7 December 2024

★ ਰੂਹਾਨੀ ਗੀਤਾਂ ਦਾ ਵਣਜਾਰਾ ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ—ਪ੍ਰੋ. ਰਾਮ ਲਾਲ ਭਗਤ

“ਅੰਮ੍ਰਿਤਸਰ ਵੱਲ ਜਾਂਦੇ ਰਾਹੀਓ ਜਾਣਾ ਗੁਰੂ ਦੁਵਾਰੇ ਬਈ
ਹਰੀਮੰਦਰ ਦੇ ਦਰਸ਼ਨ ਕਰਕੇ ਟੁੱਟ ਜਾਂਦੇ ਦੁੱਖ ਸਾਰੇ ਬਈ।”
ਇਹ ਸਾਲ 1996 ਦੀ ਗੱਲ ਹੈ ਕਿ ਟੀ ਸੀਰੀਜ਼ ਕੰਪਨੀ ਵਲੋਂ ਰਿਲੀਜ਼, ਭਾਈ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੀ ਰਚਿਤ ਕਵਿਤਾ ਜੋ ਭਾਈ ਦਵਿੰਦਰ ਸਿੰਘ ਸੋਢੀ ਦੀ ਅਵਾਜ਼ ‘ਚ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਤਤਿ ਵਿੱਚ ਕੈਸਿਟ “ਅੰਮ੍ਰਿਤਸਰ ਵੱਲ ਜਾਂਦੇ ਰਾਹੀਓ” ਬਹੁਤ ਹੀ ਮਕਬੂਲ ਹੋਈ, ਜਿਸਨੂੰ ਦੁਨੀਆ ਂ ਭਰ ਦੇ ਪੰਜਾਬੀਆ ਂ ਸਮੇਤ ਹਰ ਵਰਗ ਦੇ ਸਰੋਤਿਆਂ ਨੇ ਦਿਲੋਂ ਸਤਿਕਾਰ ਦਿੱਤਾ। ਇਹਨਾ ਸਤਰਾਂ/ਸ਼ਬਦਾਂ ਨੇ ਲੇਖਕ ਨੂੰ ਪੰਜਾਬੀ ਸੰਗੀਤ ਅਤੇ ਸਾਹਿਤ ਵਿੱਚ ਨਿਵੇਕਲੀ ਪਛਾਣ ਦਿੱਤੀ ਅਤੇ ਉਸਦੀ ਇਹ ਰਚਨਾ ਅਮਰ ਬਣ ਗਈ। ਅੱਜ ਦਾਸ ਨੂੰ ਵੀ ਇਹਨਾਂ ਸਤਰਾਂ ਨੂੰ ਕਿਤਾਬ ਦਾ ਰੂਪ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਭਾਈ ਲਖਵਿੰਦਰ ਸਿੰਘ ਉਰਫ਼ ਲੱਖਾ ਸਲੇਮਪੁਰੀ ਇੱਕ ਪੰਜਾਬੀ ਲੇਖਕ, ਗੀਤਕਾਰ, ਗੁਰੂ ਘਰ ਦਾ ਕੀਰਤਨੀਆ ਅਤੇ ਇੱਕ ਹਰਫ਼ਨਮੌਲਾ ਪ੍ਰਭਾਵਸ਼ਾਲੀ ਬੁਲਾਰਾ ਹੈ। ਇਸ ਹੱਥਲੇ ਸੰਗ੍ਰਹਿ ਤੋਂ ਪਹਿਲਾਂ ਲੇਖਕ ਪੰਜ ਸੰਗ੍ਰਹਿ ਪੰਜਾਬੀ ਮਾਂ ਬੋਲੀ ਨੂੰ ਭੇਂਟ ਕਰ ਚੁੱਕਾ ਹੈ। ਸਕੂਲ ਵਿੱਚ ਪੜਦਿਆਂ ਹੀ ਲਿਖਣ ਦੀ ਚੇਟਕ ਲੱਗ ਗਈ ਸੀ ਹੁਣ ਤੱਕ ਹਜ਼ਾਰਾਂ ਹੀ ਗੀਤਾਂ ਦਾ ਵਣਜਾਰਾ ਕਿਹਾ ਜਾ ਸਕਦਾ ਹੈ। ਲੱਖਾ ਸਲੇਮਪੁਰੀ ਗਿਆਨੀ ਸੰਤ ਸਿੰਘ ਜੀ ਮਸਕੀਨ, ਉਸਤਾਦ ਜਸਵੰਤ ਸਿੰਘ ਜੀ ਭੰਵਰਾ ਤੇ ਗਿਆ ਨੀ ਸੋਹਣ ਸਿੰਘ ਜੀ ਸੀਤਲ ਨੂੰ ਆਪਣੇ ਸਾਹਿਤਕ ਉਸਤਾਦ ਮੰਨਦਾ ਹੈ। ਆਪ ਜੀ ਦੇ ਗੀਤ ਸਤਿਕਾਰਤ ਕੁਲਦੀਪ ਮਾਣਕ, ਭਾਈ ਗੁਰਚਰਨ ਸਿੰਘ ਰਸੀਆ, ਭਾਈ ਦਵਿੰਦਰ ਸਿੰਘ ਸੋਢੀ, ਜਰਨੈਲ ਬਾਘਾ ਫਰੀਦਕੋਟ, ਰਣਜੀਤ ਮਣੀ, ਨਿਰਮਲ ਸਿੱਧੂ, ਸ਼ੌਂਕੀ ਸੋਢੀ, ਸਤਨਾਮ ਰਾਹੀ, ਬੀਬੀ ਜਸਕਿਰਨ ਕੌਰ ਲੁਧਿਆਣਾ, ਬੀਬੀ ਬਲਵਿੰਦਰ ਕੌਰ ਖਾਲਸਾ ਫਤਹਿਗੜ ਸਾਹਿਬ, ਭਾਈ ਰਾਜਪਾਲ ਸਿੰਘ ਰੌਸ਼ਨ, ਗਿਆਨੀ ਜਸਵੀਰ ਸਿੰਘ ਦਿੱਲੀ, ਭਾਈ ਕੁਲਵਿੰਦਰ ਸਿੰਘ (ਪੰਗਾਨੀ) ਚੰਡੀਗੜ ਵਾਲੇ, ਭਾਈ ਬਲਦੇਵ ਸਿੰਘ ਨਿਮਾਣਾ, ਐਨ ਐਸ ਬਾਜਵਾ, ਦਰਵੇਸ਼ ਪਿੰਡ ਵਾਲਾ ਬੀਬੀਆਂ ਦਾ ਢਾਡੀ ਜੱਥਾ, ਭਾਈ ਕੁਲਦੀਪ ਸਿੰਘ ਟਰੋਰੋ, ਸੁਰਜੀਤ ਕਲੇਰ ਅਤੇ ਅਵਤਾਰ ਸਿੰਘ ਬੱਲ ਜੀ ਦੁਆਰਾ ਰਿਕਾਰਡ ਹੋ ਚੁੱਕੇ ਹਨ:

ਤਸਵੀਰ ਬਣਾਦੇ ਮਾਹੀ ਦੀ, ਐ ਵੀਰ ਮੁਸੱਬਰਾ
ਦੁਨੀਆਂ ਦੇ ਸੰਤ ਸਿਪਾਹੀ ਦੀ, ਐ ਵੀਰ ਮੁਸੱਬਰਾ
ਤੇ ਸੱਚੀ ਜੋਤ ਇਲਾਹੀ ਦੀ, ਐ ਵੀਰ ਮੁਸੱਬਰਾ
                         (ਤਸਵੀਰ ਬਣਾਦੇ ਮਾਹੀ ਦੀ)

ਭਾਈ ਲਖਵਿੰਦਰ ਸਿੰਘ ਵਰਗੀਆਂ ਸਖ਼ਸ਼ੀਅਤਾਂ ਵਿਆਪਕ ਭੀੜ ਚੋਂ ਵੱਖਰੀਆ ਂ ਹੀ ਹੁੰਦੀਆ ਂ ਹਨ ਜੋ ਸੰਸਾਰ ਲਈ ਆਦਰਸ਼ ਬਣ ਜਾਂਦੀਆਂ ਹਨ। ਉਪਰੋਕਤ ਸ਼ਬਦਾਂ ਨਾਲ ਆਪ ਦਸ਼ਮ ਪਿਤਾ ਜੀ ਕੋਲੋਂ ਵੱਖਰੀ ਹੀ ਦੁਨੀਆ ਂ ਦੀ ਕਲਪਨਾ ਕਰਦੇ ਹਨ ਜੋ ਸਰਬਵਿਆਪੀ ਹੋਵੇ। ਇਸ ਸੰਗ੍ਰਿਹ ਵਿੱਚ ਬਹੁਤ ਵਾਰ ਦਸਾਂ ਗੁਰੂਆਂ ਦੀ ਉਪਮਾਂ ਅਤੇ ਕੌਮ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ ਹੈ। ਲੇਖਕ ਦਾ ਇਹ ਵੀ ਉਪਰਾਲਾ ਹੈ ਕਿ ਪਾਠਕ ਸੁਨਹਿਰੀ ਇਤਿਹਾਸ ਅਤੇ ਅਨਮੋਲ ਵਿਰਸੇ ਦੀ ਜਾਣਕਾਰੀ ਪ੍ਰਾਪਤ ਕਰ ਸਕਣ। ਕਾਸ਼! ਇਹ ਸੱਚੀ ਜੋਤ ਇਲਾਹੀ ਦੀ ਤਸਵੀਰ ਬਣ ਜਾਵੇ ਤੇ ਪੂਰੀ ਦੁਨੀਆਂ ਦਾ ਹਨੇਰਾ ਚਾਨਣੇ ਵਿੱਚ ਬਦਲ ਜਾਵੇ, ਕਿਉਂਕਿ ਵਿਸ਼ਵੀਕਰਨ ਦੇ ਦੌਰ ਵਿੱਚ ਦੂਰੀਆਂ ਭਾਵੇਂ ਘੱਟ ਗਈਆਂ ਹਨ ਪਰ ਦਿਲੋਂ ਦੂਰੀਆਂ ਵਧਦੀਆਂ ਜਾ ਰਹੀਆਂ ਹਨ:

