23 May 2024

ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਵੱਲੋਂ ਸ਼ਾਨਦਾਰ ਸਮਾਗਮ—ਰੂਪ ਲਾਲ ਰੂਪ 

ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਵੱਲੋਂ ਇਕ ਸ਼ਾਨਦਾਰ ਸਮਾਗਮ ਵਿੱਚ ਡਾ. ਗੁਰਿੰਦਰ ਗਿੱਲ ਪ੍ਰਵਾਸੀ ਸ਼ਾਇਰਾ ਦੀ ਪੁਸਤਕ ‘ਫਕੀਰੀ ਰਮਜ਼ਾਂ ‘ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਰਮੇਸ਼ ਚੰਦਰ ਰਿਟਾ: ਰਾਜਦੂਤ, ਬੇਲਾਰੂਸ ਸਨ। ਸ. ਅਜੀਤ ਸਿੰਘ ਸੁੰਦਰ ਪ੍ਰਵਾਸੀ ਸ਼ਾਇਰ ਅਤੇ ਸ. ਗੁਰਦੇਵ ਸਿੰਘ ਨਿੱਜਰ ਪ੍ਰਧਾਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕੂਪੁਰ (ਜਲੰਧਰ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਡਾ. ਗੁਰਿੰਦਰ ਗਿੱਲ ਦੀ ‘ਫਕੀਰੀ ਰਮਜ਼ਾਂ ‘ ਪੁਸਤਕ ‘ਤੇ ਪ੍ਰੋ, ਮਲਕੀਤ ਜੌੜਾ, ਸਰਕਾਰੀ ਕਾਲਜ, ਢੋਲਵਾਹਾ (ਹੁਸ਼ਿਆਰਪੁਰ) ਨੇ ਪਰਚਾ ਪੜ੍ਹਦਿਆਂ ਇਸ ਪੁਸਤਕ ਦੀਆਂ ਕਵਿਤਾਵਾਂ ਨੂੰ ਸਮਾਜਕ ਕੁਰੀਤੀਆਂ ‘ਤੇ ਵਧਾਣੀ ਚੋਟ ਦੱਸਿਆ। ਡਾ ਰੀਨਾ. ਵਿਰਦੀ, ਕੇ. ਐਮ. ਵੀ. ਕਾਲਜ ਜਲੰਧਰ ਨੇ ਕਵਿੱਤਰੀ ਵਲੋਂ ਔਰਤ ਜਾਤੀ ਦੀਆਂ ਸਮੱਸਿਆਵਾਂ ਨੂੰ ਉਭਾਰਨ ਅਤੇ ਉਨ੍ਹਾਂ ਦੇ ਦਰਸਾਏ ਸੁਖਾਵੇਂ ਹੱਲ ਨੂੰ ਆਪਣੇ ਪਰਚੇ ਵਿੱਚ ਸਮੇਟਿਆ। ਡਾ, ਵੀਨਾ ਵਿਰਦੀ, ਹਿੰਦੂ ਕੰਨਿਆਂ ਕਾਲਜ, ਕਪੂਰਥਲਾ ਨੇ ਕਵਿੱਤਰੀ ਵੱਲੋਂ ਸਮਾਜਕ, ਆਰਥਕ, ਧਾਰਮਿਕ ਅਤੇ ਰਾਜਨੀਤਿਕ ਸਰੋਕਾਰਾਂ ‘ਤੇ ਕੀਤੀਆਂ ਸਾਰਥਕ ਟਿਪਣੀਆਂ ਨੂੰ ਵਿਚਾਰ ਦਾ ਵਿਸ਼ਾ ਬਣਾਇਆ।

ਸ੍ਰੀ ਰਮੇਸ਼ ਚੰਦਰ ਮੁੱਖ ਮਹਿਮਾਨ ਨੇ ਆਪਣੇ ਭਾਸ਼ਣ ਵਿੱਚ ਡਾ. ਗੁਰਿੰਦਰ ਗਿੱਲ ਵੱਲੋਂ ਪੰਜਾਬਣ ਹੋਣ ਨਾਤੇ ਹਿੰਦੀ ਦੇ ਕਾਵਿ ਜਗਤ ਵਿੱਚ ਮੱਲਾਂ ਮਾਰਨ ਉਪਰੰਤ ਪੰਜਾਬੀ ਸਾਹਿਤ ਵਲ ਮੋੜ ਕੱਟਣ ਨੂੰ ਸ਼ੁਭ ਸੰਕੇਤ ਮੰਨਿਆ। ਕਈ ਮੁਲਕਾਂ ਵਿੱਚ ਬਤੌਰ ਰਾਜਦੂਤ ਸੇਵਾਵਾਂ ਨਿਭਾਉਣ ਦੇ ਤਜਰਬੇ ਤੋਂ ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਦਾ ਭਵਿੱਖ ਉਜਵਲ ਹੈ ਇਸ ਦੀ ਹੋਂਦ ਨੂੰ ਕੋਈ ਖਤਰਾ ਨਹੀਂ ਹੈ। ਸਭਾ ਦੇ ਪ੍ਰਧਾਨ ਰੂਪ ਲਾਲ ਰੂਪ ਨੇ ਡਾ. ਗਿੱਲ ਦੀ ਬਹੁਪੱਖੀ ਕਾਵਿ ਕਲਾ ਨੂੰ ਸਮਾਜ ਹਿੱਤਕਾਰੀ ਆਖਦਿਆਂ ਉਸ ਵਲੋਂ ਔਰਤ ਜਾਤੀ ਦੇ ਹੱਕਾਂ ਦੀ ਵਕਾਲਤ ਨੂੰ ਸਮੇਂ ਦੀ ਲੋੜ ਦੱਸਿਆ। ਹਰਮੀਤ ਸਿੰਘ ਅਟਵਾਲ ਨੇ ਕਿਹਾ ਕਿ ‘ਫਕੀਰੀ ਰਮਜ਼ਾਂ ‘ ਪੁਸਤਕ ਔਰਤਾਂ ਵਿੱਚ ਸਵੈਮਾਨ ਭਰਨ ਦੀ ਸਮਰੱਥਾ ਰੱਖਦੀ ਹੈ।

ਸਮਾਗਮ ਦੇ ਦੂਸਰੇ ਦੌਰ ਵਿੱਚ ਮੌਕੇ ‘ਤੇ ਹਾਜ਼ਰ ਕਵੀਆਂ ਆਸ਼ੀ ਈਸਪੁਰੀ, ਪ੍ਰਿੰ ਅਸ਼ੋਕ ਪਰਮਾਰ, ਪ੍ਰੋ ਮਲਕੀਤ ਜੌੜਾ, ਪ੍ਰਿੰ. ਨਵਤੇਜ ਸਿੰਘ, ਸਰਦਾਰਾ ਸਿੰਘ ਨਰ, ਲਾਲੀ ਕਰਤਾਰਪੁਰੀ, ਸੋਢੀ ਸੱਤੋਵਾਲੀ, ਅਜੀਤ ਸਿੰਘ ਫਤਿਹਪੁਰੀ, ਹਰਪ੍ਰੀਤ ਡਰੋਲੀ, ਅਜੀਤ ਸਿੰਘ ਸੁੰਦਰ, ਰੂਪ ਲਾਲ ਰੂਪ, ਮਦਨ ਬੋਲੀਨਾ, ਉਂਕਾਰ ਸਿੰਘ, ਦਲਜੀਤ ਮਹਿਮੀ, ਸੁਦੇਸ਼ ਕੁਮਾਰੀ ਆਦਿ ਨੇ ਕਵਿਤਾਵਾਂ ਸੁਣਾ ਕੇ ਚੰਗਾ ਰੰਗ ਬੰਨ੍ਹਿਆ।ਇਸ ਮੌਕੇ ‘ਤੇ ਕਾਮਰੇਡ ਗੁਰਨਾਮ ਸਿੰਘ, ਬਲਦੇਵ ਸਿੰਘ ਸਰਪੰਚ, ਬਖਸ਼ੀ ਰਾਮ, ਸਰਵਨ ਭਾਰਦਵਾਜ, ਮਾਸਟਰ ਪ੍ਰੇਮ ਪਾਲ, ਅਮਰਜੀਤ ਸਿੰਘ ਮਿਨਹਾਸ, ਹਰਵਿੰਦਰ ਸਾਬੀ, ਬਲਵਿੰਦਰ ਸਿੰਘ,ਹਰਮੋਹਨ ਸਿੰਘ, ਕਾਂਤਾ ਰਾਣੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਰੋਤੇ ਸ਼ਾਮਲ ਸਨ। ਸਮਾਗਮ ਦਾ ਸਟੇਜ ਸੰਚਾਲਨ ਦੀ ਸੇਵਾ ਪ੍ਰੋ. ਹਰਦੀਪ ਰਾਜਾਰਾਮ ਨੇ ਬਾਖੂਬੀ ਨਿਭਾਈ।
ਰੂਪ ਲਾਲ ਰੂਪ
ਪ੍ਰਧਾਨ
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ
94652-25722

ਨੋਟ: ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਦੀਆਂ ਸਾਹਿਤਕ ਸਰਗਰਮੀਆਂ ਨੂੰ ਰਵਾਨਗੀ ਦੇਣ ਲਈ ਮਾਣਯੋਗ ਡਾ. ਗੁਰਦਿਆਲ ਸਿੰਘ ਰਾਏ (ਇੰਗਲੈਂਡ ਨਿਵਾਸੀ), ਸੰਪਾਦਕ ਲਿਖਾਰੀ.ਨੈੱਟ ਜੀ ਨੇ 5000/- ਰੁਪਏ, ਸ: ਅਜੀਤ ਸਿੰਘ ਸੁੰਦਰ ਜੀ ਨੇ 5000/-ਰੁਪਏ, ਸ: ਗੁਰਦੇਵ ਸਿੰਘ ਨਿੱਜਰ ਜੀ ਨੇ 5000/-ਰੁਪਏ ਅਤੇ ‘ਫਕੀਰੀ ਰਮਜਾਂ ‘ ਪੁਸਤਕ ਦੀ ਰਚੇਤਾ ਡਾ. ਗੁਰਿੰਦਰ ਗਿੱਲ ਜੀ ਨੇ ਵੀ 5000/-ਰੁਪਏ ਸਹਿਯੋਗ ਦਿੱਤਾ। ਸਭਾ ਦਾਨੀ ਸਖਸ਼ੀਅਤਾਂ ਦਾ ਧੰਨਵਾਦ ਕਰਦੀ ਹੈ ।
-ਰੂਪ ਲਾਲ ਰੂਪ
ਪ੍ਰਧਾਨ
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ
***
817
***

About the author

✍️ਰੂਪ ਲਾਲ ਰੂਪ
+94652-29722 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →