24 April 2024
ਅਮਰਜੀਤ ਚੀਮਾਂ (ਯੂ.ਐਸ.ਏ.)

ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ—✍️ਅਮਰਜੀਤ ਚੀਮਾਂ (ਯੂ.ਐਸ.ਏ.)

ਜਿਸ ਦੇਸ਼ ਵਾਸਤੇ ਮਰਦੇ ਰਹੇ
ਤੁਸੀਂ ਫਾਂਸੀਆਂ ਉੱਤੇ ਚੜ੍ਹਦੇ ਰਹੇ 
ਲੁੱਟ ਕੇ ਖਾ ਲਿਆ ਲੋਟੂਆਂ,

ਅੱਜ ਬੈਠੇ ਸੇਲ ਲਗਾ ਕੇ…
ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ
ਜ਼ਰਾ ਦੇਖ ਅੱਖੀਂ ਤੂੰ ਆ ਕੇ….

ਇਸ ਦੇਸ਼ ਦੇ ਪਹਿਰੇਦਾਰਾਂ ਨੇ
ਇਹਨਾਂ ਭੁੱਖਿਆਂ ਚੌਕੀਦਾਰਾਂ ਨੇ 
ਆਪਣਾ ਹੀ ਢਿੱਡ ਭਰਿਆ ਏ

ਤੇ  ਰੱਖਤਾ ਕਹਿਰ ਮਚਾ ਕੇ….
ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ
ਜ਼ਰਾ ਦੇਖ ਅੱਖੀਂ ਤੂੰ ਆ ਕੇ….

ਏਥੇ ਲੀਡਰ ਸਾਰ ਨਾ ਲੈਂਦੇ ਨੇ 
ਹੱਕ ਮੰਗਿਆਂ ਡੰਡੇ ਪੈਂਦੇ ਨੇ 
ਰੋਲ਼ਤਾ ਦੇਸ਼ ਦਾ ਅੰਨਦਾਤਾ
ਬੈਠਾ ਸੜਕਾਂ ਤੇ ਜਾ ਕੇ …

ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ
ਜ਼ਰਾ ਦੇਖ ਅੱਖੀਂ ਤੂੰ ਆ ਕੇ….

ਏਥੇ ਕਾਮੇ ਭੁੱਖੇ ਮਰਦੇ ਨੇ
ਤੇ ਵਿਹਲੜ ਐਸ਼ਾਂ ਕਰਦੇ ਨੇ 
ਇਹ ਪੀਂਦੇ ਖੂਨ ਗ਼ਰੀਬਾਂ ਦਾ

ਪੀਂਦੇ ਨੇ ਡੀਕਾਂ ਲਾ ਕੇ …
ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ
ਜ਼ਰਾ ਦੇਖ ਅੱਖੀਂ ਤੂੰ ਆ ਕੇ….

ਜੇ ਕਾਲਿਆਂ ਜ਼ੁਲਮ ਕਮਾਉਣੇ ਸੀ
ਫਿਰ ਗੋਰੇ ਕਿਉਂ ਭਜਾਉਣੇ ਸੀ
ਇਹਨਾਂ ਨਾਲੋਂ ਸੌ ਦਰਜੇ ਚੰਗੇ

ਮਿਲਿਆ ਕੀ ਜਾਨ ਗੁਆ ਕੇ …
ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ
ਜ਼ਰਾ ਦੇਖ ਅੱਖੀਂ ਤੂੰ ਆ ਕੇ…..

ਛੱਡ ਗਿਉਂ ਸੀ ਜੋ ਕੰਮ ਅਧੂਰੇ 
ਸੁਪਨੇ ਤੇਰੇ ਕਰਾਂਗੇ ਪੂਰੇ 
ਪਾਪੀ ਰਾਜ ਦਾ ਅੰਤ ਹੋਊ 
ਕਹੇ ਚੀਮਾਂ ਠੋਕ ਵਜਾ ਕੇ… 
ਤੇਰਾ ਦੇਸ਼ ਵੇਚਤਾ ਭਗਤ ਸਿੰਹਾਂ

ਜ਼ਰਾ ਦੇਖ ਅੱਖੀਂ ਤੂੰ ਆ ਕੇ….
***
117
***
+1(716)908-3631

About the author

ਅਮਰਜੀਤ ਚੀਮਾਂ
ਅਮਰਜੀਤ ਚੀਮਾਂ (ਯੂ.ਐਸ.ਏ.)
+1 (716) 908 3631 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਅਮਰਜੀਤ ਚੀਮਾਂ (ਯੂ.ਐਸ.ਏ.)

View all posts by ਅਮਰਜੀਤ ਚੀਮਾਂ (ਯੂ.ਐਸ.ਏ.) →