ਸਿੰਮਲੁ ਰੁੱਖ ਹੈ ਸਭ ਤੋਂ ਸੋਹਣਾ-ਇਸਤੋਂ ਉੱਚਾ ਰੁੱਖ ਨਾ ਹੋਣਾ
ਐਪਰ ਫ਼ਲ ਫੁੱਲ ਇਸਦੇ ਫਿੱਕੇ-ਪੱਤਰਾਂ ਵੱਲ ਵੀ ਕੋਈ ਨਾ ਡਿੱਠੇ
ਗੁਣ ਨੀਵਿਆਂ ਦੇ ਜੱਗ ਸਦਾ ਗਾਵੇ, ਨੀਵਾਂ ਹੋਕੇ ਚੱਲ ਬੰਦਿਆ
                                    (ਨੀਵਾਂ ਹੋਕੇ ਚੱਲ ਬੰਦਿਆ)

ਲੇਖਕ ਪੰਜਾਬੀ ਸਾਹਿਤ ਦਾ ਵਿਦਵਾਨ ਕਵੀ ਹੈ। ਇਸਦੀਆ ਂ ਕਵਿਤਾਵਾਂ ਅਤੇ ਗੀਤਾਂ ਵਿੱਚ ਰਵਾਨਗੀ ਅਤੇ ਸਰਲਤਾ ਆਮ ਹੀ ਝਲਕਦੀ ਹੈ। ਸਾਰੀਆਂ ਹੀ ਰਚਨਾਵਾਂ ਸ਼ਾਂਤ ਰਸ ਅਤੇ ਵੀਰ ਰਸ ਨਾਲ ਭਰਪੂਰ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਦਸਵੀਂ ਪਾਤਸ਼ਾਹੀ ਤੱਕ ਉਸਤਤ ਕਰਦਿਆ ਂ ਬਾਣੀ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਹੈ। ਉਦਾਹਰਣ ਦੇ ਤੌਰ ਤੇ ਉਪਰੋਕਤ ਰਚਨਾ “ਸਿੰਮਲ ਰੁੱਖ” ਨੂੰ ਦ੍ਰਿਸਟਾਂਤ ਲੈਕੇ ਇਨਸਾਨ ਨੂੰ ਨੀਵੇਂ ਰਹਿਣ ਦੀ ਸਲਾਹ ਦਿੱਤੀ ਹੈ। ਸਾਰੀਆਂ ਗੁਆਚ ਰਹੀਅਾਂ ਕਦਰਾਂ ਕੀਮਤਾਂ, ਤਿੜਕ ਰਹੇ ਰਿਸ਼ਤੇ ਅਤੇ ਰਹਿਣ ਸਹਿਣ ਵਿੱਚ ਉੱਥਲ-ਪੁੱਥਲ ਸਾਡੀ ਹੀ ਮਾਨਸਿਕ ਸਿਹਤ ਅਤੇ ਹਾਲਾਤਾਂ ਨੂੰ ਘੁਣ ਲਾ ਰਹੇ ਹਨ। ਆਸ ਕੀਤੀ ਜਾ ਸਕਦੀ ਹੈ ਕਿ ਐਸੇ ਪਾਕ-ਪਵਿੱਤਰ ਸਾਹਿਤ ਨੂੰ ਪੜ੍ਹਕੇ ਆਉਣ ਵਾਲੀਆ ਂ ਪੀੜ੍ਹੀਆ ਂ ਆਪਣੇ ਪਰਿਵਾਰ, ਸਮਾਜ ਅਤੇ ਰਾਸ਼ਟਰ ਦੀ ਸੇਵਾ ਕਰ ਸਕਦੀਆਂ ਹਨ।

“ਲੱਖੇ” ਨੇ ਤਾਂ ਡਮਰੂ ਵਜਾਉਂਦੇ ਰਹਿਣਾ ਸੱਚਦਾ
ਓਹੀ ਬੋਲ ਬੋਲਣੇ ਜੋ ਸਾਹਿਬ ਮੇਰਾ ਦੱਸਦਾ
ਸਾਹਿਬ ਮੇਰਾ ਦੱਸਦਾ ਜੀ ਸਾਹਿਬ ਮੇਰਾ ਦੱਸਦਾ
ਰੱਬ ਰੀਝਦੈ ਗਰੀਬੀ ਦਾਹਵੇ ਬੰਦੇ
          ਕਿ ਮਾਣ ਵਿੱਚ ਕੀ ਰੱਖਿਆ ….
                      (ਮਾਣ ਵਿੱਚ ਕੀ ਰੱਖਿਆ)

ਰਿਸ਼ਵਤਖੋਰੀ, ਚੋਰਬਜ਼ਾਰੀ ਦਿਨ ਦਿਨ ਵੱਧਦੀ ਜਾਵੇ
ਨਾਮ ਲੈ ਤੇਰਾ ਸੱਜਣ ਵਰਗੇ ਲੁੱਟਦੇ ਸਮਝ ਨਾ ਆ ਵੇ
ਆਖਣ ਸਾਡੇ ਵੱਸ ਨਾ ਕੋਈ, ਸਤਿਗੁਰ ਆਪ ਕਰੰਦੇ ਨੇ
                   (ਹੇ ਗੁਰੂ ਨਾਨਕ ਕਲਿਯੁਗ ਅੰਦਰ)

ਲਗਦਾ ਹੈ ਰਾਵਣ ਦੀ ਰੂਹ ਇੱਥੇ ਆ ਗਈ
ਜਿਹੜੀ ਮੇਰੇ ਵੱਸਦੇ ਪੰਜਾਬ ਨੂੰ ਹੈ ਖਾ ਗਈ
ਦਿਲ ਇਹ ਪੰਜਾਬ ਹੁਣ ਜਾਣ ਨੂੰ ਨਹੀਂ ਕਰਦਾ
ਸੋਚ ਸੋਚ ਹਰ ਵੇਲੇ ਹੌਂਕੇ ਰਹਿੰਦਾ ਭਰਦਾ
                            (ਨਜ਼ਰ ਪੰਜਾਬ ਨੂੰ)

ਭਾਈ ਲਖਵਿੰਦਰ ਸਿੰਘ ਜੀ ਆਪਣੇ ਗੀਤਾਂ ਵਿੱਚ ਪੰਜਾਬ ਦੇ ਹਾਲਾਤਾਂ ਤੋਂ ਵੀ ਦੁੱਖੀ ਨਜ਼ਰ ਆਉਂਦਾ ਹੈ? ਆਪਜੀ ਨੇ ਪਹਿਲਾਂ ਇੰਗਲੈਂਡ ਅਤੇ ਕੇਨੀਆ, ਤਨਜ਼ਾਨੀਅਾਂ ਵਿਖੇ ਪਰਿਵਾਰ ਤੋਂ ਦੂਰ ਰਹਿਕੇ ਪ੍ਰਵਾਸ ਹੰਢਾਇਆ ਹੈ ਤਾਹੀਂ ਆਪਣੇ ਵਤਨ ਨਾ ਆਉਣ ਲਈ ਹੌਂਕੇ ਭਰਦਾ ਹੈ, ਪ੍ਰੰਤੂ ਦਲੇਰੀ ਨਾਲ ਲੋਕਾਂ ਨੂੰ ਵਰਜਦਾ ਵੀ ਹੈ ਕਿ ਭਾਈ ਲੱਖੇ ਸਲੇਮਪੁਰੀ ਨੇ ਤਾਂ (ਸ਼ਬਦਾਂ ਰੂਪੀ) ਸੱਚ ਦਾ ਡਮਰੂ ਵਜਾਉਂਦੇ ਹੀ ਰਹਿਣਾ ਹੈ। ਦਾਸ ਵੀ ਇਹੀ ਕਾਮਨਾ ਕਰਦਾ ਹੈ ਕਿ ਸ਼ਾਇ ਦ ਇਹ ਅਵਾਜ਼ ਸੁਣਕੇ ਮੇਰੇ ਸਮਾਜ ਦੇ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੁਕ ਹੋ ਜਾਣਗੇ ਅਤੇ ਲੇਖਕ ਦਾ ਇਹ ਸੁਪਨਾ ਪੂਰਾ ਹੋ ਜਾਵੇਗਾ:

ਬਾਪੂ ਨਾਲ ਇਹ ਜਹਾਨ, ਰੂਪ ਰੱਬਦਾ ਜੇ ਮਾਵਾਂ
ਬਾਪੂ ਨਾਲ ਸਰਦਾਰੀ, ਮਾਵਾਂ ਠੰਡੀਅਾਂ ਜੇ ਛਾਵਾਂ
                       (ਬਾਪੂ ਵਰਗਾ ਨਾ ਯਾਰ)

ਨਾ ਕੋਈ ਇੱਥੇ ਮੀਤ ਕਿਸੇ ਦਾ, ਨਾ ਕੋਈ ਇੱਥੇ ਮੀਤ
ਕਾਰ ਵਿਹਾਰ ਨੇ ਝੂਠੇ ਜੱਗਦੇ, ਝੂਠੀ ਜੱਗਦੀ ਰੀਤ
                            (ਨਾ ਕੋਈ ਇੱਥੇ ਮੀਤ)

ਚਾਰੇ ਵਰਨਾਂ ਦਾ ਸਾਂਝਾ ਰੱਬ, ਗੁਰੂ ਨਾਨਕ
ਤਾਹੀਂਓ ਅੱਜ ਪੂਜਦਾ ਹੈ ਜੱਗ, ਗੁਰੂ ਨਾਨਕ
               (ਤ੍ਰਿਪਤਾ ਦੀ ਅੱਖੀਆਂ ਦਾ ਨੂਰ)

ਇਨਸਾਨੀ ਰਿਸ਼ਤਿਆਂ ਦਾ ਪਿਆਰ, ਮੋਹ ਅਤੇ ਗਿਲੇ ਸ਼ਿਕਵਿਆਂ ਨਾਲ ਲਬਰੇਜ਼ ਇਹ ਸੰਗ੍ਰਹਿ ਪਾਠਕਾਂ ਨਾਲ ਪੀਡੀਂ ਸਾਂਝ ਪਾਵੇਗਾ। ਮਾਂ-ਬਾਪ, ਭੈਣਾਂ-ਭਰਾਵਾਂ, ਧੀਆ-ਪੁੱਤਰ ਅਤੇ ਦੋਸਤਾਂ ਦਾ ਪਿਆਰ ਸੁਨਹਿਰੀ ਰਿਸ਼ਮਾਂ ਵੱਲ ਕੂਚ ਕਰਦਾ ਦਿਖਾਈ ਦਿੰਦਾ ਹੈ। ਪੈਗੰਬਰ ਨਾਨਕ ਜੀ ਦੀ ਮਹਿਮਾਂ, ਅੰਨ੍ਹਿਅਾਂ ਨੂੰ ਚਰਾਗ ਬਖ਼ਸਦੀ ਨਜ਼ਰ ਆਉਂਦੀ ਹੈ ਅਤੇ ਦਸ਼ਮ ਪਿਤਾ ਜੀ ਦਾ ਅਸ਼ੀਰਵਾਦ ਗੁਲਾਬ ਦੇ ਫੁੱਲਾਂ ਵਾਂਗ ਮਹਿਕਦਾ ਹੈ। ਲੱਖੇ ਸਲੇਮਪੁਰੀ ਨੇ ਪਾਠਕਾਂ ਨੂੰ ਇੱਕ ਹਲੂਣਾ ਦਿੱਤਾ ਹੈ ਤਾਂ ਕਿ ਪੰਜਾਬੀ ਮਾਂ ਬੋਲੀ ਨੂੰ ਸਦਾ ਪਿਆਰ ਕਰਦੇ ਰਹਿਣ। ਇਹ ਸਭ ਰਚਨਾਵਾਂ ਅੱਖਰਾਂ ਅਤੇ ਵੰਨ-ਸੁਵੰਨੇ ਰੰਗਾਂ ਦੀਆਂ ਫੁੱਲਝੜੀਆਂ ਹਨ ਜਿਨਾਂ ਦੀ ਰੌਸ਼ਨੀ ਰੂਹ ਤੱਕ ਪਹੁੰਚਦੀ ਹੈ। ਮੈਂ ਲੇਖਕ ਨੂੰ ਮਿਲਿਆ  ਤਾਂ ਨਹੀਂ ਪਰ ਉਨਾਂ ਦੀ ਤਖ਼ਲੀਕੀ ਸ਼ਕਲ ਅਤੇ ਅੱਖਰਾਂ ਦੀ ਮੂਰਤ ਮੇਰੀ ਜਿੰਦਗੀ ਦੀ ਲਾਟ ਬਣ ਚੁੱਕੇ ਹਨ।

ਇਸ ਕਾਵਿ ਸੰਗ੍ਰਿਹ ਵਿੱਚ “ਬੰਦਨਾ ਮੈਂ ਕਰਾਂ ਮਾਲਕਾ, ਲੰਗਰ ਵਰਤੇ ਸਾਰੇ, ਇੱਕ ਮੁੱਠੀ ਮਿੱਟੀ ਹੈ ਵਾਯੂਦ, ਮੈਂ ਮਾਂਗਣ ਦਰ ਆਈ, ਤੋਲੇ ਬਾਬਾ ਤੇਰਾਂ ਤੇਰਾਂ, ਪੂੜੀਆ ਂ ਚੋਂ ਖੂਨ ਭਾਗੋ ਦੇ, ਨਾਨਕ ਦੀਆਂ ਰਮਜ਼ਾਂ, ਪਟਨੇ ਦੀ ਧਰਤੀ ਤੇ, ਪੀਰ ਉੱਚ ਦਾ ਬਣਾਕੇ, ਨੀ ਸਿਰਸਾ ਪਾਪਣੇ, ਪਿਉ ਦਾ ਪਿਆਰ, ਮਾਂ ਬੋਲੀ ਪੰਜਾਬੀ ਮੇਰੀ, ਬਾਪੂ ਵਰਗਾ ਨਾ ਯਾਰ, ਸੋਹਣਾ ਇਹ ਪੰਜਾਬ ਮੇਰਾ, ਕਹਾਣੀ ਬਾਬਾ ਦੀਪ ਸਿੰਘ ਦੀ, ਸਰਬੱਤ ਦਾ ਭਲਾ ਮਨਾਵਾਂ, ਬੇ-ਦਰਦ ਜ਼ਮਾਨਾ” ਪੜਨ ਯੋਗ ਰਚਨਾਵਾਂ ਹਨ। ਸਾਨੂੰ ਵੀ ਇਸ ਸੰਗ੍ਰਹਿ ਨੂੰ ਪੜ੍ਹਕੇ ਆਪਣੇ ਜੀਵਨ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ ਕਿਉਂਕਿ ਅਜੋਕੇ ਸਮੇਂ ਵਿੱਚ ਇਨਸਾਨ ਕਰਮਾਂ-ਕਾਂਡਾਂ ਵਿੱਚ ਫਸਦਾ ਜਾ ਰਿਹਾ ਹੈ। ਆਸ ਕਰਦਾ ਹਾਂ ਕਿ ਇਹ ਰੂਹਾਨੀ ਰਚਨਾਵਾਂ ਦਾ ਸੰਗ੍ਰਹਿ ਪਾਠਕਾਂ ਨੂੰ ਚੰਗੀਆਂ ਕਦਰਾਂ ਕੀਮਤਾਂ ਦਾ ਤੋਹਫ਼ਾ ਪ੍ਰਦਾਨ ਕਰੇਗਾ। ਮਨੁੱਖੀ ਜੀਵਨ ਦੁੱਖਾਂ ਅਤੇ ਸੁੱਖਾਂ ਦਾ ਸੁਮੇਲ ਹੈ, ਸੁੱਖ ਦੀ ਘੜੀ ਤਾਂ ਇਨਸਾਨ ਬਾਗੋਬਾਗ ਹੁੰਦਾ ਹੈ ਲੇਕਿਨ ਦੁੱਖ ਦੀ ਘੜੀ ਆਉਣ ‘ਤੇ ਡਾਵਾਂ ਡੋਲ (ਬੇਚੈਨ) ਹੋਣ ਲਗਦਾ ਹੈ, ਐਸੇ ਦੁਚਿੱਤੀ ਭਰੇ ਸਮੇਂ ਲੱਖੇ ਸਲੇਮਪੁਰੀ ਦੀਆਂ ਰਚਨਾਵਾਂ ਜਿੰਦਗੀ ਦੀ ਕੌੜੀ ਸਚਾਈ ਨਾਲ ਜੋੜਦੀਆਂ ਹਨ ਤੇ ਮਿੱਠੇ ਭਾਣੇ ਦਾ ਬਲ ਅਤੇ ਹੌਸਲੇ ਦੀ ਬਖ਼ਸ਼ਿਸ਼ ਕਰਦੀਆ ਂ ਹਨ:

