ਸ਼ੋਕ-ਸਮਾਚਾਰ:
ਬੜੇ ਦੁੱਖ ਅਤੇ ਭਰੇ ਮਨ ਨਾਲ ਇਹ ਸੂਚਨਾ ਦਿਤੀ ਜਾ ਰਹੀ ਹੈ ਕਿ ਅੱਜ ਸਵੇਰੇ ਬਰਤਾਨੀਆ ਦੇ ਪ੍ਰਮੁੱਖ ਸਾਹਿਤਕਾਰ ਅਤੇ ਪ੍ਰਗਤੀਸ਼ੀਲ ਲਿਖਾਰੀ ਸਭਾ, ਵੁਲਵਰਹੈਂਪਟਨ ਬਰਾਂਚ ਦੇ ਚੇਅਰਪਰਸਨ ਸ੍ਰੀ ਦਰਸ਼ਨ ਸਿੰਘ ਧੀਰ ਜੀ ਇਸ ਫਾਨੀ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਪੰਜਾਬੀ ਨਾਵਲ ਅਤੇ ਕਹਾਣੀ ਸੰਸਾਰ ਨੂੰ ਯੋਗਦਾਨ ਹਮੇਸ਼ਾ ਯਾਦ ਰਖਿਆ ਜਾਵੇਗਾ। ਪ੍ਰਗਤੀਸ਼ੀਲ ਲਿਖਾਰੀ ਸਭਾ ਉਹਨਾਂ ਦੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕਰਦੀ ਹੈ।
ਦੇਵਿੰਦਰ ਕੌਰ (ਡਾ.)
ਪ੍ਰਗਤੀਸ਼ੀਲ ਲਿਖਾਰੀ ਸਭਾ
ਵੁਲਵਰਹੈਂਪਟਨ ਬਰਾਂਚ
9 ਅਪ੍ਰੈਲ, 2021
***
136
***