂ, ਗੀਤਾਂ, ਲੰਮੀਆਂ ਕਵਿਤਾਵਾਂ ਆਦਿ ਵਿਧਾਵਾਂ ਰਾਹੀਂ ਤਤਕਾਲੀ ਪੰਜਾਬ/ਸਮਾਜ ਦੇ ਹਾਲਾਤ ਦੀ ਪੇਸ਼ਕਾਰੀ ਦਾ ਅਲੋਚਨਾਤਮਿਕ ਦ੍ਰਿਸ਼ਟੀ ਤੋਂ ਮੁਲਾਂਕਣ ਕਰਦਿਆਂ ਕਿਹਾ ਕਿ ਕਵਿੱਤਰੀ ਧੁਰ ਅੰਦਰੋਂ ਪੰਜਾਬ ਨਾਲ ਜੁੜੀ ਹੋਈ ਹੈ ਤੇ ਉਹ ਇਸ ਨੂੰ ਹੱਸਦਾ ਵੱਸਦਾ ਦੇਖਣ ਦੀ ਲੋਚਾ ਰੱਖਦੀ ਹੈ।

ਕਾਲੂ ਰਾਏ ਸੁਮਨ ਦੀਆਂ ਪੁਸਤਕਾਂ ‘ਢਾਈ ਅਕਸ਼ਰ ਪ੍ਰੇਮ ਕੇ’ ਅਤੇ ਪਰਾ ‘ਮਨੋ-ਵਿਗਿਆਨ’ ‘ਤੇ ਪਰਚਾ ਪੜਦਿਆਂ ਰੂਪ ਲਾਲ ਰੂਪ ਨੇ ਕਿਹਾ ਕਿ ਲੇਖਕ ਸਮਾਜ ਵਿਚ  ਪਸਰੀਆਂ ਤਮਾਮ ਬੁਰਾਈਆਂ ਦੀ ਜੜ੍ਹ ਈਰਖਾ, ਅਹੰਕਾਰ, ਹਾਉਮੇ ਆਦਿ ਨੂੰ ਮੰਨਦਾ ਹੈ ਤੇ ਜਿਸ ਦਾ ਹੱਲ ਉਹ ਬੁੱਧ ਧੱਮ ਅਤੇ ਸਤਿਗੁਰੂ ਕਬੀਰ ਤੇ ਗੁਰੂ ਰਵਿਦਾਸ ਦੀ ਬਾਣੀ ਦੇ ਉਭਰਵੇਂ ਸੁਰ ‘ਪ੍ਰੇਮ’ ਵਿਚੋਂ ਦੇਖਦਾ ਹੈ।

 ਪ੍ਰੋ ਮਲਕੀਤ ਜੌੜਾ ਨੇ ਦਰਸ਼ਨ ਸਾਸ਼ਤਰ ਅਤੇ ਸੰਸਾਰ ਸੁੱਖ-ਸ਼ਾਂਤੀ ਸੰਦੇਸ਼ ‘ਤੇ ਪੜਚੋਲਵੀਂ ਅੱਖ ਨਾਲ ਪਰਚਾ ਪੜ੍ਹਦਿਆਂ ਕਿਹਾ ਕਿ ਕਾਲੂ ਰਾਏ ਸੁਮਨ ਦੀਆਂ ਦੋਨੋਂ ਪੁਸਤਕਾਂ ਮਾਨਵ ਨੂੰ ਆਪਾ ਸੁਧਾਰਨ ਅਤੇ ਸਮਾਜ ਵਿਚ ਪਸਰੇ ਦਲਿੱਦਰ ਨੂੰ ਦੂਰ ਕਰਨ ਲਈ ਵੱਡੀ ਭੂਮਿਕਾ ਨਿਭਾਉਣ ਦੀ ਸਮਰੱਥਾ ਰੱਖਦੀਆਂ ਹਨ।

ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਰਮੇਸ਼ ਚੰਦਰ ਰਿਟਾ. ਰਾਜਦੂਤ ਬੇਲਾ ਰੂਸ ਨੇ ਪ੍ਰਵਾਸੀ ਲੇਖਕਾਂ ਦੀਆਂ ਪੁਸਤਕਾਂ ਪੰਜਾਬ ਵਿਚ ਲੋਕ ਅਰਪਣ ਹੋਣ ਨੂੰ ਸ਼ੁਭ ਸੰਕੇਤ ਦੱਸਦਿਆਂ ਕਿਹਾ ਕਿ ਇਹ ਪੰਜਾਬੀ ਸਾਹਿਤ ਦੀ ਅਮੀਰੀ ਦੀ ਉੱਘੜਵੀਂ ਮਿਸਾਲ ਤੇ ਮਾਣ ਹੈ।

ਸਮਾਗਮ ਦੇ ਦੂਸਰੇ ਪੜਾਅ ਵਿਚ ਦਮਦਾਰ ਕਵੀ ਦਰਬਾਰ ਰਚਾਇਆ ਗਿਆ ਜਿਸ ਵਿਚ ਅਜੀਤ ਸਿੰਘ ਸੁੰਦਰ, ਪ੍ਰਿੰ. ਅਸ਼ੋਕ ਪਰਮਾਰ, ਮਨੋਜ ਫਗਵਾੜਵੀ, ਸੋਢੀ ਸੱਤੋਵਾਲੀ, ਪ੍ਰੋ ਮਹੇਸ਼ ਚੰਦਰ, ਕੁਲਵੀਰ ਸਿੰਘ ਕੰਵਲ, ਗੁਲਸ਼ਨ ਮਿਰਜ਼ਾਪੁਰੀ, ਸੁਖਦੇਵ ਸਿੰਘ ਗੰਢਵਾਂ, ਦਲਜੀਤ ਮਹਿਮੀ, ਲਾਲੀ ਕਰਤਾਰਪੁਰੀ, ਆਸ਼ੀ ਈਸਪੁਰੀ, ਪ੍ਰੋ ਮਲਕੀਤ ਜੌੜਾ, ਰੂਪ ਲਾਲ ਰੂਪ, ਸੁਦੇਸ਼ ਕੁਮਾਰੀ, ਅਸ਼ੋਕ ਟਾਂਡੀ ਅਤੇ ਜਨਕ ਰਾਜ ਰਾਠੌਰ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆਂ। ਇਸ ਮੌਕੇ ਸ੍ਰੀ ਲਸ਼ਕਰ ਰਾਮ ਏ ਜੀ ਐਮ, ਅਮਰਜੀਤ ਸਿੰਘ ਪ੍ਰਧਾਨ, ਗੁਰਪ੍ਰੀਤ ਗੋਪੀ,ਬਲਵੀਰ ਚੰਦ,  ਹਰਸ਼ਾਨਵੀਰ, ਸਰਵਨ ਭਾਰਦਵਾਜ, ਸੋਢੀ ਫਤਹਿਪੁਰੀ,  ਦਾਰਾ ਸੰਤੋਖਪੁਰੀ, ਵਰਿੰਦਰ ਸ਼ਰਮਾ, ਸਿਮਰਨਜੀਤ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।

ਸਰੋਤਿਆਂ ਕਵੀ ਦਰਬਾਰ ਦਾ ਵਾਹਵਾ ਅਨੰਦ ਉਠਾਇਆ ਤੇ ਕਵੀਆਂ ਨੂੰ ਰੱਜ ਕੇ ਦਾਦ ਦਿੱਤੀ। ਸਟੇਜ ਸੈਕਟਰੀ ਦੀ ਸੇਵਾ ਲੈਕਚਰਾਰ ਸੁਦੇਸ਼ ਕੁਮਾਰੀ ਨੇ ਬਾਖੂਬੀ ਨਿਭਾਈ।
***
ਰੂਪ ਲਾਲ ਰੂਪ
ਪ੍ਰਧਾਨ
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ
+91 94652-25722

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1822
***

+94652-29722 |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →