30 April 2024

ਮਨਮੋਹਕ ਅਤੇ ਪ੍ਰੇਰਨਾਦਾਇਕ ਰਿਹਾ ਸ੍ਰੀ ਸੁਖੀ ਬਾਠ ਨਾਲ ਅੰਤਰਰਾਸ਼ਟਰੀ  ਪ੍ਰੋਗਰਾਮ (ਸਿਰਜਣਾ ਦੇ ਆਰ ਪਾਰ)—ਰਮਿੰਦਰ ਰੰਮੀ

ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਫਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਵਾਲੀਆ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਦੇ ਸਾਂਝੇ ਯਤਨਾਂ ਨਾਲ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਵਿੱਚ ਪ੍ਰਸਿੱਧ ਸਮਾਜ ਸੇਵੀ, ਸਾਹਿਤ ਪ੍ਰੇਮੀ ਅਤੇ ਪੰਜਾਬ ਭਵਨ ਸਰੀ ਦੇ ਸੰਸਥਾਪਕ ਸ੍ਰੀ ਸੁਖੀ ਬਾਠ ਮੁਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਉਹਨਾਂ ਮੁਢਲੇ ਸਾਲਾਂ ਵਿਚ ਪੰਜਾਬ ਤੋਂ ਕੈਨੇਡਾ ਆ ਕੇ ਜੋ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ ਉਸ ਬਾਰੇ ਗੱਲਬਾਤ ਕੀਤੀ। ਉਹਨਾਂ ਆਪਣੇ ਪਰਿਵਾਰਕ ਪਿਛੋਕੜ, ਇੱਕ ਸਫਲ ਕਾਰੋਬਾਰੀ ਬਣਨ ਦੀ ਘਾਲਣਾ ਬਾਰੇ, ਪਰਾਏ ਮੁਲਕ ਵਿੱਚ ਆਪਣੀ ਪਛਾਣ ਬਣਾਉਣ ਦੀ ਜਦੋਂ ਜਹਿਦ ਬਾਰੇ ਖੁੱਲ੍ਹ ਕੇ ਚਰਚਾ ਕੀਤੀ। ਉਹਨਾਂ ਸਰੀ ਵਿਖੇ ਪੰਜਾਬ ਭਵਨ ਬਣਾਉਣ ਦਾ ਮਕਸਦ ਸਾਂਝਾ ਕਰਦਿਆਂ ਦੱਸਿਆ ਕਿ ਇਹ ਭਵਨ ਪੰਜਾਬੀ ਸਾਹਿਤ, ਭਾਸ਼ਾ ਅਤੇ ਸੱਭਿਆਚਾਰ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਲਈ ਬਣਵਾਇਆ ਗਿਆ ਹੈ। ਜੋ ਉਹਨਾਂ ਦੇ ਪਿਤਾ ਸ੍ਰ. ਅਰਜਨ ਸਿੰਘ ਬਾਠ ਦੀ ਯਾਦ ਨੂੰ ਸਮਰਪਿਤ ਹੈ। ਉਹਨਾਂ ਸੁਖੀ ਬਾਠ ਫਾਊਂਡੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਜੋ ਪੰਜਾਬ ਅਤੇ ਪੰਜਾਬੋਂ ਬਾਹਰ ਲੋੜਵੰਦਾਂ ਦੀ ਮਦੱਦ ਲਈ ਤਤਪਰ ਹੈ। ਸ੍ਰੀ ਸੁਖੀ ਬਾਠ ਨੇ 1 ਅਤੇ 2 ਅਕਤੂਬਰ ਨੂੰ ਪੰਜਾਬ ਭਵਨ ਸਰੀ ਵੱਲੋਂ ਕਰਵਾਈ ਜਾਣ ਵਾਲੀ ਦੋ ਰੋਜ਼ਾ ਕੌਮਾਂਤਰੀ ਅੰਤਰਰਾਸ਼ਟਰੀ ਕਾਨਫਰੰਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਨੇ ਇਸ ਕਾਨਫਰੰਸ ਵਿਚਲੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ 18 ਮੁਲਕਾਂ ਤੋਂ ਸਾਹਿਤ ਵਿਦਵਾਨ ਸ਼ਾਮਲ ਹੋਣਗੇ। ਕੈਨੇਡਾ ਦੇ ਪੰਜਾਬੀ ਸਾਹਿਤ, ਸਾਹਿਤ ਦਾ ਸਿਆਸੀ ਪਰਿਪੇਖ, ਪੰਜਾਬੀ ਕਲਾਵਾਂ ਅਤੇ ਪੰਜਾਬੀ ਚਿੱਤਰਕਾਰੀ ਬਾਰੇ ਵਿਚਾਰ ਚਰਚਾ ਹੋਵੇਗੀ।  ਦੋ ਦਿਨ ਚੱਲਣ ਵਾਲੀ ਇਸ ਕਾਨਫਰੰਸ ਵਿੱਚ ਪੰਜਾਬ ਭਵਨ ਸਰੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਨਿੱਠ ਕੇ ਚਰਚਾ ਹੋਵੇਗੀ। ਉਹਨਾਂ ਨਵੀਂ ਪੀੜ੍ਹੀ ਨੂੰ ਵਿਦੇਸ਼ ਵਿੱਚ ਆ ਕੇ ਮਿਹਨਤ ਅਤੇ ਸੰਘਰਸ਼ ਕਰਨ ਦੇ ਨਾਲ ਨਾਲ ਜੀਵਨ ਵਿਚ ਅਨੁਸ਼ਾਸਨ ਰੱਖਣ ਦੀ ਪ੍ਰੇਰਨਾ ਦਿੱਤੀ।

ਉਹਨਾਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਯਤਨਸ਼ੀਲ ਸੰਸਥਾਵਾਂ ਨੂੰ ਆਪਸੀ ਸਹਿਯੋਗ ਅਤੇ ਮਿਲਵਰਤਨ ਨਾਲ ਕੰਮ ਕਰਨ ਲਈ ਕਿਹਾ। ਇਸ ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਪ੍ਰਧਾਨ ਰਿੰਟੂ ਭਾਟੀਆ, ਮੁਖ ਪ੍ਰਬੰਧਕ ਪ੍ਰਸਿੱਧ ਲੇਖਿਕਾ ਸੁਰਜੀਤ ਕੌਰ (ਟਰਾਂਟੋ) ਮੁਖ ਸਲਾਹਕਾਰ ਸ੍ਰ. ਪਿਆਰਾ ਸਿੰਘ ਕੁੱਦੋਵਾਲ, ਮੀਤ ਪ੍ਰਧਾਨ ਦੀਪ ਕੁਲਦੀਪ ਤੇ ਜਨਰਲ ਸਕੱਤਰ ਪਰਜਿੰਦਰ ਕੌਰ ਕਲੇਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਰਿੰਟੂ ਭਾਟੀਆ ਜੀ ਨੇ ਸੁਖੀ ਬਾਠ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਦੇ ਸਮਾਜਿਕ ਯੋਗਦਾਨ ਬਾਰੇ ਦੱਸਿਆ। ਪ੍ਰੋ. ਕੁਲਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨੇ ਇਸ ਪ੍ਰੋਗਰਾਮ ਦਾ ਸੰਚਾਲਨ ਕੀਤਾ ਜੋ ਕਿ ਬਹੁਤ ਕਾਬਿਲੇ ਤਾਰੀਫ਼ ਸੀ। ਪ੍ਰੋ: ਕੁਲਜੀਤ ਕੌਰ ਜੀ ਇਕ ਮੰਝੇ ਹੋਏ ਟੀ. ਵੀ. ਐਂਕਰ ਤੇ ਹੋਸਟ ਵੀ ਹਨ ਤੇ ਬਹੁਤ ਵਧੀਆ ਸ਼ਾਇਰਾ ਵੀ। ਡਾ. ਸਰਬਜੀਤ ਕੌਰ ਸੋਹਲ ਨੇ ਸੁਖੀ ਬਾਠ ਜੀ ਦਾ ਧੰਨਵਾਦ ਕੀਤਾ ਅਤੇ ਕਾਨਫਰੰਸ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਾਂ ਦਾ ਵੀ ਧੰਨਵਾਦ ਕੀਤਾ।

ਸ : ਪਿਆਰਾ ਸਿੰਘ ਕੁੱਦੋਵਾਲ ਜੀ ਨੇ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਸੱਭ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਬਹੁਤ ਪ੍ਰਭਾਵਸ਼ਾਲੀ ਸ਼ਬਦਾਂ ਵਿੱਚ ਪ੍ਰੋਗਰਾਮ ਨੂੰ ਸਮੇਟਿਆ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਸੰਸਥਾਪਕ ਤੇ ਪ੍ਰਬੰਧਕ  ਰਮਿੰਦਰ ਵਾਲੀਆ ਰੰਮੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ  ਸੁਖੀ ਬਾਠ ਜੀ ਨੂੰ ਕਾਨਫਰੰਸ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਪ੍ਰੋਗਰਾਮ ਵਿੱਚ ਪ੍ਰੋ. ਜਾਗੀਰ ਸਿੰਘ ਕਾਹਲੋਂ, ਪ੍ਰੋ. ਨਵਰੂਪ, ਡਾ ਬਲਜੀਤ ਕੌਰ ਰਿਆੜ, ਸਿੱਕੀ ਝੱਜੀ ਪਿੰਡ ਵਾਲਾ, ਗੁਰਵਿੰਦਰ ਸਿੰਘ ਧਮੀਜਾ (ਹਰਿਆਣਾ ਸਾਹਿਤ ਅਕਾਦਮੀ ਦੇ ਡਿਪਟੀ ਚੇਅਰਮੈਨ), ਗੁਰਜੀਤ ਸਿੰਘ, ਨਰਿੰਦਰ ਮੋਮੀ, ਨਰਿੰਦਰ ਕੌਰ ਭੱਚੂ, ਹਰਦੀਪ ਕੌਰ ਜੀ, ਹਰਭਜਨ ਕੌਰ ਗਿੱਲ, ਹਰਦਿਆਲ  ਸਿੰਘ ਝੀਤਾ, ਗਿਆਨ ਸਿੰਘ, ਇੰਜੀ: ਜਗਦੀਪ ਸਿੰਘ ਮਾਂਗਟ, ਡਾ. ਅਮਰਜੋਤੀ ਮਾਂਗਟ, ਡਾ ਨੀਨਾ ਸੈਣੀ, ਅੰਜਨਾ ਮੈਨਨ, ਗੁਰਬਿੰਦਰ ਸਿੰਘ ਗਿੱਲ, ਪ੍ਰੋ. ਜਸਪਾਲ ਸਿੰਘ (ਇਟਲੀ), ਡਾ. ਰਵਿੰਦਰ ਕੌਰ ਭਾਟੀਆ, ਮਨਜੀਤ ਸੇਖੋਂ, ਅਵਤਾਰ ਸਿੰਘ ਢਿੱਲੋੰ, ਸੀਮਾ ਸ਼ਰਮਾ, ਮਨਦੀਪ ਕੌਰ, ਵਰਿੰਦਰ ਸਿੰਘ, ਡਾ ਪੁਸ਼ਵਿੰਦਰ ਕੌਰ ਆਦਿ ਅਨੇਕਾਂ ਸਾਹਿਤ ਪ੍ਰੇਮੀਆਂ ਨੇ ਭਾਗ ਲਿਆ। ਪੀ ਟੀ ਐਨ 24 ਟੀ ਵੀ ਚੈਨਲ ਤੋਂ ਪਹੁੰਚੇ ਟੋਰਾਂਟੋ ਦੀ ਨਾਮਵਰ ਮੀਡੀਆ ਸ਼ਖ਼ਸੀਅਤ ਤੇ ਸੀ ਈ ਓ ਜੀ ਟੀ ਏ ਨਿਊਜ਼ ਮੀਡੀਆ ਸ. ਚਮਕੌਰ ਸਿੰਘ ਮਾਛੀਕੇ ਜੀ ਨੇ ਇਸ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਨਾ ਦੇ ਆਰ ਪਾਰ ਦੀ ਕਵਰੇਜ ਲਈ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਨੂੰ ਲਾਈਵ ਟੈਲੀਕਾਸਟ ਵੀ ਕੀਤਾ, ਉਹਨਾਂ ਦੇ ਇਸ ਵਿਸ਼ੇਸ਼ ਸਹਿਯੋਗ ਲਈ ਦਿੱਲੋਂ ਧੰਨਵਾਦੀ ਹਾਂ ਜੀ। ਇਹ ਜਾਣਕਾਰੀ ਰਮਿੰਦਰ ਰੰਮੀ ਨੇ ਸਾਂਝੀ ਕੀਤੀ। ਧੰਨਵਾਦ ਸਹਿਤ।
**
ਪ੍ਰੋਫੈਸਰ ਕੁਲਜੀਤ ਕੌਰ ਐਚ ਐਮ ਵੀ ਕਾਲਜ ਜਲੰਧਰ
ਮਾਡਰੇਟਰ ਤੇ ਸੀਨੀਅਰ ਮੀਤ ਪ੍ਰਧਾਨ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ
***
886
***

About the author

ਰਮਿੰਦਰ ਰਮੀ
+1 647 919 9023 | raminderwalia213@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜੀਵਨ ਬਿਉਰਾ:
ਪੂਰਾ ਨਾਮ: ਰਮਿੰਦਰ ਕੌਰ ਵਾਲੀਆ
ਕਲਮੀ ਨਾਮ: ਰਮਿੰਦਰ ਰਮੀ
ਪਿਤਾ ਦਾ ਨਾਮ: ਸ: ਇੰਦਰਜੀਤ ਸਿੰਘ ਆਹਲੂਵਾਲੀਆ
ਮਾਤਾ ਦਾ ਨਾਮ: ਸ੍ਰੀਮਤੀ ਰਜਿੰਦਰ ਕੌਰ ਆਹਲੂਵਾਲੀਆ
ਜਨਮ ਸਥਾਨ: ਜਲੰਧਰ
ਜਨਮ ਤਰੀਕ: 23 ਮਾਰਚ 1954
ਪਾਲਣਾ: ਅੰਮ੍ਰਿਤਸਰ, ਪੰਜਾਬ, ਭਾਰਤ

ਸਿਖਿਆ: ਬੀ. ਏ. , ਗੁਰੂ ਨਾਨਕ ਦੇਵ ਯੂਨਿਵਰਸਿਟੀ, ਪੰਜਾਬ
ਪੱਕਾ ਪਤਾ: 213 Vodden Street West L6X 2W8, Ontario, Brampton
Mobile: +1 (647) 919-9023
E-mail: raminderwalia213@gmail.com

ਸ਼ੌਕ: ਲਿਖਣਾ ਪੜ੍ਹਣਾ ਤੇ ਗੁਰੂ ਘਰ ਨਾਲ ਪ੍ਰੀਤ, ਕੀਰਤਨ ਬੱਚਪਨ ਵਿੱਚ ਸਿੱਖਿਆ ਤੇ ਚੰਡੀਗੜ੍ਹ 23.24 ਸਾਲ ਬਾਦ ਫਿਰ ਸ਼ੁਰੂ ਕੀਤਾ ਸੀ ਜੋ ਕਿ ਕੈਨੇਡਾ ਆਉਣ ਦੇ ਬਾਦ ਵੀ ਅਜੇ ਸੈਕਟਰ 37 ਸੀ ਚੰਡੀਗੜ੍ਹ ਨਾਲ ਸਾਂਝ ਬਰਕਰਾਰ ਹੈ।

* ਚੰਡੀਗੜ੍ਹ ਦੇ ਸਮੂਹ ਇਸਤਰੀ ਸਤਿਸੰਗ ਦੀ ਸੈਕਟਰੀ ਜਨਰਲ ਤੇ ਸਿੱਖ ਨਾਰੀ ਮੰਚ ਦੀ ਸੀਨੀਅਰ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਈ।

* ਪੜ੍ਹਣ ਲਿਖਣ ਦਾ ਸ਼ੋਕ ਤਾਂਂ ਬਚਪਨ ਵਿਚ ਸੀ ਤੇ ਕਾਲਜ ਦੀ ਮੈਗਜ਼ੀਨ ਵਿਚ ਵੀ ਆਰਟੀਕਲ ਤੇ ਕਹਾਣੀ ਲਿਖ ਕੇ ਦਿੰਦੀ ਰਹੀ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਵਤੇਜ ਸਿੰਘ ਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ।

* ਬਰੈਂਪਟਨ ਵਿਚ ਸੱਭ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਈ ਹਾਂ।
ਲਿਖਣ ਰੁਚੀ: ਹਰ ਵਿਸ਼ੇ ਤੇ ਲਿਖਣਾ,ਕਵਿਤਾ, ਲੇਖ, ਯਾਦਾਂ, ਰੀਪੋਰਟਿੰਗ ਆਦਿ
ਪ੍ਰਕਾਸ਼ਨਾ: ‘ਕਿਸ ਨੂੰ ਆਖਾਂ’ (ਕਾਵਿ ਸੰਗ੍ਰਹਿ), ਦੂਜੀ ਪੁਸਤਕ ਤਿਆਰੀ ਅਧੀਨ

ਹੋਰ ਸਰਗਰਮੀਅਾਂ ਬੇਅੰਤ ਜਿਵੇਂ ਕਿ ਫੇਸ ਬੁਕ, ਵਟਸਅਪ ਗਰੁੱਪ ਵਿਚ ਰਚਨਾਵਾਂ ਦੇਣੀਅਾਂ ਅਤੇ ਜੂਮ ਮੀਟਿੰਗਾਂ ਕਰਕੇ ਹੋਰ ਸਾਹਿਤਕਾਰਾਂ ਨਾਲ ਕਾਵਿ ਮਿਲਣੀਅਾਂ ਆਦਿ ਕਰਨਾ।
***

ਰਮਿੰਦਰ ਰਮੀ

ਜੀਵਨ ਬਿਉਰਾ: ਪੂਰਾ ਨਾਮ: ਰਮਿੰਦਰ ਕੌਰ ਵਾਲੀਆ ਕਲਮੀ ਨਾਮ: ਰਮਿੰਦਰ ਰਮੀ ਪਿਤਾ ਦਾ ਨਾਮ: ਸ: ਇੰਦਰਜੀਤ ਸਿੰਘ ਆਹਲੂਵਾਲੀਆ ਮਾਤਾ ਦਾ ਨਾਮ: ਸ੍ਰੀਮਤੀ ਰਜਿੰਦਰ ਕੌਰ ਆਹਲੂਵਾਲੀਆ ਜਨਮ ਸਥਾਨ: ਜਲੰਧਰ ਜਨਮ ਤਰੀਕ: 23 ਮਾਰਚ 1954 ਪਾਲਣਾ: ਅੰਮ੍ਰਿਤਸਰ, ਪੰਜਾਬ, ਭਾਰਤ ਸਿਖਿਆ: ਬੀ. ਏ. , ਗੁਰੂ ਨਾਨਕ ਦੇਵ ਯੂਨਿਵਰਸਿਟੀ, ਪੰਜਾਬ ਪੱਕਾ ਪਤਾ: 213 Vodden Street West L6X 2W8, Ontario, Brampton Mobile: +1 (647) 919-9023 E-mail: raminderwalia213@gmail.com ਸ਼ੌਕ: ਲਿਖਣਾ ਪੜ੍ਹਣਾ ਤੇ ਗੁਰੂ ਘਰ ਨਾਲ ਪ੍ਰੀਤ, ਕੀਰਤਨ ਬੱਚਪਨ ਵਿੱਚ ਸਿੱਖਿਆ ਤੇ ਚੰਡੀਗੜ੍ਹ 23.24 ਸਾਲ ਬਾਦ ਫਿਰ ਸ਼ੁਰੂ ਕੀਤਾ ਸੀ ਜੋ ਕਿ ਕੈਨੇਡਾ ਆਉਣ ਦੇ ਬਾਦ ਵੀ ਅਜੇ ਸੈਕਟਰ 37 ਸੀ ਚੰਡੀਗੜ੍ਹ ਨਾਲ ਸਾਂਝ ਬਰਕਰਾਰ ਹੈ। * ਚੰਡੀਗੜ੍ਹ ਦੇ ਸਮੂਹ ਇਸਤਰੀ ਸਤਿਸੰਗ ਦੀ ਸੈਕਟਰੀ ਜਨਰਲ ਤੇ ਸਿੱਖ ਨਾਰੀ ਮੰਚ ਦੀ ਸੀਨੀਅਰ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਈ। * ਪੜ੍ਹਣ ਲਿਖਣ ਦਾ ਸ਼ੋਕ ਤਾਂਂ ਬਚਪਨ ਵਿਚ ਸੀ ਤੇ ਕਾਲਜ ਦੀ ਮੈਗਜ਼ੀਨ ਵਿਚ ਵੀ ਆਰਟੀਕਲ ਤੇ ਕਹਾਣੀ ਲਿਖ ਕੇ ਦਿੰਦੀ ਰਹੀ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਵਤੇਜ ਸਿੰਘ ਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ । * ਬਰੈਂਪਟਨ ਵਿਚ ਸੱਭ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਈ ਹਾਂ। ਲਿਖਣ ਰੁਚੀ: ਹਰ ਵਿਸ਼ੇ ਤੇ ਲਿਖਣਾ,ਕਵਿਤਾ, ਲੇਖ, ਯਾਦਾਂ, ਰੀਪੋਰਟਿੰਗ ਆਦਿ ਪ੍ਰਕਾਸ਼ਨਾ: ‘ਕਿਸ ਨੂੰ ਆਖਾਂ’ (ਕਾਵਿ ਸੰਗ੍ਰਹਿ), ਦੂਜੀ ਪੁਸਤਕ ਤਿਆਰੀ ਅਧੀਨ ਹੋਰ ਸਰਗਰਮੀਅਾਂ ਬੇਅੰਤ ਜਿਵੇਂ ਕਿ ਫੇਸ ਬੁਕ, ਵਟਸਅਪ ਗਰੁੱਪ ਵਿਚ ਰਚਨਾਵਾਂ ਦੇਣੀਅਾਂ ਅਤੇ ਜੂਮ ਮੀਟਿੰਗਾਂ ਕਰਕੇ ਹੋਰ ਸਾਹਿਤਕਾਰਾਂ ਨਾਲ ਕਾਵਿ ਮਿਲਣੀਅਾਂ ਆਦਿ ਕਰਨਾ। ***

View all posts by ਰਮਿੰਦਰ ਰਮੀ →