10 October 2024

*ਪੱਤਾ (ਕਵਿਤਾ )*— ਗੁਰਦੀਸ਼ ਕੌਰ ਗਰੇਵਾਲ

*ਪੱਤਾ (ਕਵਿਤਾ )*

 

 

 

 

 

ਨਿੱਕੀ ਜਿਹੀ ਕਰੂੰਬਲ ਵਿੱਚੋਂ, ਪੱਤਾ ਫੁੱਟ ਕੇ ਆਇਆ,
ਕੁਦਰਤ ਰਾਣੀ ਪੱਖਾ ਝੱਲੇ, ਕੁਦਰਤ ਪਾਣੀ ਪਾਇਆ।

ਕੁਦਰਤ ਇਸ ਦੀ ਰਾਖੀ ਕਰਦੀ, ਕੁਦਰਤ ਗੋਦ ਖਿਡਾਇਆ,
ਕੁਦਰਤ ਦੀ ਛਾਂ ਥੱਲੇ ਪਲ ਕੇ, ਭਰ ਜੋਬਨ ਤੇ ਆਇਆ।

ਹਰੇ ਭਰੇ ਪੱਤਿਆਂ ਨੂੰ ਤੱਕ ਕੇ, ਰੂਹ ਮੇਰੀ ਨਸ਼ਿਆਈ,
ਅੰਦਰ ਗਰਮੀ ਝੱਲ ਨਾ ਹੋਵੇ, ਮੈਂ ਰੁੱਖ ਥੱਲੇ ਆਈ।

ਠੰਢੀ ਠੰਢੀ ਛਾਂ ਪਿਆ ਦੇਵੇ, ਠੰਢੀਆਂ ਵਗਣ ਹਵਾਵਾਂ,
ਦਿੱਲ ਕਰੇ ਮੈਂ ਸਾਰੇ ਪੱਤਿਆਂ, ਘੁੱਟ ਕਲੇਜੇ ਲਾਵਾਂ।

ਗਈ ਬਹਾਰ ਤੇ ਆਈ ਪੱਤਝੜ, ਪੱਤੇ ਰੰਗ ਵਟਾਇਆ,
ਮੇਰੇ ਦੇਖਦਿਆਂ ਹੀ ਉਸ ਤੇ, ਸੂਹਾ ਰੰਗ ਚੜ੍ਹ ਆਇਆ।

ਤੱਕਦੀ ਮੈਂ ਤਾਂ ਦੰਗ ਰਹਿ ਗਈ, ਲਾਲੀ ਉਸ ਦੇ ਚੇਹਰੇ,
ਸੋਚਾਂ ਦੇ ਸਾਗਰ ਵਿੱਚ ਡੁੱਬੀ, “ਕਿਸ ਨੇ ਰੰਗ ਬਖੇਰੇ?”

ਸੂਹਾ ਪੀਲਾ ਹੋਇਆ ਪੱਤਾ, ਸੁੱਕਾ ਤੇ ਮੁਰਝਾਇਆ,
ਕੁਝ ਦਿਨਾਂ ਦੇ ਅੰਦਰ ਹੀ ਉਹ, ਟੁੱਟ ਡਾਲੀ ਤੋਂ ਆਇਆ।

ਮਿੱਟੀ ਦੇ ਵਿੱਚ ਮਿੱਟੀ ਹੋਇਆ, ਪੌਦਾ ਹੋਰ ਉਗਾਇਆ,
ਕੁਦਰਤ ਦੇ ਭਾਣੇ ਨੂੰ ਮੰਨਦਾ, ਪੱਤਾ ਨਾ ਘਬਰਾਇਆ।

ਬ੍ਰਹਿਮੰਡ ਦਾ ਅੰਸ਼ ਅਸੀਂ ਵੀ, ‘ਦੀਸ਼’ ਵਾਂਗਰਾਂ ਪੱਤੇ,
ਸਦਾ ਹੀ ਏਥੇ ਚੇਤ ਨਾ ਰਹਿਣੇ, ਸਦਾ ਨਾ ਰਹਿਣੇ ਕੱਤੇ।

ਸਭ ਕੁੱਝ ਮਿੱਟੀ ਵਿੱਚੋਂ ਉਗਿਆ, ਸਭ ਮਿੱਟੀ ਹੋ ਜਾਣਾ,
ਕੁਦਰਤ ਦਾ ਹੈ ਨੇਮ ਨਿਰਾਲਾ, ਮੰਨੀਏਂ ਉਹਦਾ ਭਾਣਾ।
***
ਗੁਰਦੀਸ਼ ਕੌਰ ਗਰੇਵਾਲ- ਕੈਲਗਰੀ
ਸੰਪਰਕ : 403-404-1450 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1207
***

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →