ਇਸ ਕਾਨਫਰੰਸ ਦੀ ਵਿਲੱਖਣਤਾ ਰਹੀ ਕਿ ਇਸ ਦੌਰਾਨ ਪੰਜਾਬੀ ਦੇ ਸਰੋਕਾਰਾਂ ਨਾਲ਼ ਜੁੜੇ ਮੁੱਦਿਆਂ ‘ਤੇ ਵਿਸਥਾਰ ਸਹਿਤ ਚਰਚਾਵਾਂ ਹੋਈਆਂ। ਇਸ ਕਾਨਫ੍ਰੰਸ ਦੌਰਾਨ 18ਵੀਂ ਸਦੀ ਤੋਂ ਵਰਤਮਾਨ ਤੱਕ ਦਾ ਪੰਜਾਬੀ ਦਾ ਇਤਿਹਾਸ, ਪੰਜਾਬੀ ਦੇ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਦਾ ਵਿਕਾਸ, ਕ੍ਰਿਤ੍ਰਿਮ ਬੁੱਧੀ (ਬਨਾਵਟੀ ਬੁੱਧੀ ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਨਾਲ਼ ਨਾਲ਼ ਪੰਜਾਬ ਵਿੱਚ ਰਾਜ ਭਾਸ਼ਾ ਦੀ ਸਥਿਤੀ ਸਮੇਤ ਵਲੈਤ ਦੇ ਪੰਜਾਬੀ ਸੱਭਿਆਚਾਰ ਦੇ ਵਿਕਾਸ ਸਮੇਤ ਬ੍ਰਤਾਨਵੀ ਸਾਹਿਤ ਦਾ ਸਫਰ ਅਤੇ ਨਾਰਵੇ ਦੇ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਆਦਿ ਵਿਸ਼ੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ।
ਅਧਿਆਪਕਾਂ ਦੀ ਪਹਿਲੀ ਬੈਠਕ ਬਾਅਦ ਦੂਜੀ ਬੈਠਕ ਵਿੱਚ ‘ਪੰਜਾਬੀ ਭਾਸ਼ਾ ਦਸ਼ਾ ਤੇ ਦਿਸ਼ਾ’ ਵਿਸ਼ੇ ਤਹਿਤ ਕੁੰਜੀਵਤ ਪਰਚਾ “ਪੰਜਾਬੀ ਭਾਸ਼ਾ ਜਿੱਥੇ ਹੈ, ਇੱਥੇ ਕਿਉਂ?” ਡਾ. ਬਲਦੇਵ ਸਿੰਘ ਕੰਦੋਲਾ ਨੇ ਆਪਣਾ ਵਿਸਥਾਰ ਸਹਿਤ, ਸਚਿੱਤਰ ਖੋਜ ਪੱਤਰ ਪੇਸ਼ ਕੀਤਾ। ਪਰਚੇ ਦੇ ਅੰਤ ਵਿੱਚ ਉਹਨਾਂ ਨਿੱਜੀ ਤਜਰਬਿਆਂ ‘ਤੇ ਅਧਾਰਤ ਮੌਜੂਦਾ ਸਮੇਂ ਵਿੱਚ ਪੰਜਾਬੀ ਨੂੰ ਦਰਪੇਸ਼ ਦੁਸ਼ਵਾਰੀਆਂ ਦੀ ਨਿਸ਼ਾਨਦੇਹੀ ਵੀ ਕੀਤੀ। ਉਹਨਾਂ ‘ਨਿਸ਼ਕਰਸ਼ ਅਤੇ ਸਿਫਾਰਸ਼ਾਂ’ ‘ਤੇ ਗੱਲ ਕਰਦਿਆਂ ਮੌਜੂਦਾ ਚੁਣੌਤੀਆਂ ਉੱਤੇ ਵੀ ਰੋਸ਼ਨੀ ਪਾਈ। ਇਸ ਬੈਠਕ ਦੀ ਸੰਚਾਲਨ ਦੀ ਜੁੰਮੇਵਾਰੀ ਨੂੰ ਕੰਵਰ ਸਿੰਘ ਬਰਾੜ ਨੇ ਖੂਬ ਨਿਭਾਇਆ। ਤੀਸਰੀ ਬੈਠਕ ਵਿੱਚ “ਪੰਜਾਬੀ ਭਾਸ਼ਾ ਦੀ ਸਿੱਖਿਆ-ਪੰਜਾਬ ਤੋਂ ਬਾਹਰ ਤੇ ਤਕਨੀਕੀ ਸੰਦਰਭ” ਵਿੱਚ ਬਲਵਿੰਦਰ ਕੌਰ ਨਾਰਵੇ, ਡਾ. ਜਸਵੀਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਅਮਜਦ ਅਲੀ ਭੱਟੀ ਇਸਲਾਮਾਬਾਦ ਨੇ ਭਾਗ ਲਿਆ। ਪਹਿਲੇ ਦੋ ਬੁਲਾਰਿਆਂ ਨੇ ਆਪਣੀ ਗੱਲ ਨੂੰ ਕੰਧ ‘ਤੇ ਲੱਗੇ ਵਿਸ਼ਾਲ ਪਰਦੇ ਉੱਤੇ ਤਸਵੀਰਾਂ ਦਿਖਾ ਕੇ ਪੇਸ਼ ਕਰਨ ਦਾ ਯਤਨ ਕੀਤਾ, ਜਿਸ ਵਿੱਚ ਉਹ ਕਾਫੀ ਹੱਦ ਤੱਕ ਸਫਲ ਹੋਏ। ਇਸ ਸੈਸ਼ਨ ਦਾ ਸੰਚਾਲਨ ਸ. ਸ਼ਿੰਦਰਪਾਲ ਸਿੰਘ ਨੇ ਨਿਭਾਇਆ। ਚੌਥੀ ਬੈਠਕ ਜਿਸ ਵਿੱਚ “ਪੰਜਾਬੀ ਭਾਸ਼ਾ -ਪਿਛੋਕੜ ਤੇ ਵਿਕਾਸ” ਵਿੱਚ ਦਲਜਿੰਦਰ ਸਿੰਘ ਰਹਿਲ ਨੇ ਪੰਜਾਬੀ ਭਾਸ਼ਾ ਦਾ ਇਤਿਹਾਸ “ਆਦਿ ਕਾਲ ਤੋਂ ਗੁਰੂਕਾਲ ਤੱਕ” ਵਿਸ਼ੇ ‘ਤੇ ਪਰਚਾ ਪੇਸ਼ ਕੀਤਾ। ਇਸ ਬੈਠਕ ਦੇ ਸੰਚਾਲਨ ਦੀ ਜੁੰਮੇਵਾਰੀ ਸੁਜਿੰਦਰ ਸਿੰਘ ਸੰਘਾ (ਪ੍ਰਿੰ. ਡਾ.) ਜੀ ਵਲੋਂ ਬਾਖੂਬੀ ਨਿਭਾਈ ਗਈ। ਅਗਲੀ ਬੈਠਕ “ਪੰਜਾਬੀ ਭਾਸ਼ਾ ਅਜੋਕੀਆਂ ਸਥਿਤੀਆਂ ਅਤੇ ਚਿੰਤਨ” ਵਿਸ਼ੇ ‘ਤੇ ਹੋਈ ਜਿਸ ਵਿੱਚ ਪ੍ਰੋ. ਜਸਪਾਲ ਸਿੰਘ ਇਟਲੀ, ਨੁਜਹਤ ਅੱਬਾਸ ਆਕਸਫੌਰਡ ਅਤੇ ਡਾ. ਸੁਜਿੰਦਰ ਸਿੰਘ ਸੰਘਾ ਨੇ ਭਾਗ ਲਿਆ। ਇਸ ਬੈਠਕ ਦੇ ਸੰਚਾਲਨ ਦੀ ਸੇਵਾ ਸ. ਸ਼ਿੰਦਰਪਾਲ ਸਿੰਘ ਨੇ ਨਿਭਾਈ। ਉਹਨਾਂ ਨੇ ਕੁੱਝ ਇੱਕ ਵਰਤੇ ਗਏ ਬੇਲੋੜੇ ਅੰਗਰੇਜੀ ਸ਼ਬਦਾਂ ਬਾਰੇ ਸੁਰਜੀਤ ਪਾਤਰ ਜੀ ਦੀਆਂ ਸਤਰਾਂ “ਮਰ ਰਹੀ ਹੈ ਮੇਰੀ ਭਾਸ਼ਾ – ਸ਼ਬਦ ਸ਼ਬਦ …” ਦੀ ਵੀ ਯਾਦ ਦਿਵਾਈ।
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਬਲਵਿੰਦਰ ਸਿੰਘ ਚਾਹਲ ਯੂਕੇ
ਪੰਜਾਬੀ ਕਹਾਣੀਕਾਰ/ਆਲੋ ਚਕ/ਖੋਜੀ
+44 74910 73808
Email- bindachahal@gmail.com
ਕਰਤਾ(ਖੋਜ ਪੁਸਤਕ):
ਇਟਲੀ ਵਿੱਚ ਸਿੱਖ ਫੌਜੀ (ਦੂਜਾ ਵਿਸ਼ਵ ਯੁੱਧ)
Sikh Soldiers in Italy
(2nd World War)