6 December 2024

ਦੋ ਕਵਿਤਾਵਾਂ—ਮਨੀਸ਼ ਕੁਮਾਰ “ਬਹਿਲ”

1. ਮੈਂ ਘਰ ਵਿਕਦੇ ਦੇਖੇ ਨੇ

ਮੈਂ ਘਰ ਵਿਕਦੇ ਦੇਖੇ ਨੇ
ਇਲਾਜ਼ ਖ਼ਾਤਰ…

ਘੰਟਿਆਂ ਬੱਧੀ ਬੈਠ ਉਡੀਕਦੇ ਨੇ
ਵਾਪਸੀ ਕਾਲ ਦੇ ਉਦੋਂ ਜ਼ਮਾਨੇ ਹੁੰਦੇ ਸੀ
ਓਟ ਲਾਈ ਬਜੁਰਗ ਮਾਪੇ ਊਂਘਦੇ ਦੇਖੇ ਨੇ
ਕਿਸੇ ਆਪਣੇ ਦੀ ਇੱਕ ਆਵਾਜ਼ ਖਾਤਰ..

ਮੈਂ ਘਰ ਵਿਕਦੇ ਦੇਖੇ ਨੇ
ਇਲਾਜ਼ ਖ਼ਾਤਰ…

ਪਾਉਣੀਆਂ ਲੁੱਡੀਆਂ ਤੇ ਖ਼ੇਡ ਅਸਮਾਨੀ ਹੋਣਾ
ਐਵੇਂ ਨਹੀਂ ਕਹਿੰਦੇ ਗਰਮ ਖ਼ੂਨ ਵਿੱਚ ਜਵਾਨੀ ਹੋਣਾ
ਏਕ ਦਿਨ ਚ ਥੋੜ੍ਹਾ ਅਸਮਾਨੀਂ ਲੱਗ ਜਾਂਦੇ
ਵਰ੍ਹੇ ਲੱਗਦੇ ਨੇ ਪਰਵਾਜ਼ ਖ਼ਾਤਰ..

ਮੈਂ ਘਰ ਵਿਕਦੇ ਦੇਖੇ ਨੇ
ਇਲਾਜ਼ ਖ਼ਾਤਰ…
**

2. ਫਰਕ

ਮੇਰੀ ਕਲਮ ਮੇਰੀ ਸੋਚ ਲਿਖਦੀ,
ਮੇਰੀ ਸੋਚ ਤੇ ਕਰਮ ਵਿਚ ਫਰਕ ਹੋ ਸਕਦੈ..

ਮੇਰੀ ਕਲਮ ਵਿਸ਼ਵਾਸ਼ ਲਿਖਦੀ,
ਮੇਰੇ ਵਿਸ਼ਵਾਸ਼ ਤੇ ਧਰਮ ਵਿਚ ਫਰਕ ਹੋ ਸਕਦੈ..

ਮੈਂ ਕਿੰਞ ਬਦਲੂੰ ਸ਼ਬਦਾਂ ਨਾਲ ਜਹਾਨ ਨੂੰ,
ਮੇਰੇ ਸ਼ਬਦਾਂ ਤੇ ਮੇਰੀ ਜੁਬਾਨ ਵਿਚ ਫਰਕ ਹੋ ਸਕਦੈ..

ਮੈਂ ਨਹੀਂ ਜਾਣਦਾ, ਕਿਵੇਂ ਇਹਨਾਂ ਨੂੰ ਇੱਕ ਰਾਹੇ ਪਾਉਣਾ,
ਮੇਰੇ ਮੰਜਿਲ ਤੇ ਸਫ਼ਰ ਵਿਚ ਫਰਕ ਹੋ ਸਕਦੈ..

ਇਹ ਫਰਕ ਥੋੜਾ ਨਹੀਂ, ਹੈ ਜਮੀਨ ਆਸਮਾਂ ਜਿੰਨਾ,
ਮੇਰੇ ਜਿਹਨ ਤੇ ਮੇਰੀ ਰੂਹ ਵਿਚ ਫਰਕ ਹੋ ਸਕਦੈ..
***
213

***

ਮਨੀਸ਼ ਕੁਮਾਰ ਬਹਿਲ
209 ਅਰਬਨ ਅਸਟੇਟ ਕਪੂਰਥਲਾ
9872927584

ਨੋਟ: ’ਲਿਖਾਰੀ’ ਵਿਚ ਪ੍ਰਕਾਸ਼ਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।

mannish behal
+91 9872927584 | manish.brock85@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮਨੀਸ਼ ਕੁਮਾਰ ਬਹਿਲ,
ਕਲਰਕ,
ਦਫ਼ਤਰ ਜਿਲ੍ਹਾ ਸਿੱਖਿਆ ਅਫਸਰ,
ਕਪੂਰਥਲਾ

209 Urban Estate, Kapurthala

ਮਨੀਸ਼ ਕੁਮਾਰ ਬਹਿਲ, ਕਪੂਰਥਲਾ

ਮਨੀਸ਼ ਕੁਮਾਰ ਬਹਿਲ, ਕਲਰਕ, ਦਫ਼ਤਰ ਜਿਲ੍ਹਾ ਸਿੱਖਿਆ ਅਫਸਰ, ਕਪੂਰਥਲਾ 209 Urban Estate, Kapurthala

View all posts by ਮਨੀਸ਼ ਕੁਮਾਰ ਬਹਿਲ, ਕਪੂਰਥਲਾ →