17 October 2025
prof.gurbhajan s. gill

ਪੰਜਾਬੀ ਦੇ ਉੱਘੇ ਲੇਖਕ ਸ਼੍ਰੀ ਪ੍ਰੇਮ ਭੂਸ਼ਨ ਗੋਇਲ ਸਦੀਵੀ ਵਿਛੋੜਾ ਦੇ ਗਏ— ਪ੍ਰੋ. ਗੁਭਜਨ ਗਿੱਲ

ਬੜੇ ਹੀ ਦੁੱਖ ਨਾਲ ਇਹ ਸੋਗਮਈ ਸਮਾਚਾਰ ਦਿੱਤਾ ਜਾ ਰਿਹਾ ਹੈ ਕਿ ਪੰਜਾਬੀ ਦੇ ਉੱਘੇ  ਲੇਖਕ ਅਤੇ  ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਤੇ ਭਾਸ਼ਾ ਵਿਭਾਗ ਪੰਜਾਬ ਦੇ ਸੇਵਾ ਮੁਕਤ ਉੱਚ ਅਧਿਕਾਰੀ ਸ਼੍ਰੀ ਪ੍ਰੇਮ ਭੂਸ਼ਨ ਗੋਇਲ ਅੱਜ ਸਵੇਰੇ ਸੱਤ ਵਜੇ ‘ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕੈਂਪਸ’ ਲੁਧਿਆਣਾ ਵਿੱਚ ਅਕਾਲ ਚਲਾਣਾ ਕਰ ਗਏ ਹਨ। ਇਹ ਜਾਣਕਾਰੀ ਉਨ੍ਹਾਂ ਦੀ ਬੇਟੀ ਡਾ. ਪ੍ਰਤਿਭਾ ਗੋਇਲ ਸਾਬਕਾ ਵੀ. ਸੀ. ਰਾਮ ਮਨੋਹਰ ਲੋਹੀਆ ਯੂਨੀਵਰਸਿਟੀ ਅਯੁੱਧਿਆ(ਯੂ ਪੀ) ਨੇ ਦਿੱਤੀ।

ਸ਼੍ਰੀ  ਪ੍ਰੇਮ ਭੂਸ਼ਨ ਗੋਇਲ  ਜੈਤੋ ਦੇ ਜੰਮਪਲ ਸਨ। ਉਨ੍ਹਾਂ ਦੇ ਨਿੱਕੇ ਵੀਰ ਜੰਗ ਬਹਾਦਰ ਗੋਇਲ ਰੀਟ. ਆਏ ਐੱਸ ਪੰਜਾਬੀ ਤੇ ਹਿੰਦੀ ਦੇ ਸਿਰਕੱਢ ਲੇਖਕ ਹਨ। ਸ਼੍ਰੀ ਪ੍ਰੇਮ ਭੂਸ਼ਨ ਗੋਇਲ ਦਾ ਅੰਤਿਮ ਸੰਸਕਾਰ ਅੱਜ 6 ਅਗਸਤ ਨੂੰ  ਸਿਵਿਲ ਲਾਈਨਜ਼ ਸ਼ਮਸ਼ਾਨਘਾਟ ਵਿੱਚ ਸ਼ਾਮੀਂ 4 ਵਜੇ ਹੋਵੇਗਾ।

ਨਾਮਵਰ ਸਾਹਿਤਕਾਰ ਪ੍ਰੋ. ਗੁਰਭਜਨ ਗਿੱਲ ਲਿਖਦੇ ਹਨ: ‘ਲਗਪਗ ਪਿਛਲੀ ਅੱਧੀ ਸਦੀ ਉਹ ਮੇਰੇ ਮਿਹਰਬਾਨ ਵੱਡੇ ਵੀਰ ਬਣ ਕੇ ਰਹੇ। ਉਨ੍ਹਾਂ ਦੀ ਯਾਦ ਵਿੱਚ ਮੈਂ ਨਮਨ ਕਰਦਾ ਹਾਂ।‘

ਪਰਿਵਾਰ ਦਾ ਸੰਪਰਕ ਨੰਬਰ 98728 29611  ਹੈ।
***

ਨੋਟ: ਸ਼੍ਰੀ ਪ੍ਰੇਮ ਭੂਸ਼ਨ ਗੋਇਲ ‘ਲਿਖਾਰੀ’ ਨਾਲ ਵੀ ਇੱਕ ਲੰਮੇ ਸਮੇਂ ਤੋਂ ਜੁੜੇ ਹੋਏ ਸਨ। ਸੁਪਤਨੀ ਸੁਰਜੀਤ ਕਲਪਨਾ ਅਤੇ ਮੇਰੇ ਨਾਲ ਵੀ ਉਹਨਾਂ ਦੀ ਸਾਂਝ ਪਿਛਲੇ 60-65 ਕੁ ਵਰ੍ਹਿਆਂ ਤੋਂ ਚਲਦੀ ਆ ਰਹੀ ਸੀ। ਗੋਇਲ ਜੀ ਭਰਾਵਾਂ ਤੋਂ ਵੀ ਵੱਧ ਪਿਆਰ ਕਰਨ ਵਾਲੇ ਨੇਕ ਇਨਸਾਨ ਸਨ। ਦੋਹਾਂ ਬੱਚੀਆਂ ਅਤੇ ਪਰਵਾਰ ਦੇ ਇਸ ਦੁੱਖ ਵਿੱਚ ਸ਼ਾਮਲ ਹੁੰਦਿਆਂ ਰੱਬ ਅੱਗੇ ਅਰਦਾਸੀ ਹਾਂ ਕਿ ਵੀਰ ਗੋਇਲ ਜੀ ਦੀ ਆਤਮਾਂ ਨੂੰ ਸ਼ਾਂਤੀ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।—ਗੁਰਦਿਆਲ ਸਿੰਘ ਰਾਏ ਅਤੇ ਸੁਰਜੀਤ ਕਲਪਨਾ
****

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1578
****

ਪ੍ਰੋ. ਗੁਰਭਜਨ ਸਿੰਘ ਗਿੱਲ
gurbhajansinghgill@gmail.com |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਗੁਰਭਜਨ ਸਿੰਘ ਗਿੱਲ

View all posts by ਪ੍ਰੋ. ਗੁਰਭਜਨ ਸਿੰਘ ਗਿੱਲ →