27 July 2024
ਕਿਸਾਨ ਅੰਦੋਲਨ

ਕਿਸਾਨ ਅੰਦੋਲਨ – ਰਾਜਨੀਤਕ ਭ੍ਰਿਸ਼ਟਾਚਾਰ ਵਿਚੋਂ ਫੁੱਟਿਆ ਲਾਵਾ—ਜਰਨੈਲ ਸਿੰਘ ਕਹਾਣੀਕਾਰ

-ਕਿਸਾਨ ਅੰਦੋਲਨ-

ਭਾਰਤ ਦੀਆਂ ਪਿਛਲੀਆਂ ਕੇਂਦਰੀ ਤੇ ਸੂਬਾਈ  ਸਰਕਾਰਾਂ ਦੇ ਸਮੇਂ ਤੋਂ ਚੱਲਿਆ ਆ ਰਿਹਾ ਰਾਜਨੀਤਕ ਭ੍ਰਿਸ਼ਟਾਚਾਰ ਹੁਣ ਹੱਦਾਂ ਟੱਪ ਗਿਆ ਹੈ। ਲੋਕਾਂ ਨਾਲ਼ ਝੂਠੇ ਇਕਰਾਰ ਕਰਕੇ ਸਿਆਸੀ ਪਾਰਟੀਆਂ ਵਲੋਂ ਕੇਂਦਰ ਤੇ ਸੂਬਿਆਂ ਦੀਆਂ ਚੋਣਾਂ ਜਿੱਤਣਾ,ਕਰਿਮੀਨਲ ਕੇਸ ਭੁਗਤਦੇ ਵਿਅਕਤੀਆ ਦਾ ਐਮ ਪੀ, ਐਮ ਐਲ ਏ ਬਣਨਾ, ਮੰਤਰੀਆਂ ਵਲੋਂ ਕਰੋੜਾਂ ਦੇ ਘੁਟਾਲੇ ਕਰਨਾ,ਸਰਕਾਰਾਂ ਬਣਾਉਣ-ਡੇਗਣ ਲਈ ਮੈਂਬਰਾਂ ਦੀ ਖਰੀਦੋ-ਫਰੋਖਤ, ਭਾਰਤੀ ਲੋਕਤੰਤਰ ਵਿਚ ਸਾਧਾਰਨ ਜਿਹੀਆਂ ਗੱਲਾਂ ਬਣ ਚੁੱਕੀਆਂ ਹਨ। ਸਚਾਈ ਅਤੇ ਨੈਤਿਕਤਾ ਦੀ ਥਾਂ ਕੂੜ-ਕਪਟ ਪ੍ਰਧਾਨ ਹੈ। ਉੱਪਰੋਂ ਹੇਠਾਂ ਨੂੰ ਆਇਆ  ਭ੍ਰਿਸ਼ਟਾਚਾਰ  ਹਰ ਵਿਭਾਗ, ਹਰ ਅਦਾਰੇ ਤੇ ਜੀਵਨ ਦੇ ਹਰ ਖੇਤਰ ‘ਚ ਫੈਲ ਚੁੱਕਾ ਹੈ। ਹੁਣ ਮੋਦੀ ਦੇ ਰਾਜ ਵਿਚ, ਭਾਰਤ ਦਾ ਲੋਕਤੰਤਰ  ਲੋਕਾਂ ਵਾਸਤੇ ਨਹੀਂ ਹਾਕਮ ਜਮਾਤ, ਕਾਰਪੋਰੇਟ ਘਰਾਣਿਆਂ ਤੇ ਅਫਸਰਸ਼ਾਹੀ ਵਾਸਤੇ ਹੈ। ਭਾਰਤ ਦੀਆਂ ਜੜ੍ਹਾਂ ‘ਚ ਉੱਤਰ ਗਏ ਭ੍ਰਿਸ਼ਟਾਚਾਰ ਵਿਚੋਂ ਆਖਰ ਲਾਵਾ ਤਾਂ ਫੁੱਟਣਾ ਹੀ ਸੀ — ਸੋ ਕਿਸਾਨ ਅੰਦੋਲਨ ਖਿਲਾਅ ‘ਚੋਂ ਨਹੀਂ ਉਪਜਿਆ।

ਸਿਦਕ, ਸਿਰੜ ਹੌਸਲੇ, ਸਿਆਣਪ, ਈਮਾਨਦਾਰੀ ਤੇ ਇਕਜੁੱਟਤਾ ਨਾਲ਼ ਚੱਲ ਰਿਹਾ ਸ਼ਾਂਤਮਈ ਕਿਸਾਨ ਅੰਦੋਲਨ ਹੁਣ ਲੋਕ-ਅੰਦੋਲਨ ਦਾ ਰੂਪ ਧਾਰ ਗਿਆ ਹੈ। ਇਸ ਅੰਦੋਲਨ ਨਾਲ਼ ਪੈਦਾ ਹੋਈ ਜਾਗਰੂਕਤਾ ਵਿਚੋਂ ਵੱਡੇ ਸੰਘਰਸ਼ਾਂ ਦੀ ਸੰਭਾਵਨਾ ਨਜ਼ਰ ਆ ਰਹੀ ਹੈ।

ਕਿਸਾਨ ਅੰਦੋਲਨ ਵਿਚ ਸ਼ਾਮਲ ਹਰ ਇਕ ਜੀਅ ਅੱਗੇ ਮੇਰਾ ਸਿਰ ਝੁਕਦਾ ਹੈ। 

ਜਰਨੈਲ ਸਿੰਘ ਕਹਾਣੀਕਾਰ

View all posts by ਜਰਨੈਲ ਸਿੰਘ ਕਹਾਣੀਕਾਰ →