25 April 2024
ਸੰਤੋਖ ਸਿੰਘ ਸੰਤੋਖ

ਕਵਿਤਾ -ਭਗਤ ਸਿੰਘ ਕਿਹੜਾ ? – ਸੰਤੋਖ ਸਿੰਘ ਸੰਤੋਖ

ਭਗਤ ਸਿੰਘ ਕਿਹੜਾ ?

-ਸੰਤੋਖ ਸਿੰਘ ਸੰਤੋਖ-

ਅਸੀਂ ਇਤਹਾਸ ਦੇ ਓਸ ਪੜਾ ਤੇ ਹਾਂ
ਭਗਤ ਸਿੰਘ ਦੀ ਪਛਾਣ ਬੜੀ ਔਖੀ ਹੈ
ਉਹਦੀ ਸ਼ਹੀਦੀ ਮਹਾਨ ਬੜੀ ਸੌਖੀ ਹੈ

ਜਿਵੇਂ ਕਦੇ ਗੁਰੂ ਕਿਹੜਾ ਦਾ ਵੀ ਰੌਲਾ ਸੀ
ਬਾਈ ਮੰਜੀਆਂ ਤੇ ਗੁਰੂ ਦਾ ਚੋਲਾ ਸੀ
ਏਸੇ ਤਰਾਂ ਭਗਤ ਸਿੰਘ ਜਿਹੜਾ ਹੈ
ਉਹ ਅਸਲੀ ਤੇ ਤਸਲੀਬਖਸ਼ ਕਿਹੜਾ ਹੈ
ਇਕ ਭਗਤ ਸਿੰਘ ਜੈਲਦਾਰਾਂ ਸਰਦਾਰਾਂ ਦਾ
ਜਿਹਨਾਂ ਨੇ ਜ਼ਿਲੇ ਦਾ ਨਾਂ ਤਾਂ ਰਖਿਆ ਹੈ
ਜਿਹਨਾਂ ਸ਼ਹੀਦੀ ਨੂੰ ਨਾ ਤਕਿਆ ਨਾ ਚੱਖਿਆ ਹੈ
ਇਹ ਲੋਕਾਂ ਦੇ ਰੋਹ ਤੋਂ ਡਰਦੇ ਮਰਦੇ ਨੇ
ਏਸੇ ਲਈ ਸ਼ਹੀਦੀ ਦਾ ਪਖੰਡੀ ਸਤਿਕਾਰ ਕਰਦੇ ਨੇ

ਇਕ ਭਗਤ ਸਿੰਘ ਬੁੱਤ ਦੇ ਰੂਪ ਪਾਰਲੀਮਿੰਟ ‘ਚ
ਜਿਸ ਦੀ ਪੱਗ ਦਾ ਮੁੱਲ ਪੰਜਾਬ ਤਾਰੇਗਾ
ਟੋਪ ਵਾਲੇ ਨੂੰ ਸਾਰਾ ਭਾਰਤ ਸਤਿਕਾਰੇਗਾ
ਭਗਤ ਸਿੰਘ ਤਾਂ ਨਾ ਟੋਪ ਸੀ ਨਾ ਪੱਗ ਸੀ
ਉਹ ਸਾਮਰਾਜੀ ਨੱਫਰਤ ਦਾ ਵਗਦਾ ਦਰਿਆ ਸੀ
ਦੇਸ ਵਾਸੀਆਂ ਦੇ ਜੋਸ਼ ਦੀ ਨਿਰੀ ਅੱਗ ਸੀ
ਅਜਾਦੀ ਦੇ ਸੰਗਰਾਮ ਦਾ ਸਿਤਾਰਾ
ਪਗੜੀ ਸੰਭਾਲ ਜੱਟਾ ਦਾ ਗੂੰਜਦਾ ਨਾਹਰਾ
ਉਹ ਚਾਚੇ ਅਜੀਤ ਦੀ ਹਾਮੀ ਸੀ ਭਰਦਾ
ਅਜ ਦਾ ਕਿਸਾਨ ਕਿਉਂ ਖੁਦਕਸ਼ੀ ਹੈ ਕਰਦਾ
ਲੋਕਾਂ ਦੇ ਰੋਹ ਤੋਂ ਡਰਦੇ ਐਲਾਨ ਹੈ ਛੁੱਟੀ ਦਾ
ਸਰਕਾਰੀ ਭੁਚਲਾਵੇ ਦੇ ਕੇ ਲੋਕਾਂ ਨੂੰ ਹੈ ਲੁੱਟੀ ਦਾ

ਨਾ ਉਹ ‘ਪੁੱਤ ਜੱਟਾਂ’ ਦੇ ਨਾਂ ਨੂੰ ਰੋਲਦਾ ਸੀ
ਉਹ ਸਮੁੱਚੀ ਮਨੁੱਖਤਾ ਦਾ ਹਾਮੀ ਸੀ
ਉਹ ਤਾਂ ਕਾਮਰੇਡ ਇੰਨਕਲਾਬ ਦਾ ਰਾਹ ਟੋਲਦਾ ਸੀ
ਤਾਂ ਹੀ ਤਾਂ ਇਨੰਕਲਾਬ ਜਿੰਦਾਬਾਦ ਬੋਲਦਾ ਸੀ

ਜੋ ਪੁਲਿਸ ਦਾ ਸਖਲਾਈ ਕੇਂਦਰ ਫਿਲੌਰ ਹੈ
ਭਗਤ ਸਿੰਘ ਦਾ ਕਰਮ ਖੇਤਰ ਤਾਂ ਲਾਹੌਰ ਹੈ
ਹਾਕਮਾਂ ਦੀ ਹਫਾਜਤ ਲਈ ਇਕ ਡਰਾਉਣਾ ਸੁਪਨਾ
ਉਹਦੀ ਫੋਟੋ ਤਾਂ ਟੈਰਾਰਿਸਟ ਲਿਸ਼ਕੋਰ ਹੈ

ਸਾਡਾ ਭਗਤ ਸਿੰਘ ਤਾਂ ਅਲਾਣੀ ਮੰਜੀ ਤੇ ਬੈਠਾ
ਨੰਗੇ ਸਿਰ ਨਾ ਟੋਪ ਤੇ ਨਾ ਪੱਗ ਹੈ ਦਰਕਾਰ
ਜਿਹਦੇ ਹਥਾਂ ‘ਚ ਹਥਕੜੀਆਂ ਪੈਰੀਂ ਬੇੜੀਆਂ
ਜਿਹਦੇ ਸੁਪਨੇ ਅਜਾਦੀ ਦੇ ਸੂਹੇ ਸੁਪਨੇ
ਆਪਣੇ ਹੱਕਾਂ ਲਈ ਜਾਰੀ ਰਹੇਗਾ ਜਹਾਦ
ਇੰਨਕਲਾਬ ਜਿੰਦਾਬਾਦ ਇੰਨਕਲਾਬ ਜਿੰਦਾਬਾਦ

***
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ(ਪਹਿਲੀ ਵਾਰ ਛਪਿਆ 5 ਅਗਸਤ 2009)
(ਦੂਜੀ ਵਾਰ ਸਤੰਬਰ 2021)***
339
***

About the author

ਸੰਤੋਖ ਸਿੰਘ ਸੰਤੋਖ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