ਹੇ! ਸਰਗੁਣ  ਹੇ! ਨਿਰਗੁਣਹਾਰੇ
ਦਾਸ “ਲੱਖੇ” ਦੇ, ਪ੍ਰੀਤਮ ਪਿਆਰੇ
ਕਰੋ ਰਹਿਮਤਾਂ ਦੀ ਹਰ ਥਾਂ ਬੌਛਾੜ
           ਪ੍ਰਭੂ ਜੀ ਹੁਣ ਕਰ ਦੇਵੋ
ਮੇਰੇ ਮਨ ਦੀ ਹੈ ਇਹੋ ਪੁਕਾਰ
ਪ੍ਰਭੂ ਜੀ ਹੁਣ ਕਰ ਦੇਵੋ
               (ਕਰੋ ਸਭਦਾ ਸੁੱਖੀ ਸੰਸਾਰ)

ਲੇਖਕ ਆ ਪਣੇ ਪ੍ਰੀਤਮ ਪਿਆਰੇ ਕੋਲੋਂ ਕੁੱਲ ਦੁਨੀਆ ਂ ਦਾ ਭਲਾ ਮੰਗਦਾ ਹੋਇਆ ਕੋਟਿ ਕੋਟਿ ਅਰਦਾਸਾਂ ਕਰਦਾ ਹੈ। ਇਹ ਹੱਥਲਾ ਸੰਗ੍ਰਹਿ ਭਾਸ਼ਾ ਪੱਖੋਂ ਬਹੁਤ ਹੀ ਸਰਲ ਅਤੇ ਰੌਚਕ ਹੈ, ਪੰਜਾਬੀ ਰਚਨਾਵਾਂ ਨੂੰ ਸੰਗੀਤ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਵਿੱਚ ਲੇਖਕ ਸਫ਼ਲ ਵੀ ਹੋਇਆ ਹੈ। ਇਹ ਪੁਸਤਕ ਉਭਰਦੇ ਕਵੀਆਂ, ਲੇਖਕਾਂ ਅਤੇ ਗਾਇਕਾਂ ਲਈ ਅਨਮੋਲ ਖ਼ਜ਼ਾਨਾ ਹੋਵੇਗੀ।

ਲੱਖੇ ਸਲੇਮਪੁਰੀ ਦੀ ਕਵਿਤਾ ਵਿੱਚ ਕੜਕਦਾਰ ਅਵਾਜ਼, ਬੋਲਾਂ ਦੀ ਮਿਠਾਸ, ਲਗਨ, ਸਪੱਸ਼ਟਤਾ ਅਤੇ ਪੇਸ਼ਕਾਰੀ ਵਰਗੇ ਵਿਸ਼ੇਸ਼ ਗੁਣ ਨਜ਼ਰ ਆਉਂਦੇ ਹਨ। ਸੋ ਅਸੀਂ ਕਹਿ ਸਕਦੇ ਹਾਂ ਕਿ ਲੱਖਾ ਸਲੇਮਪੁਰੀ ਇੱਕ ਅਜਿਹਾ ਹਸਤਾਖ਼ਰ ਹੈ ਜੋ ਕਿਸੇ ਜਾਣਕਾਰੀ ਦਾ ਮੁਹਤਾਜ਼ ਨਹੀਂ ਹੈ। ਲਗਦਾ ਹੈ ਮਿਹਨਤ ਅਤੇ ਇਮਾਨਦਾਰੀ ਦੀ ਗੁੱਟਕੀ ਬਚਪਨ ਤੋਂ ਹੀ ਪ੍ਰਾਪਤ ਹੋਈ ਹੈ। ਸਮੁੱਚੇ ਤੌਰ ਤੇ ਇਹ ਪੁਸਤਕ ਸਾਗਰ ਦੇ ਸਮਾਨ ਹੈ ਜਿਸ ਵਿੱਚ ਗੁਰੂਆਂ ਦੀ ਉਸਤਤਿ, ਇਨਸਾਨੀ ਕਦਰਾਂ ਕੀਮਤਾਂ, ਸ਼ਹੀਦਾਂ ਦੀਆਂ ਕੁਰਬਾਨੀਆਂ, ਸਮਾਜਿਕ ਰੀਤਾਂ, ਵਿਰਸਾ, ਧਾਰਮ ਆਦਿ ਦਾ ਬੜੀ ਸ਼ਿੱਦਤ ਅਤੇ ਖ਼ੂਬਸੂਰਤੀ ਨਾਲ ਚਿੱਤਰਣ ਕੀਤਾ ਹੈ।

ਮੈਨੂੰ ਪੂਰਨ ਵਿਸ਼ਵਾਸ਼ ਹੈ ਕਿ ਪਾਠਕ ਇਸ ਪੁਸਤਕ ਨੂੰ ਪੜ੍ਹਕੇ ਸੁਨਹਿਰੀ ਇਤਿਹਾਸ ਅਤੇ ਅਨਮੋਲ ਵਿਰਸੇ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਨਿਰਸੰਦੇਹ ਇਹ ਜਾਣਕਾਰੀ ਨਵੀਂ ਪੀੜ੍ਹੀ ਲਈ ਪ੍ਰੇਰਣਾ-ਸਰੋਤ ਬਣੇਗੀ। ਇਹਨਾਂ ਸਭ ਰਚਨਾਵਾਂ ਨੂੰ ਗੁਰੂਦੁਆਰਿਆਂ, ਸਕੂਲਾਂ, ਕਾਲਜਾਂ ਅਤੇ ਯੂਨੀਵਰਸਟੀਆਂ ਲਈ ਵਿਚਾਰਿਆ  ਜਾ ਸਕਦਾ ਹੈ, ਕਿਉਂਕਿ ਲੇਖਕ ਦੇ ਤਕਰੀਬਨ ਇਹ ਸਾਰੇ ਗੀਤ ਅਤੇ ਕਵਿਤਾਵਾਂ ਅਸੀਂ ਕਿਤਾਬਾਂ, ਕੈਸਿਟਾਂ, ਸੀਡੀਆਂ, ਵੀਡੀਓ ਤੋਂ ਪ੍ਰਾਪਤ ਕਰਕੇ ਖ਼ੂਬ ਆਨੰਦ ਮਾਣ ਸਕਦੇ ਹਾਂ।

ਮੈਂ ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ, ਕਨੇਡਾ ਵਾਲਿਆਂ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਇਹ ਸੰਗ੍ਰਹਿ ਆਪ ਤੱਕ ਪਹੁੰਚਾਉਣ ਲਈ ਭਰਪੂਰ ਸਹਿਯੋਗ ਦਿੱਤਾ ਹੈ। ਪੰਜਾਬੀਆ ਂ ਦੇ ਹਰ ਮਨ ਪਿਆਰੇ ਪ੍ਰਕਾਸ਼ਕ ‘ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ’ ਵਾਲੇ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਮਿਹਨਤ ਸਦਕਾ ਸ਼ਬਦਾਂ ਦੀ ਰੌਸ਼ਨੀ ਆਪ ਤੱਕ ਪਹੁੰਚੀ ਹੈ। ਪੰਜਾਬੀ ਸਾਹਿਤ ਜਗਤ ਵਿੱਚ ਕਾਵਿ ਸੰਗ੍ਰਹਿ “ਅੰਮ੍ਰਿਤਸਰ ਵੱਲ ਜਾਂਦੇ ਰਾਹੀਓ” ਦਾ ਭਰਪੂਰ ਸਵਾਗਤ ਕਰਦਾ ਹਾਂ ਅਤੇ ਭਾਈ ਲਖਵਿੰਦਰ ਸਿੰਘ ਜੀ ਨੂੰ ਵਧਾਈ ਦਿੰਦਾ ਹਾਂ ਕਿ ਸਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਅਤੇ ਰੂਹਾਨੀ ਗੀਤਾਂ ਦਾ ਵਣਜਾਰਾ ਬਣਕੇ ਸਮੁੱਚੇ ਆਲਮ ਨੂੰ ਜਗਾਂਦੇ ਰਹਿਣ।

***
ਪ੍ਰੋ. ਰਾਮ ਲਾਲ ਭਗਤ
ਮੁੱਖ ਪ੍ਰਬੰਧਕ:
“ਮਹਿਕ ਪੰਜਾਬ ਦੀ” ਅੰਤਰ-ਰਾਸ਼ਟਰੀ ਗਰੁੱਪ
919855002264, 01886246264

***
(ਪਹਿਲੀ ਵਾਰ ਛਪਿਆ ਸਤੰਬਰ 2021)
***
369
***
919855002264, 01886246264 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਰਾਮ ਲਾਲ ਭਗਤ
ਮੁੱਖ ਪ੍ਰਬੰਧਕ:
"ਮਹਿਕ ਪੰਜਾਬ ਦੀ" ਅੰਤਰ-ਰਾਸ਼ਟਰੀ ਗਰੁੱਪ
919855002264, 01886246264

ਪ੍ਰੋ. ਰਾਮ ਲਾਲ ਭਗਤ

ਪ੍ਰੋ. ਰਾਮ ਲਾਲ ਭਗਤ ਮੁੱਖ ਪ੍ਰਬੰਧਕ: "ਮਹਿਕ ਪੰਜਾਬ ਦੀ" ਅੰਤਰ-ਰਾਸ਼ਟਰੀ ਗਰੁੱਪ 919855002264, 01886246264

View all posts by ਪ੍ਰੋ. ਰਾਮ ਲਾਲ ਭਗਤ →