9 October 2024

ਛੇ ਕਵਿਤਾਵਾਂ—ਡਾ. ਮਹਿੰਦਰ ਗਿੱਲ

1. ਕਲਮ ਤੇ ਸਫ਼ਾ

ਕਾਗਜ਼ ਕੋਰਾ ਤੇ ਸ਼ਬਦਾਂ ਦਾ ਜੋਸ਼
ਉੜ ਨਹੀਂ ਜਾਂਦੇ ਕਿਉਂ ਕੂੜਾਂ ਦੇ ਹੋਸ਼
ਗੁੱਸੇ `ਚ ਆ ਅੱਗ ਵਰੵਦੀ ਕਿਉਂ ਨਹੀਂ?

ਸਦੀਆਂ ਤੋਂ ਹੱਕ ਸੱਚ ਦਾ ਨਾਹਰਾ ਜਿਹਾ ਹਾਂ
ਆਦਮ ਦੇ ਗੁੱਸੇ ਦਾ ਪਾਰਾ ਜਿਹਾ ਹਾਂ
ਇਹ ਤਪਸ਼ ਮੇਰੇ ਸੀਨੇ ਦੀ ਠਰਦੀ ਕਿਉਂ ਨਹੀਂ?

ਮੈਂ ਮੰਡੀਆਂ `ਚ ਰੁਲਦਾ ਦਾਣਾ ਜਿਹਾ ਹਾਂ
ਪੈਗੰਬਰਾਂ ਦੇ ਵਾਂਗੂੰ ਸਿਆਣਾ ਜਿਹਾ ਹਾਂ
ਸਿਆਣਪ ਮੇਰੀ ਅਜ ਇਹ ਜਾਣ ਗਈ ਹੈ

ਧੰਨ ਨਾ ਖਰੀਦੀ ਜਾਂਦੀ ਸਿਆਣਪ
ਰੋਂਦੀ ਕਲ਼ਾਂਉਂਦੀ ਖਿਚੀਂਦੀ ਸਿਆਣਪ
ਮੇਰੀ ਸੋਚ ਸਦੀਆਂ ਦਾ ਫੱਕ ਛਾਣ ਗਈ ਹੈ

ਸਿਆਣਪ ਮੇਰੀ ਇਹ ਅੱਜ ਜਾਣ ਗਈ ਹੈ
ਅੰਬਰਾਂ ਨੇ ਊਸ਼ਾ ਜਿਹੀ ਤਾਣ ਲਈ ਹੈ
ਕਿਰਨਾ ਨੂੰ ਵਧਣੋ ਰੋਕੂ ਕੋਈ ਕਿੱਦਾਂ?

ਮੇਰੇ ਬੋਲਾਂ ਤੇ ਭਾਵੇਂ ਜਿੰਦਰੇ ਲੁਆਓ
ਮੇਰੀ `ਵਾਜ ਨੂੰ ਜਿਵੇਂ ਵੀ ਚੁੱਪ ਕਰਾਓ
ਸੋਚਾਂ ਦੇ ਗੀਤਾਂ ਨੂੰ ਟੋਕੂ ਕੋਈ ਕਿੱਦਾਂ?

ਨਵੇਂ ਘੜ ਲਏ ਰੱਬ ਆਪਣੇ ਲਈ ਮੈਂ
ਦੇਖੇ ਰਹਿਬਰ ਆਉਂਦੇ ਜਾਂਦੇ ਕਈ ਮੈਂ
ਰਹਿਬਰ ਮੇਰਾ ਆਮ ਬੰਦਾ ਜਿਹਾ ਹੈ

ਇਹੀ ਨਰਕ ਹੈ ਤੇ ਸਵਰਗ ਵੀ ਇਹੀ ਹੈ
ਇਸ ਤੋਂ ਬਿਨਾ ਹੋਰ ਦੁਨੀਆਂ ਕਿਹੀ ਹੈ
ਸੁਰਗਾਂ ਦਾ ਲਾਰਾ ਤਾਂ ਧੰਦਾ ਜਿਹਾ ਹੈ

ਰਹਿਬਰ ਮੇਰਾ ਆਮ ਬੰਦਾ ਜਿਹਾ ਹੈ
***
2. ਮਾਂ ਬੋਲੀ ਨੂੰ

ਮਾਂ ਤੂੰ ਜੇ ਹੈਂ ਲੀਰਾਂ ਲੀਰਾਂ
ਮੈਂ ਸੀਤਾ ਕਿੰਝ ਹੋ ਸਕਦਾ ਹਾਂ
ਅੜੀਏ ਪੂੰਝ ਲੈ ਹੰਝੂ ਆਪਣੇ
ਦੋਹਾਂ ਜੋਗਾ ਰੋ ਸਕਦਾ ਹਾਂ

ਰੋਣ ਧੋਣ ਨਾਲ ਕੀ ਬਣਦਾ ਹੈ
ਕੁੱਝ ਕਰੀਏ ਕੁੱਝ ਵੀ ਕਰ ਜਾਈਏ
ਸੱਚੀਆਂ ਸੁੱਚੀਆ ਰੂਹਾ ਆਖਣ
ਪਿਆਰ ਮੁਹੱਬਤ ਲਈ ਮਰ ਜਾਈਏ

ਮੋਹ ਮਮਤਾ ਦੀ ਮੂਰਤ ਹੈਂ ਤੂੰ
ਹਰ ਇਕ ਬੋਲ ਸ਼ਹਿਦ ਤੋਂ ਮਿੱਠਾ
ਤੇਰੇ ਮੰਦਰ ਤੋਂ ਵਧ ਚੜ੍ਹ ਕੇ
ਹੋਰ ਨਾ ਮੰਦਰ ਕੋਈ ਵੀ ਡਿੱਠਾ

ਮੇਰੇ ਹੰਝੂਆਂ ਦਾ ਰੰਗ ਤੇਰੇ
ਰੰਗਾਂ ਵਰਗਾ ਰੋਜ਼ ਅਜ਼ਲ ਤੋਂ
ਮੇਰੇ ਹਾਸੇ ਦਾ ਢੰਗ ਤੇਰੇ
ਬੋਲਾਂ ਵਰਗਾ ਰੋਜ਼ ਅਜ਼ਲ ਤੋਂ

ਜੇ ਤੂੰ ਹੈਂ ਤਾਂ ਹੀ ਤਾਂ ਮੈਂ ਹਾਂ
ਤੇਰੀ ਹੋਂਦ ਚੋਂ ਹੋਂਦ ਪਛਾਣਾ
ਮੇਰਾ ਕਿੱਸਾ ਮੇਰਾ ਨਗਮਾ
ਮੇਰੀ ਕਵਿਤਾ ਮੇਰਾ ਗਾਣਾ

ਤੇਰੇ ਨਾਲ ਹੀ ਸਮਝਾਂ ਸਾਰੀ
ਦੁਨੀਆਂ ਦਾ ਕੰਮ ਕਾਜ ਕਿਹਾ ਹੈ
ਧੁਨੀਆਂ ਦੀ ਦੁਨੀਆ ਹੈ ਕੇਹੀ
ਸੁਰ ਸੰਗੀਤ ਦਾ ਸਾਜ਼ ਕਿਹਾ ਹੈ

ਮੈਂ ਜਾਣਾ ਅਜੇ ਸਫਰ ਲੰਮੇਰਾ
ਪੈਰ ਮੇਰੇ ਮਜਬੂਤ ਬੜੇ ਨੇ
ਦੇ ਅਸੀਸਾਂ ਅੜੀਏ ਅਜ ਤੂੰ
ਤੇਰੇ ਦਰ ਤੇ ਆਣ ਖੜ੍ਹੇ ਨੇ

ਰੰਗਾਂ ਨੂੰ ਰੰਗ ਤੂੰ ਹੀ ਬਖਸ਼ੇਂ
ਸ਼ਬਦਾਂ ਨੂੰ ਰੂਹ ਤੂੰ ਦੇਨੀ ਏਂ
ਫੁੱਲਾਂ ਨੂੰ ਖੁਸ਼ਬੂ ਦੇਨੀਂ ਏਂ
ਮੈਨੂੰ ਰੁਤਬਾ ਤੂੰ ਦੇਨੀ ਏਂ
***

3. ਮੁਹੱਬਤ

ਏਸ ਸ਼ਬਦ ਦੇ ਅੰਦਰ
ਵੇਦ ਕਤੇਬਾਂ ਸਾਰੇ
ਇਸਦੀ ਛੋਹ ’ਚੋਂ ਮਿਲਦੇ
ਸੁਰਗੀ ਪੀਂਘ ਹੁਲਾਰੇ

ਇਸਦੇ ਜਾਪ ’ਚੋਂ ਮਿਲਦਾ
ਅੱਲਾ ਰਾਮ ਰਹੀਮ
ਖੁੱਲ੍ਹਮ ਖੁੱਲ੍ਹਾ ਅੰਬਰ ਮਿਲਦਾ
ਹੱਦਾਂ ਰਹਿਤ ਜ਼ਮੀਨ

ਬੱਦਲਾਂ ਵਾਂਗੂੰ ਦੇਸ ਨਾ ਕੋਈ
ਨਾ ਕੋਈ ਪਰਦੇਸ
ਆਪਣੇ ਦੇਸ ਬੇਗਾਨੇ ਰਹਿਣਾ
ਮਨ ਦਾ ਕਿਹੜਾ ਦੇਸ

ਮਾਵਾਂ ਵਾਂਗੂੰ ਮਿੱਠੀਆਂ ਮਿੱਠੀਆਂ
ਲੋਰੀਆਂ ਨਾਲ ਵਰਾਉਂਦਾ
ਸੁੰਨੇ ਮੰਨ ਦੇ ਗੁੰਮਟਾਂ ਅੰਦਰ
ਕੋਈ ਨਗਮੇ ਗਾਉਂਦਾ

ਇਹ ਸ਼ਬਦ ਤਾਂ ਸਰਬ ਸ੍ਰੇਸ਼ਟ
ਆਦਮ ਦਾ ਲਿਸ਼ਕਾਰਾ
ਨੂਰਾਂ ਨ੍ਹਾਤਾ ਕੇਸਰ ਮਿਲਿਆ
ਮਹਿਕਾਂ ਦਾ ਵਣਜਾਰਾ

ਭੁੱਲ ਨਾ ਜਾਈਏ ਏਸ ਸ਼ਬਦ ਨੂੰ
ਇਹ ਤਾਂ ਅਮਰ ਸਿਤਾਰਾ
ਆਓ ਸਖੀਓ ਆਓ ਸੁਣੀਏਂ
ਕੀ ਕਹਿੰਦਾ ਹਰਕਾਰਾ
***
4. ਦਾਨ
(ਜੋਰਜ ਫਲੋਈਡ ਦੇ ਨਾਂ- ਅਫਰੀਕਨ ਮੂਲ ਦਾ ਜਿਸਨੂੰ ਇਕ

ਗੋਰੇ ਪੁਲਸ ਅਫਸਰ ਨੇ ਘੰਡੀ ਦਬਾ ਕੇ ਮਾਰ ਦਿੱਤਾ ਸੀ)

ਯੱਸੂ ਤੇਰੇ ਪੁੱਤਰ ਅਜ
ਮਰੀਅਮ ਨੂੰ ਸੂਲੀ ਟੰਗਦੇ
ਮੰਗਦੇ ਸਾਹਾਂ ਦੀ ਖੈਰਾਤ
ਲੱਖਾਂ ਯੱਸੂ ਮੰਗਦੇ

ਮੰਗਦੇ ਹਬਸ਼ੀ ਗੋਰੀ ਕਾਲਖ
ਤੋਂ ਚਾਨਣ ਦੀਆਂ ਰਿਸ਼ਮਾਂ
ਰਿਸ਼ਮਾਂ ਦੀ ਥਾਂ ਗੋਲੀ ਮਿਲਦੀ
ਜਿਸਦੀਆਂ ਬੜੀਆਂ ਕਿਸਮਾਂ

ਤੇਰੀ ਮੋਹ ਮਮਤਾ ਦੀ ਮੂਰਤ
ਨੂੰ ਕਿੰਝ ਮੁੜ ਕੇ ਤੱਕਾਂ
ਤੇਰੇ ਜਾਇਆਂ ਤੇਰਾ ਨਗਮਾਂ
ਰੋਲਿਆ ਵਾਂਗੂੰ ਕੱਖਾਂ

ਕੱਖਾਂ ਵਿੱਚ ਗੁਆਚਾ ਹੀਰਾ
ਹੀਰੇ ਦੀ ਇਹ ਹੋਣੀ
ਸਿਖਰ ਦੁਪਹਿਰੇ ਸੂਰਜ ਡੁੱਬਾ
ਕਾਲਖ ਕਿਸ ਨੇ ਧੋਣੀ
***
5. ਵਰਕਾ

ਸੁਪਨਾ ਹੈ ਨਾ ਤੜਪ ਕੋਈ
ਕੁੱਝ ਸ਼ਬਦ ਬਿਨਾ ਅਹਿਸਾਸਾਂ ਦੇ
ਕਵਿਤਾ ਮੇਰੀ ਹੋ ਗਈ ਹੈ
ਜੀਣ ਜਿਵੇਂ ਬਿਨ ਆਸਾਂ ਦੇ।

ਕਹਿੰਦੇ ਨੇ ਕਵਿਤਾ ਵਿੱਚ ਕੋਈ
ਸੁੱਖਾਂ ਦਾ ਸੁਨੇਹਾ ਚਾਹੀਦਾ
ਦਸਦੇ ਨੇ ਆਲਮ ਦੁਨੀਆਂ ਦੇ
ਕਿ ਸ਼ੇਅਰ ਹੈ ਕੇਹਾ ਚਾਹੀਦਾ।

ਇਕ ਭਰੀ ਉਡਾਰੀ ਤਿਤਲੀ ਦੀ
ਕੁੱਝ ਸੂਖਮ ਰੰਗਾਂ ਦੀ ਬਰਖਾ
ਇਕ ਸ਼ਾਂਤ ਮਹੌਲ ਬਣਾ ਦੇਵੇ
ਨਾਜ਼ੁਕ ਜਿਹੇ ਛੰਦਾਂ ਦੀ ਬਰਖਾ।

ਹੈ ਚਾਰੇ ਪਾਸੇ ਅੱਗ ਬਲਦੀ
ਤੇ ਹੁਸਨ ਸਾੜਿਆ ਜਾਂਦਾ ਹੈ
ਇਹ ਪਿਆਰਾਂ ਦਾ ਵਰਕਾ ਆਖਿਰ
ਕਿਸ ਲਈ ਪਾੜਿਆ ਜਾਂਦਾ ਹੈ?
***

6. ਝੂਠ ਕਰੋਨਾ

ਝੂਠਾ ਰਾਜਾ ਤੇ ਦਰਬਾਰੀ
ਰੋ ਰੋ ਪਰਜਾ ਜਾਂਦੀ ਹਾਰੀ
ਝੂਠ ਦੀ ਨਗਰੀ ਦਿਲ ਨਹੀਂ ਲਗਦਾ
ਭਜ ਜਾਵਾਂ ਇਹ ਛੱਡ ਕੇ ਸਾਰੀ।

ਰਾਹਬਰ ਬਣ ਗਏ ਰਾਹ ਦੇ ਟੋਏ
ਸੋਚਾਂ ਦੇ ਕੱਦ ਬੌਣੇ ਹੋਏ
ਜੋ ਲਿਸ਼ਕਣ ਜਿਉਂ ਸੋਨਾ ਚਾਂਦੀ
ਅੰਦਰੋਂ ਹਨ ਜੰਗਾਲੇ ਹੋਏ।

ਝੂਠ ਫੁੰਕਾਰਾ ਨਾਗਣ ਡੰਗਦਾ
ਦਿਨ ਚੜ੍ਹਿਆ ਹੈ ਦਹਿਸ਼ਤ ਰੰਗ ਦਾ
ਪੌਣਾ ਵਗੀਆਂ ਸ਼ੱਕੀ ਸ਼ੱਕੀ
ਹਰ ਕੋਈ ਦੂਰੋਂ ਖੈਰਾਂ ਮੰਗਦਾ।

ਝੂਠ ਕਰੋਨਾ ਕਦ ਮਾਰੋਗੇ
ਕਰਜਾ ਲੋਕਾਂ ਦਾ ਤਾਰੋਗੇ
ਆਪਣੀ ਹੈਂ ਦੀ ਖਾਤਰ ਕਦ ਤਕ
ਸੱਚ ਨੂੰ ਸੂਲੀ ਤੇ ਚਾੜ੍ਹੋਗੇ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1247
***

ਜੀਵਨ ਵੇਰਵਾ: ਡਾ. ਮਹਿੰਦਰ ਗਿੱਲ
ਨਾਮ:ਡਾ. ਮਹਿੰਦਰ ਗਿੱਲ
ਜਨਮ ਅਸਥਾਨ: ਪਿੰਡ – ਝੰਡੇਰ ਕਲਾਂ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ
1964 ਤੇਂ ਇੰਗਲੈਂਡ ਰਹਿ ਰਿਹਾ ਹਾਂ।

ਪਰਵਾਰ:
ਪਤਨੀ ਨਰੇਸ਼ ਕੌਰ
ਬੱਚੇ ਰਾਜਦੀਪ ਕੌਰ, ਅਮਰਿਤਪਾਲ ਸਿੰਘ, ਗੁਰਦੀਸ਼ ਸਿੰਘ
ਮਾਤਾ/ਪਿਤਾ ਦਾ ਨਾਮ: ਸਵਰਗੀ ਸ.ਅਜੀਤ ਸਿੰਘ/ਸਰਦਾਰਨੀ ਬਿਅੰਤ ਕੌਰ

Secondary School Education : Dudley, England
Uninversity of London: B.Pharm (Hons)
University of Birmingham, England. MbChB
13 ਸਾਲ ਦੀ ਉਮਰੇ ਇੰਗਲੈਂਡ ਆ ਕੇ ਸਕੂਲ ਅਤੇ ਯੂਨੀਵਰਸਿਟੀ ਜਾ ਕੇ ਡਾਕਟਰੀ ਪਾਸ ਕੀਤੀ

ਪੁਸਤਕਾਂ :
ਮੇਰੇ ਲੋਕ (ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) 1985
ਬਿਨ ਬਰਸਾਤੀਂ ਮੇਘਲੇ (ਸੁਰਤਾਲ ਪ੍ਰਕਾਸ਼ਨ,ਪਰਤਾਬਪੁਰਾ ਜ਼ਿਲਾ ਜਲੰਧਰ) 1989
ਅੱਖ ਦੇ ਬੋਲ (ਵਾਰਿਸ ਸ਼ਾਹ ਫਾਉਂਡੇਸ਼ਨ , ਅੰਮ੍ਰਿਤਸਰ)1998
ਬਿਨ ਬਰਸਾਤੀਂ ਮੇਘਲੇ ( ਦੂਜੀ ਐਡੀਸ਼ਨ) 2005
ਉਦੋਂ ਤੇ ਹੁਣ (ਲੋਕ ਗੀਤ ਪਰਕਾਸ਼ਨ) 2009
ਬੱਦਲਾਂ ਤੋਂ ਪਾਰ (Gracious Books, Patiala) 2014
ਕਈ ਸੰਪਾਦਿਤ ਕਾਵਿ ਕਿਤਾਬਾਂ ਵਿੱਚ ਛੱਪ ਚੁਕਾਂ ਹਾਂ।

ਮੇਰੀਆਂ ਕਿਤਾਬਾਂ ਭਿੰਨ ਭਿੰਨ ਯੁਨੀਵਰੱਸਟੀਆਂ ਵਿੱਚ ਪਾਠ-ਪੁਸਤਕਾਂ ਵਜੋਂ ਪੜ੍ਹਾਈਆਂ ਜਾਂਦੀਆਂ ਹਨ।
M.Phil:
ਡਾ. ਮਹਿੰਦਰ ਗਿੱਲ ਦੀ ਕਾਵਿ ਸਵੰਦੇਨਾ (ਅੱਖ ਦੇ ਬੋਲ ਦੇ ਆਧਾਰ ਤੇ) ਅੰਮ੍ਰਿਤਪਾਲ ਬੋਪਾਰਾਏ, ਗੁਰੂ ਨਾਨਕ ਦੇਵ ਯੂਨੀਵਰਸਿਟੀ, 2000। ਨਿਗਰਾਨ ਡਾ. ਸੁਹਿੰਦਰ ਬੀਰ
ਉਦੋਂ ਤੇ ਹੁਣ : ਰਿਸ਼ਤਿਆਂ ਦੀ ਵਿਆਕਰਣ ਸਿਮਰਨ ਸੇਠੀ। ਮਨਰੀਤ ਪਰਕਾਸ਼ਨ ਦਿੱਲੀ। (ਉਦੋਂ ਤੇ ਹੁਣ ਉਤੇ ਛਪੀ ਪੁਸਤਕ)।
ਪੰਜਾਬੀ ਬਿਰਤਾਂਤਕ ਕਵਿਤਾ ਦਾ ਸ਼ਾਸਤਰੀ ਅਧਿਐਨ। ਗੁਰਦਾਸ ਸਿੰਘ। 2016। Doctor of Philosophy Thesis, Panjabi University, Chandigarh.

I.W.A. Best Poet Award: 1988
General Secretary, Progressive Writer’s Association, Wolverhampton (est: 1969)
1979 ਤੋਂ ਡਾਕਟਰੀ ਦੀ ਪਰੈਕਟਿਸ ਕਰ ਰਿਹਾ ਸੀ, ਹੁਣੇ ਹੁਣੇ ਸੇਵਾ ਮੁਕਤ ਹੋਇਆ ਹਾਂ।
ਪਤਾ:
ਡਾ. ਮਹਿੰਦਰ ਗਿੱਲ
1 Hartwood Crescent
Penn
Wolverhampton
WV4 5QN
Tele. 01902 342541
E-mail: drmohindergill@hotmail.co.uk
Mob +44 7860139384

 

ਡਾ. ਮਹਿੰਦਰ ਗਿੱਲ

ਜੀਵਨ ਵੇਰਵਾ: ਡਾ. ਮਹਿੰਦਰ ਗਿੱਲ ਨਾਮ: ਡਾ. ਮਹਿੰਦਰ ਗਿੱਲ ਜਨਮ ਅਸਥਾਨ: ਪਿੰਡ – ਝੰਡੇਰ ਕਲਾਂ, ਸ਼ਹੀਦ ਭਗਤ ਸਿੰਘ ਨਗਰ, ਪੰਜਾਬ 1964 ਤੇਂ ਇੰਗਲੈਂਡ ਰਹਿ ਰਿਹਾ ਹਾਂ। ਪਰਵਾਰ: ਪਤਨੀ ਨਰੇਸ਼ ਕੌਰ ਬੱਚੇ ਰਾਜਦੀਪ ਕੌਰ, ਅਮਰਿਤਪਾਲ ਸਿੰਘ, ਗੁਰਦੀਸ਼ ਸਿੰਘ ਮਾਤਾ/ਪਿਤਾ ਦਾ ਨਾਮ: ਸਵਰਗੀ ਸ.ਅਜੀਤ ਸਿੰਘ/ਸਰਦਾਰਨੀ ਬਿਅੰਤ ਕੌਰ Secondary School Education : Dudley, England Uninversity of London: B.Pharm (Hons) University of Birmingham, England. MbChB 13 ਸਾਲ ਦੀ ਉਮਰੇ ਇੰਗਲੈਂਡ ਆ ਕੇ ਸਕੂਲ ਅਤੇ ਯੂਨੀਵਰਸਿਟੀ ਜਾ ਕੇ ਡਾਕਟਰੀ ਪਾਸ ਕੀਤੀ ਪੁਸਤਕਾਂ : ਮੇਰੇ ਲੋਕ (ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ) 1985 ਬਿਨ ਬਰਸਾਤੀਂ ਮੇਘਲੇ (ਸੁਰਤਾਲ ਪ੍ਰਕਾਸ਼ਨ,ਪਰਤਾਬਪੁਰਾ ਜ਼ਿਲਾ ਜਲੰਧਰ) 1989 ਅੱਖ ਦੇ ਬੋਲ (ਵਾਰਿਸ ਸ਼ਾਹ ਫਾਉਂਡੇਸ਼ਨ , ਅੰਮ੍ਰਿਤਸਰ)1998 ਬਿਨ ਬਰਸਾਤੀਂ ਮੇਘਲੇ ( ਦੂਜੀ ਐਡੀਸ਼ਨ) 2005 ਉਦੋਂ ਤੇ ਹੁਣ (ਲੋਕ ਗੀਤ ਪਰਕਾਸ਼ਨ) 2009 ਬੱਦਲਾਂ ਤੋਂ ਪਾਰ (Gracious Books, Patiala) 2014 ਕਈ ਸੰਪਾਦਿਤ ਕਾਵਿ ਕਿਤਾਬਾਂ ਵਿੱਚ ਛੱਪ ਚੁਕਾਂ ਹਾਂ। ਮੇਰੀਆਂ ਕਿਤਾਬਾਂ ਭਿੰਨ ਭਿੰਨ ਯੁਨੀਵਰੱਸਟੀਆਂ ਵਿੱਚ ਪਾਠ-ਪੁਸਤਕਾਂ ਵਜੋਂ ਪੜ੍ਹਾਈਆਂ ਜਾਂਦੀਆਂ ਹਨ। M.Phil: ਡਾ. ਮਹਿੰਦਰ ਗਿੱਲ ਦੀ ਕਾਵਿ ਸਵੰਦੇਨਾ (ਅੱਖ ਦੇ ਬੋਲ ਦੇ ਆਧਾਰ ਤੇ) ਅੰਮ੍ਰਿਤਪਾਲ ਬੋਪਾਰਾਏ, ਗੁਰੂ ਨਾਨਕ ਦੇਵ ਯੂਨੀਵਰਸਿਟੀ, 2000। ਨਿਗਰਾਨ ਡਾ. ਸੁਹਿੰਦਰ ਬੀਰ ਉਦੋਂ ਤੇ ਹੁਣ : ਰਿਸ਼ਤਿਆਂ ਦੀ ਵਿਆਕਰਣ ਸਿਮਰਨ ਸੇਠੀ। ਮਨਰੀਤ ਪਰਕਾਸ਼ਨ ਦਿੱਲੀ। (ਉਦੋਂ ਤੇ ਹੁਣ ਉਤੇ ਛਪੀ ਪੁਸਤਕ)। ਪੰਜਾਬੀ ਬਿਰਤਾਂਤਕ ਕਵਿਤਾ ਦਾ ਸ਼ਾਸਤਰੀ ਅਧਿਐਨ। ਗੁਰਦਾਸ ਸਿੰਘ। 2016। Doctor of Philosophy Thesis, Panjabi University, Chandigarh. I.W.A. Best Poet Award: 1988 General Secretary, Progressive Writer’s Association, Wolverhampton (est: 1969) 1979 ਤੋਂ ਡਾਕਟਰੀ ਦੀ ਪਰੈਕਟਿਸ ਕਰ ਰਿਹਾ ਸੀ, ਹੁਣੇ ਹੁਣੇ ਸੇਵਾ ਮੁਕਤ ਹੋਇਆ ਹਾਂ। ਪਤਾ: ਡਾ. ਮਹਿੰਦਰ ਗਿੱਲ 1 Hartwood Crescent Penn Wolverhampton WV4 5QN Tele. 01902 342541 E-mail: drmohindergill@hotmail.co.uk Mob +44 7860139384  

View all posts by ਡਾ. ਮਹਿੰਦਰ ਗਿੱਲ →